ਗੱਲ 1967-68 ਦੀ ਹੈ। ਮੈਂ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਕਲਾਸ ਲਗਾ ਕੇ ਘਰ, ਸਰੋਜੀਨੀ ਨਗਰ ਜਾਣਾ ਸੀ, ਪਰ ਸਿੱਧੀ ਬੱਸ ਮਿਲੀ ਨਹੀਂ। ਟੁੱਟਵੀਂ ਬੱਸ ਕਨਾਟ ਪਲੇਸ ਤਕ ਦੀ ਮਿਲੀ। ਕਨਾਟ ਪਲੇਸ ਪਹੁੰਚ ਕੇ ਅਗਲੀ ਬੱਸ ਲੈਣ ਲਈ ਮਦਰਾਸ ਹੋਟਲ ਦੇ ਪਿਛਲੇ ਪਾਸੇ ਪਹੁੰਚਿਆ ਹੀ ਸੀ ਕਿ ਮੇਰਾ ਬਹੁਤ ਹੀ ਪਿਆਰਾ ਦੋਸਤ ਅਤੇ ਉਸਦੀ ਬੀਵੀ ਕੁਲਫੀ ਦਾ ਆਨੰਦ ਲੈ ਰਹੇ ਸਨ।
ਮੈਂ ਉਹਨਾਂ ਦੇ ਨੇੜੇ ਪਹੁੰਚਿਆ ਤਾਂ ਉਹਨਾਂ ਨੇ ਕੁਲਫੀ ਵਾਲੇ ਹੱਥ ਪਿੱਠ ਪਿੱਛੇ ਕਰ ਲਏ, ਪਤਾ ਨਹੀਂ ਕਿਉਂ?
...
ਗੱਲਾਂ ਗੱਲਾਂ ਵਿਚ ਪਤਾ ਹੀ ਨਾ ਲੱਗਿਆ ਮੇਰੀ ਬਸ ਕਦੋਂ ਆ ਗਈ। ਮੈਂ ਭੱਜ ਕੇ ਬੱਸ ਫੜਨ ਲੱਗਾ ਤਾਂ ਉਹਨਾਂ ਨੇ ਕੁਲਫੀਆਂ ਵਾਲੇ ਹੱਥ ਅੱਗੇ ਕੀਤੇ ਤਾਂ ਹੱਥਾਂ ਵਿਚ ਸਿਰਫ ਡੱਕੇ ਰਹਿ ਚੁੱਕੇ ਸਨ। ਮੇਰਾ ਦੋਸਤ ਮੈਨੂੰ ਡੱਕੇ ਦਿਖਾ ਕੇ ਹੱਸਦੇ ਹੋਏ ਬੋਲਿਆ,” ਹਾ ਹਾ, ਕੁਲਫੀਆਂ?”
—-ਅਜਮੇਰ ਸਿੰਘ