More Punjabi Kahaniya  Posts
ਤਰੱਕੀ


ਵੱਡੇ ਸ਼ਹਿਰਾਂ ਤੋਂ ਫੈਲਦੀ ਫੈਲਦੀ ਤਰੱਕੀ ਸਿੱਧ ਪੱਧਰੇ ਪੰਜਾਬ ‘ਚ ਆ ਵੜੀ।
ਖੌਣੀ ਕੀਹਨੇ ਸਾਡੇ ਕੰਨਾਂ ‘ਚ ਫੂਕ ਮਾਰੀ ਤੇ ਪਤਾ ਈ ਨਾ ਲੱਗਾ ਕਦੋਂ ਬਾਬਿਆਂ ਦੇ ਬਣਾਏ ਟੈਂਲਾਂ, ਬੱਤਿਆਂ ਆਲ਼ੇ ਕਮਰੇ ਬਰਾਂਡਿਆਂ ਦੇ ਸਾਦੇ ਘਰ ਢਾਹਕੇ ਕੋਠੀਆਂ ਪਾਓਣ ਲੱਗਪੇ। ਯਾਦ ਰਹੇ ਕੱਚਿਆਂ ਤੋਂ ਪੱਕੇ ਪਾਓਣੇ ਸਮੇਂ ਦੀ ਲੋੜ ਸੀ। ਬਰਾਂਡੇ ਮੂਹਰੇ ਕੱਢੇ ਵਾਧਰੇ ਤੇ ਲਿਖਿਆ ਸੰਨ 1979 ਭੈੜਾ ਲੱਗਣ ਲੱਗ ਪਿਆ। ਹਲ, ਪੰਜਾਲੀ, ਬਲਦਾਂ ਦੇ ਜਾਣੂ ਜੱਟ ਬੂਟ ਕੱਛਾਂ ‘ਚ ਜਵਾਰ ਦੇ ਬੀਅ ਆਲੇ ਝੋਲਿਆਂ ‘ਚ ਕਾਗ਼ਜ਼ ਪੱਤਰ ਟੰਗਕੇ ਆਰਕੀਟੈਕਚਰਾਂ ਦੇ ਗੇੜੇ ਕੱਢਣ ਲੱਗੇ। ਅੱਗੇ ਗਹਿਣੇ ਪਈ ਜ਼ਮੀਨ ਬੜੀ ਸੰਗ ਦੀ ਗੱਲ ਸੀ, ਅੱਜ ਸਾਰਾ ਪੰਜਾਬ ਆੜ ਰਹਿਣ ਹੋਇਆ ਪਿਆ।
ਪੁਰਾਣੇ ਘਰਾਂ ਦੀ ਲਾਲ ਰੋੜੀ ਕੁੱਟਕੇ ਕੋਠੀਆਂ ‘ਚ ਲੱਗੇ ਡੂੰਗਰੀ ਦੇ ਪੱਥਰ ਹੇਠ ਲਾਸ਼ ਵੰਗੂ ਨੱਪੀ ਗਈ।
ਪਹਿਲਾਂ ਕਮਰੇ ਹੁੰਦੇ ਸੀ ਢੋਲਾਂ ਆਲਾ, ਪੇਟੀਆਂ ਆਲਾ, ਰਸੋਈ, ਬੈਠਕ ਤੇ ਸੌਣ ਪੈਣ ਆਲਾ। ਤਰੱਕੀ ਹੋਗੀ ਲੌਬੀ, ਕਿਚਨ ਤੇ ਡਰਾਇੰਗ ਰੂਮ ਬਣਗੇ।
ਜਿੰਨੇ ਕਮਰੇ ਓਨੇ “ਅਟੈਚ ਬਾਥਰੂਮ” ਬਣਗੇ। “ਅਟੈਚ” ਦੱਸਦਾ ਬੀ ਅਸੀਂ ਤੁਰਨੋਂ ਵੀ ਆਹਰੀ ਹੋਗੇ। ਮੰਜੇ ਕੋਲੇ ਈ ਹੱਗ ਮੂਤ ਲੈਨੇ ਆਂ।
ਜਿਹੜਾ ਸਵਾਦ ਵਿਹੜੇ ‘ਚ ਪੱਖੇ ਮੂਹਰੇ ਮੰਜਿਆਂ ਦੀ ਪਾਲ ਬਣਾਕੇ ਸੌਣ ਦਾ ਆਓਂਦਾ ਸੀ ਓਹ ਡੂਢ ਡੂਢ ਟਣੇ ਏਸੀਆਂ ‘ਚ ਕਦੇ ਆਇਆ? ਤਰੱਕੀ ਨਾਲ ਸਾਡੇ ਜਵਾਕ ਡੋਰੇਮਾਨ, ਮੋਟੂ ਪਤਲੂ ਦੇ ਜਾਣੂ ਹੋਗੇ। ਤਾਰਿਆਂ ਛਾਵੇਂ ਕਦੇ ਸਪਤਰਿਸ਼ੀ ਬਾਰੇ ਓਹਨਾਂ ਨੂੰ ਦੱਸਿਆ ਈ ਨਹੀਂ ਕਿ ਪੁੱਤ ਓਹ ਬਾਬੇ ਦਾ ਮੰਜਾ, ਕੋਲ ਸਾਧ, ਚੋਰ ਤੇ ਕੁੱਤਾ ਜਾਂਦੇ ਆ ਅੱਗੜ ਪਿੱਛੜ।
ਪੱਬਜੀ ਖੇਡਣ ਵਾਲਿਆਂ ਜਵਾਕਾਂ ਨੇ ਕਦੇ ਵਿਹੜੇ ‘ਚ ਖਲੋਤੇ ਸਕੂਟਰ ਦਾ ਮੂਹਰਲਾ ਟੈਰ ਘੁਕਾਕੇ ਮੀਟਰ ਦੇਖਣ ਦਾ ਸਵਾਦ ਨਹੀਂ ਲਿਆ।
ਜਿੰਨ੍ਹਾਂ ਖਾਤਰ ਕੋਠੀਆਂ ਪਈਆਂ ਓਹ ਲਾਚਾਰ ਧੀ ਪੁੱਤ ਦਿੱਲੀਓਂ ਤੀਜੇ ਟਰਮੀਨਲ ਤੇ ਜਾਕੇ ਟੈਚੀਆਂ ਮਗਰ ਖੜ੍ਹਕੇ ਫੇਸਬੁੱਕ ਤੇ ਫੋਟੋ ਪਾਕੇ ਜਹਾਜੇ ਚੜ੍ਹਗੇ।
ਟਿੱਬੇ ਢਾਲੇ ਗਏ, ਖੁੱਲ੍ਹੀਆਂ ਚਰਾਂਦਾਂ ਵਾਹੀਆਂ ਗਈਆਂ ਤੇ ਖੁੱਲ੍ਹੇ ਚਰਦੇ ਪਸੂ ਕਿੱਲਿਆਂ ਤੇ ਆ ਬੱਝੇ। ਦੁੱਧ ਪੁੱਤ ਦੀ ਅਸੀਸ ਹੁੰਦੀ ਸੀ। ਦੁੱਧ ਜ਼ਹਿਰੀ ਹੋ ਗਿਆ ਤੇ ਪੁੱਤ ਪਰਦੇਸੀ।
ਡਾਕਰ ਵਾਹਣਾਂ ‘ਚੋਂ ਲੱਖ ਲੱਖ ਦੀ ਫਸਲ ਨਿੱਕਲਦੀ ਆ। ਮਹਿੰਗੇ ਕੌਨਵੈਂਟ ਸਕੂਲ ਤੇ ਹਸਪਤਾਲਾਂ ਮੂੰਹੇਂ ਸਾਰਾ ਪੈਸਾ ਉੱਜੜ ਜਾਂਦਾ। ਸ਼ੂਗਰ, ਸਟਰੈੱਸ, ਡਿਪਰੈਸ਼ਨ, ਹਾਰਟ ਅਟੈਕ, ਮਾਈਗਰੇਨ ਤੇ ਹੋਰ ਸੈਂਕੜੇ ਬਿਮਾਰੀਆਂ ਤਰੱਕੀ ਦੇ ਨਾਲ ਆਈਆਂ।
ਲੱਖ ਲੱਖ ਤਨਖਾਹਾਂ ਲੈਣ ਆਲੇ ਵੀ ਬੈਠੇ ਆ। ਪਰ ਕਿਸੇ ਦੇ ਚਿਹਰੇ ਤੇ ਖੁਸ਼ੀ ਹੈਗੀ ਆ?...

ਹੱਸਣ ਖਾਤਰ ਰਾਮਦੇਵ ਮਾਅਰਕਾ ਯੋਗਾ ਕਰਨਾ ਪੈ ਰਿਹਾ।
ਸਵਾਲ ਇਹ ਉੱਠਦਾ ਫੇਰ ਤਰੱਕੀ ਦਾ ਫਾਇਦਾ ਕੀ ਹੋਇਆ? ਜੇ ਤਰੱਕੀ ਬੰਦੇ ਦੇ ਭਲੇ ਖਾਤਰ ਸੀ ਫੇਰ ਭਲਾ ਕਿਓਂ ਨਾ ਹੋਇਆ?
ਪੰਜ ਦਰਿਆਵਾਂ ਦੀ ਧਰਤੀ ਤੇ ਤਰੱਕੀ ਨੇ ਪਾਣੀ ਬੋਤਲਾਂ ਨਾਲ ਵਿਕਣ ਲਾਤਾ। ਪੈਕਡ ਗਲਾਸਾਂ ਦਾ ਪਾਣੀ ਵਰਤਦੇ ਆਂ ਬੀ ਸਾਡਾ ਸਟੈਂਡਰਡ ਆ। ਓਦੋਂ ਈ ਪਤਾ ਲੱਗਦਾ ਜਦੋਂ ਭੋਗਾਂ, ਮਰਗਾਂ ਤੇ ਆਕੇ ਛੋਟੇ ਹਾਥੀ ਆਲਾ ਗੱਡੀ ਬੈਕ ਕਰਕੇ ਤੀਹ ਕੈਂਪਰ ਲਾਹ ਕੇ ਪਰਚੀ ਫੜ੍ਹਾ ਦਿੰਦਾ।
ਜਦੋਂ ਤਰੱਕੀ ਹੈਨੀ ਸੀ ਓਦੋਂ ਖਾਲ਼ਾਂ ਤੋਂ ਮੂੰਹ ਮੂਹਰੇ ਮੂਕੇ ਦਾ ਲੜ ਕਰਕੇ ਪਾਣੀ ਪੀ ਲੈਂਦੇ ਸੀ। ਹੁਣ ਧਰਮਿੰਦਰ ਦਾ ਦੂਜਾ ਟੱਬਰ ਸੱਜੇ ਹੱਥ ‘ਚ ਪਾਣੀ ਦਾ ਗਲਾਸ ਫੜ੍ਹਕੇ ਸਾਨੂੰ ਦੱਸਦਾ ਕਿ ਕੈਂਟ ਦਾ ਵਾਟਰ ਪਿਊਰੀਫਾਇਰ ਲਵਾਓ।
ਪਹਿਲੋਂ ਪਾਣੀ ਦੀ ਕਦਰ ਸੀ। ਬੀਬੀਆਂ ਨਿਆਈਂਆਂ ‘ਚ ਵਗਦੇ ਖਾਲਾਂ ਤੇ ਲੀੜੇ ਧੋ ਲਿਆਓਂਦੀਆਂ । ਕਦੇ ਬੀਬੀ ਮੂਹਰੇ ਕੇਸੀ ਨਹਾਓਣ ਬੈਠੋ ਓਹ ਅੱਧੀ ਬਾਲਟੀ ਨਾਲ ਕੇਸੀ ਨਵਾ ਦਿੰਦੀ ਆ। ਚੁਲ੍ਹੀ ਮੂਤ ਕਰਕੇ 10 ਲੀਟਰ ਪਾਣੀ ਡੁੱਲ੍ਹਦਾ। ਫੇਰ ਸੀਵਰੇਜ ਸਿਸਟਮ ਬਣੇ। ਹਰੇਕ ਸ਼ਹਿਰ ‘ਚੋਂ ਕੱਸੀ ਜਿੰਨਾ ਸੀਵਰੇਜ ਦਾ ਪਾਣੀ ਚੱਤੋ ਪੈਰ ਨਿੱਕਲਕੇ ਕਿਤੇ ਕਲ ਕਲ ਵਗਦੇ ਸੱਜਰੇ ਦਰਿਆ ‘ਚ ਡਿੱਗ ਪੈਂਦਾ।
ਵਿਹੜੇ ‘ਚ ਕਿੱਲੀ ਤੇ ਟੰਗੇ ਫਿਲਿਪਸ ਦੇ ਰੇਡੀਓ ‘ਚੋਂ ਹਰਮੰਦਰ ਸਾਹਿਬ ਦੀ ਗੁਰਬਾਣੀ ਦਾ ਜਿਹੜਾ ਸਵਾਦ ਆਓਂਦਾ ਸੀ ਓਹ ਪੀਟੀਸੀ ਦੇ ਲਾਈਵ ‘ਚੋਂ ਕਦੇ ਨਹੀੰ ਆਇਆ। ਏਸੇ ਤਰੱਕੀ ਨੇ ਸੰਗਮਰਮਰ ਲਾ ਲਾਕੇ ਗੁਰੂ ਘਰ ਖਾ ਲਏ। ਲੱਖ ਅੱਖਾਂ ਮੀਚੀ ਚੱਲ ਸੁਰਤੀ ਨੀਂ ਜੁੜਦੀ ਹੁਣ।
ਨਵੇਂ ਜੁੱਗ ਨੇ ਵਿਆਹ ਵੀ ਖਾ ਲਏ। ਗਿਆਰਾਂ ਵਜੇ ਮਿਸ ਸੁਨੀਤਾ ਦੇ ਆਰਕੈਸਟਰਾ ਦੇ ਗਾਣੇ ਨਾਲ ਵਿਆਹ ਸ਼ੁਰੂ ਹੁੰਦਾ ਤੇ ਸਾਢੇ ਚਾਰ ਵਜੇ ਤੱਕ ਆਈਸ ਕਰੀਮ ਖਾਕੇ ਮੁੱਕ ਜਾਂਦਾ। ਤਿੰਨ ਚਾਰ ਘੰਟਿਆਂ ‘ਚ ਸੱਤ ਅੱਠ ਲੱਖ ਥੱਲੇ ਆ ਜਾਂਦਾ ਅਗਲਾ।
ਤਰੱਕੀ ਨੇ ਸਬਰ ਮੁਕਾ ਦਿੱਤਾ। ਭੱਜਲਾ ਓਏ ਕਾਹਲੀ ਆ, ਆਜਾ ਓਏ ਕਾਹਲੀ ਆ। ਕਾਹਲੀ ਨੇ ਟੱਬਰਾਂ ਦੇ ਟੱਬਰ ਸੜਕ ਹਾਦਸਿਆਂ ‘ਚ ਮਾਰ ਸੁੱਟੇ। ਕਿਤੇ ਕੱਠੇ ਛੇ ਜੀਅ, ਕਿਤੇ ਪੰਜ।
ਰੁੱਖ ਪੱਟਕੇ ਏਸੀ ਲਾ ਲਏ ਤੇ ਪਾਣੀ ਗੰਦਾ ਕਰਕੇ ਵਾਟਰ ਫਿਲਟਰ। ਖੋਤੀ ਬੋਹੜ ਥੱਲੇ ਹੀ ਆਈ ਮੁੜਕੇ… ਮਾਣੋ ਤਰੱਕੀਆਂ 🌿
#ਸਾਡੀ_ਮਾਂ_ਬੋਲੀ_ਪੰਜਾਬੀ

...
...



Related Posts

Leave a Reply

Your email address will not be published. Required fields are marked *

One Comment on “ਤਰੱਕੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)