More Punjabi Kahaniya  Posts
ਮਰਨ ਵਾਲੇ ਦੀ ਟਿਕਟ


ਸਾਡੇ ਪਿੰਡ ਵਾਲੇ ਤੋਤੇ ਮਿਸਤਰੀ ਦੀ ਦਾਦੀ,92 ਸਾਲ ਦੀ ਉਮਰ ਭੋਗ ਕੇ ਚੱਲ ਵਸੀ । ਹਰਦੁਆਰ ਫੁੱਲ ਪਾਉਣ ਦੀ “ਸੇਵਾ” ਤੋਤੇ ਨੇ ਮੰਗ ਕੇ ਲੁਆ ਲਈ । ਗੱਲ ਉਦੋਂ ਦੀ ਐ,ਜਦੋਂ ਬਾਦਲ ਸਰਕਾਰ ਨੇ,ਸਰਕਾਰੀ ਬੱਸਾਂ ਵਿੱਚ ਬਜੁਰਗਾਂ ਦੇ ਕਾਰਡ ਬਣਾਏ ਹੋਏ ਸੀ,ਮੁਫਤ ਸਫਰ ਦੇ ।
ਤੋਤੇ ਨੇ ਬਠਿੰਡੇ ਤੋਂ ਚੰਡੀਗੜ੍ਹ ਵਾਲੀ,ਸਿੱਧੀ ਪੀ.ਆਰ.ਟੀ.ਸੀ. ਬੱਸ ਦੀ ਸੀਟ ਜਾ ਮੱਲੀ । ਰਾਜਪੁਰੇ ਤੋਂ ਟਰੇਨ ਫੜਨੀ ਸੀ । ਜਦੋਂ ਕੰਡਕਟਰ ਟਿਕਟਾਂ ਕੱਟਣ ਆਇਆ,ਤੋਤਾ ਕਹਿੰਦਾ,”ਬਾਈ ਇੱਕ ਟਿਕਟ ਰਾਜਪੁਰੇ ਦੀ ਦੇ,ਦੇਅ ।”
ਕੰਡਕਟਰ ਨੇ ਲਾ ਲਿਆ ਸਾਬ੍ਹ ਬੀ ਬੰਦਾ,ਮਰਨ ਵਾਲੇ ਦੀ ਟਿਕਟ ਗੋਲ਼ ਕਰਨੀ ਚਾਹੁੰਦਾ । ਧੱਕੇ ਨਾਲ਼ ਤਾਂ ਉਹ ਟਿਕਟ ਕੱਟ ਨ੍ਹੀ ਸੀ ਸਕਦਾ । ਤੋਤੇ ਦੇ ਹੱਥ ‘ਚ ਲਪੇਟੇ ਚਿੱਟੇ ਕੱਪੜੇ...

ਵੱਲ ਇਸ਼ਾਰਾ ਕਰਕੇ,ਸਾਬ੍ਹ ਜਿਹੇ ਨਾਲ ਕਹਿੰਦਾ,”ਬਾਈ,ਜਿਹਦੇ ਫੁੱਲ ਪਾਉਣੇ ਹੁੰਦੇ ਆ,ਯਾਨੀ ਟਿਕਟ ਓਹਦੀ ਵੀ ਲੈ ਲੈਂਦੇ ਆ ਲੋਕ ।”
ਤੋਤੇ ਨੇ ਮਿੰਟ ਨ੍ਹੀ ਲਾਇਆ । ਕੱਢ ਕੇ ਦਾਦੀ ਦਾ ਫਰੀ ਸਫਰ ਵਾਲ਼ਾ ਕਾਰਡ,ਕੰਡਕਟਰ ਨੂੰ ਇਉਂ ਦਿਖਾਇਆ ਜਿਵੇਂ ਪੁਲਸ ਮੁਲਾਜਮ ਦਿਖਾਉਂਦੇ ਨੇ । ਕਹਿੰਦਾ,”ਕਰ ਲਾ ਆਖਰੀ ਵੇਲੇ ਚੈੱਕ…ਅੰਬੋ ਦੇ ਫੁੱਲਾਂ ਨਾਲ ਆਹ ਵੀ ਹਰਦੁਆਰ ਰੁੜ੍ਹੂ ।” ਤੋਤੇ ਦੇ ਡਾਇਆਲਾਗ ਨੇ ਕੰਡਕਟਰ ਦੇ ਤੋਤੇ ਉਡਾਤੇ ।
ਕੰਡਕਟਰ ਮੂੰਹ ਜਿਆ ਮਿੱਠਾ ਕਰਕੇ,ਬੁੜ-ਬੁੜ ਕਰਦਾ ਅੱਗੇ ਤੁਰ ਗਿਆ ।
–ਜਸਵਿੰਦਰ ਪੰਜਾਬੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)