More Punjabi Kahaniya  Posts
ਜਨਮ ਦਿਨ


ਅੱਜ ਰਵੀ ਬਹੁਤ ਖੁਸ਼ ਸੀ ਉਸ ਦਾ ਜਨਮ ਦਿਨ ਜੋ ਸੀ ਅੱਜ ਉਹ ਤਿੰਨ ਸਾਲ ਦਾ ਜੋ ਹੋ ਗਿਆ ਸੀ ਉਸ ਦੀ ਮਾਂ ਕੁਲਵੰਤ ਕੌਰ ਵੀ ਖੁਸ਼ ਸੀ ਖੁਸ਼ੀ ਦੇ ਮਾਰੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸੀ ਰਵੀ ਦੀ ਮਾਂ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਮਹਿਮਾਨ ਨਿਵਾਜੀ ਚ, ਕੋਈ ਕਮੀ ਨਹੀ ਰਹਿਣੀ ਚਾਹੀਦੀ ਕੁਲਵੰਤ ਕੌਰ ਇਕ ਅਮੀਰ ਖਾਨਦਾਨ ਚੌ ਸੀ ਉਸ ਦਾ ਪਤੀ ਕਹਿੰਦਾ ਹੈ ਕੋਈ ਕਮੀ ਨਹੀ ਰਹੇਂਗੀ ਮੈ ਪੂਰਾ ਇੰਤਜਾਮ ਕਰ ਰੱਖਿਆ ਹੈ। ਜਨਮ ਦਿਨ ਦੀ ਪਾਰਟੀ ਬਹੁਤ ਜਬਰਦਸਤ ਸੀ ਸਾਰਾ ਘਰ ਪੁਰਾ ਸਜਿਆ ਹੋਇਆ ਸੀ,,,ਸਭ ਰਿਸ਼ਤੇਦਾਰ ਆ ਗਏ ਸਭ ਨੇ ਪਹਿਲਾ ਸਵੇਰ ਦਾ ਖਾਣਾ ਖਾਧਾ ਸਭ ਭੋਜਨ ਦੀ ਤਾਰੀਫ ਕਰ ਰਹੇ ਸੀ ਸ਼ਾਮ ਸਮੇ ਕੇਕ ਕੱਟਿਆ ਗਿਆ ਕੁਲਵੰਤ ਕੌਰ ਬਹੁਤ ਖੁਸ਼ ਸੀ ਕਿਉਂਕਿ ਸਭ ਤਾਰੀਫਾ ਕਰ ਰਹੇ ਸਨ ਇਕ ਔਰਤ ਕਿਹ ਰਹੀ ਸੀ ਏਨਾ ਖਰਚ ਤਾਂ ਕੋਈ ਅਮੀਰ ਵੀ ਨਹੀ ਕਰਦਾ। ਸਭ ਤਰਾਂ ਦੇ ਪਕਵਾਨ ਸਨ ਹਰ ਤਰਾਂ ਦੀ ਮਿਠਾਈ, ਵਿਆਹ ਵਰਗਾ ਪ੍ਰਬੰਧ ਸੀ ਸਭ ਪਾਰਟੀ ਦਾ ਆਨੰਦ ਲੈ ਰਹੇ ਸਨ ,ਪਾਰਟੀ ਖਤਮ ਹੋ ਗਈ ਸਭ ਚਲੇ ਗਏ, ਪਰ ਰਵੀ ਦੇ ਪਿਤਾ ਉਦਾਸ ਸਨ,ਕੁਲਵੰਤ ਕੌਰ ਨੇ ਉਦਾਸੀ ਦਾ ਕਾਰਨ ਪੁੱਛਿਆ ਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਸਾਰੀ ਤਨਖਾਹ ਨਾਲ ਵੀ ਐਨਾ ਖਰਚਾ ਪੂਰਾ ਨਹੀ ਹੋਣਾ ਜਿਨਾ ਜਨਮ ਦਿਨ ਤੇ ਆ ਗਿਆ ਰਵੀ ਦੇ ਪਿਤਾ ਨੇ ਕਿਹਾ ਕਿ ਮੈ ਇਕ ਛੋਟਾ ਜਿਹਾ ਮੁਲਾਜ਼ਮ ਹਾ...

ਤੈਨੂੰ ਪਤਾ ਸੀ ਕਿ ਮੈ ਆਪਣੇ ਘਰ ਦਾ ਖਰਚ ਬੜੀ ਮੁਸ਼ਕਿਲ ਨਾਲ ਕਰਦਾ ,, ਸਭ ਪਤਾ ਹੋਣ ਦੇ ਬਾਵਜੂਦ ਤੁੰ ਝੂਠੀ ਸ਼ਾਨ ਖਾਤਰ ਇਹ ਸਭ ਦਿਖਾਵਾ ਕੀਤਾ ਹੁਣ ਏਸ ਦਿਖਾਵੇ ਨੇ ਜੋ ਇਕ ਦਿਨ ਦਾ ਸੀ ਮੈਨੂੰ ਉਮਰ ਭਰ ਦਾ ਕਰਜਾਈ ਬਣਾ ਦਿਤਾ ਤੇ ਉਹ ਇਹ ਕਹਿਣਾ ਹੋਇਆ ਰੋਣ ਲੱਗ ਪਿਆ ਸੀ, ਦੋਸਤੋ ਅੱਜਕਲ ਸਾਡੀ ਜਿੰਦਗੀ ਵੀ ਇਸ ਕਹਾਣੀ ਦੀ ਤਰਾ ਹੈ ਅਸੀ ਗਿਆ ਦਿਨ ਦੀ ਤਾਰੀਫ ਤੇ ਵਾਹ ਵਾਹ ਬਟੋਰਨ ਲਈ ਬੇਲੋੜਾ ਖਰਚ ਕਰ ਦਿੰਦੇ ਹਾ ਜੋ ਸਾਨੂੰ ਨਿਰਾਸ਼ਾ ਤੋ ਬਿਨਾ ਕੁਝ ਨਹੀ ਦਿੰਦਾ,, ਸੋ ਸਾਨੁੰ ਇਹੋ ਜਿਹੇ ਖਰਚ ਤੋ ਬਚਣਾ ਚਾਹੀਦਾ ਹੈ ਤੇ ਕੁਲਵੰਤ ਕੌਰ ਵਾਂਗ ਇਕ ਦਿਨ ਦੀ ਵਾਹ ਵਾਹ ਬਟੋਰਨ ਲਈ ਖੁਦ ਨੂੰ ਕਰਜ ਦੀ ਭੱਠੀ ਵਿੱਚ ਨਹੀ ਧਕੇਲਣ ਚਾਹੀਦਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)