More Punjabi Kahaniya  Posts
ਰੋਟੀ


ਰੋਜ ਸੁਵੇਰੇ ਕੌਫੀ ਪੀਂਦਿਆਂ ਮਾਂ ਨੂੰ ਪੰਜਾਬ ਫੋਨ ਲਾਉਣਾ ਮੇਰੀ ਪੂਰਾਣੀ ਆਦਤ ਸੀ..ਅਗਿਓਂ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਰਿਸ਼ਤੇਦਾਰੀ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ..!
ਫੇਰ ਆਪਣਾ ਫੋਨ ਓਦੋਂ ਸਪੀਕਰ ਤੇ ਲਾ ਦਿੰਦੀ ਜਦੋਂ ਕੋਲ ਖਲੋਤੇ ਬਾਪੂ ਹੂਰੀ ਫੋਨ ਮੰਗ ਲਿਆ ਕਰਦੇ..ਫੇਰ “ਬਾਕੀ ਦੀ ਗੱਲ ਕੱਲ ਨੂੰ ਦੱਸਾਂਗੀ” ਆਖ ਫੋਨ ਬੰਦ ਕਰ ਦਿਆ ਕਰਦੀ!
ਇੱਕ ਵਾਰ ਕੈਲੀਫੋਰਨੀਆ ਤੋਂ ਮੁੜਦੇ ਹੋਏ ਖਰਾਬ ਮੌਸਮ ਕਾਰਨ ਇੱਕ ਹੋਟਲ ਵਿੱਚ ਰੁਕਣਾ ਪੈ ਗਿਆ..ਰਾਤ ਨੂੰ ਭਾਰੀ ਮੀਂਹ ਕਾਰਨ ਬਿਜਲੀ ਵੀ ਚਲੀ ਗਈ..ਸਾਰੇ ਫੋਨ ਵੀ ਡੈੱਡ ਹੋ ਗਏ..ਪੰਜਾਬ ਫੋਨ ਨਾ ਲਾਇਆ ਗਿਆ!
ਅਗਲੀ ਦੁਪਹਿਰ ਜਦੋਂ ਮਾਂ ਦੇ ਸੈੱਲ ਤੋਂ ਫੋਨ ਆਇਆ ਤਾਂ ਫਿਕਰ ਜਿਹਾ ਹੋਇਆ ਕੇ ਸੁੱਖ ਹੋਵੇ ਸਹੀ..ਇਸ ਵੇਲੇ ਤੇ ਉਸਨੇ ਕਦੀ ਫੋਨ ਨਹੀਂ ਕੀਤਾ!
ਛੇਤੀ ਨਾਲ ਫੋਨ ਚੁੱਕ ਹੈਲੋ ਆਖਿਆ ਤਾਂ ਅੱਗੋਂ ਕੋਈ ਅਵਾਜ ਨਹੀਂ ਸੀ ਦੇ ਰਿਹਾ..ਫੇਰ ਤਿੰਨ ਚਾਰ ਵਾਰ ਹੈਲੋ ਹੈਲੋ ਆਖਣ ਤੇ ਅੱਗੋਂ ਬਦਲੀ ਹੋਈ ਭਾਰੀ ਜਿਹੀ ਅਵਾਜ ਵਿਚ ਬਾਪੂ ਹੂਰੀ ਸਨ..ਆਖਣ ਲੱਗੇ “ਪੁੱਤ ਆ ਸਕਦਾ ਏ ਕੱਲ ਨੂੰ ਏਧਰ..ਤੇਰੀ ਬੀਜੀ ਤੇ”!
ਓਹਨਾ ਤੋਂ ਅੱਗੇ ਹੋਰ ਕੁਝ ਨਾ ਬੋਲਿਆ ਗਿਆ..!
ਏਨੀ ਗੱਲ ਸੁਣ ਹੱਥੋਂ ਫੋਨ ਛੁੱਟ ਗਿਆ..ਓਥੇ ਹੀ ਭੁੰਜੇ ਬੈਠ ਗਿਆ..ਦੁਨੀਆ ਉੱਜੜ ਗਈ ਲੱਗੀ..ਮੈਨੂੰ ਮੇਰਾ ਖੁਦ ਦਾ ਵਜੂਦ ਵੀ ਕੱਖੋਂ ਹੌਲਾ ਹੋ ਗਿਆ ਲੱਗਾ!
ਤੀਜੇ ਦਿਨ ਪਿੰਡ ਅੱਪੜਿਆ..ਸੰਸਕਾਰ ਮਗਰੋਂ ਭੈਣ ਦੱਸਣ ਲੱਗੀ ਕੇ ਉਸ ਦਿਨ ਤੇਰਾ ਫੋਨ ਉਡੀਕਦੀ ਹੋਈ ਨੂੰ ਬਥੇਰਾ ਜ਼ੋਰ ਲਾਇਆ ਕੇ ਰੋਟੀ ਖਾ ਲਵੇ ਪਰ ਆਖਣ ਲੱਗੀ ਕੇ ਮੈਂ ਤਾਂ ਪਹਿਲਾਂ ਹੀ ਦੋ ਫੁਲਕੇ ਖਾ ਲਏ ਨੇ..ਮੇਰਾ ਫਿਕਰ ਨਾ ਕਰੋ!

/> ਫੇਰ ਅਗਲੇ ਦਿਨ ਸੁਵੇਰੇ ਉਠੀ ਹੀ ਨਹੀਂ..ਰਾਤੀ ਸੁੱਤੀ ਪਈ ਦੇ ਦਿੱਲ ਨੂੰ ਕੁਝ ਹੋ ਗਿਆ..ਮਗਰੋਂ ਦੇਖਿਆ ਤਾਂ ਰੋਟੀ ਵਾਲਾ ਥਾਲ ਉਂਝ ਦਾ ਉਂਝ ਹੀ ਚੋਂਕੇ ਵਿੱਚ ਢਕਿਆ ਪਿਆ ਸੀ..!
ਜਾਂਦੀ ਜਾਂਦੀ ਆਪਣੇ ਆਖੇ ਜਾਂਦੇ ਬੋਲ ਪੁਗਾ ਗਈ ਕੇ ਮੈਨੂੰ ਤੇ ਮਰੀਕਾ ਪੁੱਤ ਨਾਲ ਗੱਲ ਕਰਨ ਮਗਰੋਂ ਹੀ ਚੰਗੀ ਤਰਾਂ ਭੁੱਖ ਲੱਗਦੀ ਏ..!
ਮੈਂ ਓਸੇ ਵੇਲੇ ਓਸੇ ਕਮਰੇ ਵਿਚ ਗਿਆ ਜਿਥੇ ਉਸਦੀ ਜਾਨ ਨਿੱਕਲੀ ਸੀ..ਅੰਦਰੋਂ ਕੁੰਡੀ ਮਾਰ ਉਸਦੇ ਮੰਜੇ ਤੇ ਲੰਮਾ ਪੈ ਗਿਆ..!
ਕੰਧ ਤੇ ਟੰਗੀ ਉਸਦੀ ਫੋਟੋ ਵੱਲ ਤੱਕਿਆ..ਇੰਝ ਲੱਗਾ ਜਿੱਦਾਂ ਅੱਜ ਫੇਰ ਉਹ ਮੇਰੇ ਨਾਲ ਉਂਝ ਹੀ ਗੱਲਾਂ ਕਰਨੀਆਂ ਚਾਹੁੰਦੀ ਹੋਵੇ..!
ਮੈਂ ਓਸੇ ਵੇਲੇ ਫੋਟੋ ਲਾਹ ਕੇ ਕੋਲ ਪਏ ਸਿਰਹਾਣੇ ਤੇ ਰੱਖ ਲਈ ਤੇ ਆਪਣੇ ਆਪ ਨੂੰ ਓਸੇ ਦੀ ਚਾਦਰ ਹੇਠ ਢੱਕ ਲਿਆ..ਜਿਹੜੀ ਉਹ ਅਕਸਰ ਲਿਆ ਕਰਦੀ ਸੀ!
ਕਿੰਨੀ ਦੇਰ ਗੱਲਾਂ ਕਰਦੀ ਰਹੀ ਤੇ ਅਖੀਰ ਨੂੰ ਜਦੋਂ ਕਿਸੇ ਦੀ ਬਿੜਕ ਸੁਣ ਏਨਾ ਆਖ ਬਾਹਰ ਨੂੰ ਤੁਰਦੀ ਬਣਨ ਲੱਗੀ ਕੇ ਪੁੱਤਰ ਹੁਣ ਬਾਕੀ ਦੀਆਂ ਗੱਲਾਂ ਕੱਲ ਨੂੰ ਦੱਸਾਂਗੀ..ਤਾਂ ਮੈਂ ਤੁਰੀ ਜਾਂਦੀ ਨੂੰ ਜਬਰਦਸਤੀ ਬਾਹੋਂ ਫੜ ਮੁੜ ਓਸੇ ਮੰਜੇ ਤੇ ਬਿਠਾ ਲਿਆ ਤੇ ਏਨੀ ਗੱਲ ਸਾਫ ਸਾਫ ਆਖ ਦਿੱਤੀ ਕੇ “ਅੱਗਿਓਂ ਜੇ ਕਦੇ ਕਦਾਈਂ ਮੇਰਾ ਫੋਨ ਨਾ ਵੀ ਆਵੇ ਤਾਂ ਰੋਟੀ ਜਰੂਰ ਖਾ ਲਿਆ ਕਰ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)