More Punjabi Kahaniya  Posts
ਛਾਤੀ ਦਾ ਕੈਂਸਰ


ਮੇਰੀ ਭੈਣ ਨੂੰ ਛਾਤੀ ਦਾ ਕੈਂਸਰ ਹੈ।
ਪਿੱਛਲੇ ੪ ਕੁ ਮਹੀਨਿਆਂ ਤੋਂ ਭੈਣ ਇਸ ਬਿਮਾਰੀ ਨਾਲ ਲੜ ਰਹੀ ਹੈ ।ਇਲਾਜ ਵੀ ਚੱਲ ਰਿਹਾ ਹੈ। ਪੰਜ ਦਿਨ ਪਹਿਲਾਂ ਆਪ੍ਰੇਸ਼ਨ ਹੋ ਗਿਆ।
ਹੁਣ ਭੈਣ ਠੀਕ ਹੈ। ਜਿਸ ਦਿਨ ਪਤਾ ਲੱਗਾ ਸੀ ਕਿ ਕੈਂਸਰ ਹੈ ਤਾਂ ਮੇਰੇ ਪੈਰਾਂ ਥੱਲਿਓ ਜਮੀਨ ਨਿਕਲ ਗਈ ਸੀ ਕਿ ਰੱਬਾ ਆਹ ਕੀ ਕੀਤਾ ਤੂੰ,
ਜਿਸ ਵਿਚਾਰੀ ਨੇ ਕਦੇ ਕਿਸੇ ਨੂੰ ਕੋਈ ਉੱਚਾ ਸ਼ਬਦ ਤੱਕ ਨਹੀ ਸੀ ਬੋਲਿਆ, ਓਹਦੇ ਤੇ ਵੀ ਇਹੋ ਜਿਹਾ ਕਹਿਰ!!!
ਅਜੇ ਉਮਰ ਹੀ ਕੀ ਹੈ ਉਸਦੀ। ਮੇਰੇ ਤੋਂ ਡੇਢ ਸਾਲ ਛੋਟੀ ਸਿਰਫ ੩੧ ਕੁ ਸਾਲਾਂ ਦੀ। ਮੇਰੀ ਘਰਵਾਲੀ ਦੀ ਕਾਲ ਆਈ ਤਾਂ ਓਹਨੇ ਦੱਸਿਆ ਕਿ ਆਪਣੀ ਰਾਜਵਿੰਦਰ ਨੂੰ ਕੈਂਸਰ ਹੈ ਤੁਸੀ ਅਜੇ ਮੰਮੀ ਡੈਡੀ ਕੋਲ ਗੱਲ ਨਾ ਕਰਿਓ ਤਾਂ ਉਸ ਸਮੇ ਰਾਤ ਦੇ 8 ਵੱਜੇ ਸਨ ਤੇ ਮੈ ਭੈਣ ਨੂੰ ਕਾਲ ਕੀਤੀ ਤਾਂ ਓਹ ਰੋ ਰਹੀ ਸੀ ਮੈਂ ਹੌਸਲਾ ਦਿੱਤਾ ਕਿ ਰੱਬ ਸਭ ਠੀਕ ਕਰ ਦਊ ਰੋ ਨਾ ਤੂੰ ਮੈ ਸਵੇਰੇ ਹੀ ਆ ਰਿਹਾ ਤੇਰੇ ਕੋਲ ਤੜਕੇ ਆ ਜਾਵਾਗਾਂ ਆਪਾ ਹੋਰ ਕਿਸੇ ਹਸਪਤਾਲ ਤੋਂ ਟੈਸਟ ਕਰਵਾਉਣੇ ਆ। ਕਿਉਕਿ ਮੈਨੂੰ ਯਕੀਨ ਨਹੀ ਸੀ ਆ ਰਿਹਾ। ਉਸ ਰਾਤ ਮਾਮਾ ਜੀ ਆਏ ਹੋਏ ਸਨ ਸਾਡੇ ਕੋਲ ਪਰ ਮੇਰਾ ਦਿਲ ਨਾ ਲੱਗੇ ਘਰ ਪਰ ਏਨੀ ਰਾਤ ਪਈ ਕਿੱਦਾ ਨਿਕਲਦਾ ਘਰੋਂ।
ਜਦ ਦਿਲ ਨਾ ਰੁਕਿਆ ਤਾਂ ਮੈ ਮਾਂ ਨੂੰ ਕਿਹਾ ਕਿ ਮੇਰਾ ਦੋਸਤ ਗੱਡੀ ਮੰਗਦਾ ਜਾਂ ਕਹਿੰਦਾ ਨਾਲ ਚੱਲ ਹੁਣੇ ਹਰਿਮੰਦਰ ਸਾਹਿਬ ਜਾਣਾ ਤਾਂ ਮਾਂ ਨੇ ਕੁੱਝ ਨਾ ਕਿਹਾ ਤੇ ਨਿੱਕਲ ਪਿਆ ਸਾਢੇ ਕੁ ਅੱਠ ਵਜੇ ਤੇ 10 ਵਜੇ ਪਹੁੰਚ ਗਿਆ ਤਾਂ ਸਵੇਰੇ ਗਏ ਅਸੀ ਜਲੰਧਰ ਟੈਸਟ ਕਰਵਾਏ ਤਾਂ ਰਿਪੋਰਟ ਪਹਿਲਾਂ ਵਾਂਗ ਹੀ ਆਈ ਪਾਜਿਟਿਵ।
ਫਿਰ ਡਾਕਟਰਾਂ ਨਾਲ ਸਲਾਹ ਕੀਤੀ ਡਾਕਟਰ ਨੇ ਦੱਸਿਆ ਘਬਰਾਓ ਨਾ ਅਜੇ ਪਹਿਲੀ ਸਟੇਜ ਹੈ ਤੁਸੀ ਪੂਰੀ ਤਰਾਂ ਠੀਕ ਹੋ ਜਾਓਗੇ।
ਪਰ ਮੈਂ ਦੇਖ ਰਿਹਾ ਸੀ ਭੈਣ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚੁੱਪ ਸੀ ਤੇ ਸ਼ਾਇਦ ਓਹ ਅੰਦਰੀ ਅੰਦਰੀ ਰੋ ਰਹੀ ਸੀ ਤੇ ਕਦੇ ਕਦੇ ਉਹਦੇ ਹੰਝੂ ਛਲਕ ਪੈਦੇਂ ਸਨ ਮੈ ਵੀ ਉਹਦਾ ਹੀ ਭਰਾ ਸੀ ਦਿਲ ਪੁੱਛਿਆ ਹੀ ਜਾਣਦਾ ਸੀ ਉਹ ਦਿਨ ਅਸੀ ਕਿੱਦਾ ਕੱਢਿਆ।
ਇਸ ਸਮੇ ਤੱਕ ਅਜੇ ਮੈਨੂੰ, ਭੈਣ ਨੂੰ, ਜੀਜੇ ਨੂੰ, ਮੇਰੀ ਪਤਨੀ ਨੂੰ ਤੇ ਭੈਣ ਦੀ ਨਣਾਨ ਨੂੰ ਹੀ ਪਤਾ ਸੀ। ਜਾਂ ਮੇਰੇ ਚਾਚਾ ਜੀ ਨੂੰ ਪਤਾ ਸੀ।ਭੈਣ ਦੇ ਘਰੋਂ ਵਾਪਿਸੀ ਵੇਲੇ ਭੈਣ ਰੱਜ ਕੇ ਰੋਈ ਤੇ...

ਮੈਨੂੰ ਵੀ ਰਵਾਇਆ ਤੇ ਹੁਣ ਵੀ ਰੋਣਾ ਆ ਰਿਹਾ ਆਖਿਰ ਇੱਕ ਢਿੱਡੋ ਜੰਮੇ ਹਾਂ। ਸਿਆਣੇ ਕਹਿੰਦੇ ਜਿਹਦੀ ਧੀ ਭੈਣ ਸੁਖੀਉਹਦਾ ਸਭ ਕੁੱਝ ਸਖੀ। ਮੈ ਭਰੋਸਾ ਦਵਾਇਆ ਕਿ ਫਿਕਰ ਨਾ ਕਰ ਕਮਲੀਏ ਤੇਰਾ ਇਲਾਜ ਹੋ ਜਾਣਾ ਤੂੰ ਜਲਦੀ ਠੀਕ ਹੋ ਜਾਣਾ।
ਭੈਣ ਨੂੰ ਘਰ ਛੱਡ ਕੇ ਮੈ ਵਾਪਿਸ ਆ ਰਿਹਾ ਸੀ ਤਾਂ ਮੇਰੇ ਤੋ ਰਿਹਾ ਨਾ ਗਿਆ ਮੈਂ ਆਪਣੇ ਭਰਾ ਨੂੰ ਫੋਨ ਲਗਾਇਆ ਓਹ ਇੰਗਲੈਂਡ ਗਿਆ ਅਜੇ ੨ ਕੁ ਮਹੀਨੇ ਹੀ ਹੋਏ ਸਨ ਜੋ ਮੇਰੇ ਤੋਂ 8 ਸਾਲ ਛੋਟਾ ਹੈ। ਫੋਨ ਲਗਾ ਕੇ ਮੇਰੇ ਤੋਂ ਕੋਈ ਗੱਲ ਨਾ ਹੋਈ ਮੈਂ ਉੱਚੀ ਉੱਚੀ ਰੋਣ ਲੱਗ ਪਿਆ ਤੇ ਬਹੁਤ ਰੋਇਆ ਜਿੱਦਾਂ ਮੇਰਾ ਕੱਲ ਦਾ ਅੰਦਰ ਭਰਿਆ ਪਿਆ ਹੋਵੇ। ਹੋਰ ਕਰਦਾ ਵੀ ਕੀ ਭਰਾ ਨੇ ਹੌਸਲਾ ਦਿੱਤਾ ਤੇ ਸਾਰੀ ਗੱਲ ਪੁੱਛੀ ਤੇ ਮੈ ਦੱਸਿਆ ਕਿ ਹੁਣ ਇਲਾਜ ਸ਼ੁਰੂ ਕਰਨਾ ਜਿੰਨਾ ਜਲਦੀ ਹੋ ਸਕੇ।
ਵਾਪਿਸੀ ਸਮੇ ਰਾਸਤੇ ਵਿੱਚ ਹੀ ਮੇਰੇ ਸਹੁਰੇ ਨੇ ਤੇ ਪਤਨੀ ਪੇਕੇ ਆਈ ਹੋਈ ਸੀ। 8 ਕੁ ਮਹੀਨਿਆਂ ਦੀ ਮੇਰੀ ਧੀ ਹੈ।
ਦਿਲ ਬਹੁਤ ਓਦਾਸ ਸੀ ਸੋਚਿਆ ਮਿਲ ਕੇ ਚਲਦੇ ਹਾਂ ਤਾ ਸਰਦਾਰਨੀ ਵੀ ਨਾਲ ਹੀ ਤਿਆਰ ਹੋ ਗਈ ਕਿ ਘਰ ਜਾਣਾ ਮੈ ਕਿਹਾ ਰਹਿ ਲਾ ਤੂੰ
ਕਹਿੰਦੀ ਨਹੀ ਘਰ ਚੱਲਦੇ ਆਪਾ।
ਘਰ ਆ ਕੇ ਮਾਂ ਪਿਓ ਨੂੰ ਦੱਸਣ ਦਾ ਹਿਆਂ ਨਾ ਪਵੇ ਕੇ ਕਿੱਦਾ ਦੱਸੀਏ
ਆਖਿਰ ਦੱਸਣਾ ਤਾ ਪੈਣਾ ਹੀ ਸੀ।
ਬੜੇ ਸਹਿਜ ਨਾਲ ਦੱਸਿਆ ਤਾਂ ਮਾਂ ਪਿਓ ਸੁੰਨ ਰਹਿ ਗਏ
ਮਾਂ ਤਾ ਕਿੰਨਾ ਚਿਰ ਬੋਲੀ ਹੀ ਨਹੀ
ਮਾਂ ਕਹਿੰਦੀ ਤੂੰ ਜਦ ਕੱਲ ਗਿਆ ਸੀ ਤਾ ਜਾਣ ਤੋਂ ਪਹਿਲਾ ਚੋਰੀ ਬਾਹਰ ਜਾ ਜਾ ਕੇ ਗੱਲ ਕਰਦਾ ਸੀ ਪੁੱਤ ਮੈਨੂੰ ਓਦੋ ਹੀ ਲੱਗਦਾ ਸੀ ਕਿ ਸਭ ਠੀਕ ਹੋਵੇ।
ਜਦ ਭੈਣ ਦੇ ਸਿਰ ਦੇ ਵਾਲ ਲੱਥੇ ਤਾਂ ਮੇਰੀ ਭਾਣਜੀ ਜੋ ਕਿ 5 ਸਾਲ ਹੋਈ ਅਜੇ ਇੱਕ ਮਿੰਟ ਵੀ ਮਾਂ ਤੋ ਪਰੇ ਨਾ ਹੋਵੇ ਕਿ ਮੰਮਾ ਆ ਕਈ ਹੋਇਆ ਤੁਹਾਡੇ ।
ਖੈਰ ਹੁਣ ਭੈਣ ਠੀਕ ਏ ਬਾਬਾ ਨਾਨਕ ਤੰਦਰੁਸਤੀ ਓਹਦੇ ਅੰਗ ਸੰਗ ਰੱਖੇ। ਇਲਾਜ ਦਾ ਪ੍ਰੋਸੈਸ ਪੂਰਾ ਹੋ ਚੱਲਿਆ ਬੱਸ ੨ ਕੀਮੋ ਬਾਕੀ ਨੇ
ਮਾਲਕਾ ਹੁਣ ਮੇਰੀ ਭੈਣ ਨੂੰ ਸਲਾਮਤ ਰੱਖੀ।
ਓਹਦੇ ਵਿੱਚ ਹੀ ਸਾਡੀ ਜਾਨ ਵੱਸਦੀ ਹੈ

...
...



Related Posts

Leave a Reply

Your email address will not be published. Required fields are marked *

One Comment on “ਛਾਤੀ ਦਾ ਕੈਂਸਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)