More Punjabi Kahaniya  Posts
ਕੋਰੋਨਾ ਦਾ ਕਹਿਰ


ਨਵਜੋਤ ਕਾਫੀ ਦਿਨਾਂ ਤੋਂ ਉਦਾਸ ਸੀ ਉਸ ਨੂੰ ਮੈਂ ਜਦੋਂ ਵੀ ਦੇਖਦਾ ਤਾ ਉਹ ਕਿਸੇ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ | ਉਸ ਦਾ ਸੁਭਾਅ ਹੁਣ ਪਹਿਲਾਂ ਵਾਲਾ ਨਹੀਂ ਸੀ ਰਿਹਾ | ਇਸ ਦਾ ਕਾਰਨ ਸੀ ,ਪਿਛਲੇ ਮਹੀਨੇ ਹੋਈ ਉਸ ਦੀ ਮਾਂ ਦੀ ਮੌਤ | ਉਸ ਦੀ ਮਾਂ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ | ਹੁਣ ਘਰ ਦੀ ਸਾਰੀ ਜਿੰਮੇਵਾਰੀ ਉਸ ਦੇ ਦੇ ਸਿਰ ਆ ਗ਼ਈ ਸੀ | ਉਸ ਦੇ ਬਾਪੂ ਦੀ ਉਮਰ ਜਿਆਦਾ ਹੋਣ ਕਰਕੇ ਉਹ ਕੰਮ ਤੇ ਨਹੀਂ ਜਾਂਦੇ ਸੀ | ਉਸ ਦੀਆਂ ਦੋਵੇਂ ਭੈਣਾਂ ਦੇ ਵਿਆਹ ਦੀ ਚਿੰਤਾ ਵੀ ਉਸਨੂੰ ਦਿਨੋਂ – ਦਿਨ ਖ਼ਾ ਰਹੀ ਸੀ | ਉਹ ਮਸਾਂ ਹੀ ਮਹੀਨੇ ਵਿੱਚ ਦਸ ਕੁ ਹਜ਼ਾਰ ਕਮਾੳਂਦਾ ਸੀ | ਨਵਜੋਤ ਦੀ ਇਸ ਹਾਲਤ ਨੂੰ ਵੇਖ ਕੇ ਉਸਦਾ ਬਾਪੂ ਰੋਂ ਪੈਂਦਾਂ ਸੀ | ਨਵਜੋਤ ਨੂੰ ਇਸ ਤਰਾਂ ਟੁੱਟਿਆ ਵੇਖ਼ ਕੇ ਉਸਦੇ ਬਾਪੂ ਨੇ ਉਹਨੂੰ ਵਿਦੇਸ਼ ਜਾਣ ਦੀ ਸਲਾਹ ਦਿੱਤੀ |
ਫਿਰ ਉਹਨਾ ਨੇ ਜਿਮੀਂਦਾਰ ਕੋਲੋਂ ਵਿਆਜ ਤੇ ਪੈਸੇ ਲੈ ਕੇ ਉਹਨੂੰ ਕੈਨੇਡਾ ਭੇਜ ਦਿੱਤਾ | ਨਵਜੋਤ ਨੇ ਦਿਨ – ਰਾਤ ਮਿਹਨਤ ਕਰ ਕੇ ਸਾਰਾ ਕਰਜਾ ਲਾਹ ਦਿੱਤਾ ਅਤੇ ਕਾਫੀ ਪੈਸੇ ਜਮਾਂ ਕਰ ਲਏ | ਉੱਧਰ ਨਵਜੋਤ ਦੇ ਬਾਪੂ ਨੇ ਵੱਡੀ ਕੁੜੀ ਦੇ ਵਿਆਹ ਦਾ ਸਾਰਾ ਪ੍ਬੰਧ ਕਰ ਲਿਆ ਸੀ | ਇਸ ਕਰਕੇ ਉਸਦੇ ਛੋਟੇ ਜਿਹੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਸੀ | ਉਸਦਾ ਬਾਪੂ ਭਾਵੇਂ ਬਜ਼ੁਰਗ ਸੀ ਪਰ ਉਸਨੇ ਸਾਰਾ ਕੰਮ ਖੁਦ ਹੀ ਸੰਭਾਲ ਲਿਆ...

ਸੀ | ਉਹਨਾਂ ਨੇ ਦਾਜ ਦਾ ਸਮਾਨ ਵੀੇ ਲੈ ਆਂਦਾਂ ਸੀ | ਉਧਰੋਂ ਨਵਜੋਤ ਦੀ ਵੀ ਵਾਪਸ ਆਉਣ ਦੀ ਤਿਆਰੀ ਸੀ | ਉਸਨੇ ਜਾਗੋਂ ਵਾਲੇ ਦਿਨ ਵਾਪਿਸ ਆ ਜਾਣਾ ਸੀ | ਪੂਰੇ ਘਰ ਵਿੱਚ ਖ਼ੁਸ਼ੀ ਦਾ ਮਾਹੌਲ ਸੀ | ਸ਼ਾਮ ਨੂੰ ਜਾਗੋ ਵਾਲੇ ਦਿਨ ਉੱਥੇ ਕੁੱਝ ਅਣਜਾਣ ਲੋਕ ਆਏ | ਉਹ ਲੋਕ ਇਸ ਕਰਕੇ ਆਏ ਸਨ ਕਿਓਕਿ ਨਵਜੋਤ ਦੀ ਮੌਤ ਹੋ ਗ਼ਈ ਸੀ | ਅਤੇ ਉਸਦੀ ਜੇਬ ਵਿੱਚੋਂ ਚਿੱਠੀ ਮਿਲੀ ਸੀ | ਜਿਸ ਵਿੱਚ ਉਸਨੇ ਲਿਖਿਆ ਸੀ , ´´ ਮੈਨੂੰ ਕੋਰੋਨਾ ਵਾਏਰਸ ਹੋ ਗਿਆ ਹੈ ਅਤੇ ਮੈਂ ਕੁੱਝ ਦਿਨਾਂ ਦਾ ਮਹਿਮਾਨ ਹਾਂ | ਮੈਂ ਨਹੀਂ ਚਾਹੁੰਦਾਂ ਸੀ ਕਿ ਮੇਰੇ ਕਰਕੇ ਮੇਰੇ ਪਰਿਵਾਰ ਨੂੰ ਵੀ ਇਹ ਰੋਗ ਹੋਵੇ | ਇਸ ਲਈ ਮੈਂ ਆਤਮ- ਹੱਤਿਆ ਕਰਨ ਜਾ ਰਿਹਾ ਹਾਂ | ਅਤੇ ਚਿੱਠੀ ਦੇ ਅੰਤ ਵਿੱਚ ਸ਼ਾਇਰੀ ਲਿਖੀ ਸੀ |“`

“ ਕੁੱਝ ਰਾਜ ਗਹਿਰੇ ਸੀ ,
ਜੋ ਨਾਲ ਲੈ ਕੇ ਜਾ ਰਿਹਾ ਹਾਂ ,
ਹੁਣ ਫਿਕਰ ਨਾਾ ਕਰੀਂ ਮੇਰੀ ਮਾਂ ,
ਮੈਂ ਤੇਰੇ ਕੋਲ ਆ ਰਿਹਾ ਹਾਂ | ´´´

ਦੀਪਕ ਦਾਦਰਾ

...
...



Related Posts

Leave a Reply

Your email address will not be published. Required fields are marked *

One Comment on “ਕੋਰੋਨਾ ਦਾ ਕਹਿਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)