More Punjabi Kahaniya  Posts
ਜ਼ਮੀਨ ਬੰਦੇ ਨੂੰ ਆਜ਼ਾਦ ਕਰਦੀ ਹੈ


ਜ਼ਮੀਨ ਬੰਦੇ ਨੂੰ ਆਜ਼ਾਦ ਕਰਦੀ ਹੈ…
ਜੇ ਜ਼ਿੰਦਗੀ ਵਿੱਚ ਬੰਦਾ ਕੁੱਝ ਕਰ ਸਕਦਾ ਹੋਵੇ ਤਾਂ ਉਹਨੂੰ 10 ਕਿੱਲੇ ਦੇ ਕਰੀਬ ਜ਼ਮੀਨ ਖ਼ਰੀਦਣੀ ਚਾਹੀਦੀ ਹੈ… ਕਿਸੇ ਦਰਿਆ ਕਿਨਾਰੇ, ਕਿਸੇ ਮੰਡ ਵਿੱਚ, ਜਿੱਥੋਂ ਸ਼ਹਿਰ ਦੂਰ ਹੋਣI
ਜ਼ਮੀਨ ਬੰਦੇ ਨੂੰ ਆਜ਼ਾਦ ਕਰਦੀ ਹੈ… ਇਸ ਤਰ੍ਹਾਂ ਦੀ ਜ਼ਮੀਨ ਵਿੱਚ ਰਹਿ ਕੇ ਬੰਦਾ ਆਪਣੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਹਾਸਲ ਕਰ ਸਕਦਾ। ਫ਼ਸਲ ਖਾਣ ਲਈ ਖੇਤ ਵਿੱਚੋਂ ਆ ਰਹੀ ਹੈ, ਦੁੱਧ ਮੱਝਾਂ ਤੋਂ ਆ ਰਿਹਾ, ਤੂੜੀ ਵਾਲੇ ਕੁੱਪ ਤੇ ਚੜ੍ਹਾਈਆਂ ਸਬਜ਼ੀ ਦੀਆਂ ਦੋ ਵੇਲਾਂ ਬਹੁਤ ਹਨ। ਕੁੱਝ ਕਨਾਲ਼ਾਂ ਵਿੱਚ ਦਾਲ਼ਾਂ ਦੀ ਖੇਤੀ ਕੀਤੀ ਜਾ ਸਕਦੀ ਹੈ, ਗੁੜ ਲਈ ਗੰਨਾ ਬੀਜ ਲਓ।
ਹੋਰ ਬੰਦੇ ਨੂੰ ਜੀਣ ਲਈ ਕੀ ਚਾਹੀਦਾ?
ਵੱਡਾ ਘਰ? ਝੌਂਪੜੀ ਬੇਹਤਰ ਹੈ, ਖੇਤਾਂ ਵਿੱਚ ਦਰੱਖਤਾਂ ਥੱਲੇ, ਦਰਿਆ ਕਿਨਾਰੇ ਗਰਮੀ ਨਹੀਂ ਲੱਗਦੀ। ਸਰਦੀ? ਝੌਪੜ੍ਹੀਂ ਵਿੱਚ ਇੱਕ ਪਾਸੇ ਪਸ਼ੂ ਬੰਨ੍ਹੇ ਹੋਣ, ਦੂਜੇ ਪਾਸੇ ਟੱਬਰ ਸੁੱਤਾ ਹੋਏ ਤਾਂ ਵੀ ਸਰਦੀ ਨਹੀਂ ਲੱਗਦੀ।
ਕੱਪੜੇ? ਦੋ ਕੁੜਤੇ ਪਜਾਮੇ ਇੱਕ ਸਾਲ ਲਈ ਬਹੁਤ ਹਨ। ਦੋ ਹੱਥੀਂ ਬੁਣੀਆਂ ਕੋਟੀਆਂ ਨਾਲ਼ ਸਿਆਲ਼ ਲੰਘ ਜਾਂਦਾ। ਬਾਕੀ ਮਹਿੰਗੇ ਸ਼ੌਪਿੰਗ ਮਾਲਜ਼ ਦੇ ਬਾਹਰ ਦੇਖਿਓ ਕਿ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਕੰਪਲੀਟ ਕਰਨ ਲਈ ਨਵੇਂ ਕੱਪੜਿਆਂ ਦੇ ਝੋਲੇ ਫੜ੍ਹ ਕੇ ਨਿਕਲਦੇ ਹਨ ਪਰ ਖੁਸ਼...

ਉਹ ਫੇਰ ਵੀ ਨਹੀਂ ਰਹਿ ਪਾਉਂਦੇ!
ਖਾਣੀ ਰੋਟੀ ਹੈ, ਪੀਣਾ ਪਾਣੀ/ ਲੱਸੀ/ ਦੁੱਧ ਹੈ, ਚਿਕਨ ਖਾਣਾ ਮੁਰਗ਼ੇ ਪਾਲੇ ਹਨ, ਨਹੀਂ ਤਾਂ ਫਿਰ ਦਰਿਆ ਕਿਨਾਰੇ ਫ਼ਸਲ ਖ਼ਰਾਬ ਕਰਨ ਵਾਲੇ ਸੂਰ ਦਾ ਸ਼ਿਕਾਰ ਹੈ।
ਹੋਰ ਜ਼ਰੂਰਤਾਂ ਕੀ ਹਨ?
ਗੱਡੀ? ਕੀ ਕਰਨਾ ਇਸਦਾ? ਰਿਸ਼ਤੇਦਾਰ? ਉਨ੍ਹਾਂ ਰਿਸ਼ਤੇਦਾਰਾਂ ਦੀ ਚਿੰਤਾ ਕਰਨੀ ਹੈ ਜਿਹੜੇ ਦੁਨੀਆਂ ਦੇ ਦਿਖਾਵੇ ਦੀ ਚੂਹੇ ਦੌੜ ਵਿੱਚ ਫ਼ਸੇ ਹਨ? ਤੁਸੀਂ ਜੇ ਉਹਨਾਂ ਵਿੱਚ ਫ਼ਸ ਗਏ ਤਾਂ ਕੋਈ ਗਤੀ ਨਹੀਂ ਤੁਹਾਡੀ!
ਜ਼ਮੀਨ ਤੁਹਾਨੂੰ ਇਸ ਲਾਇਕ ਬਣਾਉਂਦੀ ਹੈ ਕਿ ਤੁਸੀਂ ਆਜ਼ਾਦ ਰਹੋ ਪਰ ਸਾਡੇ ਲੋਕਾਂ ਨੇ ਤਾਂ ਗ਼ੁਲਾਮੀ ਕਰਨੀ ਹੈ। ਮਾਰਕੀਟ ਤੇ ਨਿਰਭਰ ਹੋਣਾ ਹੈ, ਮਾਰਕੀਟ ਦੇ ਗ਼ੁਲਾਮ ਹੋਣਾ ਹੈ, ਇਸਦੇ ਮੱਕੜ੍ਹ ਜਾਲ ਵਿੱਚ ਫਸਣਾ ਹੈ। ਮਾਰਕੀਟ ਨਵਾਂ ਪ੍ਰੋਡਕਟ ਲਿਆਉਂਦੀ ਹੈ, ਅਸੀਂ ਉਹੀ ਖ਼ਰੀਦਣਾ ਹੈ, ਜੇ ਸਾਡੇ ਕੋਲ ਉਹ ਨਹੀਂ ਤਾਂ ਅਸੀਂ ਅਧੂਰੇ ਹਾਂ! ਹੋਣਾ ਤਾਂ ਇਹ ਚਾਹੀਦਾ ਬਈ ਤੁਸੀਂ ਮਾਰਕੀਟ ਉੱਤੇ ਨਹੀਂ ਸਗੋਂ ਮਾਰਕੀਟ ਤੁਹਾਡੇ ਉੱਤੇ ਨਿਰਭਰ ਹੋਵੇ !
ਇਸ ਚੂਹੇ ਦੌੜ ਵਿੱਚੋਂ ਬਾਹਰ ਨਿੱਕਲੋ 🙏
– ਸੰਦੀਪ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)