*ਉਦਾਸ ਬੇਵੱਸ ਜਹਾਜ*
ਨਿੱਕੇ ਹੁੰਦਿਆਂ ੳ ਊਠ ਸਭ ਨੇ ਪੜ ਲਿਆ ਸੀ
ਬਹੁਤਿਆਂ ਨੇ ਵੇਖਿਆ ਵੀ ਹੋਣਾ ਤੇ ਇਹ ਵੀ ਜਾਣਦੇ ਹੋਣਗੇ ਊਠ ਨੂੰ ਰੇਗਿਸਤਾਨ ਦਾ ਜਹਾਜ ਵੀ ਕਿਹਾ ਜਾਂਦਾ, ਉਹ ਜਹਾਜ ਜੋ ਪਾਣੀ ਪੀਣ ਨਾਲ ਗੁਜਾਰਾ ਕਰਦਾ ਤੇ ਭੁੱਖਾ ਵੀ ਰਹਿ ਲੈਂਦਾ ।ਕੋਈ ਸਮਾਂ ਸੀ ਊਠਾਂ ਨਾਲ ਖੇਤੀ ਹੁੰਦੀ ਸੀ ਤੇ ਅੱਜ ਗੁਲਾਮ ਕਰਕੇ ਰੱਖੇ ਨੇ।ਅਜਾਦੀ ਕਿਸਨੂੰ ਨਹੀਂ ਪਸੰਦ ਹਰ ਕੋਈ ਚਾਹੁੰਦਾ ਅਜਾਦ ਘੁੰਮਣਾਂ,
ਮੈਂ ਵੀ ਗਿਆ ਸੀ ਘੁੰਮਣ ਆਪਣੇ ਪਰਿਵਾਰ ਨਾਲ ਇੱਕ ਮੇਲੇ ਅੰਦਰ ਜਿਸਨੂੰ ਕਰਾਫਟ ਮੇਲਾ ਕਿਹਾ ਜਾਂਦਾ,ਮੇਲੇ ਅੰਦਰ ਬਜਾਰੀ ਸਮਾਂਨ ਤੋਂ ਇਲਾਵਾ ਖਾਣ ਪੀਣ ਦੀਆਂ ਸਹੂਲਤਾਂ ਸੀ, ਲੋਕ ਖਾ ਪੀ ਕਿ ਖਰੀਦਦਾਰੀ ਕਰਦੇ ਨਜ਼ਰ ਆਏ ,
ਮੇਰੀ ਘਰ ਵਾਲੀ ਨੇ ਅਚਾਨਕ ਜਹਾਜ ਵੇਖਿਆ ਬਹੁਤ ਖੁਸ਼ ਹੋਈ ,ਜਹਾਜ ਨੂੰ ਏਨਾ ਸਿੰਗਾਰਿਆ ਸੀ ਇੱਕ ਵਾਰ ਤਾਂ ਮੈਂ ਵੀ ਖੁਸ ਹੋ ਗਿਆ ਵੇਖਕੇ, ਕਿਵੇ ਲੋਕ ਆਪ ਤੇ ਆਪਣੇ ਬੱਚਿਆਂ ਨੂੰ ਜਲਦੀ ਜਲਦੀ ਜਹਾਜ ਦੀ ਸਵਾਰੀ...
ਕਰਵਾ ਰਹੇ ਸੀ, ਨਾਲ ਹੀ ਇੱਕ ਟਿਕਟ ਕਾਊਂਟਰ ਸੀ ,ਲੋਕ ਟਿਕਟਾਂ ਲੈ ਜਹਾਜ ਚੜੀ ਜਾਂਦੇ ਸੀ, ਮੈਂ ਆਪਣੇ ਨਜ਼ਰੀਏ ਨਾਲ ਜਹਾਜ ਵੱਲ ਤੱਕਿਆ,ਜਹਾਜ ਦੇ ਮੂੰਹ ਚੰਗੀ ਤਰਾਂ ਜਕੜਿਆ ਸੀ,ਪੈਰਾਂ ਨੂੰ ਕੰਗਣ ਪਾਏ ਸੀ, ਮੂੰਹ ਤੋਂ ਲੈ ਪੂਛ ਤੱਕ ਸਿੰਗਾਰਿਆ ਸੀ। ਮੈ ਉਸਦੀਆਂ ਅੱਖਾਂ ਵੱਲ ਗੋਰ ਨਾਲ ਵੇਖਿਆ , ਸ਼ਾਇਦ ਉਹ ਰੋ ਰਿਹਾ ਸੀ ਪੈਰਾਂ ਵੱਲ ਵੇਖਿਆ ਜਿਵੇਂ ਗੁਲਾਮੀ ਦੀਆਂ ਜੰਜੀਰਾਂ ਹੋਣ ,ਇੱਕ ਸਵਾਰੀ ਉਤਾਰਦਾ ਦੂਜੀ ਚੜਾ ਲੈਂਦਾ,ਨਿੱਕੇ ਨਿੱਕੇ ਚੱਕਰ ਲਗਾ ਮੁੜ ਆਪਣੀ ਜਗ੍ਹਾ ਖੜ ਜਾਂਦਾ, ਮੈਨੂੰ ਏਦਾਂ ਲੱਗਿਆ ਜਿਵੇਂ ਇਹ ਜਹਾਜ ,ਉਦਾਸ ਬੇਵੱਸ ਸੀ ਜੋ ਆਪਣੇ ਦੇਸ ਰੇਗਿਸਤਾਨ ਤੋਂ ਪੰਜਾਬ ਦੇ ਇਸ ਮੇਲੇ ਅੰਦਰ ਸਿਰ੍ਫ ਮਨੋਰੰਜਨ ਦਾ ਸਾਧਨ ਸੀ।
*ਨਵਨੀਤ ਸਿੰਘ*
96468 65500