More Punjabi Kahaniya  Posts
ਮੁੰਡਾ


ਤੀਜੇ ਮਹੀਨੇ ਅਕਸਰ ਹੀ ਆਉਂਦੀਆਂ ਸਰੀਰਕ ਪ੍ਰੇਸ਼ਾਨੀਆਂ ਮੈਨੂੰ ਏਨਾ ਜਿਆਦਾ ਤੰਗ ਨਾ ਕਰਿਆ ਕਰਦੀਆਂ ਜਿੰਨਾ ਮੇਰੇ ਢਿਡ੍ਹ ਵੱਲ ਵੇਖ ਸ਼ੁਰੂ ਹੋ ਜਾਂਦੀ ਘੁਸਰ-ਫੁਸਰ ਸਤਾਇਆ ਕਰਦੀ!
ਏਧਰ ਆ ਕੇ ਇਹ ਕਿੰਨਾ ਕਿੰਨਾ ਫੋਨ ਤੇ ਇੰਡੀਆਂ ਲੱਗੇ ਰਿਹਾ ਕਰਦੇ..ਜਦੋਂ ਮੈਂ ਕੋਲ ਆਉਂਦੀ ਤਾਂ ਸਪੀਕਰ ਤੇ ਲੱਗਾ ਹੋਇਆ ਫੋਨ ਹੌਲੀ ਜਿਹੀ ਕੰਨ ਨੂੰ ਲੱਗ ਜਾਇਆ ਕਰਦਾ..!
ਫੇਰ ਇੱਕ ਦਿਨ ਇੰਡੀਆ ਤੋਂ ਕੋਈ ਜਾਣਕਾਰ ਇੱਕ ਦਵਾਈ ਫੜਾ ਗਿਆ..ਆਖਣ ਲੱਗੇ ਦਿੜਬੇ ਲਾਗੋਂ ਕਿਸੇ ਸਿਆਣੇ ਦੀ ਹੈ..ਨਿਯਮਿਤ ਵਿਧੀ ਨਾਲ ਖਾਣ ਤੇ ਸ਼ਰਤੀਆ ਮੁੰਡਾ ਹੀ ਹੁੰਦਾ ਏ!
ਮੈ ਅੰਦਰੋਂ ਅੰਦਰੀ ਬੁੱਝ ਜਿਹੀ ਗਈ..ਮੂੰਹ ਤੇ ਹੀ ਆਖ ਦਿੱਤਾ ਕੇ ਕੀ ਫਾਇਦਾ ਤੁਹਾਡੀਆਂ ਪੜਾਈਆਂ..ਡਿਗਰੀਆਂ ਅਤੇ ਉੱਚੀਆਂ ਪਦਵੀਆਂ ਦਾ..!
ਫੇਰ ਵਿਆਹ ਤੋਂ ਪਹਿਲਾਂ ਇਸ ਵੱਲੋਂ ਕੀਤੇ ਕਿੰਨੇ ਸਾਰੇ ਕੌਲ ਕਰਾਰ..ਵਾਅਦੇ ਅਤੇ ਕਿੰਨੀਆਂ ਸਾਰੀਆਂ ਤਸੱਲੀਆਂ ਯਾਦ ਕਰਾਈਆਂ..!
ਪਰ ਅੱਗੋਂ ਇਹ ਆਖ਼ ਗੱਲ ਮੁਕਾ ਦਿੱਤੀ ਕੇ “ਇਹ ਮੇਰੇ ਘਰਦਿਆਂ ਦਾ ਫੈਸਲਾ ਹੈ..ਤੁਸੀ ਵੀ ਤੇ ਦੋ ਭੈਣਾਂ ਹੀ ਹੋ..ਇਸ ਹਿਸਾਬ ਨਾਲ ਓਹਨਾ ਦਾ ਕੁੜੀ ਵਾਲਾ ਤੌਖਲਾ ਵੀ ਜਾਇੱਜ ਹੀ ਹੈ..ਮੰਮੀ ਵਾਲੇ ਪਾਸਿਓਂ ਹੁਣ ਤੱਕ ਜਿੰਨੇ ਵੀ ਪਹਿਲੇ ਬੱਚੇ ਹੋਏ ਮੁੰਡੇ ਹੀ ਹੋਏ ਨੇ..ਸੋ ਮੈਂ ਨਹੀਂ ਚਾਹੁੰਦਾ ਮੇਰੇ ਮਾਪਿਆਂ ਨੂੰ ਕਿਸੇ ਗੱਲੋਂ ਕਿਸੇ ਸਾਮਣੇ ਅੱਖ ਨੀਵੀਂ ਕਰਨੀ ਪਵੇ”!
“ਘਰ ਵਿਚ ਪਹਿਲੀ ਧੀ ਹੋਣ ਨਾਲ ਅੱਖ ਨੀਵੀਂ ਹੁੰਦੀ ਏ”..ਅਖੌਤੀ ਪੜਿਆਂ ਲਿਖਿਆ ਮੂਹੋਂ ਏਨੀ ਗੱਲ ਸੁਣ ਸਭ ਕੁਝ ਮਿੱਟੀ ਹੋ ਗਿਆ ਲੱਗਿਆ!
ਕੁਝ ਦਿਨ ਦੇ ਭਾਰੀ ਕਲੇਸ਼...

ਮਗਰੋਂ ਮੈਂ ਦਵਾਈ ਖਾਣੀ ਮੰਨ ਗਈ..ਪਰ ਹਮੇਸ਼ਾਂ ਓਹਲੇ ਜਿਹੇ ਨਾਲ ਵਗਦੇ ਪਾਣੀ ਵਿਚ ਵਹਾਅ ਦਿਆ ਕਰਦੀ..!
ਦਿਲ ਵਿਚ ਪੱਕਾ ਧਾਰ ਲਿਆ ਸੀ ਕੇ ਹੁਣ ਜੋ ਹੋਵੇਗਾ ਉੱਪਰ ਵਾਲੇ ਦੀ ਮਰਜੀ ਨਾਲ ਹੀ ਹੋਵੇਗਾ..!
ਫੇਰ ਢਿਡ੍ਹ ਦੇ ਨਾਲ ਨਾਲ ਆਪਸੀ ਕਲੇਸ਼ ਵੀ ਵਧੀ ਗਿਆ..ਰੋਜਾਨਾ ਕਿਸੇ ਨਾ ਕਿਸੇ ਗੱਲੋਂ ਹਾਲਾਤ ਵੱਸੋਂ ਬਾਹਰ ਹੋ ਹੀ ਜਾਇਆ ਕਰਦੇ!
ਅਖੀਰ ਇੱਕ ਦਿਨ ਇਸਨੇ ਬਾਹਰੋਂ ਆਏ ਨੇ ਮੈਨੂੰ ਬਾਹਰ ਬਾਗ ਵਿਚ ਖੜ ਢਲਦੇ ਸੂਰਜ ਦੇ ਪਰਛਾਵੇਂ ਕੋਲ ਖਲਿਆਰ ਲਿਆ..ਸੱਜਾ ਗੋਡਾ ਭੋਏਂ ਤੇ ਲਾ ਕੇ ਮੁੰਡੇ ਵਾਲੀ ਰਿਪੋਰਟ ਮੈਨੂੰ ਫੜਾ ਦਿੱਤੀ ਤੇ ਨਾਲ ਹੀ ਮੇਰੇ ਵਧੇ ਹੋਏ ਢਿੱਡ ਨੂੰ ਚੁੰਮਦਿਆਂ ਹੋਇਆਂ ਸੈਲਫੀ ਖਿੱਚ ਓਸੇ ਵੇਲੇ ਸ਼ੋਸ਼ਲ ਮੀਡਿਆ ਤੇ ਪਾ ਦਿੱਤੀ..ਕਨਫਰਮ ਜੂ ਹੋ ਗਿਆ ਸੀ ਕੇ ਆਉਣ ਵਾਲਾ ਜੀ “ਮੁੰਡਾ” ਹੀ ਹੈ!
ਮਿੰਟਾਂ ਸਕਿੰਟਾਂ ਵਿਚ ਹੀ ਵਧਾਈਆਂ ਵਾਲੀ ਸੁਨਾਮੀ ਜਿਹੀ ਆ ਗਈ..!
ਬੇਸ਼ੱਕ ਅੰਦਰੋਂ ਅੰਦਰੀ ਅਸੀਂ ਦੋਵੇਂ ਹੀ ਆਪਣੇ ਆਪ ਨੂੰ ਵੱਡੇ ਜੇਤੂ ਮੰਨੀ ਜਾ ਰਹੇ ਸਾਂ ਪਰ ਹਾਵ ਭਾਵ ਤੋਂ ਜਿਆਦਾ ਖੁਸ਼ ਮੈਂ ਹੀ ਲੱਗ ਰਹੀ ਸਾਂ..ਦਿੜਬੇ ਵਾਲੇ ਦਾ ਝੂਠ ਮੇਰੀ ਜ਼ਿਦ ਅੱਗੇ ਚਾਰੋਂ ਖ਼ਾਨੇ ਚਿੱਤ ਜੂ ਹੋ ਗਿਆ ਸੀ!
True Story
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)