ਚਿੱਬ

5

ਕਿਸੇ ਨੇ ਨਵੀਂ ਕਾਰ ਖਰੀਦੀ ਸੀ । ਉਹ ਬੜੀ ਤੇਜ਼ ਜਾ ਰਿਹਾ ਸੀ, ਅਚਾਨਕ ਇੱਕ ਵੱਟਾ ਉਸ ਦੀ ਕਾਰ ਦੇ ਪਾਸੇ ਨਾਲ ਵੱਜਿਆ। ਕਾਰ ਇਕ ਪਾਸੇ ਕਰਕੇ ਰੋਕੀ, ਇਕ ਛੋਟਾ ਜਿਹਾ ਲੜਕਾ ਖੜੵਾ ਸੀ, ਫੜ ਲਿਆ । ਉਹ ਲੜਕੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਲੜਕੇ ਨੇ ਕਿਹਾ ਮੁਆਫ਼ ਕਰਨਾ, ਕੋਈ ਰੁੱਕ ਨਹੀਂ ਸੀ ਰਿਹਾ, ਮੈਨੂੰ ਸੁੱਝ ਨਹੀਂ ਸੀ ਰਿਹਾ ਕਿ ਮੈਂ ਕਾਰ ਰੋਕਣ ਵਾਸਤੇ ਕੀ ਕਰਾਂ, ਮੇਰੀ ਅਪੰਗ ਭੈਣ ਦੀ ਪਹੀਆ ਕੁਰਸੀ ਉਲਟ ਗਈ ਸੀ, ਮੈਂ ਉਸ...

ਨੂੰ ਚੁੱਕ ਨਹੀਂ ਸਕਦਾ। ਪਰਮਾਤਮਾ ਤੁਹਾਡਾ ਭਲਾ ਕਰੇ, ਮੈਨੂੰ ਮੁਆਫ਼ ਕਰ ਦੇਣਾ । ਕਾਰ ਦੇ ਮਾਲਕ ਨੇ ਉਸ ਅਪੰਗ ਲੜਕੀ ਨੂੰ ਚੁੱਕ ਕੇ ਉਲਟੀ ਹੋਈ ਪਹੀਆ ਕੁਰਸੀ ਸਿੱਧੀ ਕਰਕੇ, ਵਿਚ ਬਿਠਾਇਆ ।
ਭਰਾ ਭੈਣ ਭਰਪੂਰ ਧੰਨਵਾਦ ਕਰਕੇ ਚਲੇ ਗਏ।
ਮਾਲਕ ਨੇ ਵੱਟਾ ਲੱਗਣ ਨਾਲ ਪਿਆ ਚਿੱਬ, ਠੀਕ ਨਹੀਂ ਸੀ ਕਰਵਾਇਆ, ਕਿਉਂਕਿ ਉਹ ਚਿੱਬ ਉਸ ਨੂੰ ਯਾਦ ਕਰਵਾਉਦਾਂ ਸੀ ਕਿ ਜ਼ਿੰਦਗੀ ਵਿਚੋਂ ਇਤਨੀ ਤੇਜ਼ੀ ਨਾਲ ਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨ ਖਿੱਚਣ ਵਾਸਤੇ ਕਿਸੇ ਨੂੰ ਵੱਟਾ ਮਾਰਨਾ ਪਏ ❤️❤️

Leave A Comment!

(required)

(required)


Comment moderation is enabled. Your comment may take some time to appear.

Comments

2 Responses

  1. roop Dhaliwal

    shi gl aa

  2. Jasmit Ksur

    Nice story

Like us!