More Punjabi Kahaniya  Posts
ਬੱਸ ਦਾ ਇੰਤਜ਼ਾਰ


ਬੱਸ ਦਾ ਇੰਤਜ਼ਾਰ ਕਰਨ ਦਾ ਵੀ ਆਪਣਾ ਹੀ ਸੁਆਦ ਹੁੰਦਾ ਹੈ ।
ਬੱਸ ਸਟੈਂਡ ਜੇ ਵੱਡਾ ਹੋਵੇ ਤਾਂ ਕਿਸੇ ਨੂੰ ਵੀ ਤੁਹਾਡੇ ਬੈਠੇ ਦਾ ਜ਼ਿਆਦਾ ਫ਼ਰਕ ਨਹੀਂ ਪੈਂਦਾ । ਕਿਉਂਕਿ , ਹਰ ਕੋਈ ਆਪਣੀ ਬੱਸ ਫੜਨ ਲਈ ਪਲੇਟਫਾਰਮ ਵੱਲ ਭੱਜ ਨੱਠ ਕਰ ਰਿਹਾ ਹੁੰਦਾ ਹੈ । ਕੰਡਕਟਰਾਂ ਦੀਆਂ ਆਵਾਜ਼ਾਂ ਦਾ ਸ਼ੋਰ ਜਾਂ ਫਿਰ ਕੋਈ ਬੱਚਾ ਜਾਂ ਬਜ਼ੁਰਗ ਮੰਗਣ ਵਾਲਾ ਤੁਹਾਡੇ ਅੱਗੇ ਚੁੱਪ ਕਰਕੇ ਆ ਹੱਥ ਖੜ੍ਹਾ ਕਰਕੇ ਖਲੋ ਜਾਂਦਾ ਹੈ । ਜਾਂ ਜ਼ਿਆਦਾ ਸਵਾਰੀਆਂ ਦੀਆਂ ਦੂਰ ਦੁਰਾਡੇ ਤੋਂ ਆਈਆਂ ਹੁੰਦੀਆਂ । ਦੂਰ ਦੁਰਾਡੇ ਹੀ ਵਾਪਸ ਜਾਣਾ ਹੁੰਦਾ ਹੈ ।ਉਹ ਬੱਸ ਸਟੈਂਡ ਅੰਦਰ ਬਣੇ ਛੋਟੇ ਛੋਟੇ ਢਾਬੇ , ਚਾਹ ਦੀਆਂ ਦੁਕਾਨਾਂ ਵਿੱਚ ਤੁਹਾਨੂੰ ਖਾਂਦੇ ਪੀਂਦੇ ਨਜ਼ਰੀਂ ਆ ਜਾਣਗੇ । ਜਾਂ ਕੁਛ ਨਾ ਕੁਛ ਸਾਮਾਨ ਵੇਚਣ ਵਾਲੇ ਤੁਹਾਡੀ ਬਿਰਤੀ ਨੂੰ ਭੰਗ ਕਰ ਜਾਣਗੇ । ਵੈਸੇ ਤਾਂ , ਇਹ ਸਾਮਾਨ ਵੇਚਣ ਵਾਲਿਆਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ! ਕਿ ਉਹ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਹੀ ,ਜਾ ਕੇ ਸਾਮਾਨ ਵੇਚਣਾ ਜ਼ਿਆਦਾ ਪਸੰਦ ਕਰਦੇ ਹਨ ।
ਜੇਕਰ ਆਪਾਂ ਕਿਸੇ ਕਸਬੇ ਜਾਂ ਕਿਸੇ ਪਿੰਡ ਦੇ ਬੱਸ ਅੱਡੇ ਤੇ ਖੜ੍ਹ ਕੇ ਬੱਸ ਦਾ ਇੰਤਜ਼ਾਰ ਕਰੀਏ ਤਾਂ , ਉਹਦਾ ਲੁਤਫ਼ ਵੀ ਬੜਾ ਹੀ ਪਿਆਰਾ ਹੁੰਦਾ ਹੈ । ਇਕ ਤਾਂ ਉੱਥੋਂ ਦੇ ਲੋਕ ਓਪਰੇ ਬੰਦੇ ਨੂੰ ਝੱਟ ਪਛਾਣ ਲੈਂਦੇ ਹਨ । ਫਿਰ ਤਫ਼ਤੀਸ਼ ਵੀ ਬੜੇ ਪਿਆਰ ਨਾਲ ਸ਼ੁਰੂ ਕਰਦੇ ਹਨ ।
ਇਹ ਮੇਰਾ ਜ਼ਾਤੀ ਤਜਰਬਾ ਹੈ । ਵੈਸੇ ਤਾਂ ਕਈ ਘਟਨਾਵਾਂ ਨੇ , ਸਫਰ ਦੌਰਾਨ ਜੁਡ਼ੀਆਂ ਹੋਈਆਂ । ਜਿਵੇਂ ਕਿ ,ਇੱਕ ਵਾਰ ਮੈਂ ਆਨੰਦਪੁਰ ਸਾਹਿਬ ਤੋਂ ਗਡ਼੍ਹਸ਼ੰਕਰ ਵਾਲੀ ਰੋਡ ਦੇ ਉੱਤੇ ਇਕ ਸਡ਼ੋਆ ਪਿੰਡ ਦੇ ਅੱਡੇ ਤੇ ਖੜ੍ਹਾ ਸਾਂ । ਪੰਜ ਕੁ ਮਿੰਟ ਮੈਨੂੰ ਖੜ੍ਹੇ ਨੂੰ ਹੋ ਗਏ ਸਨ । ਇੰਨੀ ਦੇਰ ਨੂੰ ਇਕ ਅੱਧਖੜ੍ਹ ਜਿਹੀ ਉਮਰ ਦਾ ਵੀਰ ਮੇਰੇ ਕੋਲ ਆਣ ਖੜ੍ਹਾ ਹੋਇਆ । ਉਸ ਨੇ ਮੈਨੂੰ ਸਰਸਰੀ ਸਤਿ ਸ੍ਰੀ ਅਕਾਲ ਬੁਲਾ ਕੇ ,ਉਹੀਓ ਤਫਤੀਸ਼ ਸ਼ੁਰੂ ਕਰ ਦਿੱਤੀ । ਜਿਸ ਵਿੱਚੋਂ ਮੈਂ ਕਈ ਵਾਰ ਪਹਿਲਾਂ ਵੀ ਨਿਕਲਿਆ ਹੋਇਆ ਹਾਂ । ” ਹਾਂ ਜੀ ਬਾਈ ਜੀ ਕਿੱਧਰ ਜਾਣਾ” ? ਵੀਰ ,”ਮੈਂ ਫਗਵਾੜੇ ਜਾਣਾ ਸੀ ” ਕੋਈ ਗੜ੍ਹਸ਼ੰਕਰ ਤੱਕ ਦਾ ਹੀ ਸਾਧਨ ਮਿਲ ਜਾਵੇ । “ਆਉਣ ਵਾਲੀ ਐ ਪ੍ਰਿੰਸ ਬੱਸ ਜੇ ਪ੍ਰਿੰਸ ਨਾ ਆਈ ਇਸਦੇ ਮਗਰੋਂ ਸਤਲੁਜ ਦਾ...

ਵੀ ਟੈਮ ਐ ” । ” ਬਈ ਏਧਰ ਕਿੱਧਰ ਆਏ ਸੀ “।
” ਮੈਂ ਕੰਪਨੀ ਵਿਚ ਸੇਲਜ਼ਮੈਨ ਹਾਂ ” ਤੁਹਾਡੇ ਪਿੰਡ ਲਾਲਾ ਬਿਸ਼ਨ ਲਾਲ ਦੀ ਦੁਕਾਨ ਤੇ ਆਇਆ ਸੀ । ” ਅੱਛਾ , ਅੱਛਾ ”
ਏਨੀ ਦੇਰ ਨੂੰ ਇਕ ਹੋਰ ਪਿੰਡ ਦਾ ਬੰਦਾ ਆ ਕੇ , ਉਹਦੇ ਕੋਲ ਖਡ਼੍ਹਾ ਹੋ ਜਾਂਦਾ ਹੈ । ਸਰਸਰੀ ਜਿਹੀ ਗੱਲਬਾਤ ਤੋਂ ਇਸ਼ਾਰੇ ਨਾਲ ਪੁੱਛਦਾ ਹੈ । “ਇਹ ਕੌਣ ਏ”? “ਇਹ ਬਾਈ ਲਾਲੇ ਕੋਲ ਆਇਆ ਸੀ, ਕੋਈ ਸਾਮਾਨ ਵੇਚਦਾ ਹੋਇਆ ” ਫਗਵਾਡ਼ੇ ਜਾਣਾ ਐਨੇ । ਓੁਸਨੇ ਅਗੇ ਗੱਲ ਤੋਰ ਦੀਆਂ ਕਿਹਾ ।” ਕਿੰਨਾ ਟੈਮ ਹੋ ਗਿਆ ” ? ਪੋਨੇ ਚਾਰ ।” ਪ੍ਰਿੰਸ ਨ੍ਹੀਂ ਆਈ ਅਜੇ “? “ਚਾਰ ਵਜੇ ਸਤਲੁਜ ਵੀ ਆਉਣੀ ਏ “। ਆ ਜਾ ,”ਫਿਰ ਓਨੀ ਦੇਰ ਚਾਹ ਪੀਣੇ ਆਂ ” । ਉਹ ਇੱਕ ਛੋਟੇ ਜਿਹੇ ਖੋਖੇ ਤੇ ਚਲੇ ਜਾਂਦੇ ਹਨ । “ਬਾਈ ਤਿੰਨ ਕੱਪ ਚਾਹ ਬਣਾਈ ” ।
ਮੈਂ ਹੈਰਾਨ ਹੋ ਕੇ ਦੇਖਦਾ ਹਾਂ । ਕਿ ਬੰਦੇ ਦੋ ਨੇ ਤੇ ਚਾਹਾਂ ਤਿੰਨ ਬਣਵਾਉਣ ਲੱਗੇ ? ਏਨੀ ਦੇਰ ਚ ਮੈਨੂੰ ਵੀ ਆਵਾਜ਼ ਪੈ ਜਾਂਦੀ ਐ ।”ਆਜਾ ਬਈ ਚਾਹ ਪਿਲਾ ” ਨਹੀਂ ,ਬਈ ਜੀ, ਪੀਓ ਤੁਸੀਂ । “ਉਹ ਆ ਜਾ ਆ ਜਾ” । ਇਹ ਵੀ ਇੱਕ ਆਪਣਾ ਪਣ ਜਿਹਾ ਤੇ ਮਹਿਮਾਨਨਿਵਾਜ਼ੀ ਦਾ ਹੀ ਤਰੀਕਾ ਹੈ । ਚਾਹ ਦਾ ਆਖ਼ਰੀ ਘੁੱਟ ਭਰਦਿਆਂ ਬੱਸ ਆ ਗਈ । ਕੱਪ ਰੱਖੇ ਤੇ ਬੱਸ ਵੱਲ ਦੌੜ ਪਏ । ਮੈਂ ਪੈਸੇ ਦੇਣ ਦੀ ਕੋਸ਼ਿਸ਼ ਕੀਤੀ । ਟਾਕੀ ਚੜ੍ਹਦਿਆਂ ਪਹਿਲੇ ਵੀਰ ਨੇ ਚਾਹ ਵਾਲੇ ਨੂੰ ਆਵਾਜ਼ ਦਿੱਤੀ ।ਵਾਪਸੀ ਤੇ ਦੇਨਾ ਪੈਸੇ ਨਾ ਲਈਂ ।
ਇਹ ਆਪਣਾ ਪਣ ਮੋਹ ਮੁਹੱਬਤ ਨਾਲ ਭਿੱਜੀ ਚਾਹ , ਤੁਹਾਨੂੰ ਕਿਸੇ ਪਿੰਡ ਦੇ ਅੱਡੇ ਤੇ ਹੀ ਮਿਲ ਸਕਦੀ ਹੈ । ਵੱਡੇ ਵੱਡੇ ਬੱਸ ਸਟੈਂਡਾਂ ਤੇ ਨਹੀਂ ।
ਇਹ ਯਾਦਾਂ ਵੀਹ ਇਕ ਤਰ੍ਹਾਂ ਦੀ , ਇਕੱਠੀ ਕੀਤੀ ਦੌਲਤ ਹੀ ਹੈ ।
ਗੁਰਨਾਮ ਸਿੰਘ ਬਾਵਾ
ਅੰਬਾਲਾ
+91 8307364301

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)