More Punjabi Kahaniya  Posts
ਸੀਰਤ – ਭਾਗ ਗਿਆਰਾਂ


ਭਾਗ ਗਿਆਰਾਂ
ਸੀਰਤ ਹਫ਼ਤੇ ਕੁ ਬਾਦ ਘਰ ਆ ਜਾਦੀ ਹੈ। ਜਸਰਾਜ ਸੀਰਤ ਨੂੰ ਪਾ੍ਪਰਟੀ ਵਾਲਾ ਕੰਮ ਜਲਦੀ ਤੋਂ ਜਲਦੀ ਕਰਨ ਨੂੰ ਕਹਿੰਦਾ ਹੈ ਤਾਂ ਜੋ, ਓਹ ਸਭ ਛੇਤੀ ਕੈਨੇਡਾ ਆ ਸਕਣ। ਸੀਰਤ ਕਹਿੰਦੀ ਹੈ ਕਿ ਰੁਕ ਜਾਓ ਪਾਪਾ ਨੂੰ ਨਾਲ ਲੈ ਕੇ ਚਲੇ ਜਾਵਾਂਗੇ ਥੋੜੇ ਦਿਨਾਂ ਤੱਕ।
ਸੀਰਤ ਗੁਰਮਖ ਨੂੰ ਫੋਨ ਕਰਕੇ ਦਸ ਦਿੰਦੀ ਹੈ ਕਿ ਪਾ੍ਪਰਟੀ ਜੋ ਤੁਸੀਂ ਮੇਰੇ ਨਾਮ ਕੀਤੀ ਹੈ ਮੈ ਓਹ ਜਸਰਾਜ ਦੇ ਨਾਮ ਤੇ ਕਰਨੀ ਹੈ। ਫੇਰ ਇੱਕ ਦਿਨ ਤਿੰਨੋਂ ਜਾ ਕੇ ਪਾ੍ਪਰਟੀ ਵਾਲਾ ਕੰਮ ਨਿਬੇੜਾ ਦਿੰਦੇ ਹਨ। ਜਸਰਾਜ ਬਹੁਤ ਖੁਸ਼ ਹੁੰਦਾ ਹੈ ਕਿ ਉਹ ਆਪਣੇ ਏਸ ਪਲਾਨ ਵਿੱਚ ਤਾ ਕਾਮਯਾਬ ਹੋ ਗਿਆ ਹੈ।
ਉੱਧਰ ਗੁਰਮਖ ਹਰਮਨ ਤੇ ਮਨਵੀਰ ਨੂੰ ਵੀ ਕਹਿੰਦਾ ਦਿੰਦਾ ਹੈ ਕਿ ਅਸੀਂ ਜਲਦ ਹੀ ਸਾਰੇ ਕੈਨੇਡਾ ਲਈ ਆ ਰਹੇ ਹਾਂ। ਕੁਝ ਕੁ ਮਹੀਨਿਆਂ ਬਾਅਦ ਸੀਰਤ ਤੇ ਉਸਦੇ ਮਾਪੇ ਤੇ ਜਸਰਾਜ ਸਾਰੇ ਕੈਨੇਡਾ ਚਲੇ ਜਾਂਦੇ ਹਨ। ਹਰਮਨ ਓਹਨਾ ਨੂੰ ਲੈਣ ਲਈ ਜਾਦਾਂ ਹੈ।

ਸੀਰਤ ਬਹੁਤ ਖੁਸ਼ ਹੁੰਦੀ ਆਪਣੀ ਏਸ ਨਵੀ ਜਿੰਦਗੀ ਦੀ ਸ਼ੁਰੂਆਤ ਲਈ ਜੋ ਕਦੇ ਓਹਨੇ ਸੋਚਿਆ ਵੀ ਨਹੀ ਸੀ ਕਿ ਇਕ ਦਿਨ ਪੱਕੇ ਤੌਰ ਤੇ ਕੈਨੇਡਾ ਰਹਿਣ ਲਈ ਚਲੇ ਜਾਣਾ ਹੈ। ਸਾਰੇ ਬਹੁਤ ਖੁਸ਼ ਸੀ ਤੇ ਜਸਰਾਜ ਵੀ ਉਹਨਾਂ ਨਾਲ ਝੂਠ ਮੂਠ ਦਾ ਆਪਣਾਪਣ ਜਤਾ ਰਿਹਾ ਸੀ।

ਹਫ਼ਤੇ ਕੁ ਬਾਦ ਜਸਰਾਜ ਇੱਕ ਬਹਾਨਾ ਬਣਾ ਦਿੰਦਾ ਕਿ, ਓਸਦਾ ਕੋਈ ਕੰਮ ਰਹਿ ਗਿਆ ਹੈ ਪਾ੍ਪਰਟੀ ਦਾ ਜੋ ਉਸਦੇ ਜਾਏ ਬਿਨਾ ਨਹੀ ਹੋ ਸਕਦਾ, ਸੋ ਮੈਨੂੰ ਪੰਜਾਬ ਵਾਪਸ ਜਾਣਾ ਪੈਣਾ ਹੈ ਤੇ ਜਲਦੀ ਹੀ ਵਾਪਸ ਆ ਜਾਵਾਂਗਾ। ਸੀਰਤ ਕਹਿੰਦੀ ਹੈ ਕਿ ਮੈ ਵੀ ਨਾਲ ਚੱਲਾ ਤੁਹਾਡੇ ਤਾ ਜਸਰਾਜ ਮਨਾ ਕਰ ਦਿੰਦਾ ਕਿ ਨਹੀ ਤੁਸੀਂ ਰਹਿਣ ਦੋ ਮੈ ਜਲਦੀ ਹੀ ਵਾਪਸ ਆ ਜਾਣਾ ਹੈ।

ਜਸਰਾਜ ਦੋ ਦਿਨ ਬਾਅਦ ਦੀ ਟਿਕਟ ਬੁੱਕ ਕਰਵਾ ਲੈਂਦਾ ਹੈ ਤੇ ਦੋ ਦਿਨਾਂ ਬਾਅਦ ਵਾਪਸ ਚੱਲ ਪੈਂਦਾ ਹੈ, ਪੰਜਾਬ ਵੱਲ। ਏਧਰ ਆ ਕੇ ਸਭ ਤੋ...

ਪਹਿਲਾਂ ਓਹ ਪਾ੍ਪਰਟੀ ਜੋ ਸੀਰਤ ਤੋ ਉਸਨੇ ਆਪਣੇ ਨਾਮ ਕਰਵਾਈ ਸੀ, ਸਾਰੀ ਵਿੱਚੋਂ ਕੁਝ ਕੁ ਓਸ ਕੁੜੀ ਦੇ ਨਾਮ ਕਰ ਦਿੰਦਾ ਹੈ ਤੇ ਬਾਕੀ ਨੂੰ ਵੇਚ ਦਿੰਦਾ ਹੈ। ਦੋਵੇਂ ਬਹੁਤ ਖੁਸ਼ ਹੁੰਦੇ ਹਨ ਕਿ ਉਹਨਾਂ ਦਾ ਬਣਾਇਆ ਏਹ ਪਲਾਨ ਕਾਮਯਾਬ ਹੋ ਗਿਆ ਹੈ। ਪਰ ਜਸਰਾਜ ਹਲੇ ਵੀ ਦੂਸਰਾ ਵਿਆਹ ਕਰਵਾਉਣ ਲਈ ਕਾਹਲੀ ਨਹੀ ਕਰਦਾ, ਓਹ ਕਹਿੰਦਾ ਜਦੋਂ ਤੱਕ ਸੀਰਤ ਆਪਣੇ ਆਪ ਨੂੰ ਪੱਕੇ ਤੌਰ ਤੇ ਕੈਨੇਡਾ ਵਿੱਚ ਸੈਟਲ ਨਹੀ ਕਰ ਲੈਂਦੀ, ਓਦੋਂ ਤੱਕ ਉਹ ਏਦਾਂ ਹੀ ਰਹਿਣ ਗੇ।

ਜਸਰਾਜ ਸੀਰਤ ਦੇ ਮਾਪਿਆਂ ਨਾਲ ਗੱਲ ਕਰਕੇ, ਓਬਨਾ ਵਾਲਾ ਘਰ ਵੀ ਕਿਰਾਏ ਤੇ ਦੇਣ ਬਾਰੇ ਗੱਲ ਕਰਦਾ ਹੈ ਤਾਂ ਜੋ ਉਧਰੋਂ ਵੀ ਕੁਝ ਪੈਸੇ ਆ ਸਕਣ। ਓਹ ਸੀਰਤ ਨੂੰ ਕਹਿੰਦਾ ਹੈ ਕਿ ਮੈਨੂੰ ਇਕ ਮਹੀਨਾ ਹੋਰ ਪੰਜਾਬ ਵਿੱਚ ਰੁਕਣਾ ਪੈਣਾ ਹੈ, ਜੋ ਕੰਮ ਮੈ ਆਇਆ ਹੋਇਆ, ਓਸ ਵਿੱਚ ਦੇਰੀ ਹੋ ਰਹੀ ਆ। ਪਰ ਅਸਲ ਵਿੱਚ ਓਹ ਵਾਪਸ ਜਾਣਾ ਹੀ ਨਹੀ ਚਾਹੁੰਦਾ ਸੀ।
ਏਸ ਤਰ੍ਹਾਂ ਕਰਦੇ ਕਰਾਉਂਦੇ ਛੇ ਮਹੀਨੇ ਨਿੱਕਲ ਜਾਦੇਂ ਹਨ। ਜਸਰਾਜ ਕੋਈ ਨਾ ਕੋਈ ਨਵਾ ਬਹਾਨਾ ਬਣਾ ਕੇ ਸੀਰਤ ਨੂੰ ਜਾਂਦਾ ਰਹਿੰਦਾ ਹੈ।

ਉਧਰ ਹਰਮਨ ਦੇ ਘਰ ਵੀ ਖੁਸ਼ੀਆਂ ਦੀ ਦਸਤਕ ਹੁੰਦੀ ਹੈ ਤੇ ਸਿਮਰਨ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ। ਸਾਰਾ ਪਰਿਵਾਰ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਦਾ ਕਿ ਓਹਨਾ ਦੇ ਪਰਿਵਾਰ ਵਿੱਚ ਇਕ ਨਵਾ ਜੀਅ ਆਇਆ ਹੈ ਤੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੈ। ਸੀਰਤ ਬਹੁਤ ਖੁਸ਼ ਹੁੰਦੀ ਹੈ।

ਸੀਰਤ ਹਰਮਨ ਤੇ ਮਨਵੀਰ ਨੂੰ ਆਪਣੇ ਲਈ ਕੋਈ ਅਲੱਗ ਮਕਾਨ ਦੇਖਣ ਤੇ ਕੰਮ ਲੱਭਣ ਲਈ ਕਹਿੰਦੀ ਹੈ , ਓਹ ਨਹੀ ਚਾਹੁੰਦੀ ਕਿ ਹੁਣ ਓਹ ਹੋਰ ਤੁਹਾਡੇ ਤੇ ਬੋਝ ਬਣੇ।

ਆਖਰੀ ਭਾਗ ਸ਼ਾਮ ਨੂੰ

ਸਿੰਘ ਨਰਿੰਦਰ।

...
...



Related Posts

Leave a Reply

Your email address will not be published. Required fields are marked *

One Comment on “ਸੀਰਤ – ਭਾਗ ਗਿਆਰਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)