ਮੇਰਾ ਕੀ ਕਸੂਰ
ਰਮਨ ਬਹੁਤ ਹੀ ਪ੍ਰੇਸ਼ਾਨ ਸੀ । ਓੁਸਦੇ ਡੀਲਰਾਂ ਨੂੰ, ਓੁਸਦੇ ਸ਼ਹਿਰ ਚ ਲਗੀ । ਨਵੀਂ ਫੈਕਟਰੀ ਵਾਲਾ ਸੁਮੀਤ ਲਾਗਤ ਮੁੱਲ ਚ ਹੀ ਸਮਾਨ ਵੇਚਣ ਨੂੰ ਤਿਆਰ ਸੀ। ਬਹੁਤ ਦਿਨ ਦੇਖਣ ਤੋ ਬਾਅਦ ਓੁਸਨੇ ਵਿਚੋਲਾ ਲੱਭ ਲਿਆ। ਰਜੇਸ਼ ਜੋ ਦੋਨਾ ਦਾ ਮਿੱਤਰ ਸੀ। ਓੁਸ ਨਾਲ ਮਿਲਕੇ ਵਿਚਲੀ ਗੱਲ ਪਤਾ ਕਰਨ ਨੂੰ ਕਿਹਾ ।ਉਸ ਸ਼ਾਮ ਨੂੰ ਹੀ ਰਜੇਸ਼ ਸਾਰੀ ਵਿਚਲੀ ਗੱਲ ਕੱਢ ਲਿਆਇਆ, ਉਸ ਨੇ ਰਮਨ ਨੂੰ ਫੋਨ ਕਰਕੇ ਪੁੱਛਿਆ, ਤੂੰ ਕੋਈ ਨਵਾਂ ਸੇਲਜਮੈਨ ਰੱਖਿਆ ਹੈ ? ਕੀ ਨਾਂ ਹੈ ਓੁਸਦਾ ? ਮਨਜੀਤ ਨੂੰ ,ਰੱਖਿਆ ਪੰਜਾਬ ਪਰ ,ਏਹਨਾ ਨੂੰ ਕੀ ਤਕਲੀਫ਼ ਹੈ? ਓੁਹ ਪਹਿਲਾਂ ਏਨਾ ਕੋਲ ਕੰਮ ਕਰਦਾ ਸੀ। ਪਤਾ, ਰਜੇਸ਼ ਮੈਨੂੰ ।ਬਸ ਰਮਨ ਓੁਸਤੋੰ ਹੀ ਤੇਰੇ ਨਾਲ ਨਾਰਾਜ਼ ਹੋਏ ਨੇ। ਸਾਡਾ ਬੰਦਾ ਕਿਓੁ ਰਖਿਆ? ਤਾਂ ਹੀ ,ਹਰਿਆਣੇ ਚ ਤੇਰੇ ਡੀਲਰਾਂ ਨੂੰ ਖਰਾਬ ਕਰ ਰਿਹੇ ਨੇ। ਓੁਹ ਬੰਦਾ ਮਿਹਨਤੀ ਤੇ ਇਮਾਨਦਾਰ ਹੈ ।ਨਾਲੇ ਬੰਦਾ ਆਜ਼ਾਦ ਹੇੈ ,ਆਪਣੀ ਮਰਜੀ ਨਾਲ ਕਿਤੇ ਵੀ ਨੌਕਰੀ ਕਰ ਸਕਦਾ ਹੈ । ਕੋਈ ਕਿਸੇ ਨੂੰ ਕਿਵੇਂ ਰੋਕ ਸਕਦਾ ਹੈ। ਇਨ੍ਹਾਂ ਵਿਚ ਕਮੀ ਹੋਏਗੀ ਨਾ ਜੋ ਛੱਡ ਕੇ ਆਇਆ, ਮੈਂ ਤਾਂ ਨੀ ਉਸ ਨੂੰ ਬੁਲਾਇਆ ਸੀ। ਉਸ ਨੇ ਆਪ ਮੇਰੇ ਨਾਲ ਪਹੁੰਚ ਕੀਤੀ ਹੈ। ਤੇ ਬਾਜ਼ਾਰ ਚੋਂ ਵੀ ਉਹਦੇ ਬਾਰੇ ਮੈਂ ਚੰਗਾ ਹੀ ਸੁਣਿਆ ।ਇਹ ਕੀ ਮਤਲਬ ਹੋਇਆ ਬੰਦਾ ਰੱਖ ਲਿਆ। ਇਹ ਇਸ ਤਰ੍ਹਾਂ ਦੀਆਂ ਹਰਕਤਾਂ ਤੇ ਉਤਰ ਆਏ ਨੇ । ਮੈਂ ਤੈਨੂੰ ਵਿਚਲੀ ਗੱਲ ਦੀ ਮੂਲ ਜੜ੍ਹ ਦੱਸ ਦਿੱਤੀ ਐ। ਅੱਗੋਂ ਤੇਰੀ ਮਰਜ਼ੀ, ਰਾਜੇਸ ਬੋਲ ਕੇ ਚੁੱਪ ਹੋ ਗਿਆ ।ਰਾਜੇਸ਼ ਤੂੰ ਦੱਸ ਕਿਵੇਂ ਕਰੀਏ? ਉਹ ਬੰਦਾ ਬਹੁਤ ਕੰਮ ਦਾ ਹੈ। ਮੇਰਾ ਪੰਜਾਬ ਚ ਪੱਚੀ ਪੈਸੇ ਕੰਮ ਸੀ, ਇਕ ਮਹੀਨੇ ਵਿਚ ਹੀ ਉਸਨੇ ਪੰਜਾਹ ਪੈਸੇ ਕਰ ਦਿੱਤਾ।
ਦੱਸ ਮੈਂ ਉਸ ਨੂੰ ਕਿਵੇਂ ਜਵਾਬ ਦਵਾਂ ? ਤੂੰ ਕੋਈ ਹੋਰ ਹੱਲ ਲੱਭ , ਰਮਨ ਨੇ ਕਿਹਾ । ਚੰਗਾ ,ਗੱਲ ਕਰਕੇ ਦੇਖ ;ਕਿਉਂ ਨਾ ਜੇ ਤੂੰ ਕਹੇਂ ਤਾਂ, ਮੈਂ ,ਤੈਨੂੰ ਸੁਮਿਤ ਨੂੰ ਇਕ ਵਾਰੀ ਆਹਮਣੇ ਸਾਹਮਣੇ ਬਿਠਾ ਦੀਆਂ ? ਤੁਸੀ ਗੱਲ ਕਰਕੇ ਦੇਖ ਲਵੋ । ਮੈ ਤੈਨੂੰ ਸੋਚ ਕੇ ਦੱਸਦਾ ।
ਉੱਧਰ ਮਨਜੀਤ ਆਪਣੀ ਪੂਰੀ ਲਗਨ ਨਾਲ ਕੰਮ ਕਰਨ ਲੱਗਾ ਹੋਇਆ ਸੀ। ਨਾਲ ਉਹ ਅਗਲੇ ਮਹੀਨੇ ਆਉਣ ਵਾਲੀ, ਤਨਖਾਹ ਨਾਲ ਆਪਣੇ ਬੇਟੇ ਏਕਜੋਤ ਦੀ ਬੀ.ਏ ਫਾਈਨਲ ਦੀ ਫੀਸ ਸੌਖਿਆਂ ਭਰੀ ਜਾਏਗੀ, ਦਾ ਸੁਪਨਾ ਉਸਨੂੰ ਪੂਰਾ ਹੁੰਦਾ ਨਜ਼ਰ ਆ ਰਿਹਾ ਸੀ । ਹੁਣ ਕਿਸੇ ਕੋਲ ਹੱਥ ਨਹੀਂ ਅੱਡਣਾ ਪਵੇਗਾ ,ਤੇ ਉਹ ਹੋਰ ਮਿਹਨਤ ਤੇ ਲਗਨ ਨਾਲ ਇਸ ਲਈ ਵੀ ਕੰਮ ਕਰ ਰਿਹਾ ਸੀ ।ਕਿ ,ਆਉਣ ਵਾਲਾ ਭਵਿੱਖ ਉਸ ਦਾ ਸੁਖਾਲਾ ਹੋ ਜਾਵੇਗਾ । ਮਾਲਕ ਉਸ ਨੂੰ ਉਸ ਦੀ ਇੱਛਾ ਅਨੁਸਾਰ ਵਾਲਾ ਮਿਲ ਗਿਆ । ਤੇ ਸਾਮਾਨ ਚ ਵੀ ਕੋਈ ਕਮੀ ਨਹੀਂ ਹੈ ।ਬਾਜ਼ਾਰ ਵਿੱਚ, ਉਸ ਦੀ ਪੰਦਰਾਂ ਸਾਲਾਂ ਤੋਂ ਬਣੀ ਪਹਿਚਾਣ ਉਸ ਦੇ ਕੰਮ ਆ ਰਹੀ ਸੀ । ਕੋਈ ਵੀ ਡੀਲਰ, ਉਸ ਦਾ ਕੰਮ ਲੈਣ ਤੋਂ ਉਸ ਨੂੰ ਨਾ ਨਹੀਂ ਕਰਦਾ ਸੀ ।ਕਿਉਂਕਿ ,ਉਹ ਕੋਈ ਵੀ ਵਿੱਚ ਓਹਲਾ ਰੱਖ ਕੇ ਕਦੀ ਵੀ ਡੀਲ ਨਹੀਂ ਕਰਦਾ ਸੀ। ਉਹ ਕੰਪਨੀ ਦਾ ਤੇ, ਡੀਲਰ ਦਾ ਦਾ ਫ਼ਾਇਦਾ ਹੀ ਸੋਚਦਾ ਸੀ । ਜਿਸ ਕਰਕੇ ਪੁਰਾਣੇ ਤਜਰਬੇ ਕਾਰਨ ਡੀਲਰ ਵੀ ,ਉਸ ਦੀ ਕਦਰ ਕਰਦੇ ਸਨ ।ਪਰ , ਸੁਮੀਤ ਦਾ ਕੰਮ ਕਰਨ ਦਾ ਤਰੀਕਾ ਬੜਾ ਅਨੋਖਾ ਤੇ ਘਟੀਆ ਸੀ। ਉਹ ਡੀਲਰ ਦੀ ਗੱਲ ਓਨੀ ਦੇਰ ਤਕ ਹੀ ਸੁਣਦਾ, ਜਦ ਤਕ ਉਸ ਤੋਂ ਆਰਡਰ ਲੈਣਾ ਹੁੰਦਾ ,ਆਰਡਰ ਤੇ ਪੇਮੈਂਟ ਆਉਣ ਤੋਂ ਬਾਅਦ, ਅਗਰ ਕੁਝ ਮਾਲ ਵਿਚ ਕਮੀ ਆਈ ਤਾਂ, ਕੋਈ ਵੀ ਸ਼ਿਕਾਇਤ ਸੁਣਨ ਨੂੰ ਤਿਆਰ ਨਹੀਂ ਹੁੰਦਾ ਸੀ। ਉਸਦੇ ਉਲਟ ਮਨਜੀਤ ਤੇ ਦਬਾਅ ਪਾਉਂਦੇ ਸਨ। ਇਹ ਨਹੀਂ ਲੈ ਰਿਹਾ ਤੇ, ਦੂਸਰੇ ਨੂੰ ਮਾਲ ਦੇ ਦੇ। ਜਦ ਕਿ, ਮਨਜੀਤ ਡੀਲਰ ਨਾਲ ਇਕ ਚੀਜ਼ ਦਾ ਵਾਅਦਾ ਕਰ ਕੇ ਕੰਮ ਕਰਦਾ ਸੀ ।ਜਦ ਤਕ ਡੀਲਰ ਨਹੀਂ ਛੱਡਦਾ, ਉਨੀ ਦੇਰ ਉਹ ਉਸ ਸ਼ਹਿਰ ਚ ਕਿਸੇ ਹੋਰ ਨੂੰ ਮਾਲ ਨਹੀਂ ਆਉਣ ਦੇਵੇਗਾ। ਇਹ ਉਸ ਦੀ ਗੱਲ ਪੱਥਰ ਤੇ ਲਕੀਰ ਹੁੰਦੀ ਸੀ। ਇਸ ਕਰਕੇ ਡੀਲਰ ਵੀ ਉਸ ਦੇ ਹਰ ਇੱਕ ਬੋਲ ਨੂੰ ਸੱਚ ਮੰਨਦੇ ਸਨ ।
ਅਗਲੇ ਦਿਨ ਸ਼ਾਮ ਨੂੰ ਰਜੇਸ਼ ਦੇ ਦਫ਼ਤਰ ਰਮਨ ਤੇ ਸੁਮੀਤ ਦੋਵੇਂ , ਇਕੱਠੇ ਹੋਏ। ਕਾਫੀ ਦੇਰ, ਦੋਨਾਂ ਵਿਚ ਕੋਈ ਗੱਲਬਾਤ ਨਾ ਹੋਈ। ਤਾਂ ,ਰਜੇਸ਼ ਨੇ ਚੁੱਪ ਨੂੰ ਤੋੜਦਿਆਂ ਕਿਹਾ, ਸੁਮਿਤ ਬੰਦੇ ਤਾਂ ਆਉਂਦੇ ਜਾਂਦੇ ਨੇ ਨੌਕਰੀਆਂ ਕਰਨ ਨੂੰ, ਬੰਦਿਆਂ ਪਿੱਛੇ ਆਪਣਾ ਨੁਕਸਾਨ ਨੂੰ ਕਿਉਂ ਕਰ ਰਹੇ ? ਉਹ ਆਪਾਂ ਇੱਕੋ ਸ਼ਹਿਰ ਦੇ ਬੰਦੇ ਹਾਂ, ਇੱਥੇ ਹੀ ਆਪਾਂ ਇਕੱਠਿਆਂ ਰਹਿਣਾ ਹੈ । ਆਪਣੇ ਕਾਰੋਬਾਰ ਦਾ ਨੁਕਸਾਨ ਕਿਉਂ ? ਰਜੇਸ਼ ਦੀ ਗੱਲ ਸੁਣਦਿਆਂ, ਸੁਮਿਤ ਇਕਦਮ ਉੱਛਲ ਕੇ ਬੋਲਿਆ ,ਉਹ ਸਾਡੀ ਵੀ ਕੋਈ ਇੱਜ਼ਤ ਹੈ। ਉਹ ਦੋ ਹਜ਼ਾਰ ਵੱਧ ਤਨਖਾਹ ਪਿਛੇ ਲਗ ਗਿਆ । ਇਨ੍ਹਾਂ ਕੋਲ, ਇਨ੍ਹਾਂ ਨੇ...
ਵੀ ਥੋੜ੍ਹੀ ਸ਼ਰਮ ਵੀ ਮਹਿਸੂਸ ਨਹੀ ਕੀਤੀ । ਇਨ੍ਹਾਂ ਨੂੰ ਸ਼ਹਿਰਦਾਰੀ ਦਾ ਖਿਆਲ ਰੱਖ ਲੈਣਾ ਚਾਹੀਦਾ ਸੀ, ਘੱਟੋ ਘੱਟ । ਸਾਡੇ ਬੰਦੇ ਨੂੰ ਨਾ ਰੱਖਦੇ ਹੋਰ ਜਿਹਨੂੰ ਮਰਜ਼ੀ ਰੱਖ ਲੈਂਦੇ, ਸੁਮੀਤ ਦੇ ਚੁੱਪ ਹੁੰਦਿਆਂ, ਰਮਨ ਬੋਲ ਪਿਆ ,ਬੰਦੇ ਨੇ ਕੋਈ ਤੁਹਾਨੂੰ ਪ੍ਰਨੋਟ ਲਿਖ ਕੇ ਦਿੱਤਾ ਹੋਇਆ ਸੀ? ਉਹਨੂੰ ਤੁਹਾਡੇ ਕੋਲ ਮਾਹੋਲ ਠੀਕ ਨਹੀਂ ਲੱਗਾ, ਉਹ ਮੇਰੇ ਕੋਲ ਆ ਗਿਆ। ਜੇ ਮੈਂ ਨਾ, ਰੱਖਦਾ ਕਿਸੇ ਕੋਲ ਹੋਰ ਲੱਗ ਜਾਂਦਾ, ਲੱਗਣਾ ਤਾਂ ਉਸ ਨੇ ਸਾਡੇ ਵਾਲੇ ਕਾਰੋਬਾਰੀ ਕੋਲ ਹੀ ਸੀ । ਉਹ ਮੇਰਾ ਮਾਲ ਨਾ ਵੇਚਦਾ ਤੇ ਕਿਸੇ ਹੋਰ ਦਾ ਵੇਚਦਾ ਹੁੰਦਾ ਫਿਰ ਤੁਸੀਂ ਉਸ ਦਾ ਕੀ ਕਰ ਲੈਂਦੇ ? ਰਮਨ ਦੇ, ਚੁੱਪ ਹੁੰਦੀਆਂ ਹੀ ਸੁਮਿਤ ਫਿਰ ਬੋਲ ਪਿਆ, ਠੀਕ ਐ, ਜਿਵੇਂ ਤੁਹਾਡਾ ਦਿਲ ਕਰਦੈ ਉਵੇਂ ਕਰ ਲਓ। ਫਿਰ ਸਾਨੂੰ , ਹੁਣ ਘਾਟਾ ਪਵੇ ਜਾਂ ਵਾਧਾ ਤੇ ਅਸੀਂ ਵੀ ਆਪਣੀ ਮਰਜ਼ੀ ਕਰਨ ਦੇ ਪਾਬੰਦ ਹਾਂ। ਸਾਨੂੰ ਵੀ ਨਹੀਂ ਰੋਕ ਸਕਦੇ ਤੁਸੀ।
ਤਲਖ਼ੀ ਵਧਦੀ ਦੇਖ ,ਰਜੇਸ਼ ਦੋਵਾਂ ਨੂੰ ਸ਼ਾਂਤ ਕਰਦਾ ਹੋਇਆ ,ਬੋਲਿਆ ਰੁਕੋ ਯਾਰ ਦੋ ਮਿੰਟ ,ਠੰਢੇ ਹੋਵੋ ਪਹਿਲਾਂ , ਆਫਿਸ ਚ ਪਏ ਫਰਿੱਜ ਵਿਚੋ ਬੀਅਰ ਦੇ ਤਿੰਨ ਕੇਣ ਕੱਢ ਲੈ ਆਇਆ ।ਤੇ ਆਪਣੇ ਚਪੜਾਸੀ ਨੂੰ ਅੰਦਰ ਬੁਲਾ ਨਾਲ ਖਾਣ ਨੂੰ ਕੁਝ ਮੰਗਾ ਲਿਆ। ਉਹ ਲਾਓੁ ਵੀ ਪਹਿਲਾਂ ਘੁਟ ਘੁਟ ਠੰਢਾ ਪੀਓ, ਫਿਰ ਠੰਡੇ ਹੋਵੋ, ਫਿਰ ਕੱਢਦੇ ਆਪਾਂ ਹੱਲ ਕਿਸੇ ਗੱਲ ਦਾ, ਉਹ ਮੁਸਕਰਾਉਂਦਾ ਹੋਇਆ ਬੋਲਿਆ।
ਹੌਲੀ ਹੌਲੀ ਸਮਾਂ ਬੀਤਣ ਲੱਗਾ, ਹੁਣ ਮਾਹੋਲ ਹਾਸੇ ਠੱਠੇ ਵਾਲਾ ਹੋ ਚੁੱਕਾ ਸੀ। ਬੀਅਰਾਂ ਤੋਂ ਬਾਅਦ, ਹੁਣ ਦਾਰੂ ਦੀ ਬੋਤਲ ਖੁੱਲ੍ਹ ਗਈ ਸੀ । ਜਦ ਰਮਨ ਤੇ ਸੁਮਿਤ ਕੁੱਝ ਨਸ਼ੇ ਵਿਚ ਹੋਏ, ਤਾਂ ਰਜੇਸ਼ ਨੇ ਗੱਲ ਤੋਰੀ ਰਮਨ ਤੇਰੇ ਕੋਲ ਕਿੰਨੀਆਂ ਮਸ਼ੀਨਾਂ ਨੇ ? ਮੇਰੇ ਕੋਲ ਵੀਹ ਮਸ਼ੀਨਾਂ ਨੇ ,ਉਹ ਪੂਰੇ ਰੋਅਬ ਨਾਲ ਬੋਲਿਆ। ਸੁਮਿਤ ਤੇਰੇ ਕੋਲ ?ਮੇਰੇ ਕੋਲ ਤਾਂ ਹਲੇ ਛੇ ਮਸ਼ੀਨਾਂ ਨੇ, ਉਹ ਥੋੜ੍ਹਾ ਜਿਹਾ ਹੌਲੀ ਜਿਹੀ ਬੋਲਿਆ, ਮਤਲਬ ਕਿ ,ਆਪਣੇ ਕੋਲ ਛੱਬੀ ਮਸ਼ੀਨਾਂ ਹੋਗੀਆਂ । ਰਾਜੇਸ਼ ਦੀ, ਇਹ ਗੱਲ ਸੁਣ ਕੇ ,ਦੋਨੇਂ ਹੈਰਾਨੀ ਚ ਇਕੱਠੇ ਬੋਲੇ ,ਛੱਬੀ ਮਸ਼ੀਨਾਂ ਸਾਡੀਆਂ, ਕੀ ਮਤਲਬ ਹੈ?
ਰਜੇਸ਼ ਬਹੁਤ ਲੂੰਬੜ ਜਿਹਾ ਇਨਸਾਨ ਹੈ। ਚਲਾਕੀ ਕਮੀਨਗੀ ਤਾਂ ਘੁੱਟ ਘੁੱਟ ਕੇ ਉਹਦੇ ਅੰਦਰ ਭਰੀ ਹੋਈ ਹੈ । ਉਸ ਨੇ ਇਨ੍ਹਾਂ ਦੋਨਾਂ ਦੀ ,ਲੜਾਈ ਵਿੱਚ ਆਪਣਾ ਫ਼ਾਇਦਾ ਵੀ ਸੋਚ ਲਿਆ ਹੋਇਆ ਸੀ । ਉਸ ਨੇ ਮੂੰਹ ਜਿਹਾ ਲਟਕਾ ਕੇ, ਗੱਲ ਫਿਰ ਸ਼ੁਰੂ ਕੀਤੀ। ਮੈਂ ਤਾਂ, ਇਹ ਕਹਿਣਾ ਚਾਹੁੰਦਾ ਕੀ, ਤੁਸੀਂ ਦੋਨੋਂ ਕੰਮ ਸਾਂਝਾ ਕਿਓੁ ਨਹੀ ਕਰ ਲੈਂਦੇ ? ਮੈ ਵੀਂ ,ਕੁਝ ਪੈਸੇ ਨਾਲ ਹੋਰ ਲਗਾ ਦਿੰਦਾ ਹਾਂ । ਉਸ ਦੀ ਗੱਲ ਸੁਣ ਕੇ, ਰਮਨ ਬੋਲਿਆ, ਓ ਯਾਰ ,ਮਸਲਾ ਤਾਂ ਕੁਝ ਹੋਰ ਸੀ। ਜਿਸ ਲਈ ਇਕੱਠੇ ਹੋਏ ਸੀ। ਆ ਵਿਚ ਤੂੰ , ਨਵਾਂ ਹੀ ਸੱਪ ਕਢ ਲਿਆ। ਚਲੋ ਜੇ , ਮੇਰੀ ਇਹ ਰਾਇ ਨਹੀਂ ਚੰਗੀ ਲੱਗੀ, ਨਾ ਤੁਸੀਂ, ਇੱਕ ਹੋਰ ਡਰਾਮਾ ਕਰ ਲਓ ।ਫਿਰ, ਇਸ ਨਾਲ ਸੱਪ ਵੀ ਮਰ ਜਾਏਗਾ ਤੇ ਲਾਠੀ ਵੀ ਨਹੀਂ ਟੁੱਟੇਗੀ ਤੁਹਾਡੀ ਦੋਨਾਂ ਦੀ ਇੱਜ਼ਤ ਵੀ ਬਣੀ ਰਹੇਗੀ । ਸੁਮਿਤ ਬੋਲਿਆ, ਉਹ ਕਿਸ ਤਰ੍ਹਾਂ ? ਸਵੇਰੇ ਰਮਨ, ਮਨਜੀਤ ਨੂੰ ਫੋਨ ਕਰਕੇ ਕਹੇਗਾ ,ਕਿ ਉਹ ਕਮਿਸ਼ਨ ਤੇ ਕੰਮ ਕਰ ਲਵੇ । ਮੈਨੂੰ ਨਹੀਂ ਲੱਗਦਾ, ਕਿ ਉਹ ਕਮਿਸ਼ਨ ਤੇ ਕੰਮ ਕਰੇਗਾ।
ਜੋ ਮੈਂ ,ਤੁਹਾਡੇ ਦੋਨਾਂ ਤੋਂ ਉਸ ਬਾਰੇ ਸੁਣਿਆ ਹੈ। ਜੇ ਉਹ ,ਮੰਨ ਗਿਆ ਤੇ ,ਸੁਮੀਤ ਬੋਲਿਆ , ਨਹੀਂ ਨਹੀਂ ਉਹ ਇਸ ਤਰ੍ਹਾਂ ਦਾ ਇਨਸਾਨ ਨਹੀਂ ਹੈ ।ਉਹ ਪੈਸੇ ਮਗਰ ਜਾਣ ਵਾਲਾ ਨਹੀਂ ਹੈ ;ਮੈਂ ਉਸ ਨੂੰ, ਚੰਗੀ ਤਰ੍ਹਾਂ ਜਾਣਦਾ ਰਮਨ ਬੋਲਿਆ । ਫੇਰ ਤੂੰ ਰੱਖੀ ਰੱਖ ਭਾਈ ਉਸ ਨੂੰ ,ਆਪਣੇ ਕੋਲ, ਤੇ ਚੱਲ ਫਿਰ ਸੁਮਿਤ ਤੈਨੂੰ ਵੀ ਖੁੱਲ੍ਹੀ ਛੁੱਟੀ ਹੈ। ਚੁਕਾ ਦੇ ,ਪੂਛਾਂ ਇਸ ਦੀਆਂ, ਕਿਹਕੇ ਰਜੇਸ਼ ਹੱਸਣ ਲੱਗ ਪਿਆ। ਉਹ ਕਾਫ਼ੀ ਦੇਰ ਰਾਤ ਤਕ , ਬੈਠੇ ਰਹੇ,।
ਸਵੇਰੇ ਮਨਜੀਤ ਨੂੰ ਫੋਨ ਆ ਗਿਆ। ਤੁਸੀਂ ਫੈਕਟਰੀ ਆ ਕੇ ਆਪਣਾ ਹਿਸਾਬ ਕਰ ਲਓ। ਅੱਜ ਆਓੁਣਾ ਜਾਂ ਕੱਲ੍ਹ ਆਉਣਾ ਕੱਲ ਆਜੋ । ਆਪਾਂ ਫਿਰ ਸੋਚਦੇ ਹਾਂ’ ਕਿਸ ਤਰ੍ਹਾਂ ਕੰਮ ਕਰਨਾ ,ਅਗੇ ਤੋ, ਰਮਨ ਨੇ ਆਪਣੀ ਗੱਲ ਕਹਿ ਕੇ ਫੋਨ ਕੱਟ ਦਿੱਤਾ।
ਹੁਣ, ਮਨਜੀਤ ਸੋਚ ਰਿਹਾ ਸੀ, ਕਿ ਇਹ ਨਵਾਂ ਤਰੀਕਾ ਲੱਭ ਲਿਆ ਨੌਕਰੀ, ਤੋਂ ਜਵਾਬ ਦੇਣ ਦਾ । ਉਸ ਨੂੰ ਇਹ ਅਹਿਸਾਸ ਹੋ ਗਿਆ, ਕਿ ਮੈਨੂੰ ਹੁਣ ਇੱਥੋਂ ਵੀ ਜਵਾਬ ਐ ।ਪਰ ਕਿਉਂ ਹੈ, ਇਸ ਦਾ ਜਵਾਬ ਲੱਭਦਾ, ਕਦੀ ਘਰ ਦਾ ਕਿਰਾਇਆ ,ਕਿਸ ਤਰ੍ਹਾਂ ਦੇਵੇਂਗਾ ,ਮੁੰਡੇ ਦੀ ਫੀਸ ਕਿਸ ਤਰ੍ਹਾਂ ਭਰੇਗਾ, ਇਸ ਦਾ ਜੁਆਬ ਲੱਭਣ ਲੱਗਦਾ ,ਤੇ ਕਦੀ ਸੋਚਦਾ ਮੇਰਾ ਕੀ ਕਸੂਰ ਹੈ ।ਸਮਾਪਤ
ਗੁਰਨਾਮ ਬਾਵਾ
ਅੰਬਾਲਾ