More Punjabi Kahaniya  Posts
ਕਰਨੀ ਦਾ ਫਲ


ਇਕ ਗਰੀਬ ਜਿਹਾ ਮੁੰਡਾ ਰੋਜ ਗੁਰਦੁਆਰੇ ਕੋਲ ਦੀ ਲੰਘਿਆ ਕਰੇ ਟਿਫਨ ਡਿਲਵਰੀ ਦਾ ਕੰਮ ਕਰਦਾ ਗੱਲ ਏ ਮੁਹਾਲੀ ਦੀ ਮੈਂ ਤੇ ਮੇਰਾ ਇਕ ਦੋਸਤ ਰੋਜ ਯੂ ਟਿਊਬ ਤੇ ਪਾਉਣ ਲਈ ਵੀਡੀਓ ਜਾ ਫੋਟੋਆ ਕਲਿੱਕ ਕਰਿਆ ਕਰੀਏ ਸਾਡਾ ਚੈਨਲ ਏ ਯੂ ਟਿਊਬ ਤੇ PB 65 Studio ਦੇ ਨਾਮ ਤੇ ਉਹ ਰੋਜ ਲੰਘਦਾ ਕਰੇ ਸਾਡੇ ਕੋਲੋਂ ਇਕ ਦਿਨ ਅਸੀਂ ਰੋਕ ਲਿਆ ਕਿ ਸਾਡੇ ਨਾਲ ਵੀਡੀਓ ਬਣਾਉਣ ਵਿੱਚ ਮਦਦ ਕਰਵਾ ਦੇਵੇ ਕਹਿੰਦਾ ਮੈ ਹਾਲੇ ਹੋਰ ਟਿਫਨ ਦੇਣ ਜਾਣਾ ਕੁਝ ਇਧਰ ਉਧਰ ਦੀਆਂ ਗੱਲਾਂ ਪੁੱਛੀਆ ਤੇ ਪੜਦਾ ਏ ਕਹਿੰਦਾ ਬਾਰਵੀਂ ਵਿਚ ਤੇ ਉਹ ਆਪ ਹੀ ਘਰੋਂ ਖਾਣਾ ਬਣਾ ਕੇ ਡਿਲਵਰੀ ਕਰਦੇ ਨੇ ਉਹਦੀ ਮਾਤਾ ਬਣਾਉਦੀ ਏ ਤੇ ਉਹ ਡਿਲਵਰੀ ਕਰਦਾ  ਇਸ ਵਾਰ ਲੌਕਡਾਊਨ ਦਾ ਟਾਇਮ ਹੋਣ ਕਾਰਨ ਇਕ ਮਹੀਨੇ ਦੀਆਂ ਛੁੱਟੀਆਂ ਹੋਈਆਂ ਸੀ। ਮੈ ਤੇ ਮੇਰਾ ਦੋਸਤ ਕਾਫੀ ਸਮੇਂ ਤੱਕ ਵੀਡੀਓ ਬਣਾਉਂਦੇ ਰਹੇ ਸੀ ਤੇ ਉਹ ਲੰਘ ਰਿਹਾ ਸੀ ਅਚਾਨਕ ਉਸਦੇ ਰਸਤੇ ਵਿੱਚ ਇਕ ਰਾਹਗੀਰ ਆ ਗਿਆ ਰਾਹਗੀਰ ਨੀ ਕਹੂ ਗਾ ਉਹ ਇਕ ਸਰਾਬੀ ਬੰਦਾ ਸੀ ਪੂਰਾ ਡੱਕਿਆ ਸਰਾਬ ਨਾਲ ਉਸਨੇ ਲੜਕੇ ਨੂੰ ਧੱਕੇ ਨਾਲ ਉਸਦੇ ਅੱਗੇ ਆ ਕੇ ਰੋਕ ਲਿਆ ਕਿ ਰੁਕ ਉਏ ਉਹ ਵੀ ਰੋਹਬ ਨਾਲ ਤੇ ਉਸਦਾ ਟਿਫਨ ਖੋਹਣ ਲੱਗਿਆ ਮੁੰਡਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਤੇ ਉਹ ਸਰਾਬੀ ਨੇ ਉਸ ਲੜਕੇ ਦੇ ਥੱਪੜ ਮਾਰਿਆ ਲੜਕਾ ਸੜਕ ਤੇ ਡਿੱਗ ਗਿਆ ਇਕ ਲੱਤ ਉਸਦੀ ਸਾਇਕਲ ਥੱਲੇ ਇਕ ਉੱਤੇ ਸਰਾਬੀ ਨੇ ਅੱਠ ਦਸ ਟਿਫਨਾ ਵਿਚੋਂ ਇਕ ਚੁੱਕ ਲਿਆ ਤੇ ਸੜਕ ਤੇ ਲੜਖੜਾਉਂਦੇ ਪੈਰਾਂ ਨਾਲ ਤੁਰਿਆ ਜਾਂਦਾ ਲੜਖੜਾਉਂਦੀ ਅਵਾਜ਼ ਵਿੱਚ ਗੀਤ ਗਾਉਂਦਾ ਜਾਣ ਲੱਗਿਆ ‘ਸਾਡਾ ਚੱਲ ਦਾ ਏ ਧੱਕਾ ਅਸੀਂ ਤਾਂ ਕਰਦੇ’ ਮੁੰਡਾ ਵਿਚਾਰਾ ਉੱਠਿਆ ਤੇ ਕੱਪੜੇ ਝਾੜਦਾ ਹੋਇਆ ਬੁੜਬੁੜਾਉਂਣ ਲੱਗਾ ਰੱਬਾ ਮੈ ਕਿਸੇ ਦਾ ਕੀ ਮਾੜਾ ਕੀਤਾ ਜੋ ਤੂੰ ਮੇਰੇ ਨਾਲ ਇਹ ਕੁਝ ਕਰਵਾ ਰਹਿਆ ਮੈ ਟਿਫਨ ਲਈ ਇਕ ਬੰਦੇ ਨੂੰ ਕੀ ਕਹੂੰ ਗਾ ਉਹ ਇਨ੍ਹਾਂ ਸੋਚ ਹੀ ਰਿਹਾ ਸੀ ਕਿ ਅਚਾਨਕ ਇੱਕ ਪਿੱਛੇ ਤੋਂ ਤੇਜ...

ਰਫਤਾਰ ਵਾਹਨ ਆਇਆ ਤੇ ਉਸ ਸਰਾਬੀ ਨੂੰ ਫੇਟ ਮਾਰ ਕਾਹਲੀ ਨਾਲ ਲੰਘ ਗਿਆ ਤੇ ਸਰਾਬੀ ਉਥੇ ਹੀ ਡਿੱਗ ਗਿਆ ਤੇ ਬੇਹੋਸ਼ ਹੋ ਗਿਆ ਕਾਫੀ ਸੱਟ ਵੀ ਲੱਗੀ ਟਿਫਨ ਵਾਲਾ ਲੜਕਾ ਜਲਦੀ ਨਾਲ ਉਸ ਕੋਲ ਪਹੁੰਚਿਆ ਜਿਨ੍ਹਾਂ ਬਣ ਪਾਉਂਦਾ first Aid ਦਿੱਤੀ ਤੇ ਨਾਲ ਹੀ ਐਬੂਲੈਂਸ ਲਈ ਵੀ 108 ਤੇ ਫੋਨ ਕਰ ਦਿੱਤਾ ਐਬੂਲੈਂਸ ਆਈ ਤੇ ਸਰਾਬੀ ਨੂੰ ਲੈ ਕੇ ਲਾਗੇ ਦੇ ਕਿਸੇ ਹਸਪਤਾਲ ਵਿੱਚ ਪਹੁੰਚੀ  ਉਹ ਲੜਕਾ ਜਲਦੀ ਨਾਲ ਅਪਣੇ ਟਿਫਨਾ ਦੀ ਡਿਲਵਰੀ ਦੇ ਕੇ ਉਸ ਹਸਪਤਾਲ ਵਿੱਚ ਪਹੁੰਚ ਗਿਆ ਸਾਰੀ ਰਾਤ ਜਾਗਕੇ ਉਸਦੀ ਦੇਖ ਰੇਖ ਕੀਤੀ ਸਵੇਰੇ ਸਰਾਬੀ ਦੇ ਘਰ ਵਾਲੇ ਵੀ ਆ ਗਏ ਤੇ ਉਸਨੂੰ ਹੋਸ ਵੀ ਸਰਾਬੀ ਬਹੁਤ ਸਰਮਿੰਦਾ ਹੁੰਦਾ ਹੋਇਆ ਮਾਫੀ ਮੰਗਣ ਲੱਗਾ ਕਿ ਜੇ ਉਹ ਨਾ ਹੁੰਦਾ ਤਾ ਸਾਇਦ ਅੱਜ ਉਹ ਜਿਉਂਦਾ ਨਾ ਹੁੰਦਾ ਤੇ ਬਾਰ ਬਾਰ ਟਿਫਨ ਡਿਲਵਰੀ ਵਾਲੇ ਲੜਕੇ ਤੋ ਰਾਤ ਵਾਲੀ ਗਲਤੀ ਲਈ ਮਾਫੀ ਮੰਗੀ ਜਾਵੇ ਕਿ ਮੈ ਤੇਰੇ ਨਾਲ ਕਿੰਨਾ ਗਲਤ ਕੀਤਾ ਤੇਰੇ ਥੱਪੜ ਮਾਰੇ ਧੱਕੇ ਮਾਰੇ ਤੂੰ ਮੈਨੂੰ ਫਿਰ ਵੀ ਹਸਪਤਾਲ ਪਹੁੰਚਾਇਆ ਤੇ ਮੇਰੇ ਅਣਜਾਣ ਲਈ ਪੂਰੀ ਰਾਤ ਜਾਗਿਆ ਉਹ ਲੜਕਾ ਕਹਿੰਦਾ ਕਿ ਮੈ ਤੈਨੂੰ ਉਥੇ ਛੱਡ ਦਿੰਦਾ ਫਿਰ ਮੇਰੇ ਅਤੇ ਤੇਰੇ ਵਿਚ ਫਰਕ ਕੀ ਹੁੰਦਾ ਮੈਨੂੰ ਤਾਂ ਰੱਬ ਨੇ ਮੇਰਾ ਬਦਲਾ ਦੇ ਹੀ ਦਿੱਤਾ ਸੀ ਪਰ ਮੈ ਰੱਬ ਦਾ ਸ਼ੁਕਰੀਆ ਕਰਨ ਲਈ ਵੀ ਕਿ ਉਸ ਨੇ ਮੇਰੇ ਇਕ ਵਾਰ ਕਹਿਣ ਤੇ ਮੇਰੀ ਸੁਣ ਲਈ ਤੇ ਮੇਰੀ ਮਦਦ ਕੀਤੀ  ਦੂਜਾ ਇਨਸਾਨੀਅਤ ਨਾਤੇ ਵੀ ਕਿ ਤੇਰੀ ਜਗ੍ਹਾ ਮੇਰੇ ਤੇ ਵੀ ਗੱਡੀ ਚੜ੍ਹ ਸਕਦੀ ਸੀ ਤੇ ਮੇਰੀ ਮਾਂ ਨੇ ਮੈਨੂੰ ਦੂਜਿਆਂ ਦੀ ਮਦਦ ਕਰਨਾ ਸਿਖਾਇਆ ਹੈ ਨਾ ਕਿ ਕਿਸੇ ਦਾ ਹੱਕ ਖੋਹਣਾ ਇਨ੍ਹਾਂ ਸੁਣਦੇ ਸਾਰ ਹੀ ਉਸ ਸਰਾਬੀ ਦੀਆਂ ਅੱਖਾਂ ਝੁਕ ਗਈਆ। ਸਮਾਪਤ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)