More Punjabi Kahaniya  Posts
ਜੋਤੀ


ਕਹਾਣੀ੦
ਜੋਤੀ

ਬੜੇ ਚਾਵਾਂ ਨਾਲ ਲਾਲੀ ਦਾ ਵਿਆਹ ਕੀਤਾ, ਜਦ ਲਾਲੀ ਦੀ ਘਰਵਾਲੀ ਕੁਲਵਿੰਦਰ ਆਈ,ਤਾਂ ਲਾਲੀ ਦੇ ਮਾਂ ਬਾਪ ਸੋਚਣ ਲੱਗੇ ਕਿ ਹੁਣ ਸ਼ਾਇਦ ਲਾਲੀ ਸੁਧਰ ਜਾਏ ।ਪਹਿਲਾਂ ਹੀ ਕਾਫ਼ੀ ਗੱਲ ਫੈਲ ਚੁੱਕੀ ਸੀ।ਲਾਲੀ ਦੇ ਮਾਪੇ ਨਹੀ ਚਾਹੁੰਦੇ ਸਨ ਕਿ ਪਿੰਡ ਚ ਹੋਰ ਬਦਨਾਮੀ ਹੋਏ ਜਾਂ ਲਾਲੀ ਕਿਸੇ ਗ਼ਲਤ ਰਾਹ ਜਾਏ।
ਕੁਲਵਿੰਦਰ ਨੂੰ ਵੀ ਵਿਆਹੀ ਨੂੰ ਹਫ਼ਤਾ ਹੋ ਗਿਆ ਸੀ,ਪਰ ਘਰਵਾਲਾ ਕਿਸੇ ਨਾਲ ਕੋਈ ਗੱਲ ਨਹੀ ਸੀ ਕਰਦਾ,ਉਸਨੂੰ ਤਾਂ ਵਿਆਹ ਦਾ ਚਾਅ ਹੋਣਾ ਚਾਹੀਦਾ ਸੀ,ਮੁੱਖੜੇ ਤੇ ਲਾਲੀ ਚਾਹੀਦੀ ਸੀ ਪਰ ਪਤਾ ਨਹੀ ਲਾਲੀ ਦੇ ਚਿਹਰੇ ਦੀ ਲਾਲੀ ਕਿਉਂ ਫਿੱਕੀ ਪੈ ਰਹੀ ਸੀ।
ਜਾਪਦਾ ਸੀ ਕਿ ਜਾਂ ਤਾਂ ਲਾਲੀ ਇਸ ਵਿਆਹ ਤੋਂ ਖੁਸ਼ ਨਹੀ ਸੀ,ਜਾਂ ਉਸਨੂੰ ਕੋਈ ਦੁੱਖ ਗਮ ਫਿਕਰ ਚਿੰਤਾਂ ਅੰਦਰੋਂ ਅੰਦਰੀ ਖਾਈ ਜਾ ਰਹੀ ਸੀ।ਕਈ ਵਾਰੀ ਸੋਚਦੀ ਸ਼ਾਇਦ ਲਾਲੀ ਕੋਈ ਕਮਾਲ ਨਾ ਕਰ ਸਕਦਾ ਹੋਵੇ ਜਾਂ ਇਸ ਦੀ ਕਿਸੇ ਨਾਲ ਕੋਈ ਗੱਲਬਾਤ ਚੱਕਰ ਨਾ ਹੋਵੇ।ਰਹਿ ਰਹਿ ਕਿ ਉਸਦੇ ਮਨ ਚ ਕਈ ਵਿਚਾਰ ਆਉਂਦੇ ਜਾਂਦੇ ਰਹਿੰਦੇ ।ਕੁਲਵਿੰਦਰ ਔਖੇ ਸੌਖੇ ਦਿਨ ਕੱਟ ਰਹੀ ਸੀ।ਡਰਦੀ ਸੰਗਦੀ ਕਿਸੇ ਕੋਲ ਗੱਲ ਨਾ ਕਰਦੀ। ਪਰ ਗੱਲ ਛੁਪਾਇਆ ਕੀ ਬਣਨਾ ਸੀ ਕੋਈ ਨਾ ਕੋਈ ਰਾਹ ਹੱਲ ਤਾਂ ਲੱਭਣਾ ਪੈਣਾ ਹੀ ਸੀ।ਅੰਦਰੋਂ ਅੰਦਰੀਂ ਖੁਰਨ ਕੁੜਨ ਨਾਲ ਕੁਝ ਨਹੀ ਸੀ ਬਣਨਾ।ਉਹ ਸੋਚਦੀ ਦੋ ਮਹੀਨੇ ਹੋ ਗਏ ਵਿਆਹੀ ਨੂੰ ਲਾਲੀ ਨੇ ਹੱਥ ਲਾਇਆ ਚਾਹੇ ਨਾ ਲਾਇਆ ਹੋਵੇ ਪਰ ਵਿਆਹੀ ਤਾਂ ਹੈ।ਲਾਲੀ ਨੂੰ ਕਦੇ ਨਸ਼ੇ ਵਿੱਚ ਨਹੀ ਸੀ ਦੇਖਿਆ , ਕੰਮ ਕਾਰ ਵੀ ਉਹ ਕਰਦਾ ਸੀ। ਕਈ ਕਈ ਦਿਨ ਬਾਹਰ ਰਹਿੰਦਾ ,ਪਰ ਲਾਲੀ ਨੇ ਕੁਲਵਿੰਦਰ ਨਾਲ ਕਦੇ ਗੱਲ ਨਾ ਕੀਤੀ। ਕੁਲਵਿੰਦਰ ਦੇ ਮਨ ਚ ਜੋ ਭਾਂਬੜ ਬਲ ਰਿਹਾ ਸੀ ਉਹ ਹੋਰ ਮੱਚਾਈ ਜਾ ਰਿਹਾ ਸੀ ਤੜਫਾਈ ਜਾ ਰਿਹਾ ਸੀ ਕਿਸੇ ਗੱਲ ਦੀ ਹੱਦ ਹੁੰਦੀ ਹੈ ਕਦ ਤੱਕ ਉਹ ਕੈਦ ਕੱਟਦੀ ਉਸਦਾ ਮਨ ਕਰਦਾ ਜਾਂ ਤਾਂ ਜੇਲ ਤੋੜ ਚੱਲੀ ਜਾਵੇ ਜਾਂ ਕਿਤੇ ਹੋਰ ਰਿਸ਼ਤਾ ਜੋੜ ਲਵੇ ਵਿਆਹ ਕੇ ਵੀ ਅਣ ਵਿਆਹੀ ਸੀ।ਅੱਜ ਉਸ ਮਨ ਬਣਾ ਲਿਆ ਕਿ ਅੱਜ ਤਾਂ ਆਰ ਪਾਰ ਦੀ ਕਰਨੀ ਹੈ ਮੈ ਨਹੀ ਹੁਣ ਡਰਨਾ ਸੰਗਣਾ ਆਖਰ ਮੇਰੇ ਵੀ ਕੁਝ ਅਰਮਾਨ ਇੱਛਾਵਾਂ ਜ਼ਰੂਰਤਾਂ ਹਨ। ਮੈ ਹੁਣ ਹੋਰ ਤੜਪ ਨਹੀ ਸਕਦੀ।
ਅੱਜ ਜਦ ਲਾਲੀ ਆਪਣੇ ਕਮਰੇ ਚ ਆਇਆ ਤਾਂ ਆ ਕੇ ਬਿਸਤਰੇ ਤੇ ਪੈ ਗਿਆ ।ਕੋਈ ਗੱਲ ਨਾ ਕੀਤੀ ਤਾਂ ਕੁਲਵਿੰਦਰ ਕਹਿਣ ਲੱਗੀ ਕਿ ਮੈ ਕਈ ਮਹੀਨਿਆਂ ਤੋਂ ਨੋਟ ਕਰ ਰਹੀ ਹਾਂ ਕਿ ਤੁਸੀ ਮੇਰੇ ਤੋਂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੋ। ਮੈ ਤੁਹਾਨੂੰ ਕਦੇ ਕੁਝ ਨਹੀ ਕਿਹਾ ਤੁਹਾਨੂੰ ਕਦੇ ਮਜ਼ਬੂਰ ਨਹੀ ਕੀਤਾ। ਜੇ ਮੈਂ ਚਾਹੁੰਦੀ ਤਾਂ ਵਿਆਹ ਤੋਂ ਇੱਕ ਦੋ ਦਿਨ ਬਾਦ ਜਾ ਵੀ ਸਕਦੀ ਸੀ ਰੋਲਾ ਪਾ ਸਕਦੀ ਸੀ। ਤੁਸੀਂ ਮੈਨੂੰ ਕਦੇ ਆਪਣੀ ਪਤਨੀ ਨਹੀ ਮੰਨਿਆ ਤੁਸੀ ਕਦੇ ਮੈਨੂੰ ਮੇਰਾ ਹੱਕ ਨਹੀ ਦਿੱਤਾ।
ਤਾਂ ਲਾਲੀ ਕਹਿਣ ਲੱਗਾ ਕਿ ਮੈਂ ਵੀ ਤੈਨੂੰ ਕਹਿਣਾ ਚਾਹੁੰਦਾ ਸੀ ਪਰ ਮੈ ਕਹਿ ਨਾ ਸਕਿਆ ਮੈ ਸੋਚਿਆ ਕਿ ਆਪੇ ਤੰਗ ਆ ਛੱਡ ਜਾਵੇਗੀ ਜਾਂ ਮੇਰੇ ਤੇ ਕੋਈ ਇਲਜ਼ਾਮ ਲਗਾਏਗੀ ਪਰ ਤੂੰ ਕੁਝ ਨਹੀ ਬੋਲੀ। ਹੁਣ ਬੋਲੀ ਏ।ਸੱਚੀ ਗੱਲ ਤਾਂ ਇਹ ਹੈ ਕਿ ਮੈ ਤੈਨੂੰ ਪਸੰਦ ਨਹੀਂ ਕਰਦਾ।ਮੈਂ ਤਾਂ ਵਿਆਹ ਵੀ ਨਹੀ ਕਰਨਾ ਚਾਹੁੰਦਾ ਸੀ।
ਤਾਂ ਇਹ ਗੱਲ ਸੁਣ ਕੁਲਵਿੰਦਰ ਗੁੱਸੇ ਵਿੱਚ ਕਹਿਣ ਲੱਗੀ ਕਿ ਫਿਰ ਤੁਸੀ ਮੇਰੇ ਨਾਲ ਵਿਆਹ ਕਿਉਂ ਕਰਵਾਇਆ?ਮੇਰੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ। ਤਾਂ ਲਾਲੀ ਕਹਿਣ ਲੱਗਾ ਕਿ ਮੈਂ ਤਾਂ ਮਾਂਪਿਆਂ ਦੇ ਕਹਿਣ ਤੇ ਵਿਆਹ ਕਰਵਾਇਆ ਮੈ ਤਾਂ ਬਹੁਤ ਕਿਹਾ ਸੀ ਕਿ ਮੈ ਵਿਆਹ ਨਹੀਂ ਕਰਵਾਉਣਾ ਪਰ ਮੇਰੇ ਮਾਪਿਆ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਵਿਆਹ ਨਾ ਕਰਵਾਇਆ ਤੈਨੂੰ ਬੇਦਖ਼ਲ ਕਰ ਦੇਵਾਂਗੇ ਤੈਨੂੰ ਕੋਈ ਪੈਸਾ ਧੇਲਾ ਨਹੀਂ।ਫਿਰ ਮੈਂ ਸੋਚਿਆ ਕਿ ਚੱਲ ਵਿਆਹ ਕਰਵਾ ਲੈਂਦੇ ਹਾਂ ਅੱਗੇ ਦੀ ਫਿਰ ਦੇਖੀ ਜਾਵੇਗੀ।
ਤਾਂ ਇਹ ਗੱਲ ਸੁਣ ਕੇ ਕੁਲਵਿੰਦਰ ਲਾਲੀ ਨੂੰ ਕਹਿਣ ਲੱਗੀ ਕਿ ਤੂੰ ਮਾਪਿਆਂ ਦਾ ਕਹਿਣਾ ਮੰਨ ਵਿਆਹ ਤਾਂ ਕਰਵਾ ਲਿਆ,ਹੁਣ ਸਬੰਧ ਵੀ ਉਹਨਾਂ ਦੇ ਕਹੇ ਤੇ ਬਣਾਏਗਾ।ਤੂੰ ਪਤੀ ਵਾਲੇ ਫਰਜ਼ ਕਦੋ ਨਿਭਾਏਗਾ।ਤਾਂ ਲਾਲੀ ਕਹਿਣ ਲੱਗਾ ਕਿ ਅਸਲ ਗੱਲ ਤਾਂ ਇਹ ਹੈ ਕਿ ਮੈ ਤੈਨੂੰ ਨਹੀ ਚਾਹੁੰਦਾ।ਮੈਂ ਤਾਂ ਕਿਸੇ ਹੋਰ ਨੂੰ ਚਾਹੁੰਦਾ। ਤਾਂ ਕੁਲਵਿੰਦਰ ਕਹਿਣ ਲੱਗੀ ਕਿ ਫਿਰ ਤੁਸੀ ਉਸ ਨਾਲ ਹੀ ਵਿਆਹ ਕਰਵਾ ਲੈਂਦੇ ਮੇਰੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ ਹੈ ।ਤਾਂ ਲਾਲੀ ਕਹਿਣ ਲੱਗਾ ਕਿ ਮੈ ਉਸ ਨਾਲ ਵਿਆਹ ਨਹੀ ਕਰਵਾ ਸਕਦਾ ਤੇ ਨਾ ਉਹ ਮੇਰੇ ਨਾਲ।
ਕਿਉਂ ? ਕੀ ਗੱਲ?ਕੀ ਮੁਸ਼ਕਿਲ ਹੈ ਜੇ ਕਹੋ ਤਾਂ ਮੈਂ ਅੱਜ ਵੀ ਹੁਣ ਵੀ ਤਲਾਕ ਦੇਣ ਨੂੰ ਤਿਆਰ ਹਾਂ ਜੇ ਤੁਸੀ ਮੇਰੇ ਨਾਲ ਪਤੀ ਵਾਲੇ ਸਬੰਧ ਹੀ ਰੱਖਣੇ ਤਾਂ ਮੈ ਇੱਥੇ ਰਹਿ ਕੇ ਕੀ ਕਰਨਾ ਹੈ ।
ਤਾਂ ਲਾਲੀ ਕਹਿਣ ਲੱਗਾ ਕਿ ਮੈਨੂੰ ਕੋਈ ਡਰ ਫਿਕਰ ਨਹੀ ਤਲਾਕ ਲੈ ਚਾਹੇ ਨਾ ਲੈ ਮੈ ਤਾਂ ਜੋਤੀ ਨਾਲ ਹੀ ਰਹਾਗਾ ।ਮੈਨੂੰ ਜੋਤੀ ਤੋਂ ਕੋਈ ਵੱਖ ਨਹੀ ਕਰ ਸਕਦਾ।
ਤਾਂ ਇਹ ਗੱਲ ਸੁਣ ਕੁਲਵਿੰਦਰ ਨੂੰ ਪੈਰਾਂ ਥੱਲਿਓ ਜ਼ਮੀਨ ਖਿਸਕਦੀ ਨਜ਼ਰ ਆਉਣ ਲੱਗੀ ਲੱਗਾ ਉਸਦੇ ਉਪਰ ਤਾਂ ਕੋਈ ਵੱਡਾ ਪਹਾੜ ਆ ਕੇ ਗਿਰ ਗਿਆ ਹੋਵੇ।ਉਸਨੂੰ ਚੇਤੇ ਆਇਆ ਕਿ ਇਹ ਜੋਤੀ ਤਾਂ ਇਸਦੇ ਚਾਚੇ ਦੀ ਨੂੰਹ ਏ ਤੇ ਉਸਦਾ ਘਰਵਾਲਾ ਪਤਾ ਨਹੀ ਕਿਵੇ ਮਰ ਗਿਆ ਸੀ । ਪਿੰਡ ਵਿੱਚ ਕੀ ਕੀ ਗੱਲ ਹੋਈ ਉਸਨੂੰ ਕੁਝ ਪਤਾ ਹੀ ਨਾ ਲੱਗਾ ਕਿਉਂ ਕਿ ਉਹ ਬਾਹਰ ਅੰਦਰ ਉਹ ਕਦੇ ਗਈ ਨਹੀ ਹਮੇਸ਼ਾ ਉਹ ਆਪਣੇ ਸੱਸ ਸੁਹਰੇ ਦੇ ਕਹਿਣੇ ਚ ਰਹੀ। ਉਹ ਆਪਣੇ ਸੱਸ ਸੁਹਰੇ ਨੂੰ ਮਾਂ ਬਾਪ ਸਮਾਨ ਸਮਝਦੀ ਸੀ।ਤਾਂਹੀ ਕੁਲਵਿੰਦਰ ਨੇ ਕਦੇ ਉੱਚੀ ਬੋਲ ਬੁਲਾਰਾ ਨਹੀ ਕੀਤਾ ਕਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ।ਬੋਲਣਾ ਤਾਂ ਉਸ ਕੀ ਸੀ।ਕੁਲ਼ਵਿੰਦਰ ਤਾਂ ਐਸੇ ਪਰਿਵਾਰ ਵਿੱਚੋ ਆਈ ਸੀ ਕਿ ਜੋ ਧਾਰਮਿਕ ਖ਼ਿਆਲਾ ਵਾਲਾ ਸਾਊ ਪਰਿਵਾਰ ਸੀ।ਸੇਵਾ ਸਿਮਰਨ ਦੀ ਗੁੜਤੀ ਉਸਨੂੰ ਬਚਪਨ ਤੋਂ ਹੀ ਮਿਲੀ ਸੀ।ਉਹ ਸਿੱਧੀ ਸਾਦੀ ਸੀ,ਉਸ ਚ ਕੋਈ ਦਿਖਾਵੇ ਵਾਲੀ ਗੱਲ ਨਹੀ ਸੀ ,ਉਹ ਤਾਂ ਜ਼ਮਾਨੇ ਦੀ ਮਾੜੀ ਹਵਾ ਤੋਂ ਕੋਹਾਂ ਦੂਰ ਸੀ।
ਕੁਲਵਿੰਦਰ ਨੂੰ ਚੇਤੇ ਆਉਂਦਾ ਕਿ ਮਾਂਬਾਪ ਨੇ ਕਿਹਾ ਸੀ ਕਿ ਪੁੱਤ ਤੂੰ ਸੁਹਰੇ ਘਰ ਹੱਸਦੀ ਵੱਸਦੀ ਰਹੀ ਜੇ ਕੋਈ ਦੁੱਖ ਤਕਲੀਫ਼ ਹੋਈ ਤਾਂ ਘਬਰਾਈ ਨਾ ਦੁੱਖ ਤਕਲੀਫ ਤਾਂ ਆਉਂਦੀ ਜਾਂਦੀ ਰਹਿੰਦੀ ਏ।ਤੂੰ ਡੱਟ ਕੇ ਸਾਹਮਣਾ ਕਰੀਂ। ਤੂੰ ਸਾਡੀ ਧੀ ਨਹੀ ਪੁੱਤਾਂ ਨਾਲੋਂ ਵੱਧ ਏ।
ਤਾਂ ਕੁਲਵਿੰਦਰ ਨੇ ਕਿਹਾ ਸੀ ਕਿ ਮੰਮੀ ਪਾਪਾ ਤੁਸੀਂ ਘਬਰਾਓ ਨਾ ਮੈ ਤੁਹਾਨੂੰ ਕਦੇ ਸ਼ਕਾਇਤ ਦਾ ਮੋਕਾ ਨਹੀ ਦੇਵਾਂਗ਼ੀ ਮੈ ਹਰ ਮੁਸ਼ਕਿਲ ਦਾ ਸਾਹਮਣਾ ਕਰਾਂਗੀ ਜੇ ਲੋੜ ਪਈ ਤਾਂ ਤੁਹਾਨੂੰ ਜ਼ਰੂਰ ਦੱਸਾਂਗੀ।
ਜਦ ਕੁਲਵਿੰਦਰ ਦੇ ਮਾਪਿਆਂ ਨੇ ਉਸਨੂੰ ਫੋਨ ਦੇਣਾ ਚਾਹਿਆ ਤਾਂ ਉਸਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਮੰਮੀ ਮੈਨੂੰ ਨਹੀ ਮੋਬਾਇਲ ਦੀ ਲੋੜ।ਜਦੋਂ ਲੋੜ ਪਈ ਆਪੇ ਲੈ ਲਵਾਂਗੀ।
ਲਾਲੀ ਤੋਂ ਸਾਰੀ ਗੱਲ ਸੁਣ ਕੇ ਉਸਨੇ ਸਾਰੀ ਗੱਲ ਆਪਣੇ ਸੱਸ ਸੁਹਰੇ ਨੂੰ ਦੱਸੀ ਤੇ ਪੁੱਛਿਆ ਕਿ ਤੁਸੀ ਲਾਲੀ ਦਾ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਵਾ ਕੇ ਮੇਰੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ,ਤੁਸੀ ਐਸਾ ਕਿਉਂ ਕੀਤਾ? ਤਾਂ ਲਾਲੀ ਦਾ ਬਾਪ ਕਹਿਣ ਲੱਗਾ ਕਿ ਧੀਏ ਅਸੀਂ ਤੇਰੀ ਜ਼ਿੰਦਗੀ ਖ਼ਰਾਬ ਨਹੀ ਕਰਨਾ ਚਾਹੁੰਦੇ ਸੀ,ਅਸੀ ਸੋਚਿਆ ਸੀ ਕਿ ਸ਼ਾਇਦ ਵਿਆਹ ਤੋਂ ਲਾਲੀ ਸੁਧਰ ਜਾਵੇਗਾ ਆਪਣੀਆਂ ਗ਼ਲਤ ਆਦਤਾਂ ਛੱਡ ਜਾਵੇ ਪਰ ਲੱਗਦੈ ਹਾਲੇ ਸਿੱਧੇ ਰਾਹ ਨਹੀ ਆਇਆ। ਤਾਂ ਗੱਲ ਖ਼ਤਮ ਹੋਣੋ ਪਹਿਲੋ ਲਾਲੀ ਦੀ ਮਾਂ ਕਹਿਣ ਲੱਗੀ ਕਿ ਪਤਾ ਨਹੀ ਜੋਤੀ ਨੇ ਮੇਰੇ ਲਾਲੀ ਪੁੱਤ ਤੇ ਕਿਹੜਾ ਜਾਦੂ ਟੂਣਾ ਕਰ ਦਿੱਤਾ ਜੋ ਲਾਲੀ ਇਸਦਾ ਖਹਿੜਾ ਹੀ ਛੱਡਦਾ ਆਪਣਾ ਸਭ ਕੁਝ ਇਸਤੇ ਲੁੱਟਾਈ ਜਾਂਦਾ ਏ।ਪਤਾ ਨਹੀ ਇਸਦੇ ਮਨ ਚ ਕਿਹੜਾ ਡਰ ਹੈ ਖੁੱਲ ਵੀ ਨਹੀ ਦੱਸਦਾ।ਇਸਨੂੰ ਹੱਸਦੇ ਤਾਂ ਕਦੇ ਦੇਖਿਆ ਹੀ ਨਹੀ ਪਤਾ ਨਹੀ ਇਸਨੂੰ ਕਿਹੜਾ ਦੁੱਖ ਅੰਦਰੋਂ ਖਾਈ ਜਾਂਦਾ ਏ।ਖੁੱਲ ਕੇ ਕੁਝ ਦੱਸਦਾ ਵੀ ਨਹੀਂ।ਨਸ਼ੇੜੀ ਹੁੰਦਾ ਨਸ਼ਾ ਛੱਡਾਊ ਕੇਂਦਰ ਛੱਡ ਆਉਂਦੇ ਪਰ ਜੋ ਮਾੜੀ ਆਦਤ ਦਾ ਸਾਨੂੰ ਪਤਾ ਲੱਗਿਆ ਕਿ ਸ਼ਾਇਦ ਇਹ ਵਿਆਹ ਪਿੱਛੋਂ ਸੁਧਰ ਜਾਊ ਤੇ ਕਬੀਲਦਾਰੀ ਚ ਰੁਝ ਕੇ ਸਿੱਧੇ ਰਾਹ ਆ ਜਾਊ। ਪਰ ਸਾਨੂੰ ਦੁੱਖ ਹੈ ਕਿ ਇਹ ਸਿੱਧੇ ਰਾਹ ਨਹੀ ਆਇਆ ਅਸੀ ਕੀ ਕਰ ਸਕਦੇ ਹਾਂ?
ਤਾਂ ਕੁਲਵਿੰਦਰ ਕਹਿਣ ਕਿ ਤੁਹਾਡੇ ਲੜਕੇ ਦਾ ਇਲਾਜ ਕਰਵਾਉਣਾ ਪੈਣਾ ਤੇ ਸੱਚਾਈ ਜਾਣਨੀ ਪੈਣੀ ਏ ਕਿ ਗੱਲ ਹੈ ਜੇ ਆਪ ਦੱਸ ਦੇਵੇ ਤਾਂ ਠੀਕ ਹੈ ਜੇ ਮਾਹੌਲ ਨਾ ਠੀਕ ਹੋਇਆ ਤਾਂ ਮੈਨੂੰ ਪੇਕੇ ਘਰ ਜਾਣਾ ਪਵੇਗਾ ਤੇ ਸਾਰੀ ਗੱਲ ਦੱਸਣੀ ਪਏਗੀ ਮੈ ਕੁਝ ਲੁਕਾ ਕੇ ਨਹੀ ਰੱਖ ਸਕਦੀ।
ਤਾਂ ਲਾਲੀ ਦੀ ਮਾਂ ਕਹਿਣ ਲੱਗੀ ਕਿ ਜਿਵੇ ਤੂੰ ਕਹੇਗੀ ਉਸੇ ਤਰਾਂ ਕਰਾਂਗੇ ਤੂੰ ਸਾਡਾ ਘਰ ਤਬਾਹ ਹੋਣ ਤੋਂ ਬਚਾ ਲੈ ਤੇਰੇ ਤੋਂ ਸਾਨੂੰ ਉਮੀਦਾਂ ਨੇ।
ਤਾਂ ਕੁਲਵਿੰਦਰ ਨੇ ਕਿਹਾ ਕਿ ਤੁਸੀ ਜੋਤੀ ਦੇ ਮਨ ਚ ਕੀ ਹੈ ,ਪਤਾ ਕਰੋ ਤੇ ਮੈ ਵੀ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੇ ਮਨ ਚ ਕੀ ਹੈ?
ਅਚਾਨਕ ਕੁਲਵਿੰਦਰ ਨੂੰ ਖ਼ਿਆਲ ਆਇਆ ਕਿ ਉਸਦਾ ਇੱਕ ਦੋਸਤ ਮਾਨਸਿਕ ਰੋਗਾਂ ਦਾ ਮਾਹਰ ਹੈ, ਕਿਸੇ ਪਿੰਡ ਮਾਨਸਿਕ ਰੋਗਾਂ ਦਾ ਹਸਪਤਾਲ ਖੋਹਲਣਾ ਚਾਹੁੰਦਾ ਏ ਤੇ ਉਸਨੂੰ ਥਾਂ ਵੀ ਲੋੜ ਹੈ ।ਜਦ ਉਸਨੇ ਆਪਣੇ ਦੋਸਤ ਗੁਰਪ੍ਰੀਤ ਨੂੰ ਪੁੱਛਿਆ ਕਿ ਡਾਕਟਰ ਤਾਂ ਸ਼ਹਿਰਾਂ ਚ ਵੱਡੇ ਵੱਡੇ ਹਸਪਤਾਲ ਖੋਲਦੇ ਨੇ ਤੇ ਲੱਖਾਂ ਕਮਾਉਂਦੇ ਹਨ ਤੇ ਤੂੰ ਸ਼ਹਿਰ ਛੱਡ ਪਿੰਡ ਕਿਉਂ ਜਾ ਰਿਹਾ ਏ? ਜੋ ਸੁੱਖ ਸਹੂਲਤ ਸ਼ਹਿਰ ਮਿਲਦੀਆਂ ਹਨ ਉਹ ਪਿੰਡ ਕਿੱਥੇ? ਤਾਂ ਉਸਦਾ ਦੋਸਤ ਕਹਿਣ ਲੱਗਾ ਕਿ ਕੀ ਪਤਾ ਤੇਰਾ ਵਿਆਹ ਹੀ ਕਿਸੇ ਪਿੰਡ ਹੋ ਜਾਵੇ ਤੇ ਮੈਨੂੰ ਉਥੇ ਹੀ ਹਸਪਤਾਲ ਖੋਲਣਾ ਪੈ ਜਾਵੇ।ਹੁਣ ਸੋਚਦੀ ਸੀ ਕਿ ਗੁਰਪ੍ਰੀਤ ਦਾ ਕਿਹਾ ਸੱਚ ਹੋ ਗਿਆ,ਪਰ ਹੁਣ ਦਾ ਸੁਪਨਾ ਸੱਚ ਕੀਤਾ ਜਾਵੇ। ਕਾਫ਼ੀ ਸੋਚ ਵਿਚਾਰ ਪਿੱਛੋਂ ਕੁਲਵਿੰਦਰ ਨੇ ਆਪਣੇ ਮੰਮੀ ਡੈਡੀ ਨਾਲ ਗੱਲ ਕਰਨ ਦਾ ਮਨ ਬਣਾ ਲਿਆ ਤੇ ਉਸਨੇ ਕੁਝ ਗੱਲਾਂ ਮੰਮੀ ਨਾਲ ਤੇ ਕੁਝ ਗੱਲਾਂ ਡੈਡੀ ਨਾਲ ਕੀਤੀਆਂ ਤੇ ਸਾਰੀ ਗੱਲ ਦੱਸ ਦਿੱਤਾ ਨਾਲੇ ਕਿਹਾ ਕਿ ਤੁਸੀਂ ਕੋਈ ਫ਼ਿਕਰ ਨਾ ਕਰਨਾ ਮੇ ਸਭ ਹੈਂਡਲ ਕਰ ਲਵਾਂਗੀ।
ਜਦ ਕੁਲਵਿੰਦਰ ਨੇ ਲਾਲੀ ਦੇ ਮਾਂਪਿਆ ਨੂੰ ਦੱਸਿਆ ਕਿ ਮੇਰਾ ਦੋਸਤ ਪਿੰਡ ਚ ਮਾਨਸਿਕ ਰੋਗਾਂ ਦਾ ਹਸਪਤਾਲ ਖੋਲਣਾ ਚਾਹੁੰਦਾ ਏ ਤੇ ਲਾਲੀ ਦਾ ਇਲਾਜ ਵੀ ਮੁਫ਼ਤ ਕਰੇਗਾ। ਇਹ ਵੀ ਦੱਸਿਆ ਕਿ ਗੁਰਪ੍ਰੀਤ ਦੇ ਮਾਤਾ ਪਿਤਾ ਵਿਦੇਸ਼ ਚ ਰਹਿੰਦੇ ਨੇ ਤੇ ਉਹ ਕਾਫੀ ਪੈਸਾ ਲਾਉਣਗੇ ਪਿੰਡ ਦੇ ਕਾਫ਼ੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ।ਲੋਕੀ ਜਾਦੂ ਟੂਣਿਆ ਵਹਿਮਾਂ ਭਰਮਾਂ ਤੋਂ ਪਾਖੰਡੀਆਂ ਦੀ ਲੁੱਟ ਤੋ ਬਚਣਗ਼ੇ।ਇਹ ਵੀ ਦੱਸਿਆ ਕਿ ਉਹ ਅੰਮਿਰਤਧਾਰੀ ਹੈ ਪਰ ਉਹ ਵਿਗਿਆਨਿਕ ਵਿਚਾਰਧਾਰਾ ਦਾ ਮਾਲਿਕ ਹੈ ਤੇ ਉਸਦੀਆਂ ਕਈ ਕਿਤਾਬਾਂ ਮਾਨਸਿਕ ਰੋਗੀਆ ਬਾਰੇ ਆ ਚੁੱਕੀਆਂ ਹਨ।ਉਹਨਾਂ ਨੇ ਮਾਨਸਿਕ ਰੋਗੀਆਂ ਦਾ ਨਾਮ ਪਤਾ ਗੁਪਤ ਰੱਖ ਕੇ ਮਰੀਜ਼ਾਂ ਦੀ ਕੇਸ ਹਿਸਟਰੀ ਦਿੱਤੀ ਹੈ ਮਾਨਸਿਕ ਰੋਗੀ ਨੂੰ ਕੀ ਬਿਮਾਰੀ ਹੈ ਕਾਰਨ ਕੀ ਤੇ ਇਲਾਜ ਕੀ ਹੈ ਪਰ ਉਹਨਾਂ ਕਿਹਾ ਕਿ ਕੋਸ਼ਿਸ਼ ਇਹੀ ਕਰੋ ਕਿ ਤਜਰਬੇਕਾਰ ਯੋਗ ਮਾਹਰ ਦੀ ਸਲਾਹ ਲਵੋ।
ਤਾਂ ਕੁਲਵਿੰਦਰ ਮੂੰਹੋ ਇਹ ਗੱਲ ਸੁਣ ਲਾਲੀ ਦੇ ਮਾਂ ਬਾਪ ਬਹੁਤ ਖੁਸ਼ ਹੋਏ ਕਹਿਣ ਲੱਗੇ ਕਿ ਸਾਨੂੰ ਤਾਂ ਲਾਲੀ ਪੁੱਤ ਨਾਲ ਖੁਸ਼ਹਾਲੀ ਲੱਗਦੀ ਹੈ ਜ਼ਮੀਨ ਜਾਇਦਾਦ ਨੂੰ ਅਸੀ ਚੱਟਣਾ ਨਹੀ ਤੁਸੀ ਹੀ ਤਾਂ ਸਾਡੀ ਅਸਲ ਦੌਲਤ ਹੋ ਤੁਹਾਡੇ ਸੰਸਕਾਰ ਹੀ ਅਸਲ ਗਹਿਣੇ ਹਨ ਪਰ ਸਾਡੀ ਮਾੜੀ ਕਿਸਮਤ ਜਾਂ ਲਾਲੀ ਦੀ ਪਤਾ ਨਹੀ ਉਸਤੇ ਕਿਹੜੇ ਭੂਤ ਚੂੜੈਲ ਦਾ ਪ੍ਰਛਾਵਾਂ ਪੈ ਗਿਆ ਜੋ ਸਾਡਾ ਲਾਲੀ ਸਿੱਧੇ ਰਾਹ ਨਹੀ ਆ ਰਿਹਾ।
ਲਾਲੀ ਦੇ ਬਾਪ ਨੇ ਹੱਥ ਜੋੜਦੇ ਹੋਏ ਕਿਹਾ ਕਿ ਧੀਏ ਤੂੰ ਗੁਰਪ੍ਰੀਤ ਨਾਲ ਗੱਲ ਕਰ।ਹਸਪਤਾਲ ਲਈ ਜ਼ਮੀਨ ਮੈ ਦੇਵਾਂਗਾ ਜਿੱਥੇ ਲਾਲੀ ਵਰਗੇ ਲੋਕਾਂ ਦਾ ਮੁਫਤ ਇਲਾਜ ਹੋਵੇਗਾ। ਇਹ ਸੁਣ ਕੁਲਵਿੰਦਰ ਕਹਿਣ ਲੱਗੀ ਕਿ ਫਿਕਰ ਨਾ ਕਰੋ ਬਾਪੂ ਜੀ ਮੈ ਆਪਣੇ ਦੋਸਤ ਨਾਲ ਗੱਲ ਕਰਕੇ ਤੁਹਾਨੂੰ ਦੱਸਦੀ ਹਾਂ।
ਹੁਣ ਲਾਲੀ ਦੀ ਮਾਂ ਵੀ ਜੋਤੀ ਘਰ ਗੇੜਾ ਮਾਰਦੀ ਰਹਿੰਦੀ ਤੇ ਜੋਤੀ ਦੀ ਸੱਸ ਨਾਲ ਮਿਲ ਕੇ ਆ ਜਾਂਦੀ। ਕੋਸ਼ਿਸ਼ ਕਰਦੀ ਕੋਈ ਗੱਲ ਤਾਂ ਪਤਾ ਲੱਗੇ।ਉਹ ਜੋਤੀ ਨਾਲ ਚਾਹੇ ਗੱਲਾਂ ਨਾ ਕਰਦੀ ਬੁਲਾਉਣਾ ਤਾਂ ਦੂਰ ਦੀ ਗੱਲ ਸੀ।ਅੱਜ ਜਦੋਂ ਲਾਲੀ ਦੀ ਮਾਂ ਨੇ ਜੋਤੀ ਨੂੰ ਦੇਖਿਆ ਤਾਂ ਕੋਈ ਕਹਿ ਨਹੀ ਸੀ ਸਕਦਾ ਕਿ ਜੋਤੀ ਦੇ ਘਰਵਾਲੇ ਨੂੰ ਗੁਜ਼ਰੇ ਹੋਏ ਚਾਰ ਸਾਲ ਹੋ ਗਏ ਹੋਣਗੇ।ਅੱਜ ਵੀ ਇਸ ਤਰਾਂ ਬਣ ਠਣ ਕੇ ਰਹਿੰਦੀ ਕਿ ਜਿਵੇਂ ਵਿਆਹ ਜਾਂ ਰਿਸ਼ਤੇਦਾਰੀ ਚ ਜਾਣਾ ਹੋਵੇ।ਕਿੱਥੇ ਜਦੋ ਵਿਆਹੀ ਆਈ ਸੀ ਕੋਈ ਕਹਿ ਨਹੀ ਸੀ ਸਕਦਾ ਕਿ ਸ਼ਹਿਰ ਦੀ ਕੁੜੀ ਏ ਪਰ ਹੁਣ ਪਤਾ ਨਹੀ ਕਿਹੜੀ ਹਵਾ ਲੱਗੀ ਕਿ ਬਣ ਠਣ ਕੇ ਰਹਿੰਦੀ ਕੋਈ ਸ਼ਰਮ ਨਾ ਕਰਦੀ।ਪਰ ਲਾਲੀ ਦੀ ਮਾਂ ਨੂੰ ਵੀ ਸਮਝ ਨਹੀ ਸੀ ਆ ਰਹੀ ਕਿ ਜੋਤੀ ਦੇ ਘਰਵਾਲੇ ਦੀ ਮੌਤ ਕਿਵੇਂ ਹੋ ਗਈ । ਜਿਹੜਾ ਪੱਕਾ ਮਕਾਨ ਸੀ ਉਹ ਕੋਠੀ ਚ ਤਬਦੀਲ ਕਿਵੇ ਹੋ ਗਿਆ।ਹੁਣ ਤਾਂ ਜੋਤੀ ਏ.ਸੀ. ਰੂਮ ਚੋਂ ਵੀ ਬਾਹਰ ਨਾ ਨਿਕਲਦੀ ਤੇ ਜੋਤੀ ਦੀ ਸੱਸ ਆਪਣੇ ਕਮਰੇ ਚ ਕੂਲਰ ਲਾ ਕੇ ਬੈਠੀ ਰਹਿੰਦੀ ਤੇ ਕਦੇ ਆਪਣੇ ਪੁੱਤ ਨੂੰ ਯਾਦ ਕਰ ਰੋਣ ਲੱਗ ਜਾਂਦੀ।ਜਦ ਲਾਲੀ ਦੀ ਮਾਂ ਕੁਝ ਪੁੱਛਦੀ ਤਾਂ ਕੁਝ ਨਾ ਦੱਸਦੀ।ਚੁੱਪ ਕਰ ਜਾਂਦੀ ਤੇ ਪਤਾ ਨਹੀ ਕਿਹੜਾ ਡਰ ਖਾਂਦਾ ਸੀ।
ਗੁਰਪ੍ਰੀਤ ਨੇ ਵੀ ਹਸਪਤਾਲ ਬਣਵਾਉਣਾ ਸੁਰੂ ਕਰ ਦਿੱਤਾ ਤੇ ਹੁਣ ਤਾਂ ਅਗਲੇ ਹਫ਼ਤੇ ਉਦਘਾਟਨ ਦੀ ਤਿਆਰੀ ਸੀ ਕਾਰਡ ਵੰਡੇ ਜਾ ਚੁੱਕੇ ਸਨ।ਗ਼ੁਰਪ੍ਰੀਤ ਨੇ ਲਾਲੀ ਘਰ ਜਾ ਕੇ ਉਸ ਨਾਲ ਦੋਸਤੀ ਵਧਾਉਣੀ...

ਸੁਰੂ ਕਰ ਦਿੱਤੀ ਤੇ ਲਾਲੀ ਵੀ ਗੁਰਪ੍ਰੀਤ ਨੂੰ ਆਪਣਾ ਦੋਸਤ ਭਰਾ ਸਮਝਣ ਲੱਗ ਪਿਆ ਤੇ ਹਰ ਤਰਾਂ ਦੀ ਗੱਲ ਆਪਸ ਚ ਕਰਨ ਲੱਗ ਪਏ। ਜਦ ਲਾਲੀ ਨੇ ਦੱਸਿਆ ਕਿ ਮੈਨੂੰ ਤਾਂ ਜੋਤੀ ਦੇ ਬੱਚਿਆਂ ਦਾ ਫ਼ਿਕਰ ਰਹਿੰਦੈ ਤੇ ਮੈਨੂੰ ਡਰ ਹੈ ਕਿ ਜੋਤੀ ਦੇ ਮੰਦੇ ਕੰਮਾਂ ਦਾ ਉਸਦੇ ਬੱਚਿਆਂ ਤੇ ਮਾੜਾ ਅਸਰ ਨਾ ਪਵੇ। ਤਾਂ ਗੁਰਪ੍ਰੀਤ ਕਹਿਣ ਲੱਗਾ ਕਿ ਤੈਨੂੰ ਕੀ ?ਤੂੰ ਆਪਣਾ ਘਰ ਬਾਰ ਦੇਖ ,ਉਸਨੂੰ ਨਹੀ ਪਤਾ ਮੇਰੇ ਮਾੜੇ ਕੰਮਾਂ ਦਾ ਬੱਚਿਆਂ ਤੇ ਕੀ ਅਸਰ ਪਏਗਾ? ਤਾਂ ਲਾਲੀ ਕਹਿਣ ਕਿ ਬੱਚੇ ਤਾਂ ਸਭ ਦੇ ਸਾਂਝੇ ਹੁੰਦੇ ਨੇ ਰੱਬ ਦਾ ਰੂਪ ਨੇ ਜਿਵੇ ਹੁਣ ਚੰਗੇ ਸੰਸਕਾਰ ਦੇਵਾਂਗੇ ਸਾਰੀ ਉਮਰ ਇਹਨਾਂ ਦੇ ਕੰਮ ਆਉਣਗੇ ।ਅਗਰ ਇਹ ਮੇਰੇ ਜਾਂ ਜੋਤੀ ਵਾਂਗ ਹਾਲਾਤਾਂ ਦੇ ਸ਼ਿਕਾਰ ਨਾ ਹੋ ਜਾਣ।
ਗੁਰਪ੍ਰੀਤ ਕਹਿਣ ਲੱਗਾ ਕਿ ਯਾਰ ਤੂੰ ਖੁੱਲ ਕੇ ਦੱਸ ਘਬਰਾ ਨਾ।ਦੇਖ ਮੈ ਡਾਕਟਰ ਵੀ ਹਾਂ ਮੈ ਜਾਣਦਾ ਤੈਨੂੰ ਕੋਈ ਬਿਮਾਰੀ ਨਹੀ ਪਰ ਕਦ ਤੱਕ ਅੰਦਰੋਂ ਅੰਦਰੀ ਖੁਰਦਾ ਰਹੇਗਾ ਮੈਨੂੰ ਪਤਾ ਤੂੰ ਕਈ ਗੱਲਾਂ ਛੁਪਾ ਰਿਹਾ ਏ ਜੋ ਕਿਸੇ ਨੂੰ ਦੱਸ ਨਹੀ ਸਕਦਾ ।ਪਰ ਤੂੰ ਤਾਂ ਮੈਨੂੰ ਕੁਝ ਦੱਸ ਸਕਦਾ ਏ ਜਾਂ ਮੇਰੇ ਤੇ ਯਕੀਨ ਨਹੀਂ। ਚੱਲ ਐਨਾ ਤਾਂ ਦੱਸ ਸਕਦਾ ਏ ਕਿ ਜੋਤੀ ਦੇ ਪਤੀ ਦੀ ਮੌਤ ਕਿਵੇ ਹੋਈ ਕਿ ਇਹ ਵੀ ਨਹੀ ਦੱਸ ਸਕਦਾ। ਤਾਂ ਇਹ ਗੱਲ ਸੁਣ ਕੇ ਲਾਲੀ ਖਾਮੋਸ਼ੀ ਦੇ ਸਾਗਰ ਚ ਡੁੱਬ ਗਿਆ ਕੁਝ ਬੋਲੇ ਨਾ।ਸ਼ਾਇਦ ਉਹ ਸੋਚ ਰਿਹਾ ਸੀ ਕਿ ਕੀ ਜਵਾਬ ਦੇਵਾਂ ਗਲਤ ਜਵਾਬ ਦੇਵਾਂ ਜਾਂ ਸਹੀ ਜਵਾਬ।ਮੈ ਇਸ ਤੇ ਵਿਸ਼ਵਾਸ਼ ਕਰਾਂ ਕਿ ਨਾ ਕਰਾਂ। ਇਹ ਕੌਣ ਹੈ ਕਿੱਥੋਂ ਆਇਆ ਏ,ਕੀ ਕੰਮ ਕਰਦਾ ਏ? ਇਹ ਕੋਈ ਪੁਲਿਸ ਮੁਲਾਜਮ ਨਾ ਹੋਵੇ ਜੋ ਸੀ ਆਈ ਡੀ ਲੈਣ ਆਇਆ ਹੋਵੇ।ਉਸਦੇ ਮਨ ਅਨੇਕਾਂ ਸਵਾਲਾਂ ਦੇ ਪਹਾੜ ਸ਼ਨ ਅਨੇਕਾਂ ਸੰਸੇ ਸਨ। ਉਹ ਸੋਚਾਂ ਦੇ ਸਮੁੰਦਰ ਚ ਗੋਤੇ ਲਾ ਰਿਹਾ ਸੀ।
ਹੁਣ ਕੁਲਵਿੰਦਰ ਵੀ ਚਾਹ ਬਿਸਕੁਟ ਲੈ ਕੇ ਆ ਗਈ ਪਰ ਟਰੇਅ ਚ ਦੋ ਕੱਪ ਚਾਹ ਤੇ ਇੱਕ ਸਟੀਲ ਦਾ ਗਲਾਸ ਦੁੱਧ ਵਾਲਾ। ਤਾਂ ਦੁੱਧ ਵਾਲਾ ਗਲਾਸ ਦੇਖ ਕੇ ਲਾਲੀ ਘਬਰਾ ਗਿਆ ਕਹਿਣ ਲੱਗਾ ਕਿ ਤੈਨੂੰ ਪਤੈ ਮੈ ਦੁੱਧ ਨਹੀ ਪੀਂਦਾ ਜਾ ਲੈ ਜਾ ਚੁੱਕ ਕੇ ਜਾ ਲੈ ਜਾ ਚੁੱਕ ਕੇ। ਤਾਂ ਕੁਲਵਿੰਦਰ ਕਹਿਣ ਲੱਗੀ ਕਿ ਕਿਉਂ ਘਬਰਾਉਂਦੇ ਹੋ? ਇਹ ਦੁੱਧ ਤਾਂ ਮੈਂ ਆਪਣੇ ਦੌਸਤ ਗੁਰਪ੍ਰੀਤ ਲਈ ਲੈ ਕੇ ਆਈ ਹਾਂ।ਤੁਸੀ ਕਿਉਂ ਘਬਰਾਉਂਦੇ ਹੋ? ਤਾਂ ਇਹ ਦੇਖ ਕੇ ਗੁਰਪ੍ਰੀਤ ਲਾਲੀ ਨੂੰ ਪੁੱਛਣ ਲੱਗਾ ਕਿ ਤੁਹਾਡੇ ਚ ਕੋਈ ਐਬ ਨਹੀ ਤੁਸੀ ਦੁੱਧ ਕਿਉਂ ਨਹੀ ਪੀਂਦੇ,ਚੰਗੀ ਗੱਲ ਹੈ ਕਿ ਤੁਸੀ ਨਸ਼ਿਆਂ ਨੂੰ ਹੱਥ ਨਹੀ ਲਾਉਂਦੇ ।ਪਰ ਦੁੱਧ ਤਾਂ ਅੰਮਿਰਤ ਹੈ ਇਹ ਤਾਂ ਜ਼ਰੂਰ ਪੀਣਾ ਚਾਹੀਦਾ ਏ?ਤਾਂ ਲਾਲੀ ਨੇ ਕੋਈ ਜਵਾਬ ਨਾ ਦਿੱਤਾ।ਲਾਲੀ ਨੂੰ ਖਾਮੌਸ਼ ਦੇਖ ਕੇ ਗੁਰਪ੍ਰੀਤ ਕੁਲਵਿੰਦਰ ਨੂੰ ਕਹਿਣ ਲੱਗਾ ਕਿ ਦੇਖ ਕੁਲਵਿੰਦਰ ਤੂੰ ਮੇਰੇ ਤੇ ਯਕੀਨ ਕਰਕੇ ਲਾਲੀ ਦਾ ਇਲਾਜ ਕਰਨ ਲਈ ਤੇ ਮੈ ਇਹਨਾਂ ਵਾਸਤੇ ਸ਼ਹਿਰ ਛੱਡ ਪਿੰਡ ਚ ਹਸਪਤਾਲ ਖੋਲਿਆ ਜੇ ਇਹ ਮੈਨੂੰ ਕੁਝ ਨਹੀ ਦੱਸੇਗਾ ਤਾਂ ਇਸਦਾ ਇਲਾਜ ਕਿਵੇਂ ਕਰਾਂਗਾ ਇਸਦਾ ਤੇ ਤੇਰੀਆਂ ਮੁਸਕਿਲਾਂ ਦਾ ਹੱਲ ਕਿਵੇ ਕਰਾਂਗਾ? ਲੱਗਦੈ ਇਸਨੂੰ ਮੇਰੇ ਤੇ ਯਕੀਨ ਨਹੀ। ਤਾਂ ਇਹ ਸੁਣ ਕੇ ਕੁਲਵਿੰਦਰ ਲਾਲੀ ਨੂੰ ਕਹਿਣ ਲੱਗੀ ਕਿ ਸੁਣੋ ਜੀ ਮੰਨਿਆ ਤੁਸੀਂ ਮੈਨੂੰ ਆਪਣੀ ਪਤਨੀ ਨਹੀ ਮੰਨਦੇ ਦੋਸਤ ਤਾਂ ਮੰਨ ਸਕਦੇ ਹੋ ਜਾਂ ਮੇਰੇ ਤੇ ਯਕੀਨ ਨਹੀਂ ਤੁਸੀ ਦੇਖੋ ਮੈ ਕਿਹੜੇ ਹਾਲਾਤਾਂ ਚ ਦਿਨ ਕੱਟ ਰਹੀ ਹਾਂ ਕਦੇ ਉਫ਼ ਨਹੀ ਕੀਤੀ ਕਦੇ ਸ਼ਕਾਇਤ ਨਹੀ ਕੀਤੀ ਕਿਉਕਿ ਮੈਨੂੰ ਯਕੀਨ ਹੈ ਕਿ ਤੁਸੀ ਕਦੇ ਤਾਂ ਮੈਨੂੰ ਆਪਣੀ ਪਤਨੀ ਸਵੀਕਾਰ ਕਰੋਗੇ।ਜੇ ਤੁਹਾਨੂੰ ਸਾਡੇ ਤੇ ਯਕੀਨ ਹੈ ਤਾਂ ਸਾਰੀ ਗੱਲ ਸਹੀ ਦੱਸਣੀ ਪਵੇਗੀ ਕੋਈ ਗੱਲ ਛੁਪਾ ਕੇ ਨਾ ਰੱਖੋ।ਸ਼ਾਇਦ ਤੁਹਾਡੇ ਇਲਾਜ ਨਾਲ ਕਿਸੇ ਹੋਰ ਦੀ ਜ਼ਿੰਦਗੀ ਪਰਿਵਾਰ ਬਚਾਇਆ ਜਾ ਸਕੇ।
ਤਾਂ ਇਹ ਗੱਲ ਸੁਣ ਲਾਲੀ ਕਹਿਣ ਲੱਗਾ ਕਿ ਮੈਨੂੰ ਖੁਦ ਨੂੰ ਸਮਝ ਨਹੀਂ ਕਿ ਕਿੱਥੋਂ ਸੁਰੂ ਕਰਾਂ ਤੇ ਕਿੱਥੋਂ ਨਾ ਕਰਾਂ?
ਜੋਤੀ ਮੇਰੇ ਤੋਂ ਦਸ ਸਾਲ ਵੱਡੀ ਹੈ।ਵਿਆਹ ਤੋਂ ਬਾਅਦ ਜੋਤੀ ਦਾ ਅਕਸਰ ਸਾਡੇ ਘਰ ਆਉਣ ਜਾਣ ਲੱਗਿਆ ਰਹਿੰਦਾ। ਜੋਤੀ ਐਮ.ਏ.ਪਾਸ ਤੇ ਇਸਦਾ ਘਰਵਾਲਾ ਕਲਰਕ ਲੱਗਾ ਸੀ।ਇਹਨਾਂ ਦਾ ਘਰ ਠੀਕ ਠਾਕ ਸੀ,ਖਰਚਾ ਮਸਾਂ ਚੱਲਦਾ ਸੀ। ਪਰ ਕਈ ਵਾਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਵਿਚਾਲੇ ਅਕਸਰ ਤਕਰਾਰ ਹੁੰਦਾ ਰਹਿੰਦਾ।ਮੈਨੂੰ ਨਹੀ ਪਤਾ ਕਿਸ ਗੱਲ ਦਾ,ਸ਼ਾਇਦ ਜੋਤੀ ਦੇ ਸੱਸ ਸੁਹਰੇ ਨੂੰ ਪਤਾ ਹੋਵੇਗਾ। ਜਦੋ ਲੜਾਈ ਬਾਰੇ ਪਤਾ ਲ਼ੱਗਣ ਤੇ ਕਿਸੇ ਨੇ ਪੁੱਛਣਾ ਤਾਂ ਜੋਤੀ ਨੇ ਕਹਿਣਾ ਕਿ ਜਿੱਥੇ ਦੋ ਭਾਂਡੇ ਹੋਣ ਖੜਕਦੇ ਹੀ ਨੇ। ਸਾਡੇ ਵਿਚਕਾਰ ਕੋਈ ਅਣਬਣ ਨਹੀਂ।
ਮੈ ਪਲੱਸ ਟੂ ਦੇ ਪੇਪਰ ਦੇਣੇ ਸਨ ਅੰਗਰੇਜ਼ੀ ਚ ਕਮਜ਼ੋਰ ਹੋਣ ਕਾਰਨ ਮੈਂ ਟਿਊਸ਼ਨ ਰੱਖਣੀ ਸੀ।ਜਦੋਂ ਇੱਕ ਦਿਨ ਮੈਂ ਸ਼ਹਿਰ ਜਾਣ ਲਈ ਮੋਟਰ ਸਾਈਕਲ ਤੇ ਜਾਣ ਲੱਗਿਆ ,ਤਾਂ ਜੋਤੀ ਕਹਿਣ ਲੱਗੀ ਕਿ ਲਾਲੀ ਕਿੱਥੇ ਜਾ ਰਿਹਾ ਏ। ਤਾਂ ਮੈਂ ਕਿਹਾ ਕਿ ਮੈ ਅੰਗਰੇਜ਼ੀ ਦੇ ਵਿਸ਼ੇ ਦੀ ਤਿਆਰੀ ਕਰਨੀ ਹੈ ਕੋਚਿੰਗ ਸ਼ੈਂਟਰ ਦਾ ਪਤਾ ਕਰਨ ਜਾਣਾ ਹੈ ਤਾਂ ਜੋਤੀ ਹੱਸਦੀ ਹੋਈ ਕਹਿਣ ਲੱਗੀ ਕਿ ਝੱਲਾ ਹੋਇਆ ਮੇਰੀ ਐਮ ਏ ਕਦੋਂ ਕੰਮ ਆਊ, ਘਰਦੇ ਕੰਮਾਂ ਤਾਂ ਮੇਰੀ ਕੀਤੀ ਪੜਾਈ ਰੋਲ ਦਿੱਤੀ।ਮੈ ਤਾਂ ਨੌਕਰੀ ਕਰਨਾ ਚਾਹੁੰਦੀ ਹਾਂ ਪਰ ਤੇਰਾ ਭਰਾ ਨੌਕਰੀ ਨਹੀ ਕਰਨ ਦੇਣਾ ਚਾਹੁੰਦਾ ਪਤਾ ਨਹੀ ਕਿਹੜਾ ਡਰ ਹੈ ਕੀ ਗੱਲ ਹੈ ਖੁੱਲ ਕੇ ਵੀ ਨਹੀ ਦੱਸਦੇ। ਮੈਂ ਵੀ ਕਈ ਵਾਰ ਲੜਾਈ ਝਗੜੇ ਤੋਂ ਡਰਦੀ ਹੁਣ ਕਦੇ ਗੱਲ ਨਹੀਂ ਕਰਦੀ।
ਤਾਂ ਮੈਂ ਕਿਹਾ ਕਿ ਨਹੀ ਮੈ ਤਾਂ ਆਪਣੇ ਦੋਸਤਾਂ ਨਾਲ ਸ਼ਹਿਰ ਪੜਨ ਜਾਇਆ ਕਰਾਂਗਾ ਨਾਲੇ ਸਾਨੂੰ ਹੋਰ ਵੀ ਕਈ ਕੰਮ ਹੁੰਦੇ ਨੇ। ਤਾਂ ਜੋਤੀ ਹੱਸਦੀ ਹੋਈ ਕਹਿਣ ਲੱਗੀ ਕਿ ਜਾਣਦੀ ਹਾਂ ਕਿਹੜੀ ਪੜਾਈ ਕਰਦੇ ਹੋ ਤੇ ਕਿਹੜੇ ਕੰਮ ਰਹਿੰਦੇ ਨੇ ।ਕੋਈ ਨਹੀ ਬੱਚੂ ਤੇਰੀ ਮਾਂ ਨਾਲ ਤਾਂ ਹੁਣ ਮੈਂ ਗੱਲ ਕਰੂੰ। ਮੈਂ ਟਾਲਣ ਦੇ ਮਾਰੇ ਭਾਬੀ ਨੂੰ ਹਾਂ ਕਰ ਦਿੱਤੀ।ਜਦ ਮੈ ਘਰ ਗੱਲ ਕੀਤੀ ਤਾਂ ਮੇਰੀ ਮਾਂ ਕਹਿਣ ਲ਼ੱਗੀ ਕਿ ਚੱਲ ਪੁੱਤ ਕੋਈ ਗੱਲ ਨਹੀ ਤੂੰ ਭਾਬੀ ਕੋਲ਼ੋਂ ਪੜ ਲਿਆ ਕਰ। ਅੱਜ ਕੱਲ ਪਿੰਡਾਂ ਸ਼ਹਿਰਾਂ ਦੇ ਹਾਲਾਤ ਠੀਕ ਨਹੀ ਰਹਿੰਦੇ ਨਿੱਤ ਮਾੜੀਆਂ ਖ਼ਬਰਾਂ ਸੁਣਨ ਨੂੰ ।ਇੱਥੇ ਤਾਂ ਮੇਰੀਆਂ ਨਿਗਾਹਾਂ ਸਾਹਮਣੇ ਰਹੇਗਾ।ਤਾਂ ਮੈਂ ਮਾਂ ਨੂੰ ਕਿਹਾ ਕਿ ਮੈ ਸ਼ਹਿਰ ਪੜਨ ਜਾਣਾ ਸੀ ਨਾ ਕਿ ਵਿਦੇਸ਼।
ਫਿਰ ਮੈ ਮਾਂ ਤੋਂ ਪ੍ਰਵਾਨਗੀ ਲੈ ਕੇ ਵੀਰ ਨਾਲ ਗੱਲ ਕੀਤੀ। ਤੇ ਮੈ ਵੀਰ ਨੂੰ ਕਿਹਾ ਕਿ ਵੀਰੇ ਭਾਬੀ ਕਹਿੰਦੀ ਸੀ ਕਿ ਤੂੰ ਅੰਗਰੇਜ਼ੀ ਦੀ ਟਿਊਸ਼ਨ ਮੇਰੇ ਕੋਲ ਪੜ ਲਿਆ ਕਰ ਮੈ ਐਮ ਏ ਕੀਤੀ ਹੈ ਜੇ ਕਹੋ ਤਾਂ ਹੋਰ ਦੋ ਚਾਰ ਦੋਸਤਾਂ ਨੂੰ ਪੁੱਛ ਲੈਦਾ ਹਾਂ।ਤਾਂ ਇਹ ਸੁਣ ਕੇ ਉਹ ਕਹਿਣ ਲੱਗਾ ਕਿ ਕੰਨ ਖੋਲ ਕੇ ਸੁਣ ਲੈ ਤੂੰ ਟਿਊਸ਼ਨ ਪੜ ਚਾਹੇ ਨਾ ਪੜ ਪਰ ਕਿਸੇ ਹੋਰ ਨੂੰ ਨਾ ਕਹੀ ਨਾ ਲੈ ਕੇ ਆਈ।ਇਸਨੂੰ ਤਾਂ ਘਰ ਦੇ ਹੀ ਕੰਮ ਨਹੀ ਮੁੱਕਦੇ ਤੈਨੂੰ ਪਤਾ ਨਹੀ ਕਿਵੇ ਹਾਂ ਕਰ ਦਿੱਤੀ। ਤੈਨੂੰ ਤਾਂ ਮੈ ਮਨਾ ਨਹੀ ਕਰ ਸਕਦਾ ਕਿਉਕਿ ਤੇਰੇ ਪਿਤਾ ਜੀ ਕਾਰਨ ਮੈ ਚੰਗਾ ਪੜ ਲਿਖ ਕੇ ਚੰਗੀ ਨੌਕਰੀ ਲੱਗ਼ਾ ਤੇ ਸੋਹਣੇ ਘਰ ਵਿਆਹ ਹੋਇਆ ਪਰ ਪਰ ।ਫਿਰ ਇਹ ਕਹਿ ਕੇ ਕੁਝ ਰੁੱਕ ਗਿਆ ਤੇ ਮੈ ਵੀ ਕੁਝ ਪੁੱਛਣਾ ਮੁਨਾਸਿਬ ਨਾ ਸਮਝਿਆ।
ਤਾਂ ਇਹ ਸੁਣ ਗੁਰਪ੍ਰੀਤ ਲਾਲੀ ਨੂੰ ਕਹਿਣ ਲੱਗਾ ਕਿ ਕਮਲਿਆ ਤੂੰ ਪੂਰੀ ਗੱਲ ਜਾਣਨ ਦੀ ਗੱਲ ਤਾਂ ਕਰ ਸਕਦਾ ਸੀ ,ਸ਼ਾਇਦ ਉਸਦੀ ਸਮਸਿਆ ਦਾ ਕੋਈ ਹੱਲ ਨਿਕਲ ਆਉਂਦਾ। ਤੇ ਇਹ ਸੁਣ ਕੁਲਵਿੰਦਰ ਵੀ ਲਾਲੀ ਨੂੰ ਕਹਿਣ ਲੱਗੀ ਕਿ ਤੁਹਾਨੂੰ ਜੋਤੀ ਦੇ ਘਰਵਾਲੇ ਨੂੰ ਪੁੱਛਣਾ ਚਾਹੀਦਾ ਸੀ ਕਿ ਉਹ ਜੋਤੀ ਨੂੰ ਕਿਉਂ ਕੰਮ ਨਹੀ ਕਰਨ ਦੇਣਾ ਚਾਹੁੰਦਾ ਸੀ। ਕਿਉਂ ਉਸਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਸੀ ਜੇ ਜੋਤੀ ਨੋਕਰੀ ਲੱਗਦੀ ਤਾਂ ਤੀਹ ਚਾਲੀ ਨਾ ਸਹੀ ਦਸ ਪੰਦਰਾਂ ਹਜ਼ਾਰ ਤਾਂ ਆਉਂਦਾ ।ਘਰ ਦੇ ਕੰਮਾਂ ਲਈ ਨੌਕਰ ਨੌਕਰੀਆਂ ਰੱਖ ਸਕਦੇ ਸੀ। ਜੇ ਜੋਤੀ ਨੌਕਰੀ ਲੱਗਦੀ ਤਾਂ ਕਈਆਂ ਨੂੰ ਰੋਜ਼ਗਾਰ ਮਿਲਣਾ ਸੀ। ਪਰ ਪਤਾ ਨਹੀ ਮਰਦ ਪ੍ਰਧਾਨ ਸਮਾਜ ਕਦ ਤੱਕ ਔਰਤਾਂ ਨੂੰ ਪੈਰਾਂ ਦੀ ਜੁੱਤੀ ਸਮਝਦਾ ਰਹੇਗਾ। ਕਈ ਔਰਤਾਂ ਨਾਲੇ ਦਫ਼ਤਰ ਕੰਮ ਕਰਦੀਆਂ ਨੇ ਤੇ ਨਾਲੇ ਘਰਦੇ ਕੰਮਾਂ ਚ ਪਿਸਦੀਆਂ ਨੇ।
ਤਾਂ ਇਹ ਗੱਲ ਸੁਣ ਗੁਰਪ੍ਰੀਤ ਕਹਿਣ ਲੱਗਾ ਕਿ ਸਾਡੇ ਕੋਲ ਅਕਸਰ ਅਜਿਹੇ ਕਈ ਕੇਸ ਆਏ ਹਨ ਜਿਹਨਾਂ ਦਾ ਹੱਲ ਦੋਵਾਂ ਧਿਰਾਂ ਨੂੰ ਸਮਝਾ ਕੇ ਦੱਸਿਆ ਗਿਆ ਜਿਹੜੇ ਸਮਝ ਗਏ ਉਹ ਪਰਿਵਾਰ ਹੱਸਦੇ ਵੱਸਦੇ ਤੇ ਜਿਹੜੇ ਨਹੀ ਸਮਝੇ ਉਹ ਥਾਣੇ ਕਚਿਹਰੀ ਜਾਂ ਪਾਖੰਡੀਆਂ ਦੇ ਡੇਰੇ ਟੂਣੇ ਕਰਵਾ ਕੇ ਘਰ ਬਰਬਾਦ ਕਰ ਰਹੇ ਹਨ।ਸਮਸਿਆਂ ਦਾ ਹੱਲ ਮਾਹਿਰਾਂ ਤੋਂ ਕਰਵਾਉਣ ਦੀ ਥਾਂ ਆਪੋ ਚ ਹੱਥੋ ਪਾਈ ਗਾਲੀ ਗਲੋਚ ਕਰੀ ਜਾਣਗੇ। ਤਾਂ ਇਹ ਸੁਣ ਕੁਲਵਿੰਦਰ ਗੁਰਪ੍ਰੀਤ ਨੂੰ ਕਹਿਣ ਲੱਗੀ ਕਿ ਬੱਸ ਕਰੋ ਤੁਸੀ ਤਾਂ ਲੈਕਚਰ ਦੇਣ ਲੱਗ ਪਏ।ਤਾਂ ਗੁਰਪ੍ਰੀਤ ਕਹਿਣ ਲੱਗਾ ਕਿ ਤੈਨੂੰ ਇਹ ਲੈਕਚਰ ਲੱਗਦਾ ਸਿਆਣੇ ਕਹਿੰਦੇ ਨੇ ਸੁਣੋ ਸਭ ਦੀ ਕਰੋ ਮੰਨ ਦੀ। ਨਾਲੇ ਕਹਿੰਦੇ ਨੇ ਕਿ ਘੱਟ ਬੋਲੋ ਪਰ ਮੈ ਤਾਂ ਨਾਰੀ ਦੇ ਹੱਕ ਚ ਬੋਲ ਰਿਹਾ ਸੀ।ਫਿਰ ਗੁਰਪ੍ਰੀਤ ਲਾਲੀ ਵੱਲ ਮੂੰਹ ਕਰਕੇ ਕਹਿਣ ਲੱਗਾ ਕਿ ਚੱਲ ਅੱਗੇ ਦੱਸ ਕੀ ਹੋਇਆ।
ਤਾਂ ਲਾਲੀ ਕਹਿਣ ਲੱਗਾ ਕਿ ਫਿਰ ਮੈ ਜੋਤੀ ਕੋਲ ਟਿਊਸ਼ਨ ਪੜਨ ਲੱਗ ਗਿਆ।ਜਦੋਂ ਵੀ ਮੈ ਜੋਤੀ ਦੇ ਘਰ ਜਾਣਾ ਤਾਂ ਉਸਨੇ ਦੁੱਧ ਗਰਮ ਕਰਕੇ ਦੇਣਾ ਕਦੇ ਕੁਝ ਖਾਣ ਨੂੰ ਦਿੰਦੀ ਕਦੇ ਕੁਝ । ਜੇ ਮੈ ਇਨਕਾਰ ਕਰਦਾ ਤਾਂ ਧੱਕੇ ਨਾਲ ਖਵਾ ਦਿੰਦੀ। ਮੇਰਾ ਬਹੁਤ ਖ਼ਿਆਲ ਰੱਖਦੀ।ਮੈ ਬਹੁਤ ਇੱਜ਼ਤ ਕਰਦਾ ਸੀ। ਪਰ ਫਿਰ ਕੁਝ ਦਿਨਾਂ ਜੋਤੀ ਹੋਰ ਹੀ ਗੱਲਾਂ ਕਰਨ ਲੱਗ਼ ਪਈ ਕਦੇ ਕਦੇ ਰੋਣ ਲੱਗ ਜਾਂਦੀ। ਜਦ ਮੈ ਚੁੱਪ ਕਰਾਉਦਾ ਤਾਂ ਬੜੀ ਮੁਸ਼ਕਿਲ ਨਾਲ ਕਰਦੀ। ਮੈ ਕਈ ਵਾਰ ਅੱਕ ਕੇ ਕਹਿ ਦਿੰਦਾ ਕਿ ਭਾਬੀ ਤੂੰ ਇੰਜ ਰੋਇਆ ਨਾ ਕਰ।ਮੇਰੇ ਦਿਲ ਨੂੰ ਕੁਝ ਹੋਣ ਲੱਗਦਾ। ਮੈ ਅੱਗੇ ਤੋਂ ਟਿਊਸ਼ਨ ਪੜਨ ਨਹੀ ਆਉਣਾ।ਤਾਂ ਜੋਤੀ ਆਖਦੀ ਕਿ ਤੂੰ ਇੰਜ ਨਾ ਆਖਿਆ ਕਰ ਤੈਨੂੰ ਦੇਖ ਦੇਖ ਮੈ ਜਿਉਂਦੀ ਹਾਂ।ਮੈਨੂੰ ਤੇਰੇ ਤੋਂ ਬਹੁਤ ਉਮੀਦਾਂ ਹਨ। ਤਾਂ ਮੈ ਕਿਹਾ ਕਿ ਭਾਬੀ ਤੂੰ ਇਹ ਕੀ ਆਖ ਰਹੀ ਏ? ਤਾਂ ਜੋਤੀ ਕਹਿਣ ਲੱਗੀ ਕਿ ਮੈਨੂੰ ਮੇਰੇ ਨਾਮ ਨਾਲ ਬੁਲਾਇਆ ਕਰ।ਤੂੰ ਮੈਨੂੰ ਬਹੁਤ ਸੋਹਣਾ ਪਿਆਰਾ ਲੱਗਦੈ ਏ। ਜਦ ਮੈ ਕਿਹਾ ਕਿ ਭਾਬੀ ਤੂੰ ਇਹੋ ਜਿਹੀਆਂ ਗੱਲਾਂ ਨਾ ਕਰ। ਤਾਂ ਮੇਰੀ ਭਾਬੀ ਨੇ ਰੋਂਦਿਆ ਸਾਰੀ ਗੱਲ ਦੱਸ ਦਿੱਤੀ ਤੇ ਇਹ ਵੀ ਕਿਹਾ ਕਿ ਮੈ ਤੈਨੂੰ ਕਿਸੇ ਕੰਮ ਲਈ ਮਜ਼ਬੂਰ ਨਹੀ ਕਰਾਂਗੀ ਠੰਡੇ ਦਿਮਾਗ਼ ਨਾਲ ਸੋਚ ਵਿਚਾਰ ਕਰ ਲਵੀ। ਜੋ ਫੈਸਲਾ ਤੂੰ ਕਰੇਗਾ ਉਹ ਮੈਨੂੰ ਮੰਨਜ਼ੂਰ ਹੋਵੇਗਾ। ਬੱਸ ਤੂੰ ਟਿਊਸ਼ਨ ਨਾ ਛੱਡੀ ਜਦ ਤੱਕ ਪੜਨਾ ਹੈ ਪੜ ਲਿਆ।
ਫਿਰ ਮੈ ਕਈ ਵਾਰ ਜੋਤੀ ਘਰ ਚੱਲਿਆ ਜਾਂਦਾ ਤੇ ਹਰ ਵੇਲੇ ਮੈਨੂੰ ਉਸ ਕੋਲ ਰਹਿਣਾ ਚੰਗਾ ਲੱਗਦਾ। ਕਦੇ ਦੂਰ ਜਾਣ ਨੂੰ ਦਿਲ ਨਾ ਕਰੇ। ਮੇਰੀ ਮਾਂ ਵੀ ਕਈ ਵਾਰ ਔਖੀ ਹੋ ਜਾਂਦੀ ਤੇ ਉਧਰ ਜੋਤੀ ਦਾ ਘਰਵਾਲਾ ਵੀ ਜੋਤੀ ਨਾਲ ਔਖਾ ਹੋਇਆ ਕਰੇ। ਜੋਤੀ ਨੇ ਮੈਨੂੰ ਕਈ ਵਾਰ ਦੱਸਿਆ ਕਿ ਮੇਰਾ ਪਤੀ ਕਈ ਵਾਰ ਮੈਨੂੰ ਧਮਕੀਆਂ ਦੇ ਚੁੱਕਾ ਹੈ ਕਿ ਜੇ ਲਾਲੀ ਘਰ ਨਾ ਆਉਣੋਂ ਹੱਟਿਆ ਤਾਂ ਮੈ ਉਸਦੇ ਮਾਂ ਬਾਪ ਨੂੰ ਕਹਿ ਦਿਆਂਗਾ ਤੇ ਉਸਦਾ ਆਉਣਾ ਬੰਦ ਕਰਾ ਦੇਵਾਂਗਾ। ਤਾਂ ਫਿਰ ਮੈਂ ਵੀ ਹਾਰ ਕੇ ਕਹਿ ਦਿੱਤਾ ਕਿ ਜੇ ਤੁਸੀ ਲਾਲੀ ਜਾਂ ਉਸਦੇ ਮਾਂ ਬਾਪ ਨੂੰ ਕੁਝ ਕਿਹਾ ਤਾਂ ਮੈ ਵੀ ਸਾਰੇ ਲੋਕਾਂ ਨੂੰ ਤੇਰੇ ਬਾਰੇ ਦੱਸ ਦੇਵਾਂਗੀ। ਮੈ ਕਦ ਤੱਕ ਆਪਣੇ ਸਿਰ ਤੇ ਇਲਜ਼ਾਮ ਝੱਲਾਂਗੀ ਤੇਰੀ ਗ਼ਲਤੀਆਂ ਦੀ ਸਜ਼ਾ ਮੈ ਭੁਗਤ ਰਹੀ ਹਾਂ। ਮੈਡੀਕਲ ਰਿਪੋਰਟ ਮੁਤਾਬਕ ਵੀ ਤੁਸੀ ਫਿੱਟ ਨਹੀ ਹੋ।
ਗੁਰਪ੍ਰੀਤ ਨੇ ਜਾਣਨਾ ਚਾਹਿਆ ਕਿ ਕੀ ਗੱਲ ਸੀ। ਤਾਂ ਲਾਲੀ ਨੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ।
ਜਦ ਕੁਲਵਿੰਦਰ ਨੇ ਕਿਹਾ ਕਿ ਚੱਲੋ ਸਾਰੀਆਂ ਗੱਲਾਂ ਛੱਡੋ ਪਹਿਲਾਂ ਇਹ ਤਾਂ ਦੱਸੋ ਕਿ ਜੋਤੀ ਦਾ ਘਰਵਾਲਾ ਕਿਵੇ ਮਰਿਆ ਸੀ?
ਤਾਂ ਲਾਲੀ ਰੋਂਦਿਆ ਰੋਦਿਆ ਕਹਿਣ ਲੱਗਾ ਕਿ ਜੋਤੀ ਦਾ ਘਰਵਾਲਾ ਆਪ ਕੁਝ ਖਾ ਕੇ ਮਰਿਆ ਸੀ। ਉਸਦੇ ਮਾਂ ਬਾਪ ਨੇ ਚੁੱਪ ਚੁੱਪੀਤੇ ਸਸਕਾਰ ਕਰਾ ਦਿੱਤਾ। ਤਾਂ ਜੋ ਕੋਈ ਬਦਨਾਮੀ ਨਾ ਹੋਵੇ।ਕਿਉਕਿ ਜੋਤੀ ਨੇ ਆਪਣੇ ਵਿਆਹ ਤੋਂ ਬਾਅਦ ਸਭ ਕੁਝ ਆਪਣੀ ਸੱਸ ਨੂੰ ਦੱਸ ਦਿੱਤਾ ਸੀ। ਤੇ ਉਸਦੀ ਸੱਸ ਆਪਣੇ ਮੁੰਡੇ ਚ ਕੋਈ ਨੁਕਸ ਨਾ ਕੱਢੇ ਸਗੋ ਜੋਤੀ ਚ ਕੱਢਦੀ ਰਹਿੰਦੀ ਤੇ ਸਿਆਣਿਆਂ ਦੇ ਚੱਕਰਾਂ ਚ ਪੈ ਗਈ ਪਰ ਜੋਤੀ ਨੇ ਕਿਤੇ ਵੀ ਜਾਣ ਤੋਂ ਇਨਕਾਰ ਕਰ ਦਿੱਤਾ ਸੀ।ਜੋਤੀ ਦਾ ਘਰਵਾਲਾ ਤਾਂਹੀ ਉਸਨੂੰ ਕਿਤੇ ਨੌਕਰੀ ਸੀ ਕਰਨ ਦਿੰਦਾ ਕਿਉਕਿ ਉਸਨੂੰ ਹਰ ਵੇਲੇ ਡਰ ਰਹਿੰਦਾ ਕਿ ਜੋਤੀ ਕਿਤੇ ਗੱਲ ਲੀਕ ਨਾ ਕਰੇ ਦੇਵੇ ਜਾਂ ਬਹਿਕ ਨਾ ਜਾਵੇ।
ਜੋਤੀ ਦੇ ਕੋਈ ਬੱਚਾ ਨਾ ਹੋਣ ਜੋਤੀ ਪ੍ਰਸ਼ਾਨ ਰਹਿੰਦੀ ਸੀ।ਜੋਤੀ ਨੇ ਬੱਚੇ ਦੀ ਪ੍ਰਾਪਤੀ ਲਈ ਮੈਨੂੰ ਆਪਣਾ ਸ਼ਿਕਾਰ ਬਣਾਇਆ।ਮੈ ਬਹੁਤ ਕੋਸ਼ਿਸ਼ ਕੀਤੀ ਕਿ ਜੋਤੀ ਤੋਂ ਦੂਰ ਚੱਲਾ ਜਾਵਾਂ ,ਪਰ ਜਾ ਨਾ ਸਕਿਆ।ਸਗੋ ਜੋਤੀ ਵੀ ਮੈਨੂੰ ਕਈ ਵਾਰ ਕਦੇ ਕਿਤੇ ਕਦੇ ਕਿਤੇ ਲੈ ਜਾਂਦੀ।ਜੋਤੀ ਨੂੰ ਆਪਣੇ ਪਤੀ ਦੀ ਥਾਂ ਨੌਕਰੀ ਮਿਲ ਗਈ ਸੀ। ਹੁਣ ਉਹ ਆਪਣੀ ਤਨਖ਼ਾਹ ਆਪਣੀ ਮਰਜ਼ੀ ਨਾਲ ਖਰਚਦੀ । ਉਸਨੇ ਆਪਣਾ ਪੁਰਾਣਾ ਘਰ ਢਾਹ ਕੇ ਨਵੀਂ ਕੋਠੀ ਪਾਈ।ਜਿਸ ਦਾ ਮੈਨੂੰ ਕੋਈ ਦੁੱਖ ਨਹੀਂ। ਪਰ ਪਰ …..ਫਿਰ ਕੁਝ ਕਹਿੰਦਾ ਰੁੱਕ ਗਿਆ।
@©®✍️✍️ਸਰਬਜੀਤ ਸੰਗਰੂਰਵੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)