More Punjabi Kahaniya  Posts
ਧੀ ਦਾ ਸਵਾਲ ( ਭਾਗ : ਦੂਸਰਾ )


ਧੀ ਦਾ ਸਵਾਲ

ਧੀ ਦਾ ਸਵਾਲ ਪਹਿਲਾ ਭਾਗ ਪੜ੍ਹਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਉਮੀਦ ਹੈ ਭਾਗ-2 ਵੀ ਤੁਹਾਨੂੰ ਵਧਿਆ ਲੱਗੇਗਾ ।

ਪਿਛਲੇ ਭਾਗ ਵਿੱਚ ਤੁਸੀਂ ਪੜ੍ਹਿਆ ਹੈ ਕਿਵੇਂ ਉਹ ਕੁੜੀ ਮੁਸੀਬਤਾਂ ਨਾਲ ਲੜ ਕੇ ਮਿਹਨਤ ਕਰ ਕੇ ਆਈ.ਪੀ.ਐੱਸ
(IPS)ਅਫਸਰ ਬਣਦੀ ਹੈ । ਉਸ ਕੁੜੀ ਦਾ ਨਾਮ ਗੁਰਨੂਰ ਸੀ। ਗੁਰਨੂਰ ਦੇ ਅਫਸਰ ਬਣਨ ਤੋਂ ਬਾਅਦ ਉਸਦੇ ਮਾਂ ਬਾਪੂ ਦੋਨੋਂ ਬਹੁਤ ਖੁਸ਼ ਸਨ। ਉਸਨੇ ਥੋੜੇ ਸਮੇਂ ਬਾਅਦ ਆਪਣੀ ਡਿਊਟੀ ਤੇ ਜਾਣਾ ਸੁਰੂ ਕੀਤਾ । ਉਸਦਾ ਭਰਾ ਰਵਨੀਤ ਜਿਹੜਾ ਕਿ ਨਸ਼ੇ ਦੀ ਲੱਤ ਦਾ ਸ਼ਿਕਾਰ ਸੀ, ਉਸਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਾਇਆ ਗਿਆ। ਗੁਰਨੂਰ ਆਪਣੀ ਡਿਊਟੀ ਬਾਖੂਬੀ ਨਿਭਾਉਂਦੀ।ਉਹ ਇੱਕ  ਬਹੁਤ ਵਧਿਆ ਅਫਸਰ ਬਣੀ। ਗੁਰਨੂਰ ਕੋਲ ਹੁਣ ਅਨੇਕਾਂ ਹੀ ਕੇਸ ਆਉਂਦੇ, ਉਹ ਉਹਨਾਂ ਨੂੰ ਬੜੀ ਲਗਨ ਤੇ ਮਿਹਨਤ ਨਾਲ ਸੁਲਝਾਉਂਦੀ। ਥੋੜੇ ਸਮੇਂ ਬਾਅਦ ਰਵਨੀਤ ਨੂੰ ਕੇਂਦਰ ਤੋਂ ਛੁੱਟੀ ਮਿਲ ਗਈ। ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਸੀ। ਉਸਨੇ ਆਪਣੀ ਕਾਲਜ ਦੀ ਪੜ੍ਹਾਈ ਤਾਂ ਸਹੀ ਢੰਗ ਨਾਲ਼ ਨਹੀਂ ਸੀ ਕੀਤੀ,ਇਸ ਕਰਕੇ ਉਹ ਇੱਕ ਦੁਕਾਨ ਤੇ ਕੰਮ ਕਰਨ ਲੱਗ ਗਿਆ।
ਗੁਰਨੂਰ ਦਾ ਇੱਕ ਹੋਰ ਸੁਪਨਾ ਆਸ਼ਰਮ ਖੋਲ੍ਹਣ ਦਾ ਸੀ।ਉਸਨੇ ਥੋੜੇ ਸਮੇਂ ਬਾਅਦ ਇੱਕ ਜ਼ਮੀਨ ਮੁੱਲ ਲਈ ਅਤੇ ਆਸ਼ਰਮ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ । ਗੁਰਨੂਰ ਕੋਲ ਇੱਕ ਕੇਸ ਆਇਆ, ਉਸਨੇ ਕੇਸ ਦੀ ਰਿਪੋਰਟ ਨੂੰ ਚੰਗੀ ਤਰ੍ਹਾਂ  ਪੜ੍ਹਿਆ ਅਤੇ ਸਮਝਿਆ। ਉਹ ਕੇਸ ਕੁਝ ਇਸ ਤਰ੍ਹਾਂ ਸੀ । ਇੱਕ ਕੁੜੀ ਦੇ ਵਿਆਹ ਹੋਏ ਨੂੰ ਅਜੇ 6 ਮਹੀਨੇ ਹੋਏ ਸੀ ਕਿ ਉਸਦੇ ਪਤੀ ਨੇ ਉਸ ਨੂੰ ਤੰਗ ਕਰਨਾ, ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ । ਕੁੜੀ ਦੇ ਘਰਦਿਆਂ ਨੇ ਉਸਦਾ ਵਿਆਹ ਕਰਨ ਵਿੱਚ ਥੋੜ੍ਹੀ ਜਲਦਬਾਜ਼ੀ ਕਰ ਦਿੱਤੀ , ਜਿਸ ਕਰਕੇ ਮੁੰਡੇ ਬਾਰੇ ਘੱਟ ਵੱਧ ਹੀ ਪਤਾ ਕੀਤਾ । ਮੁੰਡਾ ਬਾਹਰੋਂ ਅਮਰੀਕਾ ਤੋਂ ਆਇਆ ਹੋਇਆ ਸੀ, ਘਰ ਬਾਰ ਵੀ ਵਧਿਆ ਸੀ ਤੇ ਜ਼ਮੀਨ ਜਾਇਦਾਦ ਵੀ ਵਧਿਆ ਸੀ ।ਇਸ ਕਰਕੇ ਕੁੜੀ ਵਾਲੇ ਦੇ ਘਰ ਦੇ ਇਸ ਲਾਲਚ ਨੂੰ ਪੈ ਗਏ ਕਿ ਕੁੜੀ ਉਸ ਘਰ ਵਿੱਚ ਸੁਖੀ ਜੀਵਨ ਬਤੀਤ ਕਰੇਗੀ। ਉਹਨਾਂ ਨੇ ਉਸਦਾ ਵਿਆਹ ਮਹੀਨੇ ਵਿੱਚ ਹੀ ਤੈਅ ਕਰ ਦਿੱਤਾ।ਵਿਆਹ ਹੋਏ ਨੂੰ ਅਜੇ 6 ਮਹੀਨੇ ਹੋਏ ਸੀ ਕਿ ਕੁੜੀ ਹੋਲ਼ੀ ਹੋਲ਼ੀ ਪਰਿਵਾਰ ਵਿੱਚ ਰਚਣ ਕਰਕੇ ਸਾਰੀ ਅਸਲੀਅਤ ਉਸ ਨੂੰ ਮੁੰਡੇ ਬਾਰੇ ਪਤਾ ਲੱਗਣ ਲੱਗੀ। ਮੁੰਡਾ ਬਾਹਰੋਂ ਪੱਕਾ ਹੀ ਕਿਸੇ ਗਲਤ ਕੰਮਾਂ ਕਰਕੇ ਕੱਢ ਦਿੱਤਾ ਗਿਆ ਸੀ ਅਤੇ ਉਹ ਨਸ਼ਿਆਂ ਦੀ ਵਰਤੋਂ ਵੀ ਬਹੁਤ ਜਿਆਦਾ  ਕਰਦਾ ਸੀ,ਜਿਹੜਾ ਕਿ ਅੱਜ ਕੱਲ੍ਹ ਆਮ ਹੀ ਚਲਦਾ ਪੰਜਾਬ ਵਿੱਚ ਚਿੱਟਾ । ਕੁੜੀ ਨੂੰ ਰੋਜ ਕੁੱਟ ਮਾਰ ਕਰਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ ।ਕੁੜੀ ਨੇ ਹਿੰਮਤ ਕਰਕੇ ਸਾਰੀ ਗੱਲ ਆਪਣੇ ਪੇਕੇ ਘਰਦਿਆਂ ਨੂੰ ਦੱਸੀ ਅਤੇ ਪੁਲਿਸ ਥਾਣੇ ਰਿਪੋਰਟ ਕੀਤੀ । ਹੁਣ ਇਸ ਕੇਸ ਦਾ ਬਸ ਇੱਕੋ ਹੀ ਹੱਲ ਸੀ ਤਲਾਕ । ਅੱਜਕਲ੍ਹ ਬਹੁਤ ਸਾਰੀਆਂ ਧੀਆਂ ਭੈਣਾਂ ਦੀ ਜਿੰਦਗੀ ਵੀ ਇਸ ਹਾਲਾਤ ਵਿੱਚ ਹੀ ਲੰਘ ਰਹੀ ਹੈ । ਸਿਆਣਿਆਂ ਨੇ ਸਹੀ ਹੀ ਕਿਹਾ ਕਿ ਕੁੜੀਆਂ ਨੂੰ ਆਪਣੇ ਤੋਂ ਤਕੜੇ ਘਰ ਵਿੱਚ ਨਹੀਂ ਵਿਆਹੁਣਾ ਚਾਹੀਦਾ। ਕੁੜੀਆਂ ਨੂੰ ਆਪਣੇ ਵਰਗੇ ਸਾਦੇ ਘਰਾਂ ਵਿੱਚ ਵਿਆਹੁਣਾ ਚਾਹੀਦਾ ਹੈ, ਬਹੁਤੀ ਅਮੀਰੀ ਦੇਖ ਲਾਲਚ ਤੇ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ । ਜੇ ਅਮੀਰ ਘਰ ਵਿੱਚ ਵਿਆਹੁਣਾ ਹੀ ਹੋਵੇ ਤਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ। ਅਮੀਰ ਘਰਾਂਣੇ ਦੇ ਲੋਕ ਮਾੜੇ ਨਹੀਂ ਹੁੰਦੇ , ਪਰ ਜਿੰਨਾ ਕੁ ਮੈਂ ਆਪਣੀ ਜਿੰਦਗੀ ਵਿੱਚ ਦੇਖਿਆ, ਅਮੀਰ ਲੋਕਾਂ ਵਿੱਚ ਸਬਰ ਨਾਮ ਦਾ ਕੋਈ ਵੀ ਸ਼ਬਦ ਨਹੀਂ ਹੁੰਦਾ, ਬਸ ਹੋਰ ਲਾਲਚ ਤੇ ਚਾਹਤ ਹੁੰਦੀ । ਇਹ ਕੇਸ ਨੂੰ ਸੁਲਝਾਉਣ ਤੋਂ ਬਾਅਦ ਗੁਰਨੂਰ ਨੇ ਆਪਣੇ ਆਸ਼ਰਮ ਦਾ ਨੀਂਹ ਪੱਥਰ ਆਪਣੇ ਬਾਪੂ ਜੀ ਕੋਲੋਂ ਰਖਵਾਇਆ । ਆਸ਼ਰਮ ਦਾ ਨਾਮ ” ਸੁੱਖਾਂ ਦਾ ਘਰ “ਰੱਖਿਆ ।

ਇਹ ਆਸ਼ਰਮ ਉਹਨਾਂ ਲਈ ਬਣਾਇਆ ਸੀ ਜਿਹੜੇ ਬੇਸਹਾਰਾ ਸਨ, ਜਿਹਨਾਂ ਦਾ ਇਸ ਦੁਨੀਆਂ ਤੇ ਕੋਈ ਨਹੀਂ ਸੀ,ਕਿਸਮਤ ਦੇ ਮਾਰੇ ਲੋਕ  , ਚਾਹੇ ਉਹ ਬੱਚਾ ਹੋਵੇ ਜਾਂ ਬਜੁਰਗ । ਗੁਰਨੂਰ ਨੇ ਆਸ਼ਰਮ ਵਿਚਲੇ ਬੱਚੇ, ਬਜ਼ੁਰਗਾ   ਨੂੰ ਇਕ  ਪਰਿਵਾਰ ਦੀ ਤਰ੍ਹਾਂ ਰਹਿਣ ਲਈ ਕਿਹਾ ।ਗੁਰਨੂਰ ਨੇ ਬੱਚਿਆਂ ਨੂੰ ਪੜ੍ਹਾਉਣ ਲਈ ਇੱਕ ਸਕੂਲ ਵਿੱਚ ਉਹਨਾਂ ਦਾ ਦਾਖਲਾ ਵੀ ਕਰਵਾਉਂਦੀ ਅਤੇ ਕਦੇ ਕਦੇ ਆਪ ਵੀ ਸਮਾਂ ਕੱਢ ਕੇ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੀ । ਆਸ਼ਰਮ ਵਿਚਲੇ ਬਜ਼ੁਰਗਾਂ ਨੂੰ ਗੁਰਨੂਰ ਆਪਣੇ ਦਾਦਾ- ਦਾਦੀ  ਵਾਂਗ ਮੰਨਦੀ ਇਸ ਤਰ੍ਹਾਂ ਇਹ ਹੀ ਗੁਰਨੂਰ ਦੀ ਰੋਜ਼ਾਨਾ ਜਿੰਦਗੀ ਬਣ ਗਈ । ਗੁਰਨੂਰ ਦੀ ਉਮਰ 24 ਨੂੰ ਢੁੱਕਣ ਵਾਲੀ ਸੀ, ਉਸਦੇ ਘਰ ਦੇ ਵੀ ਉਸਦਾ ਵਿਆਹ ਕਰਨ ਲਈ ਮੁੰਡਾ ਲੱਭਦੇ ਸੀ।ਆਸ਼ਰਮ ਵਿੱਚ ਇੱਕ ਛੋਟੀ ਜਿਹੀ ਬੱਚੀ ਆਈ, ਇਹ ਬੱਚੀ ਗੁਰਨੂਰ ਨੂੰ ਰਸਤੇ ਦੇ ਕਿਨਾਰੇ ਤੇ ਸੁੱਟੀ ਹੋਈ ਮਿਲੀ ਸੀ, ਬੱਚੀ ਅਜੇ ਨਵਜੰਮੀ ਸੀ …….. ਕਿਵੇਂ ਦੇ ਲੋਕ ਨੇ ਕੁੜੀ ਹੋਣ ਕਰਕੇ ਉਸ ਨੂੰ...

ਰਸਤੇ ਵਿੱਚ ਸੁੱਟ ਕੇ ਚਲੇ ਗਏ । ਗੁਰਨੂਰ ਨੇ ਇਸਦੀ ਰਿਪੋਰਟ ਥਾਣੇ   ਵਿੱਚ ਨਹੀਂ ਦਿੱਤੀ,ਉਸ ਨੇ ਇਸ ਨੂੰ ਆਸ਼ਰਮ ਵਿੱਚ ਲੈ ਆਈ, ਆਪ ਹੀ ਉਸ ਕੁੜੀ ਦੀ ਦੇਖ ਭਾਲ ਕਰਦੀ। ਹੋਲ਼ੀ ਹੋਲ਼ੀ ਸਮਾਂ ਬੀਤਦਾ ਗਿਆ, ਉਸ ਛੋਟੀ ਜਿਹੀ ਬੱਚੀ ਨੇ ਬੋਲਣਾ ਸ਼ੁਰੂ ਕੀਤਾ, ਉਹ ਗੁਰਨੂਰ ਨੂੰ
ਆਪਣੀ ਮਾਂ ਸਮਝ ਉਸ ਨੂੰ ਮੰਮੀ ਕਹਿਣਾ ਸੁਰੂ ਕੀਤਾ । ਹੋਲ਼ੀ ਹੋਲ਼ੀ ਦੋਹਾਂ ਵਿੱਚ ਕਾਫੀ ਜਿਆਦਾ ਪਿਆਰ ਪੈ ਗਿਆ । ਓਧਰ ਗੁਰਨੂਰ ਦੇ ਰਿਸ਼ਤੇ ਦੀ ਗੱਲ ਸੁਰੂ ਹੋ ਗਈ ਸੀ, ਮੁੰਡਾ IAS ਅਫਸਰ ਸੀ । ਹੋਲ਼ੀ ਹੋਲ਼ੀ ਜਾਣ ਪਛਾਣ ਵਿੱਚ ਪਤਾ ਲੱਗਾ ਕਿ ਇਹ ਮੁੰਡਾ ਗੁਰਨੂਰ ਦਾ ਕਲਾਸਮੇਟ ਸੀ, ਗੁਰਨੂਰ ਵੀ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਇਸ ਤਰ੍ਹਾਂ ਦੋਹਾਂ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ, ਪਰ ਉਹ ਛੋਟੀ ਜਿਹੀ ਬੱਚੀ ਜਿਸਦਾ ਨਾਮ ਗੁਰਨੂਰ ਨੇ ਗੁਣਵੀਤ ਰੱਖਿਆ ਸੀ, ਉਹ ਗੁਰਨੂਰ ਬਿਨਾਂ ਇਕ ਪਲ ਵੀ ਦੂਰ ਨਹੀਂ ਸੀ ਰਹਿੰਦੀ । ਗੁਰਨੂਰ ਦੇ ਮੰਗੇਤਰ ਨੇ ਵੀ ਉਸ ਕੁੜੀ ਨੂੰ ਆਪਣੇ ਨਾਲ ਹੀ ਰੱਖਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਦੋਹਾਂ ਨੇ ਉਸ ਕੁੜੀ ਨੂੰ ਆਪਣੇ ਨਾਲ ਹੀ ਰੱਖਣ ਦਾ ਫੈਸਲਾ ਕੀਤਾ । ਇਸ ਤਰ੍ਹਾਂ ਦੋਹਾਂ ਨੇ ਉਸ ਛੋਟੀ ਜਿਹੀ ਬੱਚੀ ਗੁਣਵੀਤ ਦੇ ਮਾਂ ਬਾਪ ਬਣਨ ਦਾ ਫਰਜ਼ ਪੂਰਾ ਕੀਤਾ ਅਤੇ ਚੰਗੀ ਸਿੱਖਿਆ ਦਿੱਤੀ । ਪਰ ਗੁਰਨੂਰ ਦੇ ਮਨ ਵਿੱਚ ਅੱਜ ਵੀ  ਕਈ ਸਵਾਲ ਚਲਦੇ ਸੀ , ਸਾਡਾ ਸਮਾਜ ਕੁੜੀਆਂ ਨੂੰ ਪੈਦਾ ਕਰਨ ਤੋਂ ਕਿਉਂ ਡਰਦਾ ਹੈ ……ਕਿਉਂ ਉਹਨਾਂ ਨੂੰ ਕੁੱਖ ਵਿਚ ਕਤਲ ਕਰਾਉਂਦਾ ਹੈ …..ਕਿਉਂ ਉਹਨਾਂ ਨੂੰ ਜਿਆਦਾ ਪੜ੍ਹਾਉਣਾ ਨਹੀਂ ਚਾਹੁੰਦੇ …..ਕਿਉਂ ਉਹਨਾਂ ਨੂੰ ਨੌਕਰੀ ਨਹੀਂ ਕਰਨ ਦੇਣਾ ਚਾਹੁੰਦੇ ……ਜੇ ਨੂੰਹ ਕੁੜੀ ਜੰਮ ਦੇਵੇ ਤਾਂ ਕਿਉਂ ਉਸਨੂੰ ਸੱਸ ਵਲੋਂ ਪੂਰੀ ਜਿੰਦਗੀ ਲਈ ਲਾਹਨਤਾਂ ਪਾਈਆਂ ਜਾਂਦੀਆਂ……ਕਿਉਂ ਦਾਜ ਕਰਕੇ ਬੇਗਾਨੀਆ ਧੀਆਂ ਅੱਗ ਨਾਲ ਸਾੜੀਆ ਜਾਂਦੀਆ…….।
ਅੱਜ ਇਸ ਦਾ ਸਵਾਲ ਸਿਰਫ਼ ਰੱਬ ਕੋਲ ਹੈ…….ਧੀਆਂ ਮਾੜੀਆਂ ਨਹੀਂ ਹੁੰਦੀਆਂ ਪਰ ਬਣਾ ਦਿੱਤਾ ਜਾਂਦਾ ਮਾੜਾ ਉਹਨਾਂ ਨੂੰ । ਕੋਈ ਇਕ ਕੁੜੀ ਜੇ ਗਲਤ ਕਦਮ ਚੁੱਕ ਲਵੇ ਤਾਂ ਹਰ ਇੱਕ ਕੁੜੀ ਨੂੰ ਉਹਦੀ ਗਲਤੀ ਦਾ ਭੁਗਤਾਨ ਕਰਨਾ ਪੈਂਦਾ । ਸਾਰਾ ਸਮਾਜ ਹਰੇਕ ਕੁੜੀ ਨੂੰ ਉਹੀਂ ਗਲਤ ਨਜਰ ਨਾਲ ਵੇਖਣ ਲਗ ਪੈਂਦਾ । ਮੁੰਡੇ ਵੀ ਸਾਰੇ ਗਲਤ ਨਹੀਂ ਹੁੰਦੇ , ਪਰ ਇਕ ਮੁੰਡੇ ਦੀ ਗਲਤੀ ਕਰਕੇ ਸਾਰੇ ਮੁੰਡੇ ਬਦਨਾਮ ਹੋ ਜਾਂਦੇ ਆ। ਹਰੇਕ ਕੁੜੀ ਇਵੇਂ ਸਮਝਣ ਲੱਗ ਪੈਂਦੀ ਕਿ ਇਹ ਵੀ ਮੁੰਡੇ ਉਸ ਮੁੰਡੇ ਵਰਗੇ ਹੀ ਆ । ਹਰੇਕ ਦੀ ਸੋਚ ਆਪਣੋ ਆਪਣੀ ਸਭਨਾਂ ਦੀ ਅਲੱਗ ਹੁੰਦੀ ਆ। ਜੇ ਘਰਦਿਆਂ ਵਲੋਂ ਮੁੰਡੇ ਕੁੜੀਆਂ ਨੂੰ ਪੂਰੀ ਖੁੱਲ੍ਹ ਦਿੱਤੀ ਜਾਂਦੀਹੈ ਤਾਂ ਉਹਨਾਂ ਨੂੰ ਵੀ ਆਪਣੇ ਘਰਦਿਆਂ ਦੀ ਇੱਜ਼ਤ, ਮਾਣ  ਦਾ ਖਿਆਲ ਜਰੂਰ ਰੱਖਣਾ ਚਾਹੀਦਾ । ਤੁਹਾਡੇ ਇਕ ਮਾੜੇ ਕੰਮ ਕਰਕੇ ਤੁਹਾਡਾ ਬਾਪੂ ਪਿੰਡ ਦੇ ਚਾਰ ਬੰਦਿਆਂ ਵਿੱਚ ਖੜਾ ਹੋਣ ਦੇ ਕਾਬਿਲ ਨਹੀਂ ਰਹਿੰਦਾ । ਬਾਕੀ ਤੁਸੀਂ ਆਪਣੇ ਆਪ ਹੀ ਬਹੁਤ ਸਮਝਦਾਰ ,ਸਿਆਣੇ ਹੋ। ਜਿੰਨ੍ਹਾਂ ਹੋ ਸਕੇ ਮਾੜੀਸੰਗਤ ਤੋਂ ਬਚਣਾ ਚਾਹੀਦਾ । ਧੀਆਂ ਦੇ ਸਵਾਲ ਤਾਂ ਪੂਰੀ ਜਿੰਦਗੀ ਹੀ ਚਲਦੇ ਰਹਿੰਦੇ ਆ ਜਨਮ ਤੋਂ ਮਰਨ ਤੱਕ । ਕਦੇ ਭੈਣ ਦੇ ਰੂਪ ਵਿੱਚ,ਕਦੇ ਧੀ,ਕਦੇ ਮਾਂ,ਕਦੇ ਪਤਨੀ । ਮਾਂ ਦਾ ਬੁਢਾਪੇ ਵਿੱਚ ਸਵਾਲ ਹੁੰਦਾ …..ਪੁੱਤ ਰੋਟੀ ਖਾ ਲਈ ,….ਕੰਮ ਤੋਂ ਆ ਗਿਆ,….ਕਿੱਥੇ ਆ ਹੁਣ ਘਰ ਨਹੀਂ ਆਇਆ ?‌, ਭੈਣ ਦੇ ਰੂਪ ਵਿੱਚ ਸਵਾਲ ਹੁੰਦਾ …… ਵੀਰੇ ਮੇਰਾ ਸੂਟ ਕਿਵੇਂ ਲੱਗਦਾ,…..ਵੀਰੇ ਤੁਸੀਂ ਮੇਰੇ ਘਰ ਕਦੋਂ ਆਉਣਾ( ਭੈਣਾਂ ਹਮੇਸ਼ਾ ਸਹੁਰੇ ਘਰ ਉਡੀਕ ਵਿੱਚ ਰਹਿੰਦੀਆਂ )……., ਵੀਰੇ ਮੈਨੂੰ ਰੱਖੜੀ ਤੇ ਕਿ ਗਿਫਟ ਦੇਵੇਗਾ…? ਪਤਨੀ ਦੇ ਰੂਪ ਵਿੱਚ ਸਵਾਲ ਹੁੰਦਾ …….ਜੀ ਮੈਂ ਪੇਕਿਆਂ ਨੂੰ ਜਾ ਆਵਾਂ ………,ਜੀ ਮੈਂ ਆ ਸੂਟ ਲੈ ਲਵਾਂ……. ?
ਅਣਗਿਣਤ ਸਵਾਲ ਔਰਤ ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਕੋਲੋਂ ਪੁੱਛਦੀ ਆ। ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਨਾਂ ਨੇ ਔਰਤ ਦਾ ਸਤਿਕਾਰ ਕਰਨ ਲਈ ਕਿਹਾ ਹੈ ਅਤੇ ਕਈ ਤੁਕਾਂ ਇਸ ਤਰ੍ਹਾਂ ਹਨ……….

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗੁਣ ਵੀਆਹੁ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਿਹ ਰਾਜਾਨੁ।।🙏🙏

ਕੋਈ ਵੀਰ ਜਾਂ ਭੈਣ ਜੇ ਕਿਸੇ ਨੂੰ ਮੇਰੀ ਕਿਸੀ ਵੀ ਗੱਲ ਦਾ ਬੁਰਾ ਲੱਗਾ ਤਾਂ ਮਾਫ ਕਰਨਾ ਆਪਣੀ ਛੋਟੀ ਭੈਣ  ਸਮਝ ਕੇ 🙏।
ਜਿਹਨਾਂ ਨੇ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਛੋਟੀ ਜਿਹੀ ਕੋਸਿਸ਼ ਨੂੰ ਪੜ੍ਹਿਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ।🙇‍♀️

✍   Ishupreet kaur

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਹੋਰਾਂ ਕਹਾਣੀਆ ਨੂੰ ਪੜ੍ਹਨ ਲਈ ਤੁਸੀਂ ਸਾਡੇ ਇਹਨਾਂ ਅਕਾਊਂਟ ਤੇ ਮੈਸ਼ਿਜ ਕਰ ਸਕਦੇ ਹੋ।

ਈ-ਮੇਲ : Sainilovepreet.804@gmail.com
ਇੰਸਟਾਗਰਾਮ :   Singh_kaur_31

...
...



Related Posts

Leave a Reply

Your email address will not be published. Required fields are marked *

2 Comments on “ਧੀ ਦਾ ਸਵਾਲ ( ਭਾਗ : ਦੂਸਰਾ )”

  • ਫ਼ਰਿਸ਼ਤਾ

    ਬਹੁਤ ਬਹੁਤ ਜ਼ਿਆਦਾ ਵਧੀਆ ਲਿਖਿਆ ਜਾਨੇ 😍…..
    ਕਹਿਣ ਲੲੀ ਸ਼ਬਦ ਨਹੀਂ … ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰੱਖਣ ਤੇ ਤਰੱਕੀਆਂ ਬਖਸ਼ਣ ….
    ਤੂੰ ਹਮੇਸ਼ਾ ਮਿਹਨਤ ਕਰਦੀ ਰਹਿ , ਤੇ ਬੁਲੰਦੀਆਂ ਹਾਸਿਲ ਕਰੇ ।।।
    🤗🤗
    ਫ਼ਰਿਸ਼ਤਾ।।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)