More Punjabi Kahaniya  Posts
ਰੂਪ


ਕਹਾਣੀ
ਰੂਪ
ਕੁਲਵਿੰਦਰ ਕਿਸੇ ਕੰਮ ਬਜ਼ਾਰ ਆਇਆ ਸੀ,ਤੇ ਨਾਲ ਵਾਲੇ ਨੂੰ ਦੱਸ ਆਇਆ ਸੀ।ਜਿਸ ਕਾਰਨ ਉਸਦਾ ਫੋਨ ਆਇਆ ਕਿ ਜਲਦੀ ਦੁਕਾਨ ਤੇ ਕਿਸੇ ਨੇ ਅਰਜੀ ਟਾਇਪ ਕਰਾਉਣੀ ਏ। ਤਾਂ ਮੈ ਬਜ਼ਾਰ ਚੋਂ ਫੋਟੋ ਸਟੇਟ ਪੇਪਰ ਫਾਇਲਾਂ ਲੈ ਕੇ ਜਲਦੀ ਆ ਗਿਆ।
ਹੁਣ ਮੈਡਮ ਦੀ ਅਰਜੀ ਲਿਖ਼ਣ ਲੱਗਾ ਤੇ ਕੁਲ਼ਵਿੰਦਰ ਨੇ ਪੁੱਛਿਆ ਕਿ ਹਾਂ ਜੀ ਦੱਸੋ ਕੀ ਸਮੱਸਿਆ ਹੈ? ਤਾਂ ਉਹ ਕਹਿਣ ਲੱਗੀ ਕਿ ਗੱਲ ਇਹ ਹੈ ਕਿ ਮੇਰਾ ਪਤੀ ਮੈਨੂੰ ਛੱਡ ਕੇ ਲੁਧਿਆਣੇ ਚੱਲਾ ਗਿਆ ਏ ਤੇ ਮੈ ਆਪਣੇ ਤਿੰਨ ਬੱਚਿਆਂ ਨਾਲ ਇੱਕਲੀ ਕਿਰਾਏ ਦੇ ਮਕਾਨ ਚ ਰਹਿ ਰਹੀ ਹਾਂ। ਮੇਰੇ ਦੋ ਮੁੰਡੇ ਹਨ ਇੱਕ ਵਿਆਹ ਦਿੱਤਾ ਤੇ ਦੂਜ਼ਾ ਕੁਆਰਾ ਪੜਦਾ ਏ ਤੇ ਕੁੜੀ ਬੀ ਏ ਕਰਕੇ ਘਰ ਬੈਠੀ ਏ ਉਸਦਾ ਵਿਆਹ ਵੀ ਕਰਨਾ ਏ। ਅਜੇ ਗੱਲਾਂ ਦੱਸ ਰਹੀ ਸੀ ਕਿ ਪਤਾ ਨਹੀ ਕਿਸਦਾ ਫੋਨ ਆ ਗਿਆ ਤੇ ਉਸ ਨਾਲ ਗੱਲਾਂ ਕਰਨ ਲੱਗੀ ਪਹਿਲਾਂ ਤਾਂ ਉਸ ਨਾਲ ਹੱਸ ਹੱਸ ਗੱਲਾਂ ਕਰਦੀ ਰਹੀ ਫਿਰ ਪਤਾ ਨਹੀ ਕੀ ਗੱਲ ਹੋਈ ਗੁੱਸੇ ਚ ਆ ਕੇ ਕਹਿਣ ਲੱਗੀ ਕਿ ਦੇਖਲੀ ਕਿਵੇਂ ਲੀਕਾਂ ਕੱਢਵਾਊ, ਉਸਨੂੰ ਮੈ ਤਲਾਕ ਦੇਣਾ ਨਹੀ, ਤੇ ਚੈਨ ਨਾਲ ਜੀਣ ਨਹੀ ਦੇਣਾ ਸਭ ਕੁਝ ਲੈ ਕੇ ਹੱਟਾਂਗੀ ਆਪ ਚਾਹੇ ਉਹ ਸੜਕ ਤੇ ਆ ਜ਼ਾਏ ਇਹਨਾਂ ਸਾਰਿਆਂ ਨੂੰ ਐਸੇ ਕੇਸ ਚ ਫਸਾਊ ਹਾਈਕੋਰਟ ਚੋਂ ਵੀ ਜਮਾਨਤ ਨਹੀ ਹੋਣੀ ।ਤੂੰ ਫਿਕਰ ਨਾ ਕਰ। ਤਾਂ ਕੁਲਵਿੰਦਰ ਨੇ ਵਿੱਚੋਂ ਟੋਕਦਿਆਂ ਕਿਹਾ ਕਿ ਮੈਡਮ ਇਹ ਤੁਹਾਡਾ ਘਰ ਨਹੀ ਮੇਰੀ ਦੁਕਾਨ ਏ ,ਤੁਸੀ ਜੋ ਵੀ ਗੱਲ ਕਰਨੀ ਏ ਆਰਾਮ ਨਾਲ ਕਰੋ।ਮੇਰੀ ਦੁਕਾਨਦਾਰੀ ਖ਼ਰਾਬ ਹੁੰਦੀ ਐ। ਤਾਂ ਉਹ ਕੁਲ਼ਵਿੰਦਰ ਨੂੰ ਕਹਿਣ ਲੱਗੀ ਕਿ ਤੂੰ ਕੌਣ ਹੁੰਦਾ ਏ ਮੈਨੂੰ ਰੋਕਣ ਵਾਲਾ ?ਮੈ ਤਾਂ ਕਦੇ ਘਰਵਾਲੇ ਦੀ ਤਾਂ ਕੀ ਕਿਸੇ ਦੀ ਨਹੀ ਸੁਣਦੀ ਤੂੰ ਕੌਣ ਹੁੰਦਾ ਏ ਮੈਨੂੰ ਰੋਕਣ ਵਾਲਾ। ਤਾਂ ਕੁਲਵਿੰਦਰ ਹੱਥ ਜੋੜਦੇ ਹੋਏ ਕਹਿਣ ਲੱਗਾ ਕਿ ਪ੍ਰਧਾਨ ਜੀ ਮੈ ਨਹੀ ਤੁਹਾਡੀ ਅਰਜੀ ਲਿਖ ਸਕਦਾ ਕਿਸੇ ਹੋਰ ਕੋਲੋਂ ਲਿਖਵਾ ਲਵੋ ਤੇ ਉਹ ਬੁੜ ਬੁੜ ਕਰਦੀ ਚੱਲੀ ਗਈ।
ਤਾਂ ਉਸਦੇ ਜਾਣ ਤੋਂ ਬਾਦ ਗਗਨ ਆਇਆ ਤੇ ਕਹਿਣ ਲੱਗਾ ਕਿ ਅੱਜ ਪ੍ਰਧਾਨ ਕਿਵੇਂ ਆਈ ਸੀ। ਲੱਗਦਾ ਅੱਜ ਫਿਰ ਕਿਸੇ ਨੂੰ ਸ਼ਿਕਾਰ ਬਣਾਉਣ ਆਈ ਹੋਣੀ ਏ।ਏ ਤਾਂ ਅਰਜ਼ੀਆਂ ਪਾ ਪਾ ਕਿਸੇ ਨਾ ਕਿਸੇ ਨੂੰ ਤੰਗ ਪਰੇਸ਼ਾਨ ਕਰਦੀ ਰਹਿੰਦੀ ਏ।ਹਰ ਕੋਈ ਇਸਤੋਂ ਦੁੱਖੀ ਏ।ਵਧੀਆ ਕੀਤਾ ਇਸਨੂੰ ਜਵਾਬ ਦੇ ਕੇ,ਐਸੀ ਔਰਤ ਦੀ ਤਾਂ ਅਰਜੀ ਲਿਖਣੀ ਨਹੀ ਚਾਹੀਦੀ।
ਤਾਂ ਇਹ ਸੁਣ ਕੁਲਵਿੰਦਰ ਗਗਨ ਨੂੰ ਕਹਿਣ ਲੱਗਾ ਕਿ ਜੇ ਮੈਂ ਨਹੀ ਅਰਜੀ ਲਿਖਾਂਗਾ ਤਾਂ ਕੋਈ ਹੋਰ ਲਿਖਦੇਗਾ।ਅਗਲੇ ਨੇ ਤਾਂ ਪੈਸੇ ਲੈ ਕੇ ਅਰਜੀ ਲਿਖਵਾਉਣੀ ਏ,ਸੱਚ ਝੂਠ ਜੋ ਮਰਜੀ ਲਿਖਵਾਏ ।
ਤਾਂ ਗਗਨ ਕਹਿਣ ਲੱਗਾ ਕਿ ਤੇਰੀ ਗੱਲ ਠੀਕ ਏ ਪਰ ਕਈ ਵਾਰ ਜਦੋਂ ਬੰਦੇ ਨੂੰ ਪਤਾ ਹੋਵੇ ਕਿ ਇਹ ਗ਼ਲਤ ਬੰਦਾ ਏ ਤਾਂ ਉਸਦਾ ਸਾਥ ਦੇਣਾ ਤਾਂ ਦੂਰ ਦੀ ਗੱਲ ਉਸ ਨਾਲ ਗੱਲ ਵੀ ਨਹੀ ਕਰਨੀ। ਜੇ ਤੈਨੂੰ ਕੁਝ ਨਹੀ ਪਤਾ ਤਾਂ ਗੱਲ ਵੱਖਰੀ ਏ।
ਤਾਂ ਕੁਲਵਿੰਦਰ ਕਹਿਣ ਲੱਗਾ ਕਿ ਤੈਨੂੰ ਤਾਂ ਪਤਾ ਏ ਮੈਨੂੰ ਕਚਿਹਰੀ ਚ ਆਏ ਨੂੰ ਇੱਕ ਸਾਲ ਵੀ ਨਹੀ ਹੋਇਆ।ਮੈਨੂੰ ਤਾਂ ਹਾਲੇ ਇਸ ਬਾਰੇ ਕੁਝ ਨਹੀ ਪਤਾ। ਮੈ ਤਾਂ ਇਸਨੂੰ ਤਾਂ ਜਵਾਬ ਦੇ ਦਿੱਤਾ ਕਿਉਕਿ ਇਸਦੇ ਗਲੇ ਚ ਤਾਂ ਸਪੀਕਰ ਫਿੱਟ ਕੀਤਾ ਹੋਇਆ ਸੀ ਉੱਚੀ ਉੱਚੀ ਬੋਲ ਕੇ ਮੈਨੂੰ ਹੈਰਾਨ ਪ੍ਰਸ਼ਾਨ ਕਰ ਦਿੱਤਾ। ਗੱਲਾਂ ਕਿਸੇ ਹੋਰ ਨਾਲ ਕਰਦੀ ਸੀ ਤੇ ਉੱਚਾ ਨੀਵਾਂ ਉਸਨੂੰ ਬੋਲਦੀ ਸੀ। ਪਰ ਅਗਲੇ ਸੁਣਨ ਦੇਖਣ ਵਾਲੇ ਨੇ ਕਹਿਣਾ ਸੀ ਕਿ ਪ੍ਰਧਾਨ ਨੇ ਅੱਜ ਕੁਲਵਿੰਦਰ ਦੀ ਕਲਾਸ ਲਾਤੀ। ਦੇਖੀਓ ਹੁਣ ਕਿਵੇਂ ਜੋਤੀ ਯਾਦ ਆਉਂਦੀ ਏ।
ਤਾਂ ਇਹ ਸੁਣ ਕੇ ਗਗਨ ਕਹਿਣ ਲੱਗਾ ਕਿ ਤੂੰ ਵੀ ਬੜਾ ਭੋਲਾ ਏ ,ਚੱਲ ਕੋਈ ਨਾ ਹੋਲੀ ਹੋਲੀ ਸਭ ਭੇਤ ਪਾ ਜਾਏਗਾ ਜਿਹੜਾ ਕਚਿਹਰੀ ਚ ਆ ਛਾ ਗਿਆ ,ਉਹ ਕਿਤੇ ਨਹੀ ਮਾਰ ਖਾਂਦਾ। ਬਾਕੀ ਕਚਿਹਰੀ ਤਾਂ ਕਿਸੇ ਕਿਸੇ ਨੂੰ ਰਾਸ ਆਉਂਦੀ ਏ।
ਤਾਂ ਕੁਲਵਿੰਦਰ ਕਹਿਣ ਲੱਗਾ ਕਿ ਤੂੰ ਸ਼ਾਰੀਆਂ ਗੱਲਾਂ ਛੱਡ ਮੈਨੂੰ ਪ੍ਰਧਾਨ ਬਾਰੇ ਕੁਝ ਦੱਸ ਤੈਨੂੰ ਤਾਂ ਸਾਰੀ ਕਹਾਣੀ ਪਤਾ ਹੋਊ। ਤਾਂ ਗਗਨ ਕਹਿਣ ਲੱਗਾ ਕਿ ਛੱਡ ਯਾਰ ਤੂੰ ਕਿਹੜਾ ਫਿਲਮ ਬਣਾਉਣੀ ਏ ? ਤਾਂ ਕੁਲਵਿੰਦਰ ਹੱਸਦਾ ਹੋਇਆ ਕਹਿਣ ਲੱਗਾ ਕਿ ਕੋਈ ਗੱਲ ਨਹੀ ਆਪਾਂ ਫਿਲਮ ਨਾ ਬਣਾ ਸਕੇ ਤਾਂ ਟੈਲੀ ਫਿਲਮ ਹੀ ਬਣਾ ਲਵਾਂਗੇ।
ਤਾਂ ਗਗਨ ਕਹਿਣ ਲੱਗਾ ਕਿ ਚੱਲ ਕਹਾਣੀ ਤਾਂ ਮੈ ਤੈਨੂੰ ਦੱਸ ਦੇਵਾਂਗਾ ਕਿਤੇ ਏ ਨਾ ਹੋਵੇ ਕਿ ਮੈਨੂੰ ਕੋਈ ਰੋਲ ਨਾ ਦੇਵੇ।ਘੱਟੋ ਘੱਟ ਇੱਕ ਫਿਲਮ ਚ ਤਾਂ ਮਾੜਾ ਮੋਟਾ ਰੋਲ ਮਿਲ ਜਾਵੇਗਾ।
ਤਾਂ ਕੁਲਵਿੰਦਰ ਕਹਿਣ ਲੱਗਾ ਕਿ ਗੱਲਾਂ ਗੱਲਾਂ ਚ ਕਿਉਂ ਟਾਇਮ ਖ਼ਰਾਬ ਕਰੀ ਜਾਨਾਂ ਏ। ਅੱਜ ਤੇਰੇ ਵੀਰ ਨੇ ਜੋਤੀ ਨਾਲ ਹਰਮਨ ਹੋਟਲ ਡਿਨਰ ਤੇ ਜਾਣਾ ਏ।
ਤਾਂ ਗਗਨ ਕਹਿਣ ਲੱਗਾ ਕਿ ਅੱਜ ਤੂੰ ਭਰਜਾਈ ਨਾਲ ਹਰਮਨ ਹੋਟਲ ਜਾ ਤੇ ਮੈ ਰਣਬੀਰ ਕਾਲਜ ਜਾ ਕੇ ਆਉਂਦਾ ਹਾਂ।ਕੱਲ ਵੀਰਵਾਰ ਏ ਆਪਾਂ ਬਨਾਸਰ ਬਾਗ਼ ਮਿਲਾਂਗੇ ਕੱਲ ਸ਼ਾਮੀ ਸੱਤ ਵਜੇ ਫ਼ਿਰ ਸਾਰੀ ਕਹਾਣੀ ਦੱਸਾਂਗਾ।
ਗਗਨ ਤਾਂ ਆਪਣੇ ਕੰਮ ਤੇ ਚੱਲਾ ਗਿਆ ਜੋ ਵਕੀਲ ਦਾ ਮੁਨਸ਼ੀ ਸੀ ਤੇ ਕੁਲਵਿੰਦਰ ਆਪਣੇ ਖ਼ਿਆਲਾਂ ਚ ਮਗਨ ਹੋ ਗਿਆ।
ਫਿਰ ਮਿੱਥੇ ਦਿਨ ਗਗਨ ਆਇਆ ਤਾਂ ਕੁਲਵਿੰਦਰ ਨੇ ਗਗਨ ਨੂੰ ਕਿਹਾ ਕਿ ਤੂੰ ਮੈਨੂੰ ਕੱਲ ਵਾਲੀ ਗੱਲ ਸੁਣਾ।ਤਾਂ ਗਗਨ ਕਹਿਣ ਲੱਗਾ ਕਿ ਲੈ ਫਿਰ ਸੁਣ।
ਦੀਪੀ ਪ੍ਰਧਾਨ ਦੋ ਸਾਲ ਪਹਿਲਾਂ ਕਚਿਹਰੀ ਚ ਦੇਖੀ ਜਦੋ 109 ਦੀ ਜਮਾਨਤ ਕਰਾਉਣ ਆਈ।ਇਸ ਨਾਲ ਤਿੰਨ ਕੁੜੀਆਂ ਸਨ ਤੇ ਇੱਕ ਬੰਦਾ ਤੇ ਤਿੰਨ ਲੜਕੇ ਸਨ। ਇਹਨਾਂ ਦੀ ਜਮਾਨਤ ਹੋ ਗਈ ਪਰ ਇਹ ਆਪਣੀਆਂ ਆਦਤਾਂ ਨਾ ਛੱਡ ਸਕੀ ਜਦ ਕਿ ਇਸਨੂੰ ਗ਼ਲਤੀ ਤੋਂ ਸਬਕ ਲੈਣਾ ਚਾਹੀਦਾ ਸੀ।ਪਤਾ ਨਹੀ ਇਹ ਕਿਸਦੀ ਉਂਗਲ ਚੜੀ ਸੀ। ਮੇਰੀ ਇਸਦੇ ਪਤੀ ਨਾਲ ਗੱਲ ਹੋਈ ਸੀ ਜੋ ਕਿ ਮੇਰੇ ਦੋਸਤ ਦਾ ਚਾਚਾ ਹੈ। ਉਹ ਵੀ ਇਸਤੋਂ ਬਾਹਲਾ ਔਖਾ ਸੀ।ਉਹ ਨਹੀਂ ਚਾਹੁੰਦਾ ਸੀ ਦੀਪਾ ਦੇ ਚੰਗੇ ਮਾੜੇ ਕੰਮਾਂ ਦਾ ਉਸਦੇ ਬੱਚਿਆਂ ਤੇ ਕੋਈ ਅਸਰ ਪਏ।
ਦੀਪੀ ਪਿੰਡੋਂ ਬੱਸ ਚੜ ਜਾਂਦੀ ਤੇ ਸ਼ਾਮ ਨੂੰ ਵਾਪਸ ਘਰ ਆਉਂਦੀ।ਜੋ ਸਮਾਨ ਲਿਆਉਂਦੀ ਉਹ ਬੱਚਿਆਂ ਚ ਵੰਡ ਦਿੰਦੀ। ਜਦ ਦੀਪੀ ਦਾ ਪਤੀ ਪੁੱਛਦਾ ਕਹਿੰਦੀ ਕਿ ਤੂੰ ਤਾਂ ਕੋਈ ਕੰਮ ਕਰਦਾ ਨਹੀ ਬੱਚਿਆਂ ਲਈ ਤੇਰੇ ਕੋਲ ਪੈਸੇ ਨਹੀ ਹੁੰਦੇ,ਦਾਰੂ ਲਈ ਪਤਾ ਨਹੀ ਕਿੱਥੋਂ ਪੈਸੇ ਆ ਜਾਂਦੇ ਨੇ,ਬੱਚਿਆਂ ਦੀ ਜ਼ਿੰਦਗੀ ਬਾਰੇ ਤੈਨੂੰ ਕੋਈ ਫਿਕਰ ਨਹੀ।ਕੀ ਹੋਇਆ ਜੇ ਮੈ ਸ਼ਹਿਰ ਬਿਊਟੀ ਪਾਰਲਰ ਤੇ ਕੰਮ ਲੱਗਗੀ ,ਕੰਮ ਕਰਾਂਗੀ ਤੇਰਾ ਹੱਥ ਬਟਾਵਾਂਗੀ ਜੇ ਪੈਸੇ ਹੋਣਗੇ ਤਾਂਹੀ ਚੰਗਾ ਖਾਵਾਂ ਪਾਵਾਗੇ ਬੱਚਿਆਂ ਨੂੰ ਚੰਗਾ ਪੜਾਵਾਂਗੇ ।ਉਸ ਵੇਲੇ ਤਾਂ ਦੀਪੀ ਦਾ ਘਰਵਾਲਾ ਸ਼ਾਇਦ ਇਹ ਸੋਚਕੇ ਚੁੱਪ ਕਰ ਗਿਆ,ਗ਼ਲਤੀ ਤਾਂ ਮੇਰੀ ਹੀ ਹੈ ਜੋ ਨਸ਼ਿਆਂ ਦਾ ਗੁਲਾਮ ਹੋ ਗਿਆ।ਜੇ ਨਸ਼ੇ ਨਾ ਕਰਦਾ ਹੁੰਦਾ ਤਾਂ ਸ਼ਾਇਦ ਕਿਤੇ ਦਾ ਕਿਤੇ ਹੁੰਦਾ ਜਾਂ ਸ਼ਾਇਦ ਉਸਨੂੰ ਪਛਤਾਣਾ ਨਾ ਪੈਂਦਾ।ਦਰਅਸਲ ਉਹ ਨਸ਼ਿਆਂ ਦਾ ਆਦੀ ਘਰੇਲ਼ੂ ਹਾਲ਼ਾਤਾਂ ਤੋਂ ਤੰਗ ਆ ਕੇ ਹੋ ਗਿਆ ਸੀ। ਕਿਉਕਿ ਕੰਮ ਕਾਰ ਕੋਈ ਰਿਹਾ ਨਹੀ ਸੀ, ਕਰਿਆਣੇ ਦੀ ਦੁਕਾਨ ਵੀ ਠੀਕ ਠਾਕ ਚੱਲਦੀ।ਪਿੰਡ ਦੇ ਵੱਡੇ ਅਮੀਰ ਲੋਕ ਸ਼ਹਿਰ ਜਾਂਦੇ ਤੇ ਸੋਪਿੰਗ ਮਾਲਾਂ ਚੋਂ ਜਾਂ ਹੋਰ ਦੁਕਾਨਾਂ ਤੋ ਇੱਕਠਾ ਮਹੀਨੇ ਭਰ ਦਾ ਰਾਸ਼ਨ ਲੈ ਆਉਂਦੇ ਤੇ ਨਾਲੇ ਘੁੰਮ ਫਿਰ ਆਉਂਦੇ ਜਾਂ ਹੋਰ ਕੰਮ ਨਿਪਟਾ ਆਉਂਦੇ।ਪਰ ਪਿੰਡ ਦਾ ਕੋਈ ਕੋਈ ਗਰੀਬ ਘਰ ਆਉਂਦਾ ਥੋੜਾ ਮੋਟਾ ਰਾਸ਼ਨ ਲੈ ਜਾਂਦਾ। ਜ਼ਮੀਨ ਜਾਇਦਾਦ ਤਾਂ ਹੈ ਨਹੀ ਸੀ ਜਿਹੜਾ ਕਰਜ਼ਾ ਲੈ ਲੈਂਦਾ ਬੈਂਕ ਵਾਲੇ ਹੀ ਪੈਰ ਨਹੀ ਲੱਗਣ ਦਿੰਦੇ ਸੀ। ਬੱਸ ਔਖੇ ਸੌਖੇ ਆਈ ਚੱਲਾਈ ਕਰੀ ਜਾਂਦਾ ਸੀ। ਨਾਲੇ ਹੋਰ ਵੀ ਕਈ ਮੁਸ਼ਕਿਲਾਂ ਮਜ਼ਬੂਰੀਆਂ ਸਨ ਜੋ ਉਸਨੂੰ ਪਲ ਪਲ ਤੰਗ ਪ੍ਰੇਸ਼ਾਨ ਕਰਦੀਆਂ ਰਹਿੰਦੀਆਂ ਸਨ।ਨਿੱਤ ਦੇ ਲੜਾਈ ਝਗੜੇ ਤੋਂ ਤੰਗ ਆ ਕਦੇ ਕਦੇ ਚੋਰੀ ਘੁੱਟ ਲਾ ਆਉਂਦਾ।
ਸਮਾਂ ਬੀਤਣ ਨਾਲ ਉਹ ਖੁਦ ਨੂੰ ਅੰਦਰੋਂ ਵੀ ਕਮਜ਼ੋਰ ਮਹਿਸੂਸ ਕਰ ਰਿਹਾ ਸੀ ਤੇ ਕਈ ਵਾਰੀ ਖੁਦ ਨੂੰ ਆਪਣੀ ਘਰਵਾਲੀ ਦੇ ਯੋਗ ਨਾ ਸਮਝਦਾ।ਜਦ ਉਸਨੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਤਾਂ ਉਸਨੇ ਇੱਕ ਪਰਚੀ ਕਰਕੇ ਇੱਕ ਵੈਦ ਕੋਲ ਭੇਜ ਦਿੱਤਾ।
ਦੀਪੀ ਦਾ ਪਤੀ ਦੂਜੇ ਦਿਨ ਸ਼ਹਿਰ ਗਿਆ ਤੇ ਵੈਦ ਨੇ ਉਸਨੂੰ ਸਾਰੀ ਗੱਲ ਸਹੀ ਸਹੀ ਦੱਸਣ ਦੀ ਹਦਾਇਤ ਕੀਤੀ।ਤਾਂ ਉਸ ਦੱਸਣਾ ਸੁਰੂ ਕੀਤਾ ਕਿ ਸਾਡੇ ਕੋਲ ਦੋ ਕਮਰੇ ਨੇ ਇੱਕ ਕਮਰੇ ਚ ਮੇਰੀ ਛੋਟੀ ਜਿਹੀ ਕਰਿਆਣੇ ਦੀ ਦੁਕਾਨ ਹੈ ਤੇ ਇੱਕ ਕਮਰੇ ਚ ਸਾਡੀ ਰਿਹਾਸ਼ਿਸ਼ ਹੈ। ਹੁਣ ਬੱਚੇ ਵੀ ਵੱਡੇ ਹੋ ਗਏ ਹਨ ,ਜਿਸ ਕਾਰਨ ਰਾਤੀ ਬੱਚਿਆਂ ਦਾ ਖ਼ਿਆਲ ਰੱਖਣਾ ਪੈਂਦਾ ਏ ਤੇ ਦਿਨ ਕਦੇ ਕੋਈ ਕਦੇ ਕੋਈ ਆ ਦਰਵਾਜ਼ਾ ਖੜਕਾਉਣ ਲੱਗ ਜਾਂਦਾ ਏ ਤੇ ਅੱਗੇ ਪਿੱਛੇ ਕਿਸੇ ਨੂੰ ਸੋਦਾ ਲੈਣਾ ਚੇਤੇ ਨਹੀ ਆਉਂਦਾ।ਕਈ ਵਾਰੀ ਮੇਰੀ ਘਰਵਾਲੀ ਨਹੀ ਮੰਨਦੀ ਤੇ ਕਈ ਵਾਰ ਕਈ ਵਾਰ ਕਹਿ ਕੇ ਚੁੱਪ ਹੋ ਗਿਆ।ਉਸਨੇ ਵੈਦ ਨੂੰ ਇਹ ਵੀ ਦੱਸਿਆ ਕਿ ਉਹ ਕਈ ਵਾਰ ਅੰਗਰੇਜ਼ੀ ਦਵਾਈਆਂ ਵੀ ਲੈਂਦਾ ਰਿਹਾ ਏ।
ਤਾਂ ਵੈਦ ਕਹਿਣ ਲੱਗਾ ਕਿ ਅੰਗਰੇਜ਼ੀ ਦਵਾਈਆਂ ਆਪਣੀ ਠੀਕ ਨੇ ਤੇ ਦੇਸੀ ਆਪਣੀ ਥਾਂ।ਅੰਗਰੇਜ਼ੀ ਦਵਾਈ ਅਸਰ ਜਲਦੀ ਕਰਦੀ ਏ ਤੇ ਕੋਈ ਨੁਕਸਾਨ ਵੀ ਕਰ ਜਾਂਦੀ ਏ।ਕਈ ਲੋਕ ਮੈਡੀਕਲ ਨਸ਼ੇ ਕਰਕੇ ਖੁਦ ਨੂੰ ਕਮਜ਼ੋਰ ਕਰ ਲੈਂਦੇ ਨੇ ਤੇ ਫਿਰ ਸਾਡੇ ਕੋਲ ਥੱਕ ਹਾਰ ਕੇ ਆਉਂਦੇ ਨੇ। ਤੈਨੂੰ ਇੱਕ ਪਤੇ ਦੀ ਗੱਲ ਦੱਸਾਂ ਕਿ ਖੁਸ਼ੀਂ ਹੌਸਲੇ ਨਾਲ ਤੇ ਬੇਫਿਕਰੀ ਚਿੰਤਾ ਭੈ ਮੁਕਤ ਹੋ ਕੇ ਕੀਤਾ ਹਰ ਕਾਰਜ਼ ਸਫ਼ਲ ਹੁੰਦਾ ਏ ਤੇ ਜਿੱਥੇ ਕੋਈ ਰੁਕਾਵਟ ਆ ਜਾਵੇ ਫਿਰ ਤਾਂ ਤੈਨੂੰ ਪਤਾ ਹੀ ਹੈ।
ਦੀਪੀ ਦਾ ਪਤੀ ਵੈਦ ਤੋਂ ਦਵਾਈ ਲੈ ਕੇ ਆ ਗਿਆ ਸੀ ਤੇ ਆਪਣਾ ਨਸ਼ਾ ਛੱਡਣ ਦੀ ਕੋਸ਼ਿਸ਼ ਕਰਕੇ ਸਿੱਧੇ ਰਾਹ ਆ ਰਿਹਾ ਸੀ।ਪਰ ਦੀਪੀ ਪਤਾ ਨਹੀ ਕਿਹੜੇ ਰਾਹ ਜਾ ਰਹੀ ਸੀ,ਉਸਦੇ ਰੰਗ ਢੰਗ਼ ਬਦਲੇ ਬਦਲੇ ਨਜ਼ਰ ਆਉਂਦੇ।
ਗੱਲ ਕਦ ਤੱਕ ਪਰਦੇ ਚ ਰਹਿੰਦੀ।ਸੱਚ ਸਮੇ ਸਮੇਂ ਸਿਰ ਪ੍ਰਗਟ ਹੁੰਦਾ ਰਹਿੰਦਾ ਹੈ ਕਈ ਪਹਿਲਾਂ ਪਛਾਣ ਲੈਂਦੇ ਨੇ ਤੇ ਕਈ ਬਾਦ ਚ। ਕਈ ਸਬੂਤਾਂ ਨਾਲ ਗੱਲ ਕਰਦੇ ਨੇ ਤੇ ਸ਼ੱਕ ਸ਼ੱਕ ਚ ਆਪਣਾ ਘਰ ਬਰਬਾਦ ਕਰ ਲੈਂਦੇ ਨੇ।ਗਗਨ ਕਹਿਣ ਲੱਗਾ। ਤਾਂ ਕੁਲਵਿੰਦਰ ਨੇ ਕਿਹਾ ਕਿ ਏ ਕੀ ਕਹਿ ਰਿਹਾ ਏ?
ਹਾਂ ਮੈਂ ਸੱਚ ਕਹਿ ਰਿਹਾ ਹਾਂ ਪਰ ਘਰ ਤਾਂ ਬਰਬਾਦ ਹੋ ਚਾਹੇ ਸ਼ੱਕ ਕਰਕੇ ਚਾਹੇ ਸਬੂਤਾਂ ਕਰਕੇ। ਚੱਲ ਖੈਰ ਅੱਗੇ ਸੁਣ।ਜਦੋਂ ਦੀਪੀ ਦੇ ਪਤੀ ਨੂੰ ਸੱਚਾਈ ਪਤਾ ਲੱਗੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆਈ।ਉਹ ਸੋਚਣ ਲੱਗਾ ਕਿ ਮੈਂ ਘਰੇਲੂ ਆਰਥਿਕ ਸਰੀਰਕ ਹਾਲਾਤਾਂ ਤੋਂ ਤੰਗ ਆ ਕਦੇ ਗ਼ਲਤ ਰਾਹ ਨਹੀ ਪਿਆ ਔਖੇ ਸੌਖੇ ਗੁਜ਼ਾਰਾ ਕਰੀ ਗਿਆ ਪਰ ਕਦੇ ਹੇਰਾ ਫੇਰੀ ਨਹੀ ਕੀਤੀ ।ਠੀਕ ਐ ਮੈ ਨਸ਼ਿਆਂ ਦਾ ਆਦੀ ਹੋ ਰਿਹਾ ਸੀ ਪਰ ਮੈ ਖੁਦ ਨੂੰ ਸੁਧਾਰ ਰਿਹਾ ਸੀ।ਪਰ ਦੀਪਾ ਕਿਹੜੇ ਰਾਹ ਜਾ ਰਹੀ। ਦੀਪੀ ਹੱਥ ਪਹਿਲਾਂ ਚਾਈਨਾ ਮੇਡ ਦੇਸੀ ਜਿਹਾ ਫੋਨ ਹੁੰਦਾ ਸੀ ਤੇ ਹੁਣ ਆਈ ਫੋਨ ਚੱਕੀ ਫਿਰਦੀ ਏ ਤੇ ਫੋਨ ਨੂੰ ਚਿਚੱੜ ਵਾਂਗ ਚਿੰਬੜ ਜਾਂਦੀ ਏਂ।ਘਰ ਚ ਪਹਿਲਾਂ ਸਿੱਧੇ ਸਾਦਿਆ ਕੱਪੜਿਆਂ ਚ ਰਹਿੰਦੀ ਸੀ ਤੇ ਹੁਣ ਮਾਡਰਨ ਕੱਪੜਿਆਂ ਚ ਐ ਲੱਗਦਾ ਸੀ ਜਿਵੇਂ...

ਫਿਲਮਾਂ ਚ ਰੋਲ ਕਰਦੀ ਹੋਵੇ ਜਾਂ ਕਿਤੇ ਵਿਆਹ ਸ਼ਾਦੀ ਤੇ ਜਾਣਾ ਹੋਵੇੰ।
ਜਦ ਦੀਪੀ ਦੇ ਪਤੀ ਨੇ ਉਸ ਤੋਂ ਫੋਨ ਬਾਰੇ ਪੁੱਛਿਆ ਤਾਂ ਕਹਿਣ ਲੱਗੀ ਕਿ ਏ ਫੋਨ ਤਾਂ ਮੇਰੀ ਮਾਲਕਣ ਨੇ ਲੈ ਕੇ ਦਿੱਤਾ ਤੇ ਸਾਡਾ ਕੰਮ ਹੀ ਐਸਾ ਹੈ ਕਿ ਸਾਨੂੰ ਆਪਣਾ ਕੱਪੜਾ ਲੀੜਾ ਤੇ ਸਾਜੋ ਸਮਾਨ ਆਕਰਸ਼ਕ ਖਿੱਚ ਭਰਪੂਰ ਰੱਖਣਾ ਪੈਂਦਾ ਏ।ਤੁਸੀਂ ਤਾਂ ਸਾਡਾ ਪਾਰਲਰ ਨਹੀ ਦੇਖਿਆ ਕਿੰਨਾ ਵੱਡਾ ਤੇ ਸੋਹਣਾ ਏ ਕਿੰਨੇ ਵੱਡੇ ਲੋਕ ਆਉਂਦੇ ਜਾਂਦੇ ਨੇ।ਸਾਡੀ ਹਰ ਤਰਾਂ ਦੇ ਲੋਕਾਂ ਨਾਲ ਜਾਨ ਪਛਾਣ ਹੁੰਦੀ ਏ।ਸੋ,ਇਸ ਤਰਾਂ ਅਜਿਹੀਆਂ ਗੱਲਾਂ ਕਰਕੇ ਉਹ ਆਪਣਾ ਬਚਾ ਕਰ ਲੈਂਦੀ। ਦੀਪੀ ਦਾ ਪਤੀ ਚਾਹੁੰਦਾ ਸੀ ਕਿ ਮੈ ਲੋਕਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ਼ ਕਰਕੇ ਆਪਣਾ ਘਰ ਤਬਾਹ ਕਿਉਂ ਕਰਾਂ ਇੱਕ ਨਾ ਇੱਕ ਦਿਨ ਤਾਂ ਸੱਚਾਈ ਸਾਹਮਣੇ ਆ ਹੀ ਜਾਵੇਗੀ।
ਦੀਪੀ ਦਾ ਪਤੀ ਅਖ਼ਬਾਰ ਪਹਿਲਾਂ ਵੀ ਪੜਦਾ ਸੀ ਤੇ ਹੁਣ ਵੀ ਪੜਦਾ ਲਾਇਬਰੇਰੀ ਜਾ ਕੇ ।ਏ ਤਾਂ ਪੰਚਾਇਤ ਨੇ ਚੱਜ ਦਾ ਕੰਮ ਕੀਤਾ ਲੋਕ ਭਾਂਤ ਭਾਂਤ ਦੇ ਲੇਖਕਾਂ ਦੀਆਂ ਕਿਤਾਬਾਂ ਪੜਨਗੇ ਤੇ ਕੋਈ ਨਾ ਕੋਈ ਚੰਗੀ ਸੇਧ ਲੈਣਗੇ ਦੁਨੀਆਂ ਚ ਵਾਪਰ ਰਹੇ ਹਾਦਸਿਆਂ ,ਰਾਜਸੀ ਧਾਰਮਿਕ ਖ਼ਬਰਾਂ ਮਾਮਲਿਆਂ ਦਾ ਭਾਵ ਪਲ ਪਲ ਦੀ ਖਬਰ ਮਿਲੇਗੀ। ਪੰਚਾਇਤ ਘਰ ਚ ਸਾਇਬਰ ਕੈਫੇ ਵੀ ਖੋਲ ਦਿੱਤਾ ਤਾਂ ਜੋ ਲੋਕਾਂ ਦੇ ਕੰਮ ਅਸਾਨੀ ਨਾਲ ਹੋ ਸਕਣ ਉਥੇ ਇੱਕ ਬੰਦੇ ਦੀ ਪੱਕੀ ਡਿਊਟੀ ਲਾਤੀ ਕਿ ਤੂੰ ਧਿਆਨ ਰੱਖਣਾ।
ਕੁਲਵਿੰਦਰ ਵਿੱਚੋਂ ਟੋਕਦੇ ਹੋਏ ਕਹਿਣ ਲੱਗਾ ਕਿ ਗਗਨ ਤੂੰ ਐਨੀਆਂ ਫਾਲਤੂ ਦੀਆਂ ਗੱਲਾਂ ਸੁਣਾ ਕੇ ਟਾਇਮ ਨਾ ਕਰ ਕਹਾਣੀ ਦਾ ਮਜ਼ਾ ਖ਼ਰਾਬ ਨਾ ਕਰ। ਤਾਂ ਗਗਨ ਕਹਿਣ ਲੱਗਾ ਕਿ ਤੈਨੂੰ ਟਾਇਮ ਦੀ ਪਈਏ ਤਾਂ ਉਸ ਬੰਦੇ ਦਾ ਖਰਾਬ ਚੱਲਦਾ ਜੇਹਦੇ ਆਪਣੇ ਸਾਥ ਨਹੀ ਦਿੰਦੇ ਤੇ ਇਹ ਕਹਾਣੀ ਨਹੀ ।ਏ ਗੱਲਾਂ ਕਿਤੇ ਨਾ ਕਿਤੇ ਜ਼ਰੂਰ ਵਾਪਰਦੀਆਂ ਨੇ ਤੇ ਐਵੇ ਹੀ ਨਹੀ ਗੱਲਾਂ ਗੱਲਾਂ ਤੋਂ ਕਹਾਣੀਆਂ ਬਣਦੀਆਂ।ਮੈਨੂੰ ਜੋ ਜੋ ਮੇਰੇ ਦੋਸਤ ਨੇ ਤੇ ਉਸਦੇ ਚਾਚੇ ਨੇ ਦੱਸਿਆ ਓਹੀ ਤੈਨੂੰ ਦੱਸ ਰਿਹਾ ਸੀ ਨਾ ਕਿ ਮਿਰਚ ਮਸਾਲੇ ਲਾ ਕੇ।ਮੈ ਅਜਿਹਾ ਬੰਦਾ ਨਹੀ ਜੋ ਗੰਦੀਆਂ ਗੱਲਾਂ ਸੁਣਾ ਕੇ ਤੇਰਾ ਜੀ ਪਰਚਾਵਾੰ।ਤੂੰ ਮੈਨੂੰ ਕਿਹਾ ਤਾਂ ਤੈਨੂੰ ਦੋਸਤ ਸਮਝ ਕੇ ਦੱਸਣ ਲੱਗਾ ਸੀ,ਚੱਲ ਜਾ ਘਰ ਆਪਣੇ ਮੈ ਨਹੀ ਕੁਝ ਦੱਸਦਾ।ਏਨਾ ਕਹਿ ਕੇ ਗਗਨ ਮੁੱਖ ਮੋੜ ਕੇ ਬਹਿ ਗਿਆ ਤੇ ਕੋਈ ਗੱਲ ਨਾ ਕਰੇ ਤਾਂ ਕੁਲਵਿੰਦਰ ਹੱਥ ਜੋੜ ਮਨਾਉਣ ਲੱਗਾ ਕਹਿਣ ਲੱਗਾ ਕਿ ਯਾਰਾ ਮੈਨੂੰ ਤਾਂ ਨੀਂਦ ਨਹੀ ਆਉਣੀ ਜਦ ਤੱਕ ਪੂਰੀ ਕਹਾਣੀ ਨਹੀ ਸੁਣ ਲ਼ੈਂਦਾ।ਤਾਂ ਬੜੀ ਮੁਸਕਿਲ ਨਾਲ ਗਗਨ ਨੇ ਇਹ ਕਹਿ ਕੇ ਹਾਂ ਕੀਤੀ ਕਿ ਕੱਲ਼ ਤੂੰ ਮੇਰੇ ਦਫ਼ਤਰ ਆਈ ਤੈਨੂੰ ਕੁਝ ਕਾਗਜ਼ ਪੱਤਰ ਦਿਖਾਵਾਂਗ਼ਾ। ਤੈਨੂੰ ਮੇਰੇ ਤੇ ਯਕੀਨ ਨਹੀ ਹੋਣਾ ਅਗਰ ਤੈਨੂੰ ਕੁਝ ਗੱਲਾਂ ਹੁਣ ਦੱਸਾਂਗਾ।
ਕੁਲਵਿੰਦਰ ਘਰ ਗਿਆ ਤੇ ਰੋਟੀ ਖਾ ਕੇ ਕਿਤਾਬ ਪੜਨ ਲੱਗ ਗਿਆ ਪਰ ਕੁਝ ਚਿਰ ਪਿੱਛੋਂ ਪਤਾ ਨਹੀ ਕਿਹੜੀਆਂ ਯਾਦਾਂ ਸੋਚ ਵਿਚਾਰਾਂ ਚ ਖੋ ਗਿਆ ਤੇ ਜੋਤੀ ਨੇ ਕੁਲਵਿੰਦਰ ਨੂੰ ਹੱਸਦੇ ਹੋਏ ਪੁੱਛਣ ਲੱਗੀ ਕਿ ਜਨਾਬ ਕਿਸ ਗੱਲ ਦਾ ਫਿਕਰ ਕਰ ਰਹੇ ਹੋ ਕੀ ਸੋਚ ਵਿਚਾਰਾਂ ਕਰ ਰਹੇ ਹੋ,ਕੀ ਗੱਲ ਏ ਖੁੱਲ ਕੇ ਦੱਸੋ?
ਤਾਂ ਕੁਲਵਿੰਦਰ ਕਹਿਣ ਲੱਗਾ ਕਿ ਕੋਈ ਗੱਲ ਨਹੀਂ।ਚੱਲ ਤੂੰ ਸੌਂ ਜਾ ਤੂੰ ਸਵੇਰੇ ਡਿਊਟੀ ਤੇ ਜਾਣਾ ਏ ਪ੍ਰਾਈਵੇਟ ਸਕੂਲਾਂ ਦੀ ਨੌਕਰੀ ਹੀ ਐਸੀ ਏ? ਜੋਤੀ ਕਹਿਣ ਲੱਗੀ ਕਿ ਤੁਸੀ ਮੇਰੀ ਨੌਕਰੀ ਨੂੰ ਤਾਂ ਗੋਲੀ ਮਾਰੋ।ਤੁਸੀ ਆਪਣੇ ਦਿਲ ਦੀ ਗੱਲ ਦੱਸੋ ?ਬਾਕੀ ਸਾਡੇ ਕੋਲ ਤਾਂ ਤੁਹਾਡੀ ਸਾਰੀ ਸੀ ਆਈ ਡੀ ਰਿਪੋਰਟ ਪਹੁੰਚ ਹੀ ਜਾਵੇਗੀ।ਤੁਸੀ ਕਿੱਥੇ ਜਾਂਦੇ ਹੋ? ਕੀ ਕਰਦੇ ਹੋ?ਸੱਚ ਇੱਕ ਗੱਲ ਪੁੱਛਣੀ ਸੀ ਤੁਸੀ ਗਗਨ ਤੋਂ ਇੱਕ ਔਰਤ ਬਾਰੇ ਪੁੱਛ ਪੜਤਾਲ਼ ਕਿਉਂ ਕਰ ਰਹੇ ਹੋ? ਤੁਸੀ ਅਫ਼ਸਰ ਹੋ ਜਾਂ ਜੱਜ ਸਾਰੀ ਗੱਲਬਾਤ ਸੁਣ ਕੇ ਜੋ ਫੈਸਲਾ ਕਰੋਗੇ।ਤੁਸੀ ਕੀ ਲੈਣਾ ਏ ਇਹੋ ਜਿਹੀਆਂ ਸੋਚ ਵਿਚਾਰਾਂ ਚ ਪੈ ਕੇ ਆਪਣਾ ਕੰਮ ਕਾਰ ਕਰੀਏ ਜਾਓ।
ਤਾਂ ਕੁਲਵਿੰਦਰ ਹੈਰਾਨ ਹੋ ਕੇ ਪੁੱਛਣ ਲੱਗਾ ਕਿ ਤੈਨੂੰ ਕਿਵੇਂ ਪਤਾ ਲੱਗਾ?
ਤਾਂ ਜੋਤੀ ਨੇ ਹੱਸਦੇ ਹੋਏ ਕਹਿਣਾ ਸੁਰੂ ਕੀਤਾ ਕਿ ਮੈਨੂੰ ਮੈਨੂੰ ਗਗਨ ਦੀ ਘਰਵਾਲੀ ਨੇ ਫੋਨ ਤੇ ਵਧਾਈ ਦਿੰਦੇ ਹੋਏ ਆਖਿਆ ਕਿ ਭੈਣੇ ਵਧਾਈ ਹੋਵੇ ਦੱਸ ਕਦੋਂ ਪਾਰਟੀ ਦੇਵੇਗੀ। ਤਾਂ ਉਹ ਕਹਿਣ ਲੱਗੀ ਕਿ ਮੈਨੂੰ ਮੇਰੇ ਪਤੀ ਨੇ ਦੱਸਿਆ ਕਿ ਭਾ ਜੀ ਫਿਲਮ ਲਈ ਕਹਾਣੀ ਲਿਖ ਰਹੇ ਨੇ ਫਿਲਮ ਵੀ ਬਣਾ ਰਹੇ ਨੇ ਤਾਂ ਮੈਨੂੰ ਸੁਣ ਕੇ ਹੈਰਾਨੀ ਹੋਈ ਕਿ ਕਹਾਣੀ ਤਾਂ ਮੰਨਿਆ ਲਿਖ ਲੈਣਗੇ ਪਰ ਫਿਲਮ ਨਹੀ ਬਣਾ ਸਕਦੇ।
ਕੁਲਵਿੰਦਰ ਨੇ ਵਿੱਚੋਂ ਟੋਕਦਿਆਂ ਪੁੱਛਿਆ ਕਿ ਤੂੰ ਫਿਰ ਕੀ ਜਵਾਬ ਦਿੱਤਾ।ਕਿਤੇ ਮੇਰੀ ਪੱਟੀ ਤੇ ਨਹੀ ਪੋਚਤੀ।ਕਿਤੇ ਗਗਨ ਮੇਰਾ ਮਜ਼ਾਕ ਉਡਾਉਂਦਾ ਫਿਰੇ।
ਤਾਂ ਜੋਤੀ ਹੱਸਦੇ ਹੋਏ ਕਹਿਣ ਲੱਗੀ ਕਿ ਮੈ ਕਿਹਾ ਕਿ ਪਾਰਟੀ ਦੀ ਕੀ ਗੱਲ ਐ ਜਦੋ ਕਹੋਗੇ ਕਰ ਦਿਆਗੇ ਹਰਮਨ ਹੋਟਲ਼ ਮਸ਼ਹੂਰ ਏ ,ਜਿਹੜਾ ਵਿੱਚ ਸੰਗਰੂਰ ਏ।
ਕੁਲਵਿੰਦਰ ਹੈਰਾਨੀ ਨਾਲ ਪੁੱਛਣ ਲ਼ੱਗਾ ਕਿ ਜਨਾਬ ਨੂੰ ਦੇਖ ਕੇ ਤਾਂ ਅਸੀ ਸ਼ਾਇਰੀ ਕਰਦੇ ਸੀ,ਤੁਹਾਨੂੰ ਕਿਵੇਂ ਸ਼ੌਕ ਜਾਗ ਪਿਆ ਵਧੀਆ ਤੁੱਕਬੰਦੀ ਕਰ ਲੈਂਦੇ ਹੋ। ਤਾਂ ਜੋਤੀ ਨੇ ਅਦਾਬ ਕਰਦੇ ਹੋਏ ਫਰਮਾਇਆ ਕਿ ਅਸੀ ਤਾਂ ਸਾਰੇ ਕੰਮ ਕਰ ਸਕਦੇ ਹਾਂ ਜੇ ਕਰਨ ਤੇ ਆਈਏ ਤੇ ਸੱਚੀ ਗੱਲ ਤੇ ਏ ਵੀ ਏ ਕਿ ਜਨਾਬ ਦੀ ਸੰਗਤ ਦਾ ਥੋੜਾ ਮੋਟਾ ਅਸਰ ਹੋਣਾ ਸੀ। ਬਾਕੀ ਸਾਨੂੰ ਤਾਂ ਸਭ ਦਾ ਪਤਾ ਹੁੰਦਾ ਹੇ ਸਭ ਪਤਾ ਲੱਗਾ ਲੈਂਦੇ ਹਾਂ ਤੁਸੀ ਦੱਸੋ ਕੀ ਸੋਚ ਵਿਚਾਰ ਕਰ ਰਹੇ ਸੀ?
ਤਾਂ ਕੁਲਵਿੰਦਰ ਨੇ ਜੋ ਗਲ ਗਗਨ ਤੋਂ ਸੁਣੀ ਸੀ ਸਾਰੀ ਦੱਸ ਦਿੱਤੀ ਤੇ ਮੌਜੂਦਾ ਹਾਲਾਤਾਂ ਸਥਿਤੀਆਂ ਤੇ ਚਿੰਤਾ ਪ੍ਰਗਟ ਕੀਤੀ ਤੇ ਦੱਸਣ ਲੱਗਾ ਕਿ ਕੀ ਹੋ ਰਿਹਾ ਏ?
ਤਾਂ ਜੋਤੀ ਕਹਿਣ ਲੱਗੀ ਕਿ ਏ ਸਭ ਤਾਂ ਸਿਸਟਮ ਦੀ ਦੇਣ ਹੈ ਜਿਸ ਕੋਲ ਪੈਸਾ ਨਹੀ ਉਸਦਾ ਹਾਲ ਦੇਖੋ ਤੇ ਜਿਸ ਕੋਲ ਪੈਸਾ ਏ ਉਸਦਾ ਹਾਲ ਦੇਖੋ। ਸਭ ਤੋਂ ਵੱਡੀ ਗੱਲ ਮਨ ਦਿਲ ਸੋਚ ਵਿਚਾਰ ਹਾਲਾਤ ਨੇ ਏ ਚੰਗੇ ਪਾਸੇ ਵੀ ਲਿਜਾ ਸਕਦੇ ਨੇ ਤੇ ਮਾੜੇ ਪਾਸੇ ਵੀ।
ਚੱਲੋ ਛੱਡੋ ਸੋਚ ਵਿਚਾਰਾਂ ਨੂੰ ਜਲਦੀ ਨੀਂਦ ਦਾ ਆਨੰਦ ਮਾਣੀਏੰ।ਸਵੇਰੇ ਸਕੂਲੇ ਜਾ ਕੇ ਬੱਚਿਆਂ ਨੂੰ ਨਾਟਕ ਦੀ ਤਿਆਰੀ ਕਰਵਾਉਣੀ ਏ।
ਅੱਜ ਕੁਲਵਿੰਦਰ ਕੰਮ ਖਤਮ ਕਰਕੇ ਦੁਪਹਿਰ ਤੋਂ ਕਰੀਬ ਤਿੰਨ ਚਾਰ ਵਜੇ ਦਾ ਪ੍ਰੋਗਰਾਮ ਬਣਾ ਕੇ ਗਗਨ ਕੋਲ ਜਾਣਾ ਚਾਹੁੰਦਾ ਸੀ। ਜਿਸ ਲਈ ਉਸਨੇ ਫੋਨ ਕਰਕੇ ਗਗਨ ਨੂੰ ਦੱਸਿਆਂ।ਉਸ ਫੋਨ ਬੰਦ ਕਰਕੇ ਦੁਕਾਨ ਖੋਲ ਕੇ ਸਫ਼ਾਈ ਕੀਤੀ ਤੇ ਗਾਹਕ ਦਾ ਇੰਤਜ਼ਾਰ ਕਰਨ ਲੱਗਿਆਂ। ਇੱਕ ਬੰਦਾ ਆਇਆ ਕਹਿਣ ਲੱਗਾ ਕਿ ਮੈ ਅਰਜੀ ਲਿਖਵਾਉਣੀ ਏ ਤੁਸੀ ਫਟਾਫਟ ਲਿਖ ਦਿਓ ਮੈ ਬੋਲੀ ਜਾਵਾਂਗਾ ਤੁਸੀ ਲਿਖੀ ਜਾਓ। ਉਸਨੇ ਕੁਲਵਿੰਦਰ ਤੋਂ ਅਰਜੀ ਲਿਖਵਾਈ ਕਿ ਮੈ ਰਾਮ ਕੌਰ ਪਤਨੀ ਸੁਰਜੀਤ ਸਿੰਘ ਪਿੰਡ ਚੰਦਪੁਰ ਹਾਲ ਆਬਾਦ ਪਟਿਆਲਾ ਦੀ ਹਾਂ।ਮੇਰਾ ਪਤੀ ਆਪਣੇ ਮੋਟਰ ਸਾਈਕਲ਼ ਤੇ ਮਹੀਨਾ ਪਹਿਲਾ ਧਾਰਮਿਕ ਸਥਾਨ ਤੇ ਯਾਤਰਾ ਲਈ ਗਿਆ ਸੀ ਤੇ ਦੋ ਤਿੰਨ ਬਾਦ ਵਾਪਸ ਆਣ ਲਈ ਕਹਿ ਕੇ ਗਿਆ ਸੀ ਤੇ ਹਾਲੇ ਤੱਕ ਵਾਪਸ ਨਹੀਂ ਆਇਆ ਉਸਦਾ ਫੋਨ ਬੰਦ ਹੈ।ਮੈ ਕਿਰਾਏ ਦੇ ਮਕਾਨ ਚ ਰਹਿ ਰਹੀ ਹਾਂ ਮੇਰੇ ਪਤੀ ਨੇ ਤਿੰਨ ਮਹੀਨਿਆਂ ਦਾ ਕਿਰਾਇਆ ਨਹੀ ਦਿੱਤਾ।ਹੁਣ ਮੈ ਆਪਣੇ ਸੁਹਰੇ ਘਰ ਰਹਿ ਰਹੀ ਹਾਂ।ਮੈਨੂੰ ਪਤਾ ਲੱਗਾ ਹੈ ਕਿ ਮੇਰਾ ਪਤੀ ਆਪਣੇ ਦਫਤਰ ਚ ਕੰਮ ਕਰਦੀ ਮੁਲਾਜਮ ਮਧੂ ਨਾਲ ਘੁੰਮਦਾ ਫਿਰਦਾ ਸੀ ਤੇ ਉਹ ਵੀ ਓਸ ਦਿਨ ਤੋਂ ਦਫ਼ਤਰ ਨਹੀ ਆ ਰਹੀ।ਮੈਨੂੰ ਸ਼ੱਕ ਹੀ ਨਹੀ ਪੂਰਾ ਯਕੀਨ ਹੈ ਕਿ ਮੇਰੇ ਪਤੀ ਨੇ ਮੈਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾ ਲਿਆ ਹੈ ।ਮੈਨੂੰ ਤੇ ਮੇਰੇ ਦੋ ਛੋਟਿਆਂ ਬੱਚਿਆਂ ਨੂੰ ਇਨਸਾਫ਼ ਦਿਵਾਇਆ ਜਾਵੇ।
ਅਰਜੀ ਲਿਖਾ ਕੇ ਉਹ ਬੰਦਾ ਕਹਿਣ ਲੱਗਾ ਕਿ ਕਿੰਨੇ ਪੈਸੇ ਤਾਂ ਕੁਲਵਿੰਦਰ ਕਹਿਣ ਲੱਗਾ ਕਿ ਸੱਠ ਰੁਪੈ ਤਾਂ ਉਹ ਕਹਿਣ ਲੱਗਾ ਕਿ ਤੈਨੂੰ ਪਤਾ ਏ ਮੈ ਕੌਣ ਆਂ ਮੈ ਅਰਜੀ ਆਪਣੇ ਦਫ਼ਤਰ ਚ ਜਾਂ ਕਿਤੋਂ ਵੀ ਮੁਫ਼ਤ ਲਿਖਵਾ ਸਕਦਾ ਸੀ।ਮੈਨੂੰ ਤਾਂ ਵਕੀਲ ਨੇ ਤੇਰੇ ਕੋਲ ਭੇਜਿਆ ਤਾਂ ਮੈਂ ਆਇਆ ਤੂੰ ਵੀਹ ਰੁਪੈ ਲੈ ਤਾਂ ਕੁਲਵਿੰਦਰ ਕਹਿਣ ਲੱਗਾ ਕਿ ਆ ਵੀਹ ਰੁਪੈ ਤੁਸੀ ਆਪਣੇ ਕੋਲ ਰੱਖੋ ਮੈ ਨਹੀ ਲੈਣੇ ਉਸ ਵਕੀਲ ਨੇ ਤਾਂਹੀ ਮੇਰੇ ਕੋਲ ਭੇਜ਼ਤਾ ਉਸਨੂੰ ਤੁਹਾਡੇ ਬਾਰੇ ਪਤਾ ਹੋਣਾ ਤੇ ਮੈ ਧੋਖਾ ਖਾ ਗਿਆ ਗ਼ਰੀਬ ਬੰਦਾ ਤਾਂ ਪੂਰੇ ਪੈਸਾ ਦੇ ਦਿੰਦਾ ਹੈ ਭਾਵੇ ਮੰਗ ਕੇ ਲਿਆਏ ਪਰ ਕਈ ਅਮੀਰ ਮੁਲਾਜਮ ਬੰਦੇ ਤਾਂ ਪੈਸੇ ਕੱਢਕੇ ਰਾਜੀ ਨਹੀ ਹੁੰਦੇ। ਚਾਹੇ ਬੈਕ ਤਿਜ਼ੋਰੀਆਂ ਭਰੀਆਂ ਹੋਣ।ਮੁਲਾਜਮਾਂ ਦੀ ਵੱਧਦੀ ਰਹਿੰਦੀ ਏ ਤੇ ਅਸੀ ਦਸ ਵੀਹ ਰੁਪੈ ਲਈ ਜਾਈਏ ਕੰਮ ਕਾਰ ਤਾਂ ਪਹਿਲਾਂ ਰੱਬ ਆਸਰੇ ਚੱਲਦਾ। ਬੜੀ ਮੁਸ਼ਕਿਲ ਨਾਲ ਉਸ ਚਾਲੀ ਰੁਪੈ ਦਿੱਤੇ।ਇਸੇ ਤਰਾਂ ਕੰਮ ਕਰਦੇ ਕਰਦੇ ਤਿੰਨ ਵਜ ਗਏ ਤੇ ਕੁਲਵਿੰਦਰ ਗਗਨ ਨੂੰ ਮਿਲਣ ਉਸਦੇ ਦਫ਼ਤਰ ਚੱਲਾ ਗਿਆ।
ਜਦ ਕੁਲ਼ਵਿੰਦਰ ਗਗਨ ਦੇ ਗਿਆ,ਤਾਂ ਗਗਨ ਉਥੇ ਨਹੀ ਸੀ, ਵਕੀਲ ਸਾਹਿਬ ਨੇ ਕਿਹਾਕਿ ਗਗਨ ਪੇਸ਼ੀ ਲੈਣ ਗਿਆ ਉਹ ਕੁਝ ਸਮੇਂ ਤੱਕ ਹੀ ਆ ਜਾਏਗਾ। ਤੂੰ ਤਦ ਤੱਕ ਏ ਫਾਇਲ ਦੇਖ਼ ਲੈ ਜੋ ਗਗਨ ਮੈਨੂੰ ਤੈਨੂੰ ਦੇਣ ਲਈ ਦੇ ਗਿਆ ਸੀ।ਕੁਲਵਿੰਦਰ ਪਹਿਲਾਂ ਅਖਬਾਰਾਂ ਦੀ ਕਟਿੰਗਾਂ ਦੇਖਣ ਲੱਗਿਆ ਜੋ ਬੰਦਿਆਂ ਵੱਲੋਂ ਔਰਤਾਂ ਨਾਲ ਕੀਤਾ ਜਾ ਰਿਹਾ ਸੀ,ਜਾਂ ਬੰਦਿਆਂ ਵੱਲੋ ਔਰਤ ਦੇ ਸਹਾਰੇ ਫਸਾ ਕੇ ਬੰਦਿਆਂ ਨੂੰ ਬਲੈਕ ਮੇਲ ਕੀਤਾ ਜਾ ਰਿਹਾ ਸੀ। ਇਸੇ ਕੁਝ ਕਟਿੰਗਾਂ ਇਸੇ ਤਰਾਂ ਔਰਤਾਂ ਦੀਆਂ ਸਨ ਕਿ ਕਿਵੇਂ ਔਰਤਾਂ ਔਰਤਾਂ ਨੂੰ ਜਾਂ ਬੰਦਿਆਂ ਨੂੰ ਆਪਣਾ ਸ਼ਿਕਾਰ ਬਣਦੀਆਂ ਹਨ। ਇਹਨਾਂ ਤੋ ਬਾਅਦ ਐਫ਼ ਆਈ ਆਰ ਦੀਆਂ ਫੋਟੋ ਕਾਪੀਆਂ ਤੇ ਕੁਝ ਮੈਗਜ਼ੀਨਾਂ ਚੋਂ ਕੱਢੇ ਪੇਜ ਦੇ ਹਿੱਸੇ।ਇਸ ਤਰਾਂ ਫਾਇਲ ਪੜ ਪੜ ਕੇ ਉਸਨੂੰ ਪ੍ਰਧਾਨ(ਦੀਪੀ )ਦੀ ਸਾਰੀ ਅਸਲੀਅਤ ਪਤਾ ਚੱਲੀ ਕਿ ਦੀਪੀ ਕਿਸ ਕਿਸਮ ਦੀ ਔਰਤ ਸੀ।
ਕੁਲਵਿੰਦਰ ਯਾਦ ਆਇਆ ਕਿ ਕੁਝ ਦਿਨ ਪਹਿਲ਼ਾਂ ਉਸ ਕੋਲ ਇੱਕ ਔਰਤ ਤੇ ਮਰਦ ਅਰਜੀ ਲਿਖਵਾਉਣ ਲਈ ਅਰਜੀ ਲਿਖਵਾ ਕੇ ਅਸ਼ਟਾਮ ਦਿੱਤਾ ਕਿ ਇਸ ਤੇ ਕੁਝ ਲਿਖ ਦੇਵੋ।ਤਾਂ ਕੁਲਵਿੰਦਰ ਗੱਲ ਸੁਣ ਕੇ ਕਹਿਣ ਲੱਗਾ ਕਿ ਮੈ ਇਹ ਨਹੀ ਲਿਖ ਸਕਦਾ ਤੁਸੀ ਗਵਾਹ ਤੇ ਮਕਾਨ ਮਾਲਕ ਨੂੰ ਲੈ ਆਓ ਫਿਰ ਮੈ ਲਿਖ ਦੇਵਾਂਗਾ। ਤਾਂ ਔਰਤ ਕਹਿਣ ਲੱਗੀ ਤੂੰ ਆਪਣੇ ਬਣਦੇ ਪੈਸੇ ਲੈ ਤੇ ਵਧੀਆਂ ਗੱਲਾਂ ਲਿਖਦੇ ਕਿ ਮਕਾਨ ਮਾਲਕ ਕੋਠੀ ਖਾਲੀ ਨਾ ਕਰਾ ਸਕੇ ਤੇ ਆਪਣਾ ਕਬਜ਼ਾ ਰਹੇ। ਤਾਂ ਕੁਲਵਿੰਦਰ ਨੇ ਓਸ ਔਰਤ ਨੂੰ ਕਿਹਾ ਕਿ ਤੁਸੀ ਮੈਨੂੰ ਕੋਈ ਕੰਮ ਕਰਨ ਲਈ ਲਾਲਚ ਨਾ ਦਿਓ ਮੈ ਐਸਾ ਕੰਮ ਕਿਸੇ ਹਾਲਤ ਲਾਲਚ ਚ ਨਹੀ ਕਰਨਾ।ਪਹਿਲਾਂ ਇਕ ਔਰਤ ਨੌਕਰਾਣੀ ਬਣ ਕੇ ਆਈ ਤੇ ਘਰ ਦੀ ਮਾਲ਼ਕਣ ਬਣ ਬਹਿਗ਼ੀ ਸੀ,ਉਸਨੇ ਬੜੇ ਮਾਲਕ ਦੀ ਐਸੀ ਸੇਵਾ ਕੀਤੀ ਕਿ ਮਾਲਕ ਦੇ ਬੱਚੇ ਅੱਜ ਤੱਕ ਆਪਣੇ ਬਾਪ ਦੀ ਜਾਇਦਾਦ ਲੈਣ ਲ਼ਈ ਕੋਰਟ ਚ ਰੁੱਲ ਰਹੇ ਹਨ। ਤਾਂ ਉਹ ਔਰਤ ਕੁਲਵਿੰਦਰ ਤੋਂ ਨਾਂ ਸੁਣ ਕੇ ਕਿਸੇ ਹੋਰ ਕੋਲ ਲਿਖ਼ਤ ਕਰਾਉਣ ਚੱਲੀ ਗਈ।ਤੇ ਕੁਲਵਿੰਦਰ ਸੋਚਣ ਲੱਗਾ ਕਿ ਔਰਤ ਦੇ ਕੈਸੇ ਕੈਸੇ ਰੂਪ ਨੇ।
@©®✍️✍️✍️✍️ਸਰਬਜੀਤ ਸੰਗਰੂਰਵੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)