More Punjabi Kahaniya  Posts
ਡੂੰਘੀ ਸੋਚ


ਡੂੰਘੀ ਸੋਚ
“ਹਾਂ ਬਈ ਭਾਗਵਾਨੇ ਤਿਆਰ ਹੋ ਡੇਰੇ ਜਾਣ ਲਈ?” ਚੋਧਰੀ ਦੀਨਾ ਨਾਥ ਨੇ ਘਰ ਅੰਦਰ ਵੜ੍ਦੇ ਹੀ ਆਪਣੀ ਪਤਨੀ ਰੂਪਾ ਨੂੰ ਪੁੱਛਿਆ।
“ਹਾਂ ਜੀ ਹਾਂ ਜੀ ਬਿਲਕੁਲ ਤਿਆਰ ਹਾਂ ਜੀ। ਬਸ ਗੁੱਡੀ ਦੇ ਕੱਪੜੇ ਹੀ ਬਦਲ ਰਹੀ ਸੀ।” ਉਸਨੇ ਜਵਾਬ ਦਿੱਤਾ।
” ਯਾਰ ਮੈਂ ਤੁਹਾਨੂੰ ਆਖਿਆ ਸੀ ਨਾ ਮੇਰੇ ਆਉਣ ਤੱਕ ਤਿਆਰ ਹੋ ਜਾਣਾ।ਬਾਅਦ ਵਿੱਚ ਭੀੜ ਬਹੁਤ ਹੋ ਜਾਂਦੀ ਹੈ ਬਾਬਾ ਜੀ ਦੇ ਕੋਲ।”
“ਅਸੀਂ ਤਿਆਰ ਹਾਂ ਜੀ ਤੁਸੀਂ ਜਾ ਕੇ ਗੱਡੀ ਸਟਾਰਟ ਕਰੋ ।ਮੈਂ ਤਾਲੇ ਲਗਾ ਕਿ ਮਿੰਟ ਵਿੱਚ ਦੀ ਹੀ ਆ ਗਈ। ”
“ਚਲੋ ਠੀਕ ਹੈ।ਗੁੱਡੀ ਪੁੱਤਰ ਤੂੰ ਮੇਰੇ ਨਾਲ ਹੀ ਆ ਜਾਹ। “ਚੋਧਰੀ ਸਾਹਿਬ ਆਪਣੀ ਸੱਤ ਸਾਲ ਦੀ ਬੇਟੀ ਗੁੱਡੀ ਨੂੰ ਆਪਣੇ ਨਾਲ ਹੀ ਬਾਹਰ ਲੈ ਜਾਂਦੇ ਹਨ।ਜਲਦੀ ਹੀ ਰੂਪਾ ਵੀ ਆ ਜਾਂਦੀ ਹੈ ਤੇ ਉਹ ਤਿੰਨੋ ਬਾਬਾ ਜੀ ਦੇ ਦਰਸ਼ਨਾਂ ਲਈ ਚੱਲ ਪੈਂਦੇ ਹਨ। ਘੰਟੇ ਕੁ ਦੇ ਬਾਅਦ ਹੀ ਉਹ ਡੇਰੇ ਪਹੁੰਚ ਜਾਂਦੇ ਹਨ।
ਡੇਰੇ ਦੇ ਬਾਹਰ ਉਹਨਾਂ ਨੂੰ ਇੱਕ ਔਰਤ ਆਪਣੀ ਕੁੜੀ ਤੇ ਛੋਟੇ -ਮੁੰਡੇ ਦੇ ਨਾਲ ਜਮੀਨ ਉੱਤੇ ਕੱਪੜਾ ਬਿਛਾਈ ਗਰਮੀ ਵਿੱਚ ਬੈਠੀ ਹੋਈ ਮਿਲਦੀ ਹੈ। ।
” ਪਾਪਾ ਜੀ ਇਹ ਇੱਥੇ ਗਰਮੀ ਵਿੱਚ ਕਿਉਂ ਬੈਠੇ ਹਨ? “ਗੁੱਡੀ ਉਹਨਾਂ ਨੂੰ ਬੈਠੇ ਦੇਖ ਕੇ ਪੁੱਛਦੀ ਹੈ।
“ਪੁੱਤਰ ਇਹ ਮੰਗਤੇ ਹਨ ਤੇ ਇੱਥੇ ਬੈਠੇ ਭੀਖ ਮੰਗ ਰਹੇ ਹਨ।”
“ਪਾਪਾ ਜੀ ਮੈਨੂੰ ਲੱਗ ਰਿਹਾ ਹੈ ਕਿ ਇਹ ਭੁੱਖੇ ਹਨ ਕਿਉਂ ਨਾ ਆਪਾਂ ਇਹਨਾਂ ਨੂੰ ਮਿਠਾਈ ਦੇ ਦੇਈਏ। ”
ਗੁੱਡੀ ਪੁੱਤਰ ਆਪਾਂ ਪਹਿਲਾਂ ਬਾਬਾ ਜੀ ਨੂੰ ਭੋਗ ਲਗਾ ਆਈਏ। ਫ਼ੇਰ ਜਿਵੇਂ ਤੇਰਾ ਜੀਅ ਕੀਤਾ ਉਵੇਂ ਹੀ ਕਰ ਲਈ। “ਚੋਧਰੀ ਸਾਹਿਬ ਨੇ ਉਸਨੂੰ ਸਮਝਾਇਆ। ਗੁੱਡੀ ਦਾ ਮਨ ਨਹੀਂ ਸੀ ਕਿ ਉਹ ਅੰਦਰ ਜਾਵੇ ਪਰ ਆਪਣੇ ਪਾਪਾ ਦੀ ਹੱਥ ਫੜ੍ਹੀ ਉਹ ਉਹਨਾਂ ਨੂੰ ਦੇਖਦੀ ਹੋਈ ਬਾਬਾ ਜੀ ਦੇ ਕੋਲ ਅੰਦਰ ਡੇਰੇ ਵਿੱਚ ਪਹੁੰਚ ਜਾਂਦੀ ਹੈ।
“ਬਾਬਾ ਜੀ ਪ੍ਰਣਾਮ । ” ਦੋਵੇਂ ਪਤੀ-ਪਤਨੀ ਬਾਬਾ ਜੀ ਦੇ ਅੱਗੇ ਮੱਥਾ ਟੇਕਦੇ ਹਨ।
“ਖੁਸ਼ ਰਹੋ ਬੱਚਾ ਸਦਾ ਹੀ ਖੁਸ਼ ਰਹੋ। ਮੇਰਾ ਦਾਤਾ ਸਾਰੀਆਂ ਇੱਛਾਵਾਂ ਪੂਰੀਆਂ ਕਰੇਗਾ। ”
“ਗੁੱਡੀ ਪੁੱਤਰ ਤੁਸੀਂ ਵੀ ਬਾਬਾ ਜੀ ਨੂੰ ਮੱਥਾ ਟੇਕੋ। “ਚੋਧਰੀ ਸਾਹਿਬ ਉਸਨੂੰ ਵੀ ਮੱਥਾ ਟੇਕਣ ਨੂੰ ਕਹਿੰਦੇ ਹਨ।
” ਪ੍ਰਣਾਮ ਬਾਬਾ ਜੀ। “ਗੁੱਡੀ ਨਾ ਮਨੇ ਮਨ ਨਾਲ ਬਾਬਾ ਜੀ ਪੈਰੀਂ ਹੱਥ ਲਗਾ ਦਿੰਦੀ ਹੈ।
” ਆਉ ਬੱਚਾ ਕਿਵੇਂ ਆਉਣਾ ਹੋਇਆਂ? ”
“ਬਾਬਾ ਜੀ ਇਹ ਗੁੱਡੀ ਦੀ ਦਾਤ ਵੀ ਸਾਨੂੰ ਇੱਥੋ ਹੀ ਮਿਲੀ ਸੀ। ਬਸ ਇਸੇ ਤਰ੍ਹਾਂ ਇੱਕ ਪੁੱਤਰ ਦੀ ਵੀ ਦਾਤ ਮਿਲ...

ਜਾਵੇ ਤਾਂ ਆਪ ਜੀ ਦੀ ਬਹੁਤ ਕਿਰਪਾ ਹੋਵੇਗੀ। “ਉਹ ਦੋ ਮਿੰਟ ਲਈ ਆਪਣੀਆਂ ਅੱਖਾਂ ਮੱਚਦੇ ਹਨ। ਅੱਖਾਂ ਖੋਲਦੇ ਹੀ ਬਾਬਾ ਜੀ ਆਪਣੀ ਬੇਟੀ ਨੂੰ ਆਵਾਜ਼ ਮਾਰਦੇ ਹਨ।
” ਰਾਣੋ…ਰਾਣੋ ਪੁੱਤਰ। ”
“ਹਾਂ ਜੀ ਪਿਤਾ ਜੀ। ”
” ਬੇਟਾ ਅੰਦਰੋਂ ਚੋਧਰੀ ਸਾਹਿਬ ਨੂੰ ਪ੍ਸ਼ਾਦ ਲਿਆ ਕੇ ਦਿਉ।”
“ਜੀ ਪਿਤਾ ਜੀ। “ਉਹ ਅੰਦਰ ਚਲੀ ਜਾਂਦੀ ਹੈ ਤੇ ਪ੍ਸ਼ਾਦ ਲੈ ਕੇ ਆਉਂਦੀ ਹੈ।
“ਇਹ ਪ੍ਸ਼ਾਦ ਚੋਧਰੀ ਸਾਹਿਬ ਸੋਮਵਾਰ ਸਵੇਰੇ ਨਹਾਕੇ ਦੋਵੇਂ ਪਤੀ-ਪਤਨੀ ਨੇ ਖਾਹ ਲੈਣਾ ਹੈ। ਬਸ ਆਉਂਦੇ ਸਾਲ ਪੁੱਤਰ ਦੀ ਪਾ੍ਪਤੀ ਹੋ ਜਾਵੇਗੀ।
” ਸ਼ੁਕਰੀਆ ਬਾਬਾ ਜੀ ਬਹੁਤ-ਬਹੁਤ ਸ਼ੁਕਰੀਆ ਜੀ।”ਦੋਵੇਂ ਪਤੀ-ਪਤਨੀ ਬਾਬਾ ਜੀ ਦੇ ਪੈਰੀਂ ਹੱਥ ਲਗਾਉਂਦੇ ਹੋਏ ਬੋਲਦੇ ਹਨ।
“ਦੀਦੀ ਤੁਹਾਡਾ ਵੀਰਾਂ ਕਿੱਥੇ ਹੈ ਜੀ? “ਉਹਨਾਂ ਦੇ ਗੱਲਾਂ ਕਰਦੇ ਕਰਦੇ ਗੁੱਡੀ ਰਾਣੋ ਨੂੰ ਪੁੱਛ ਲੈ਼ਦੀ ਹੈ।
” ਮੇਰਾ ਕੋਈ ਵੀਰਾ ਨਹੀਂ ਹੈ। ਮੈਂ ਇਕੱਲੀ ਹੀ ਹਾਂ। “ਰੂਪਾ ਮਾਯੂਸ ਹੋ ਕੇ ਗੁੱਡੀ ਨੂੰ ਜਵਾਬ ਦਿੰਦੀ ਹੈ।
“ਪਾਪਾ ਜੀ ਆਪਾਂ ਨੂੰ ਇਹ ਬਾਬਾ ਜੀ ਵੀਰਾਂ ਨਹੀਂ ਦੇ ਸਕਦੇ।” ਉਹ ਬਾਹਰ ਆਉਂਦੀ ਹੋਈ ਚੋਧਰੀ ਸਾਹਿਬ ਨੂੰ ਆਖਦੀ ਹੈ।
“ਗੁੱਡੀ ਪੁੱਤਰ ਤੂੰ ਇੰਝ ਕਿਉਂ ਬੋਲ ਰਹੀ ਹੈ।”
” ਪਾਪਾ ਜੀ ਜਦੋਂ ਇਹਨਾਂ ਦੇ ਤਾਂ ਆਪਣੇ ਘਰ ਪੁੱਤਰ ਨਹੀਂ ਹੈ ਤਾਂ ਇਹ ਆਪਾਂ ਨੂੰ ਕਿਵੇਂ ਦੇਣਗੇ। ਆਪਾਂ ਨੂੰ ਤਾਂ ਬਾਹਰ ਮੰਗਤੀ ਦੇ ਬਾਬਾ ਜੀ ਹੀ ਵੀਰੇ ਦੀ ਦਾਤ ਦੇ ਸਕਦੇ ਹਨ। ”
“ਗੁੱਡੀ ਤੂੰ ਇੰਝ ਕਿਉਂ ਆਖ ਰਹੀ ਹੈ?
” ਕਿਉਂਕਿ ਮੈਂ ਆਉ਼ਦੇ ਹੋਏ ਕੁੜੀ ਦੀ ਗੋਂਦ ਵਿੱਚ ਉਸਦਾ ਵੀਰਾਂ ਬੈਠਾ ਦੇਖਿਆ ਸੀ। “ਉਹ ਉਹਨਾਂ ਦੇ ਬਾਬੇ ਕੋਲ ਜਾਣ ਦੀ ਜਿੱਦ ਕਰਨ ਲੱਗ ਪਈ।
ਦੋਵੇਂ ਪਤੀ-ਪਤਨੀ ਨੂੰ ਆਪਣੀ ਛੋਟੀ ਬੇਟੀ ਦੀ ਡੂੰਘੀ ਸੋਚ ਉੱਤੇ ਬਹੁਤ ਹੀ ਹੈਰਾਨੀ ਹੋ ਰਹੀ ਸੀ।
ਗੁੱਡੀ ਦੀ ਗੱਲ ਸੁਣ ਕੇ ਚੋਧਰੀ ਸਾਹਿਬ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਗੁੱਡੀ ਨੂੰ ਕੀ ਕਿਸ ਤਰ੍ਹਾਂ ਸਮਝਾਉਣ। ਗੁੱਡੀ ਦੀ ਆਖੀ ਗੱਲ ਉਹਨਾਂ ਦੇ ਦਿਮਾਗ ਵਿੱਚ ਤਿੱਖੇ ਤੀਰ ਤਰ੍ਹਾਂ ਖੁਬ ਚੁੱਕੀ ਸੀ। ਉਹਨਾਂ ਨੇ ਬਾਬੇ ਵੱਲੋ ਦਿੱਤਾ ਪ੍ਸ਼ਾਦ ਡੇਰੇ ਦੀ ਨੁੱਕਰ ਵਿੱਚ ਰੱਖਿਆ ਤੇ ਤੇਜ਼ੀ ਨਾਲ ਆਪਣੀ ਕਾਰ ਵੱਲ ਚੱਲ ਪਏ।
ਸੰਦੀਪ ਦਿਉੜਾ
8437556667

...
...



Related Posts

Leave a Reply

Your email address will not be published. Required fields are marked *

One Comment on “ਡੂੰਘੀ ਸੋਚ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)