More Punjabi Kahaniya  Posts
ਸੋਚ


ਇਹ ਦੋਵਾਂ ਦੇ ਵਿਚਕਾਰ ਜਿਹੜੀ ਲਾਇਨ ਦਾ ਨਿਸ਼ਾਨ ਦੇਖ ਰਹੇ ਹੋ …ਅਸਲ ਚ ਇਹ ਬੇਲਜਿਅਮ ਤੇ ਨੀਦਰਲੈਂਡ ਦੋ ਦੇਸ਼ਾਂ ਦੇ ਵਿਚਕਾਰ ਦਾ ਬਾਰਡਰ ਹੈ .ਦੋਨਾਂ ਦੇਸ਼ ਦੇ ਆਮ ਨਾਗਰਿਕ ਇਕ ਦੂਜੇ ਨਾਲ ਹੱਥ ਮਿਲਾਉਂਦੇ ,ਜੀ ਆਇਆ ਆਖਦੇ ਨੇ ,,ਇਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ …ਐਥੈ ਕੋਈ ਪੁਲਿਸ ਜਾਂ ਫੌਜ ਨਹੀਂ ਨਾ ਕੰਡਿਆਲੀ ਤਾਰ ਲੱਗੀ ਹੋਈ ਕਿਉਂਕਿ ਇਹ ਲੋਕ ਲੜਦੇ ਨਹੀਂ ਆਪਸ ਚ ..ਇਨ੍ਹਾਂ ਲੋਕਾਂ ਨੂੰ ਪਤਾ ਜਿੰਦਗੀ ਜੀਣ ਲਈ ਪਿਆਰ ਬਹੁਤ ਘਟ ਹੈ ਦੁਨੀਆ ਚ ..ਇਸਲਈ ਇਹ ਇਕ ਦੂਜੇ ਨਾਲ ਪਿਆਰ ਵੰਡਦੇ ਹਨ .

ਮਾਰ ਦਿਓ ,ਸਾੜ ਦਿਓ ,,ਵਰਗੇ ਐਥੈ ਨਾਅਰੇ ਨਹੀਂ ਗੂੰਜ ਦੇ ..ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ …ਨਫਰਤ ਨਹੀਂ …ਇਸਨੂੰ ਕਹਿੰਦੇ ਇਨਸਾਨੀਅਤ ,ਨੈਤਿਕਤਾ ,ਇਕ ਜਿੰਮੇਵਾਰ ਵਿਸ਼ਵ ਨਾਗਰਿਕ ਹੋਣ ਦਾ ਫਰਜ ਨਿਭਾਉਣਾ .

ਸਾਡੇ ਮੁਲਕਾਂ ਚ ਇਹ ਚੀਜ਼ਾਂ ਸੁਪਨਾ ਹੀ ਬਣ ਕੇ ਰਹਿ ਜਾਣੀਆ ..ਕਿਉਂਕਿ ਅਸੀਂ ਲੋਕ ਕੱਟੜਤਾ ਨਾਲ ਨਕੋ ਨੱਕ ਭਰੇ ਹੋਏ ਹਾਂ ..ਕੱਟੜਤਾ ਮਤਲਬ ਹੀ ਲੜਾਈ ,ਹਿੰਸਾ ਹੈ …..ਫਿਰ ਚਾਹੇ ਉਸਦਾ ਰੂਪ ਧਰਮ ਹੋਵੇ ,ਫਿਰਕਾ ,ਰਾਜਨੀਤਕ ਪਾਰਟੀ ,ਜਾਂ ਸਮਾਜ ਦਾ ਇਕ ਵਿਸ਼ੇਸ਼ ਸੋਚ ਧੁਰਾ …ਕੱਟੜ ਦੇਸ਼ਭਗਤ ਵੀ ਉਨ੍ਹੇ ਹੀ ਹਿੰਸਕ ਹਨ ਜਿੰਨੇ ,ਕੱਟੜ ਧਾਰਮਿਕ .
ਕੱਟੜਤਾ ਦਾ ਇਕ ਅਲੱਗ ਹੀ ਸਵਾਦ ਹੁੰਦਾ ਹੈ .ਕਦੀ ਧਿਆਨ ਨਾਲ ਦੇਖਣਾ ਕੱਟੜ ਦੇਸ਼ਭਗਤ ਕਿਸਨੂੰ ਪਸੰਦ ਕਰੇਗਾ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨਾਲ ਕਿਸੇ ਨਾ ਕਿਸੇ ਰੂਪ ਚ ਹਿੰਸਾ ਜੁੜੀ ਹੋਵੇਗੀ ..ਇਨ੍ਹਾਂ ਨੂੰ ਭਗਤ ਸਿੰਘ ,ਚੰਦਰ ਸ਼ੇਖਰ ਆਜ਼ਾਦ ਦੀ ਦੇਸ਼ਭਗਤੀ ਨਾਲ ਕੋਈ ਵਾਸਤਾ ਨਹੀਂ ਹੁੰਦਾ ਇਨ੍ਹਾਂ ਨੂੰ ਬੱਸ ਮਰਨ ਮਾਰਨ ਵਾਲੇ ਸ਼ਬਦਾਂ ਨਾਲ ਪਿਆਰ ਹੁੰਦਾ ..ਨਹੀਂ ਤਾਂ ਭਗਤ ਸਿੰਘ ਦੀ ਕਲਮ ਦੀ ਤਾਕਤ ਨੂੰ...

ਨਾ ਚੁਣਨ …ਲੇਖਕ ,ਕਵੀ ,ਵਿਗਿਆਨਿਕ ,ਦਾਰਸ਼ਨਿਕ ,ਕਦੀ ਵੀ ਅਖੌਤੀ ਦੇਸ਼ ਭਗਤਾਂ ਦੇ ਹੀਰੋ ਨਹੀਂ ਹੁੰਦੇ ..ਇਸ ਮਨੋਵਿਗਿਆਨ ਨੂੰ ਸਮਝ ਲੋ ਇਨ੍ਹਾਂ ਦੀ ਸੋਚ ਕਿੱਧਰ ਨੂੰ ਜਾ ਰਹੀ …

ਧਾਰਮਿਕ ਕੱਟੜਤਾ ਅਜਕਲ ਬਹੁਤ ਵੱਧ ਫੁੱਲ ਰਹੀ ..ਕਦੀ ਇਨ੍ਹਾਂ ਕੱਟੜ ਲੋਕਾਂ ਦੇ ਧਰਮ ਦੇ ਦਿਖਾਵੇ ਨੂੰ ਦੇਖਣਾ ਹੋਵੇ ਤਾਂ ਇਨ੍ਹਾਂ ਦੀਆਂ DP ਚ ਪ੍ਰੋਫਾਈਲ ਪਿਕਚਰ ਦੇਖ ਲਵੋ ..ਯਕੀਨ ਜਾਣਿਓ ਝੂਠ ਨਹੀਂ ਪਰਖ ਲੈਣਾ ਚਾਹੇ ..ਇਨ੍ਹਾਂ ਦੀ ਪ੍ਰੋਫਾਈਲ ਤੇ ਸ਼ਬਰੀ ਦੇ ਬੇਰ ਖਾਂਦੇ ਸ਼੍ਰੀ ਰਾਮ ਨਹੀਂ ਮਿਲਣਗੇ ,,ਤੀਰ ਕਮਾਨ ਲੈਕੇ ਮਾਰਨ ਵਾਲੇ ਮਿਲਣਗੇ ..ਸਰਬਤ ਦਾ ਭਲਾ ਮੰਗਣ ਵਾਲਿਆਂ ਦੀ ਪ੍ਰੋਫਾਈਲ ਤੇ ਖੰਡੇ ਦੀ ਫੋਟੋ ,,,ਅੱਲ੍ਹਾ ਮੁਹਮੱਦ ਦੇ ਨਾਂ ਦੇ ਨਾਲ ਤਲਵਾਰ ਲੱਗੀ ਫੋਟੋ ਮਿਲੇਗੀ ..ਕੁਰਬਾਨੀ ਹੀ ਅਸਲ ਮਜ਼੍ਹਬ ਹੈ ਇਨ੍ਹਾਂ ਦਾ ਜਿਵੇ …

ਦੋਸਤੋ ਪਿਆਰੇ ਦੇਸ਼ ਵਾਸੀਓ ਕਦੀ ਜਰੂਰ ਸੋਚਣਾ ਕੇ ਕਿਸੀ ” ਸ਼ਹੀਦ ” ਹੋਏ ਫੌਜੀ ਦੀ ਫੋਟੋ ਨੂੰ ਲਾਇਕ ਕਰਨ ਤੋਂ ਪਹਿਲਾ ਸੋਚਣਾ ..ਕੀ ਉਹ ਫੌਜੀ ਜਵਾਨ ਆਪਣੇ ਛੋਟੇ ਬਚਿਆ ਨਾਲ ਖੇਡਦਾ ਕਿੰਨਾ ਚੰਗਾ ਲਗਦਾ ਹੈ ..ਜਾ ਕਿਸੇ ਨੂੰ ਫੁੱਲ ਦਿੰਦਾ ਹੋਇਆ ਉਨ੍ਹਾਂ ਹੀ ਦੇਸ਼ ਭਗਤ ਸਿਪਾਹੀ ਹੈ .
ਕੱਟੜ ਲੋਕ ਹਿੰਸਾ ਪਸੰਦ ਕਰਵਾ ਕਰਵਾ ਕੇ ਆਪਣੇ ਵਰਗਾ ਹੀ ਤਹਾਨੂੰ ਬਣਾ ਦਿੰਦੇ ਹਨ ..ਤਹਾਨੂੰ ਕੀ ਲਗਦਾ tv ਤੇ ਸੰਘਾ ਪਾੜ ਪਾੜ ਕੇ ਚੀਖਣ ਵਾਲੇ ਐਂਕਰ ਤਹਾਨੂੰ ਦੇਸ਼ਭਗਤੀ ਸਿੱਖਾ ਰਹੇ,ਨਹੀਂ ਇਹ ਤਹਾਨੂੰ ਹਿੰਸਕ ਬਣਾ ਰਹੇ .ਸਾਨੂੰ ਆਪਣੀ ਸੋਚ ਨੂੰ ਬਦਲਣਾ ਪਵੇਗਾ

...
...



Related Posts

Leave a Reply

Your email address will not be published. Required fields are marked *

3 Comments on “ਸੋਚ”

  • ਸੁਖਪ੍ਰੀਤ

    ਇਕ ਵਾਰ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਨਹੀਂ ਲਗਦਾ ਕਿ ਹਥਿਆਰਾਂ ਨਾਲ ਅਸ਼ਾਂਤੀ ਫੈਲਦੀ ਹੈ ਤਾਂ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਕਿ ਜੇ ਹਥਿਆਰਾਂ ਨਾਲ ਅਸ਼ਾਂਤੀ ਫੈਲਦੀ ਹੈ ਤਾਂ ਭਾਰਤ ਦੀ ਸਰਕਾਰ ਨੂੰ ਕਹੋ ਕਿ ਉਹ ਸਰਹੱਦਾਂ ਤੋਂ ਸਾਰੀ ਆਰਮੀ ਵਾਪਿਸ ਬੁਲਾ ਲੈਣ ਤਾਂ ਜੋ ਚੰਗੀ ਤਰਾਂ ਸ਼ਾਤੀ ਫੈਲਾਈ ਜਾ ਸਕੇ ( ਮੈਨੂੰ ਲਗਦਾ ਹੋਰ ਕੁਝ ਦੱਸਣ ਦੀ ਲੋੜ ਨਹੀਂ) ਬਾਕੀ ਭੁੱਲ ਚੁੱਕ ਮਾਫ 🙏🏻

  • True. Spread the lesson of love everywhere. Jai Hind.Lovely story. 🙏🙏🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)