More Punjabi Kahaniya  Posts
ਜੇਲਾਂ ਵਾਲਾ ਠੱਗ – ਸੁਕੇਸ਼ ਚੰਦਰਸ਼ੇਖਰ


ਜੇਲਾਂ ਵਾਲਾ ਠੱਗ – ਸੁਕੇਸ਼ ਚੰਦਰਸ਼ੇਖਰ
ਸੁਕੇਸ਼ ਚੰਦਰਸ਼ੇਖਰ, ਬੇਹੱਦ ਚੁਸਤ-ਚਲਾਕ ਤੇ ਹੋਸ਼ਿਆਰ, ਬੰਗਲੌਰ ਦੇ ਆਮ ਜਿਹੇ ਘਰ ਦਾ ਮੁੰਡਾ, ਸੁਪਨੇ ਬਹੁਤ ਵੱਡੇ ਪਰ ਪੂਰੇ ਕਰਨ ਲਈ ਰਸਤਾ ਗਲਤ। 10ਵੀਂ ਤੋਂ ਬਾਅਦ ਪੜ੍ਹਾਈ ਛੱਡ ਕੇ 16ਕੁ ਸਾਲ ਦੀ ਉਮਰ ‘ਚ ਠੱਗੀ ਦਾ ਕੰਮ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਮੁੱਖ ਮੰਤਰੀ ਦਾ ਰਿਸ਼ਤੇਦਾਰ ਆਖ ਕਈਆਂ ਨੂੰ ਠੱਗਿਆ, ਫੇਰ ਝੂਠ ਬੋਲਕੇ ਮਾਡਲ ਲੀਨਾ ਮਾਰਿਆ ਪਾਲ ਨੂੰ ਫਸਾ ਲੈਂਦਾ ਏ ਜੋ ਬਾਅਦ ‘ਚ ਆਪ ਇਹਦੇ ਨਾਲ ਰੱਲ੍ਹ ਜਾਂਦੀ ਏ। ਵਿਆਹ ਤੋਂ ਬਾਅਦ ਦੋਵੇਂ ਜਣੇ ਕੈਨਰਾ ਬੈਂਕ ਨੂੰ 19 ਕਰੋੜ ਦਾ ਰਗੜਾ ਲਾ ਦਿੰਦੇ ਨੇ। ਜੈਲਲਿਤਾ ਦੀ ਮੌਤ ਤੋਂ ਬਾਅਦ ਰਾਜਨੀਤਕ ਵਿਰਾਸਤ ਲਈ ਦੋ ਧਿਰਾਂ ‘ਚ ਫੁੱਲਾਂ ਦੀ ਪੱਤੀਆਂ ਆਲੇ ਨਿਸ਼ਾਨ ਲਈ ਰੌਲਾ ਪੈ ਜਾਂਦਾ ਏ ਤੇ ਚੰਦਰਸ਼ੇਖਰ ਇਕ ਗੁੱਟ ਨੂੰ ਚੋਣ ਕਮਿਸ਼ਨ ਰਾਹੀਂ, ਚੋਣ ਨਿਸ਼ਾਨ ਦਿਵਾਉਣ ਬਦਲੇ, ਕਰੋੜਾਂ ਰੁਪਈਆ ਠੱਗਣ ਦੇ ਕੇਸ ‘ਚ ਤਿਹਾੜ ਜੇਲ ਚਲਾ ਜਾਂਦਾ ਏ। ਜਿੱਥੇ ਜਾ ਕੇ ਉਹ ਦੇਸ਼ ਦੀ ਸਭ ਤੋਂ ਹਾਈ ਸਕਿਉਰਿਟੀ ਜੇਲ ‘ਚ ਰਹਿੰਦਿਆਂ, ਬਿਆਸ ਆਲੇ ਬਾਬੇ ਦੇ ਰਿਸ਼ਤੇਦਾਰ ਰੈਨਬੈਕਸੀ ਦਵਾਈਆਂ ਤੇ ਫੋਰਟਿਸ ਹਸਪਤਾਲਾਂ ਦੇ ਮਾਲਕ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਿਵੇੰਦਰ ਮੋਹਨ ਸਿੰਘ ਚੋਂ, ਸ਼ਿਵੇੰਦਰ ਮੋਹਨ ਸਿੰਘ ਨੂੰ ਜੇਲ ‘ਚ ਮਿਲਦਾ ਏ, ਜੋ 2019 ‘ਚ 2400 ਕਰੋੜ ਰੁਪਈਏ ਦੀ ਰੋਲ-ਗਿਦੋਲ ‘ਚ ਫਸੇ ਹੋਏ ਸਨ, ਇਥੋਂ ਸ਼ਿਵੇੰਦਰ ਦੀ ਜੇਲ ਚੋਂ ਛੁੱਟਣ ਦੀ ਤਾਂਘ ਵੇਖ, ਸੁਕੇਸ਼ ਉਸਦੀ ਘਰਵਾਲੀ ਅਦਿਤੀ ਸਿੰਘ ਨੂੰ ਜੇਲ ਚੋਂ, ਇੰਟਰਨੈਸ਼ਨਲ ਨੰਬਰ ਰਾਹੀਂ ਫੋਨ ਕਰਦਾ ਏ ਕਿ ਉਹ ਗ੍ਰਹਿ ਮੰਤਰਾਲੇ ਤੋਂ ਬੋਲ ਰਿਹਾ ਏ ਤੇ ਕਰੋਨਾ ਕਾਲ ‘ਚ ਭਾਰਤ ਸਰਕਾਰ ਨੂੰ ਉਸਦੇ ਘਰਵਾਲੇ ਦੀ ਦਵਾਈਆਂ ਲਈ ਲੋੜ ਏ ਤੇ...

ਉਹ ਉਸਨੂੰ ਛੁਡਾ ਦੇਣਗੇ।
ਅਦਿਤੀ ਹੋਲੀ-ਹੋਲੀ ਜਾਲ ‘ਚ ਫਸ ਜਾਂਦੀ ਏ ਤੇ 30 ਕਿਸ਼ਤਾਂ ‘ਚ ਸਿਰਫ 200 ਕਰੋੜ ਇਸ ਠੱਗ ਨੂੰ ਦੇ ਦਿੰਦੀ ਏ, ਅਖੀਰ ਉਸਨੂੰ ਪਤਾ ਲੱਗਣ ਤੇ ਜਦੋਂ ਉਹ ਪੁਲਸ ਨੂੰ ਸ਼ਿਕਾਇਤ ਕਰਦੀ ਏ ਤਾਂ ਪੂਰਾ ਦੇਸ਼ ਹਿਲ ਜਾਂਦਾ ਏ, ਦਰਅਸਲ ਸੁਕੇਸ਼ ਹਰ ਮਹੀਨੇ ਕਰੋੜਾਂ ਰੁਪਈਆ ਜੇਲ ਪ੍ਰਸ਼ਾਸਨ ਨੂੰ ਖੁਆਉਂਦਾ ਸੀ, ਸਾਰੇ ਈ ਵਿੱਕ ਚੁੱਕੇ ਸਨ, ਹੁਣ 82 ਜੇਲ ਮੁਲਾਜ਼ਮਾਂ ਤੇ ਇਸ ਸੰਬੰਧੀ ਐਫ ਆਈ ਆਰ ਹੋਈ ਏ। ਸੁਕੇਸ਼ ਚੰਦਰਸ਼ੇਖਰ ਆਸ਼ਕ ਵੀ ਕਮਾਲ ਦਾ ਏ, ਮਸ਼ਹੂਰ ਬਾਲੀਵੁੱਡ ਸਟਾਰ ‘ਜੈਕਲਿਨ ਫਰਨਾਂਡਿਜ਼’ ਨੂੰ ਤੇ ਨੂਰਾ ਫਤੇਹੀ ਨੂੰ ਵੀ ਗੱਡੀਆਂ ਤੇ ਤੋਹਫੇ ਦਿੰਦਾ ਏ। ਜੈਕਲਿਨ ਦੇ ਭੈਣ-ਭਰਾਵਾਂ ਨੂੰ ਵੀ ਕਰੋੜਾਂ ਰੁਪਈਆ ਭੇਜਦਾ ਏ, ਜੇਲ ਤੋਂ ਪੈਰੋਲ ਤੇ ਆ ਕੇ ਜੈਕਲਿਨ ਵਰਗੀਆਂ ਨੂੰ ‘ਚਾਰਟਡ ਜਹਾਜ’ ਤੇ ਘੁਮਾਉਂਦਾ ਏ, ਉਸਦੀ ਹੀਰੋਇਨਾਂ ਨਾਲ ਚੁੰਮਣ ਦੀਆਂ ਤਸਵੀਰਾਂ ਸ਼ਰੇਆਮ ਵਾਇਰਲ ਹੋਈਆਂ ਸਨ। ਹੁਣ ਜੇਲ ‘ਚ ਬੈਠਾ ਇਹ ਠੱਗ, ਸ਼ਰੇਆਮ ਮੰਨਦਾ ਏ ਕਿ ਉਸਨੇ ਬਾਲੀਵੁੱਡ ਹੀਰੋਇਨਾਂ ਤੇ ਅੰਨ੍ਹੇਵਾਹ ਪੈਸਾ ਵਰਾਇਆ ਏ, ਉਸਦਾ ਕਹਿਣਾ ਏ ਕਿ ਹਰ ਬੰਦਾ ਵਿਕਾਉ ਏ, ਬਸ ਸਹੀ ਕੀਮਤ ਲਾਉਣ ਆਲਾ ਚਾਹੀਦਾ ਏ, ਵਾਕਈ ਸਾਡਾ ਦੇਸ਼ ਮਹਾਨ ਏ ਆਪਾਂ ਸਿਰਫ ਲੀਡਰਾਂ ਨੂੰ ਗਾਲਾਂ ਕੱਢਦੇ ਆਂ, ਬਾਲੀਵੁੱਡ ਦੀਆਂ ਹੀਰੋਇਨਾਂ, ਪੂਰਾ ਜੇਲ ਪ੍ਰਸ਼ਾਸਨ, ਵੱਡੇ-ਵੱਡੇ ਅਫ਼ਸਰ ਸਾਰੇ ਈ ਚੋਰਾਂ ਨਾਲ ਰਲੇ ਨੇ, ਸਹੀ ਏ ਸਾਡੇ ਦੇਸ਼ ‘ਚ ਇਮਾਨਦਾਰ ਉਹੀ, ਜਿਸਨੂੰ ਬੇਈਮਾਨੀ ਦਾ ਮੌਕਾ ਮਿਲਿਆ ਈ ਨ੍ਹੀਂ ।
ਅਸ਼ੋਕ ਸੋਨੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)