More Punjabi Kahaniya  Posts
ਧਾਰਨਾ


ਇੱਕ ਮਨਸਵਿਦ ਨੇ, ਇੱਕ ਹੀ ਜਮਾਤ ਦੇ ਪੰਦਰਾਂ ਵਿਦਿਆਰਥੀਆਂ ਨੂੰ ਇੱਕ ਕਮਰੇ ਵਿੱਚ, ਅਤੇ ਪੰਦਰਾਂ ਨੂੰ ਦੂਜੇ ਕਮਰੇ ਵਿਚ ਬਿਠਾਇਆ।
ਅਤੇ ਪਹਿਲੇ ਵਰਗ ਨੂੰ, ਪੰਦਰਾਂ ਦੀ ਟੁਕੜੀ ਨੂੰ ਉਸ ਨੇ ਇੱਕ ਸਵਾਲ ਲਿਖਾਇਆ। ਅਤੇ ਕਿਹਾ ਕਿ ਇਹ ਸਵਾਲ ਬਹੁਤ ਸਰਲ ਹੈ।
ਇਹ ਏਨਾ ਸੌਖਾ ਹੈ, ਕਿ ਤੁਹਾਡੇ ਤੋਂ ਹੇਠਲੀ ਜਮਾਤ ਦੇ ਵਿਦਿਆਰਥੀ, ਇਸ ਨੂੰ ਹੱਲ ਕਰ ਸਕਦੇ ਹਨ। ਤੁਹਾਨੂੰ ਤਾਂ ਸਿਰਫ ਇਸ ਲਈ ਦਿੱਤਾ ਗਿਆ ਹੈ, ਕਿ ਅਸੀਂ ਜਾਨਣਾ ਚਾਹੁੰਦੇ ਹਾਂ, ਕਿ ਤੁਹਾਡੇ ਪੰਦਰਾਂ ਵਿੱਚ ਇੱਕ ਅੱਧ ਵੀ ਅਜਿਹਾ ਵਿਦਿਆਰਥੀ ਹੈ, ਜੋ ਇਸ ਨੂੰ ਹੱਲ ਨਾ ਕਰ ਸਕੇ?
ਉਹੀ ਸੁਆਲ ਦੂਸਰੇ ਪੰਦਰਾਂ ਵਿਦਿਆਰਥੀਆਂ ਦੇ ਲਈ ਦਿੱਤਾ ਗਿਆ। ਅਤੇ ਉਨ੍ਹਾਂ ਨੂੰ ਉਲਟੀ ਗੱਲ ਕਹੀ ਗਈ। ਅਤੇ ਕਿਹਾ, ਕਿ ਇਹ ਸਵਾਲ ਬਹੁਤ ਮੁਸ਼ਕਿਲ ਹੈ। ਇਹ ਐਨਾ ਔਖਾ ਹੈ ਕਿ ਸਾਨੂੰ ਕੋਈ ਆਸ ਨਹੀਂ ਹੈ , ਕਿ ਤੁਹਾਡੇ ਵਿੱਚੋਂ ਇੱਕ ਵੀ ਇਸ ਨੂੰ ਹੱਲ ਕਰ ਸਕੇਗਾ। ਤੁਹਾਥੋਂ ਉੱਚੀਆਂ ਜਮਾਤਾਂ ਦੇ ਵਿਦਿਆਰਥੀ ਵੀ ਇਸ ਨੂੰ ਹੱਲ ਨਹੀਂ ਕਰ ਸਕੇ ਹਨ। ਅਸੀਂ ਤਾਂ ਸਿਰਫ਼ ਇਹ ਜਾਣਨ ਲਈ, ਦੇ ਰਹੇ ਹਾਂ ਕਿ ਇਹ ਸੰਭਵ ਹੈ ਕਿ ਤੁਹਾਡੇ ਚੋਂ ਕੋਈ ਇੱਕ ਅੱਧ ਇਸ ਨੂੰ ਹੱਲ ਕਰਨ ਦੇ ਕਰੀਬ ਵੀ ਪਹੁੰਚ ਸਕਦਾ ਹੈ ਜਾਂ...

ਨਹੀਂ।
ਅਤੇ ਤੁਸੀਂ ਹੈਰਾਨ ਹੋਵੋਗੇ ਕੇ ਨਤੀਜਾ ਬੜੀ ਹੈਰਾਨੀ ਦਾ ਰਿਹਾ। ਪਹਿਲੇ ਪੰਦਰਾਂ ਵਿਦਿਆਰਥੀਆਂ ਵਿੱਚੋਂ, ਤੇਰਾਂ ਵਿਦਿਆਰਥੀਆਂ ਨੇ ਸਵਾਲ ਹੱਲ ਕਰ ਲਿਆ।
ਦੂਜੇ ਪੰਦਰਾਂ ਵਿਦਿਆਰਥੀਆਂ ਵਿੱਚੋਂ ਸਿਰਫ਼ ਇੱਕ ਹੀ ਵਿਦਿਆਰਥੀ ਸਵਾਲ ਹੱਲ ਕਰ ਸਕਿਆ।
” ਤੁਹਾਡੀ ਧਾਰਨਾ ਤੁਹਾਡੀ ਜ਼ਿੰਦਗੀ ਨੂੰ ਬਣਾਉਂਦੀ ਹੈ। ਅਤੇ ਤੁਹਾਡੀਆਂ ਧਾਰਨਾਵਾਂ ਨੂੰ ਤੁਹਾਡੇ ਆਸ-ਪਾਸ ਦੇ ਲੋਕ ਬਣਾਉਂਦੇ ਹਨ।
ਮਨਸਵਿਦ ਦੱਸਦੇ ਹਨ, ਕਿ ਜਿਨ੍ਹਾਂ ਬੱਚਿਆਂ ਨੂੰ ਸਕੂਲ ਦੇ ਅਧਿਆਪਕ ਅਤੇ ਘਰ ਵਿੱਚ ਮਾਂ ਬਾਪ, ਪਰਿਵਾਰ ਦੇ ਲੋਕ ਕਹਿੰਦੇ ਹਨ, ਤੂੰ ਗਧਾ ਹੈ। ਪੰਜਾਹ ਫ਼ੀਸਦੀ ਗਧਾਪਣ ਇਹਨਾਂ ਬਿਆਨਾਂ ਤੋਂ ਪੈਦਾ ਹੁੰਦਾ ਹੈ।
ਉਹ ਲੜਕਾ ਹੌਲੀ-ਹੌਲੀ ਮੰਨ ਲੈਂਦਾ ਹੈ, ਕਿ ਠੀਕ ਹੈ ਜਦ ਸਾਰੇ ਕਹਿੰਦੇ ਹਨ, ਤਾਂ ਠੀਕ ਹੀ ਕਹਿੰਦੇ ਹੋਣਗੇ। ਫਿਰ ਉਹ ਗਧਾ ਹੋਣ ਨੂੰ ਰਾਜ਼ੀ ਹੋ ਜਾਂਦਾ ਹੈ। ਫਿਰ ਜੇ ਉਸ ਨੂੰ ਕਦੇ ਸਮਝਦਾਰੀ ਦੀ ਕੋਈ ਕਿਰਨ ਆ ਵੀ ਜਾਵੇ, ਤਾਂ ਉਹ ਉਸ ਨੂੰ ਦਬਾਉਂਦਾ ਹੈ। ਕਿਉਂਕਿ, ਇਹ ਉਸ ਦੇ ਅਕਸ ਦੇ ਬਿਲਕੁਲ ਉਲਟ ਹੈ, ਉਹ ਡਰਦਾ ਹੈ।
ਓਸ਼ੋ ।।

...
...



Related Posts

Leave a Reply

Your email address will not be published. Required fields are marked *

One Comment on “ਧਾਰਨਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)