More Punjabi Kahaniya  Posts
ਲੱਡੂ ਅਤੇ ਲਾਡੀ


(ਲੱਡੂ ਅਤੇ ਲਾਡੀ)

ਇਹ ਕਹਾਣੀ ਹੈ ਦੋ ਦੋਸਤਾਂ ਦੀ ਇਸ ਦੇ ਵਿੱਚ ਇੱਕ ਦਾ ਨਾਮ ਹੈ ਲੱਡੂ ਤੇ ਦੂਸਰੇ ਦਾ ਨਾਮ ਹੈ ਲਾਡੀ, ਇਹ ਕਹਾਣੀ ਵਿਚ ਉਨ੍ਹਾਂ ਦੋ ਦੋਸਤਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਬਦਲਾਵ ਨੂੰ ਤੇ ਓਨਾਂ ਦੀ ਇੱਕ ਨੇਕ ਤੇ ਵੱਖਰੀ ਸੋਚ ਨੂੰ ਦਿਖਾਇਆ ਗਿਆ ਹੈ ।

ਲੱਡੂ ਤੇ ਲਾਡੀ ਦੋਨੋਂ ਹੀ ਸਕੂਲ ਇਕੱਠੇ ਜਾਇਆ ਕਰਦੇ ਸੀ । ਤੇ ਦੋਨਾਂ ਦਾ ਆਪਸ ਵਿੱਚ ਕਾਫ਼ੀ ਪਿਆਰ ਸੀ, ਸਕੂਲ ਤੋਂ ਵਾਪਸ ਆਕੇ ਦੋਨੋਂ ਕੱਠੇ ਖੇਡਦੇ ਹੁੰਦੇ ਸੀ ।
ਹਮੇਸ਼ਾਂ ਇੱਕ ਦੂਜੇ ਦੇ ਨਾਲ ਹੱਸਦੇ ਖੇਡਦੇ ਰਹਿੰਦੇ ਸੀ, ਕੋਈ ਵੀ ਐਸਾ ਦਿਨ ਨਹੀਂ ਸੀ, ਜਿਸ ਦਿਨ ਉਹ ਦੋਨੋਂ ਇੱਕ ਦੂਸਰੇ ਤੋਂ ਵਿਛੜੇ ਹੋਣ,
ਇਕ ਦਿਨ ਦੋਨੋਂ ਗੁੱਲੀ – ਡੰਡਾ ਖੇਡਣ ਢਏ ਹੁੰਦੇ, ਤੇ ਅਚਾਨਕ ਉਨ੍ਹਾਂ ਦੇ ਕੋਲੋਂ ਇੱਕ ਬਹੁਤ ਤੇਜ਼ (ਐਂਬੂਲੈਂਸ) ਦੀ ਗੱਡੀ ਨਿਕਲ ਜਾਂਦੀ ਹੈ ।
ਫਿਰ ਉਹ (ਐਂਬੂਲੈਂਸ) ਪਿੰਡ ਦੇ ਇਕ ਘਰ ਅੱਗੇ ਜਾਕੇ ਖੜ੍ਹੀ ਹੋ ਜਾਂਦੀ ਹੈ। ਉਸ ਘਰ ਦੇ ਵਿੱਚੋਂ ਇੱਕ ਮਰੀਜ਼ ਨੂੰ ਲੈਕੇ ( ਐਂਬੂਲੈਂਸ) ਬੜੀ ਤੇਜ਼ੀ ਦੇ ਨਾਲ ਸ਼ਹਿਰ ਵੱਲ ਨੂੰ ਨਿਕਲ ਜਾਂਦੀ ਹੈ।
ਲੱਡੂ ਤੇ ਲਾਡੀ ਇਹ ਸਭ ਵੇਖਕੇ ਬੜੇ ਹੈਰਾਨ ਹੋ ਜਾਂਦੇ ਹੈ, ਫਿਰ ਲੱਡੂ ਪਿੰਡ ਦੇ ਕਿਸੇ ਬਜ਼ੁਰਗ ਕੋਲੋਂ ਪੁੱਛਦਾ ਹੈ।
ਇਹ ਗੱਡੀ ਕਿੱਥੇ ਗਈ ਹੈ ?
ਉਹ ਬਜ਼ੁਰਗ ਦੱਸਦਾ ਹੈ, ਕੀ ਕਾਫ਼ੀ ਰਾਤ ਦਾ ਝੰਡੂ ਦੇ  ਪੇਟ ਵਿੱਚ ਦਰਦ ਸੀ । ਪਿੰਡ ਦੇ ਵੈਦ ਦੀ ਸਮਝ ਤੋਂ ਬਾਹਰ ਸੀ, ਇਸ ਲਈ ਝੰਡੂ ਨੂੰ ਇਲਾਜ਼ ਵਾਸਤੇ ਸ਼ਹਿਰ ਦੇ ਹਸਪਤਲ  ਲੈਕੇ ਗਏ ਹੈਂ।
ਬਜ਼ੁਰਗ ਦੀਆਂ ਗੱਲਾਂ ਸੁਣਕੇ ਲੱਡੂ ਤੇ ਲਾਡੀ ਦੋਨੋਂ ਸੋਚਾਂ ਵਿਚ ਪੈ ਗਏ।

ਕੁਝ ਦਿਨਾਂ ਬਾਅਦ ਝੰਡੂ ਠੀਕ – ਠਾਕ ਹੋਕੇ ਵਾਪਸ ਪਿੰਡ ਆ ਗਿਆ । ਤੇ ਪਿੰਡ ਦਾ ਗੇੜਾ ਕੱਢਣ ਲੱਗਿਆ । ਲੱਡੂ ਤੇ ਲਾਡੀ ਓਸ ਦਿਨ ਦੀ ਤਰ੍ਹਾਂ ਅੱਜ ਵੀ ਖੇਡਦੇ ਪਏ ਸੀ ।
ਝੰਡੂ ਲੱਡੂ ਤੇ ਲਾਡੀ ਦੇ ਕੋਲ ਆਕੇ ਬੈਠ ਗਿਆ। ਲੱਡੂ ਤੇ ਲਾਡੀ ਆਪਣਾ ਖੇਡ ਛੱਡਕੇ ਝੰਡੂ ਵੱਲ ਗੌਰ ਨਾਲ ਵੇਖਣ ਲੱਗੇ।
ਝੰਡੂ ਕਹਿਣ ਲੱਗਾ ।
“ਕੀ ਗੱਲ ਲੱਡੂ ਲਾਡੀ ਤੁਸੀ ਆਪਣਾ ਖੇਡ ਕਿਉਂ ? ਬੰਦ ਕਰ ਦਿੱਤਾ।”
ਝੰਡੂ ਦੀ ਗੱਲ ਸੁਣਕੇ ਲੱਡੂ ਤੇ ਲਾਡੀ ਉਸਦੇ ਕੋਲ ਆਕੇ ਬੈਠ ਗਏ।
ਤੇ ਪੁੱਛਣ ਲੱਗੇ, ਝੰਡੂ ਚਾਚਾ ਹੁਣ ਤੁਹਾਡੀ ਤਬੀਅਤ ਕਿਵੇਂ ਹੈ ?
ਝੰਡੂ : – ਲੱਡੂ ਤੇ ਲਾਡੀ ਹੁਣ ਮੈਂ ਬਿਲਕੁਲ ਠੀਕ ਹਾਂ। ”
ਲੱਡੂ ਤੇ ਲਾਡੀ : – ਝੰਡੂ ਚਾਚਾ ਸਾਨੂੰ ਪਿੰਡ ਦੇ ਇੱਕ ਬਜ਼ੁਰਗ ਦੱਸਦੇ ਸੀ, ਕਿ ਤੁਹਾਨੂੰ ਸ਼ਹਿਰ ਦੇ ਹਸਪਤਾਲ ਵਿੱਚ ਲੈਕੇ ਗਏ ਸੀ। ”
ਝੰਡੂ :- ਹਾਂ ਲੱਡੂ ਤੇ ਲਾਡੀ ਬਹੁਤ ਵੱਡਾ ਤੇ ਵਧੀਆ ਹਸਪਤਾਲ ਸੀ, ਉਹਨਾਂ ਮੇਰਾ ਬਹੁਤ ਵਧੀਆ ਇਲਾਜ਼ ਕੀਤਾ ਹੈ। ”
ਲੱਡੂ ਤੇ ਲਾਡੀ :- ਹੈੰ ਝੰਡੂ ਚਾਚਾ ਸੱਚੀ! ਕਿ ਤੁਸੀਂ ਸਾਨੂੰ ਵੀ ਉਹ ਹਸਪਤਾਲ ਦਿਖਾਉੰਣ ਲੈਕੇ ਜਾਓਗੇ। ”
ਝੰਡੂ :- ਤੁਸੀਂ ਹਸਪਤਾਲ ਦੇਖਕੇ ਕੀ ਕਰਨਾ ਹੈ।”
ਲੱਡੂ ਤੇ ਲਾਡੀ :- ਪਲੀਜ਼ ਝੰਡੂ ਚਾਚਾ। ”
ਝੰਡੂ :- ਠੀਕ ਹੈ, ਮੈਂ ਅਗਲੇ ਹਫ਼ਤੇ ਦਿਖਾਉਣ ਜਾਣਾ ਹੈ, ਤੁਹਾਨੂੰ ਦੋਨਾਂ ਨੂੰ ਵੀ ਨਾਲ ਲੈਜਾਂ ਗਾ।
ਦੋਨੋਂ ਝੰਡੂ ਚਾਚਾ ਦੀ ਗੱਲ ਸੁਣਕੇ ਗਲੇ ਲੱਗ ਕੇ,  ਗੱਲ ਤੋਂ ਕਿਸ  ਕਰਕੇ ਬੋਲੇ ਥੈਂਕ ਯੂ ਝੰਡੂ ਚਾਚਾ ।”

ਲੱਡੂ ਤੇ ਲਾਡੀ ਹਫ਼ਤੇ ਦੇ ਉਸ ਦਿਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਪਏ ਸੀ, ਜਿਸ ਦਿਨ ਉਹਨਾਂ ਨੇ ਹਸਪਤਲ ਨੂੰ ਦੇਖਣ ਜਾਣਾ ਸੀ।
ਤੇ ਆਖਿਰ ਉਹ ਦਿਨ ਆ ਹੀ ਗਿਆ।
ਲੱਡੂ ਤੇ ਲਾਡੀ ਝੰਡੂ ਚਾਚਾ ਜੀ ਨਾਲ ਬੱਸ ਵਿੱਚ ਬੈਠਕੇ ਸ਼ਹਿਰ ਵੱਲ ਨੂੰ ਹੋ ਤੁਰੇ, ਲੱਡੂ ਤੇ   ਲਾਡੀ ਪਹਿਲਾਂ ਕਦੀ ਸ਼ਹਿਰ ਨਹੀਂ ਆਏ ਸੀ।
ਲੱਡੂ ਤੇ ਲਾਡੀ  ਸ਼ਹਿਰ ਦੀਆਂ ਸੜਕਾਂ ਗੱਡੀਆਂ ਕਾਰਾਂ ਮੋਟਰਸਾਈਕਲ, ਵੱਡੀਆਂ ਵੱਡੀਆਂ ਬਿਲਡਿੰਗਾਂ, ਲਾਈਟਾਂ ਵਾਲੇ ਖੰਬੇ, ਖਾਣ-ਪੀਣ ਦੀਆਂ ਦੁਕਾਨਾਂ, ਵੰਨ ਸੁਵੰਨੇ ਕੱਪੜਿਆਂ ਦੀਆਂ ਦੁਕਾਨਾਂ, ਤੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਦੇਖਕੇ ਹੈਰਾਨ ਹੋ ਗਏ।
ਫਿਰ ਉਹ ਸ਼ਹਿਰ ਦੇ ਉਹੀ ਹਸਪਤਾਲ ਪਹੁੰਚ ਗਏ । ਜਿੱਥੇ ਝੰਡੂ ਚਾਚਾ ਦਾ ਇਲਾਜ਼ ਹੋਇਆ ਸੀ।
ਹਸਪਤਾਲ ਨੂੰ ਦੇਖਕੇ ਉਨ੍ਹਾਂ ਦੇ ਮੂੰਹ ਤੇ ਅੱਖਾਂ ਖੁੱਲ੍ਹੇ ਰਹਿ ਗਏ।
ਹਸਪਤਾਲ ਵਿੱਚ ਕਾਫੀ ਮਰੀਜ਼ ਸੀ, ਕਾਫ਼ੀ ਕਰਮਚਾਰੀ ਸੀ, ਕਾਫੀ ਸਾਰੇ ਡਾਕਟਰ ਸਾਹਿਬ ਸੀ।
ਫਿਰ ਇੱਕ ਡਾਕਟਰ ਸਾਹਿਬ ਨੂੰ ਝੰਡੂ ਚਾਚਾ ਨੇ ਦਿਖਾਇਆ ਜਿਨ੍ਹਾਂ ਕੋਲੋਂ ਉਨ੍ਹਾਂ ਦਾ ਇਲਾਜ਼ ਚੱਲਦਾ ਸੀ।
ਝੰਡੂ ਚਾਚਾ ਡਾਕਟਰ ਨੂੰ ਦਿਖਾਕੇ, ਤੇ ਦਵਾਈ ਲੈਕੇ, ਲੱਡੂ ਤੇ ਲਾਡੀ ਨੂੰ ਵਾਪਸ ਪਿੰਡ ਲੈ ਆਏ ।

ਲੱਡੂ ਤੇ ਲਾਡੀ ਫੇਰ  ਪਹਿਲਾਂ ਦੀ ਤਰਾਂ ਸਕੂਲ ਜਾਇਆ ਕਰਦੇ, ਤੇ ਵਾਪਸ ਘਰ ਆਕੇ । ਆਪਣਾ ਕੋਈ ਨਾ ਕੋਈ ਖੇਡ ਖੇਡਿਆ ਕਰਦੇ ।
ਲੱਡੂ ਤੇ ਲਾਡੀ ਇਕ ਦਿਨ ਸਕੂਲ ਵਿੱਚ ਪੜ੍ਹਦੇ ਪਏ ਸੀ। 
ਕਿ ਅਚਾਨਕ ਉਨ੍ਹਾਂ ਦੀ ਕਲਾਸ ਵਿਚ ਇਕ ਜੰਟਲਮੈਨ  ਆਦਮੀ ਆ ਗਏ। ਤੇ ਨਾਲ ਹੀ ਉਨ੍ਹਾਂ ਦੇ ਪ੍ਰਿੰਸੀਪਲ ਸਾਹਿਬ  ਵੀ ਆ ਗਏ ।
ਤੇ ਫੇਰ ਪ੍ਰਿੰਸੀਪਲ ਸਾਹਿਬ ਕਹਿਣ ਲੱਗੇ।
“ਪਿਆਰੇ ਬੱਚਿਓ ਇਹ ਤੁਹਾਡੇ ਅੱਜ ਤੋਂ ਨਵੇਂ ਇੰਚਾਰਜ ਟੀਚਰ ਹੈ । ”
ਲੱਡੂ ਤੇ ਲਾਡੀ ਤੇ ਉਸ ਦੀ ਕਲਾਸ ਦੇ ਸਾਰੇ ਬੱਚਿਆਂ ਨੇ ਤਾਲੀਆਂ ਨਾਲ ਨਵੇਂ ਇੰਚਾਰਜ ਟੀਚਰ ਦਾ ਸਵਾਗਤ ਕੀਤਾ।
ਇੰਚਾਰਜ ਟੀਚਰ ਬਹੁਤ ਹੀ ਸਮਝਦਾਰ ਤੇ ਬਹੁਤ ਇਮਾਨਦਾਰ ਵਿਅਕਤੀ ਸੀ।
ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ।
ਕੁਝ ਹੀ ਦਿਨਾਂ ਦੇ ਵਿੱਚ ਉਹ ਸਾਰੇ ਹੀ ਸਕੂਲ ਦੇ ਹਰਮਨ ਪਿਆਰੇ ਟੀਚਰ ਬਣ ਗਏ। ਤੇ ਲੱਡੂ ਲਾਡੀ ਉਨ੍ਹਾਂ ਦੇ ਲਈ ਸਭ ਤੋਂ ਪਿਆਰੇ ਵਿਦਿਆਰਥੀ ਬਣ ਗਏ ।
ਉਹ ਲੱਡੂ ਤੇ ਲਾਡੀ ਨੂੰ ਬਹੁਤ ਪਿਆਰ ਕਰਦੇ ਸੀ ।
ਇਕ ਦਿਨ ਉਹ ਟੀਚਰ ਕਲਾਸ ਦੇ ਸਾਰੇ ਬੱਚਿਆਂ ਨੂੰ ਪੁੱਛਣ ਲੱਗੇ ਕਿ ਕੌਣ ਵੱਡਾ ਹੋ ਕੇ ਕੀ – ਕੀ ਬਣੇਗਾ ।
ਸਾਰਿਆਂ ਨੇ ਆਪੋ ਆਪਣੇ ਬਾਰੇ ਦੱਸਿਆ ।
ਫਿਰ ਟੀਚਰ ਸਾਹਿਬ ਨੇ ਲੱਡੂ ਤੇ ਲਾਡੀ ਨੂੰ ਉਨ੍ਹਾਂ ਬਾਰੇ ਪੁੱਛਿਆ ਤੁਸੀਂ ਵੱਡੇ ਹੋਕੇ ਕੀ ਬਣੋਗੇ ?
ਲੱਡੂ ਤੇ ਲਾਡੀ ਨੇ ਇੱਕ ਦੂਸਰੇ ਵੱਲ ਦੇਖਕੇ ਕਿਹਾ।
” ਸਰ ਜੀ ਅਸੀਂ ਵੱਡੇ ਹੋਕੇ ਉਹ ਸਾਰੀਆਂ ਸੁਵਿਧਾਵਾਂ ਆਪਣੇ ਪਿੰਡ ਲੈਕੇ ਆਵਾਂਗੇ ਜਿਨ੍ਹਾਂ ਦੇ ਕਰਕੇ ਸਾਡੇ ਪਿੰਡ ਦੇ ਲੋਕਾਂ ਨੂੰ ਸ਼ਹਿਰ ਜਾਣਾ ਪੈਂਦਾ ਹੈ। ”
ਸਭ ਤੋਂ ਪਹਿਲਾਂ ਤੇ ਅਸੀਂ ਪਿੰਡ ਵਿਚ ਇੱਕ ਹਸਪਤਾਲ  ਬਣਾਵਾਂਗੇ ਤੇ  ਪਿੰਡ ਦੇ ਸਾਰੇ ਲੋਕਾਂ ਦਾ ਉਥੇ ਹੀ  ਇਲਾਜ਼ ਕਰਿਆ ਕਰਾਂਗੇ ਤਾਂਕਿ ਸਾਡੇ ਪਿੰਡ ਦੇ ਲੋਕਾਂ ਨੂੰ ਇਲਾਜ਼ ਵਾਸਤੇ ਸ਼ਹਿਰ ਨਾ ਜਾਣਾ ਪਵੇ। ”
ਟੀਚਰ ਸਾਹਿਬ ਲੱਡੂ ਤੇ ਲਾਡੀ ਦੀ ਸੋਚ ਦੇਖਕੇ ਬੜੇ ਹੀ ਖੁਸ਼ ਤੇ ਪ੍ਰਭਾਵਤ ਹੋਏ ।
ਤੇ ਫਿਰ ਕਹਿਣ ਲੱਗੇ ਲੱਡੂ ਤੇ ਲਾਡੀ ਇਹ ਕਿਵੇਂ ਹੋਵੇਗਾ ? ਤੁਸੀਂ ਤੇ ਹਾਲੇ ਬਹੁਤ ਛੋਟੇ ਹੋ ।
ਲੱਡੂ ਤੇ ਲਾਡੀ ਟੀਚਰ ਸਾਹਿਬ ਦੀ ਗੱਲ ਸੁਣਕੇ ਸੋਚਾਂ ਵਿੱਚ ਪੈ ਗਏ।
ਤੇ ਦੋਨੂੰ ਆਪਣੇ ਸਿਰ ਵਿੱਚ ਖੁਰਕਣ ਲੱਗੇ ।
ਤੇ ਫਿਰ ਟੀਚਰ ਸਾਹਿਬ ਨੂੰ ਕਹਿਣ ਲੱਗੇ।
“ਹਾਂਜੀ ਸਰ ਜੀ ਇਹ ਤਾਂ ਅਸੀਂ ਕਦੀ ਸੋਚਿਆ ਹੀ ਨਹੀਂ ਸੀ ।”
ਫਿਰ ਟੀਚਰ ਸਾਹਿਬ ਨੇ ਕਿਹਾ।
” ਲੱਡੂ ਤੇ ਲਾਡੀ ਤੁਸੀਂ ਆਪਣੀ ਸੋਚ ਨੂੰ ਏਦਾਂ ਹੀ ਰੱਖਣਾ ਮੈਂ ਤੁਹਾਡੇ ਨਾਲ ਹਾਂ ।”
“ਮੇਰਾ ਇਕ ਦੋਸਤ ਬਾਹਰ ਅਮਰੀਕਾ ਵਿੱਚ ਬਹੁਤ ਅਮੀਰ ਤੇ ਵੱਡਾ ਡਾ: ਹੈ  । ਮੈਂ ਤੁਹਾਡੇ ਬਾਰੇ ਉਨ੍ਹਾਂ ਨਾਲ ਕੱਲ ਗੱਲ ਕਰਦਾ ਹਾਂ।
ਮੈਂ ਤੁਹਾਨੂੰ ਦੋਨਾਂ ਨੂੰ ਓਥੇ ਪੜਨ ਲਈ ਭੇਜ ਦੇਵਾਂਗਾ । ਤੇ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਕੇ ਡਾਕਟਰ ਬਣਕੇ ਵਾਪਸ ਭਾਰਤ ਆ ਜਾਣਾ । ਤੇ ਇਥੇ ਆਕੇ ਆਪਣੇ ਪਿੰਡ ਇਕ ਬਹੁਤ ਵਧੀਆ ਹਸਪਤਾਲ ਬਣਾ ਲੈਣਾ । ”
ਲੱਡੂ ਤੇ ਲਾਡੀ ਟੀਚਰ ਸਾਹਿਬ ਦੀ ਗੱਲ ਸੁਣਕੇ ਬਹੁਤ ਖੁਸ਼ ਹੋਏ।

ਅਗਲੇ ਦਿਨ ਲੱਡੂ ਤੇ ਲਾਡੀ ਬਹੁਤ ਖੁਸ਼ ਸੀ, ਅੱਜ ਟੀਚਰ ਸਾਹਿਬ ਕੋਲੋਂ ਉਨ੍ਹਾਂ ਆਪਣੀ ਬਾਹਰ ਜਾਣ ਦੀ ਖ਼ਬਰ ਸੁਣਨੀ ਸੀ।
ਜਦ ਉਹ ਸਕੂਲ ਜਾਕੇ ਟੀਚਰ ਸਾਹਿਬ ਨੂੰ ਮਿਲੇ, ਤੇ ਉਨ੍ਹਾਂ ਦੇਖਿਆ ਕਿ ਟੀਚਰ ਸਾਹਿਬ ਬਹੁਤ ਹੀ ਉਦਾਸ ਹੈ ।
ਲੱਡੂ ਤੇ ਲਾਡੀ ਨੇ ਟੀਚਰ ਸਾਹਿਬ ਨੂੰ ਉਹਨਾਂ ਦੇ ਉਦਾਸੀ ਦਾ ਕਾਰਨ ਪੁੱਛਿਆ।
ਤੇ ਟੀਚਰ ਸਾਹਿਬ ਕਹਿਣ ਲੱਗੇ।
” ਲੱਡੂ ਤੇ ਲਾਡੀ ਮੈਂ ਤੁਹਾਡੇ ਬਾਰੇ  ਆਪਣੇ ਦੋਸਤ ਦੇ ਨਾਲ ਕੱਲ੍ਹ ਗੱਲ ਕੀਤੀ ਸੀ, ਤੇ ਉਹਨਾਂ ਕਿਹਾ ਹੈ।
ਕੀ ਮੈਂ ਦੋਨਾਂ ਨੂੰ ਨਹੀਂ ਬੁਲਾ ਸਕਦਾ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਅਮਰੀਕਾ ਦਾ ਵੀਜ਼ਾ ਮਿਲ ਸਕਦਾ ਹੈ।
ਮੈਂ ਤੁਹਾਡੀ ਦੋਨਾਂ ਦੀ ਦੋਸਤੀ ਦੇਖਕੇ ਇਹ ਸਮਝ ਗਿਆ ਹਾਂ, ਕਿ ਤੁਸੀ ਦੋਨੋ ਕਦੀ ਵੀ ਇੱਕ ਦੂਸਰੇ ਤੋਂ ਵੱਖ ਨਹੀਂ ਹੋ ਸਕਦੇ।
ਇਸ ਲਈ ਉਦਾਸ ਹਾਂ, ਕਿ ਤੁਸੀਂ ਆਪਣਾ ਸੁਪਨਾ ਕਿਵੇਂ ਪੂਰਾ ਕਰੋਗੇ।
ਅਮਰੀਕਾ ਤੁਹਾਡੇ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਹੀ ਜਾਣਾ ਹੋਵੇਗਾ। ”
ਕਾਫੀ ਦੇਰ ਸੋਚ ਵਿਚਾਰ  ਕਰਕੇ ਫਿਰ ਲੱਡੂ ਤੇ ਲਾਡੀ ਨੇ ਟੀਚਰ ਸਾਹਿਬ ਨੂੰ ਜਵਾਬ ਦਿੱਤਾ।
ਲੱਡੂ ਤੇ ਲਾਡੀ : ਸਰ ਜੀ ਲੱਡੂ ਅਮਰੀਕਾ ਜਾਏਗਾ ਤੇ ਇਹ ਉੱਥੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰੇਗਾ । ਤੇ ਲਾਡੀ ਇਥੇ ਪਿੰਡ ਰਹਿਕੇ ਆਪਣੀ ਪੜ੍ਹਾਈ ਪੂਰੀ ਕਰੇਗਾ ।
ਨਾਲੇ ਲੱਡੂ ਬਾਹਰ ਜੋ ਪੜ੍ਹਾਈ  ਕਰੇਗਾ । ਤੇ ਜੋ ਕੰਮ ਕਾਜ ਕਰੇਗਾ।
ਉਸ ਪੈਸਿਆਂ ਨੂੰ ਬਚਾਕੇ ਹਸਪਤਾਲ ਵੀ ਬਣਾ ਲਵਾਂਗੇ।
ਤੇ ਲਾਡੀ ਇਥੇ ਕੋਈ ਚੰਗਾ ਕੰਮ – ਕਾਰ ਕਰਕੇ ਪੈਸੇ ਬਚਾਕੇ ਰੱਖੇਗਾ ।
ਜੌ ਓਸ ਵਖਤ ਕੰਮ ਆਉਣਗੇ।
ਜਿਸਦੇ ਨਾਲ ਸਰ ਜੀ ਅਸੀਂ ਆਪਣਾ ਸੁਪਨਾ ਪੂਰਾ ਕਰਾਂਗੇ।
ਮੰਨਦਿਆਂ ਕਦੀ ਅਸੀਂ ਇਕ-ਦੂਜੇ ਤੋਂ ਵੱਖ ਨਹੀਂ ਹੋਏ ਪਰ ਸਾਡੀ ਦੋਸਤੀ ਤੋਂ ਵੱਧਕੇ ਕਿਤੇ ਹੈ ਸਾਡਾ ਇਹ ਸੁਪਨਾ ।”

ਲੱਡੂ ਤੇ ਲਾਡੀ ਦੀ ਸੋਚ ‘ਤੇ ਦੋਸਤੀ ਦਾ ਪਿਆਰ ਦੇਖਕੇ ਟੀਚਰ ਸਾਹਿਬ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ।
ਓਨਾਂ  ਲੱਡੂ ਤੇ ਲਾਡੀ ਨੂੰ ਆਪਣੇ ਗਲੇ ਲਾਕੇ ਬਹੁਤ ਸਾਰਾ ਪਿਆਰ ਦਿੱਤਾ,  ਤੇ ਕਿਹਾ ।
ਲੱਡੂ ਤੇ ਲਾਡੀ ਤੁਹਾਨੂੰ ਹਸਪਤਾਲ ਬਣਾਉਣ ਦੀ ਪਰੇਸ਼ਾਨੀ  ਲੈਣ ਦੀ ਲੋੜ ਨਹੀਂ ਹੈ, ਮੈਂ ਤੁਹਾਡੇ ਬਾਰੇ ਆਪਣੇ ਦੋਸਤ ਨਾਲ ਗੱਲ ਕੀਤੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਕੀ ਉਹ ਬਹੁਤ ਅਮੀਰ ਵਿਅਕਤੀ ਹੈ।
ਡਾਕਟਰ ਹੋਣ ਦੇ ਨਾਲ ਉਹ ਅਮਰੀਕਾ ਦੇ ਬਹੁਤ ਵੱਡੇ ਬਿਜਨਸਮੈਨ ਵੀ ਹੈ ।
ਤੁਸੀ ਦੋਨੋ ਬਸ ਆਪਣੀ ਪੜ੍ਹਾਈ ਵੱਲ ਧਿਆਨ ਦੇਵੋ । ਤੇ ਹਸਪਤਾਲ ਬਣਾਉਣ ਦਾ ਸਾਰਾ ਖਰਚਾ ਮੇਰਾ ਅਮਰੀਕਾ ਵਾਲਾ ਦੋਸਤ ਆਪ ਕਰੇਗਾ ।
ਤੁਹਾਨੂੰ ਘਬਰਾਉੰਣ ਦੀ ਲੋੜ ਨਹੀਂ ਮੇਰੇ ਬੱਚਿਓ ਅਸੀਂ ਤੁਹਾਡੇ ਨਾਲ ਹਾਂ। ਲੱਡੂ  ਅਮਰੀਕਾ ਜਾਕੇ  ਡਾਕਟਰੀ ਦੀ ਪੜ੍ਹਾਈ ਪੂਰੀ ਕਰੇਗਾ ।
ਤੇ  ਮੈੰ ਲਾਡੀ ਇਥੇ ਰਹਿਕੇ   ਹਸਪਤਾਲ ਬਣਾਵਾਂਗੇ ਜੋ ਕਿ ਲੱਡੂ ਦੇ ਡਾਕਟਰ ਬਣਕੇ ਆਉਣ ਤੋਂ ਪਹਿਲਾਂ ਤਿਆਰ ਹੋਵੇਗਾ।”

ਫਿਰ ਟੀਚਰ ਸਾਹਿਬ ਨੇ ਸਾਰੀ ਤਿਆਰੀ ਕਰਕੇ ਲੱਡੂ ਨੂੰ ਅਮਰੀਕਾ ਭੇਜ ਦਿੱਤਾ। ਤੇ ਲਾਡੀ ਨੂੰ ਇਥੇ ਰਹਿਕੇ ਆਪਣੀ ਪੜ੍ਹਾਈ ਕਰਨ ਲਈ ਤੇ ਹਸਪਤਾਲ ਦਾ ਕੰਮ ਸ਼ੁਰੂ ਕਰਵਾ ਕੇ ਉਸ ਦੀ ਦੇਖ-ਰੇਖ ਕਰਨ ਨੂੰ ਕਿਹਾ ।
“ਲੱਡੂ ਨੂੰ ਗਏ ਪੂਰੇ ਛੇ ਮਹੀਨੇ ਬੀਤ ਗਏ। ”
ਛੇ ਮਹੀਨੇ ਤੱਕ ਤਾਂ ਲਾਡੀ ਸਕੂਲ ਵੀ ਜਾਂਦਾ ਰਿਹਾ ਪੜ੍ਹਾਈ ਵੀ ਕਰਦਾ ਰਿਹਾ। ਤੇ ਹਸਪਤਾਲ ਦਾ ਕੰਮ ਵੀ ਦੇਖਦਾ ਰਿਹਾ।
ਫਿਰ ਹੌਲੀ-ਹੌਲੀ ਲਾਡੀ ਨੂੰ ਦਿਨੋਂ ਦਿਨ ਲੱਡੂ ਦੀ ਯਾਦ ਸਤਾਉੰਣ ਲੱਗੀ ।  ਇਸ ਲਈ ਉਸਦਾ ਪੜ੍ਹਾਈ ਕਰਨ ਵੱਲੋਂ ਵੀ ਧਿਆਨ ਹੌਲੀ ਹੌਲੀ ਘਟਦਾ ਜਾ ਰਿਹਾ ਸੀ। ਟੀਚਰ ਸਾਹਿਬ ਰੋਜ਼ ਉਸਨੂੰ ਪੁੱਛਦੇ।
“ਲੱਡੂ ਅੱਜ ਕੱਲ ਤੇਰਾ ਧਿਆਨ ਕਿੱਥੇ ਹੈ ? ਤੂੰ ਅੱਜ ਕੱਲ ਪੜ੍ਹਾਈ ਵਿੱਚ ਕਿਉਂ ਏਨਾਂ ਕਮਜ਼ੋਰ ਹੁੰਦਾ ਜਾ ਰਿਹਾ ਹੈ ? ”
ਲਾਡੀ ਕੁਝ ਨਾ ਬੋਲਿਆ ਬੱਸ ਨੀਵੀਂ ਪਾ ਕੇ ਖੜਾ ਰਿਹਾ ।
ਏਦਾਂ ਹੀ ਕਰਦੇ ਕਰਦੇ ਕਈ ਦਿਨ ਮਹੀਨੇ ਬੀਤਦੇ ਗਏ ।
ਤੇ ਇੱਕ ਦਿਨ ਐਸਾ ਆਇਆ  ਲਾਡੀ ਨੇ ਆਪਣਾ ਸਕੂਲ ਹੀ ਛੱਡ ਦਿੱਤਾ ।
ਜਦ ਲਾਡੀ ਦੇ ਸਕੂਲ ਛੱਡਣ ਦੀ ਗੱਲ ਟੀਚਰ ਸਾਹਿਬ ਨੂੰ ਪਤਾ ਲੱਗੀ। ਤਾਂ ਉਹ ਸਿੱਧਾ ਹੀ ਲਾਡੀ ਦੇ ਘਰ ਚਲੇ ਗਏ।

ਟੀਚਰ ਸਾਹਿਬ : ਕੀ ਹੋਇਆ ਲਾਡੀ, ਤੂੰ ਠੀਕ ਤਾਂ ਹੈ ?

ਲਾਡੀ : ਹਾਂਜੀ ਸਰ ਜੀ ਮੈਂ ਤਾਂ ਬਿਲਕੁਲ ਠੀਕ  ਹਾਂ।

ਟੀਚਰ ਸਾਹਿਬ : ਫਿਰ ਤੂੰ ਸਕੂਲ ਕਿਉਂ ਨਹੀਂ ਆਉਂਦਾ ਨਾਲੇ ਮੈਂ
ਸੁਣਿਆ ਹੈ ਕਿ ਤੂੰ  ਆਪਣੀ ਪੜ੍ਹਾਈ ਵਿਚੇ ਛੱਡ ਦਿੱਤੀ ਹੈ ਸਕੂਲ ਜਾਣਾ ਬੰਦ ਕਰ ਦਿੱਤਾ ਹੈ।  ਲਾਡੀ ਇਹ ਗੱਲ ਸੱਚ ਹੈ ? ”

ਲਾਡੀ : ਹਾਂਜੀ ਸਰ ਜੀ ਇਹ ਗੱਲ ਬਿਲਕੁਲ ਸੱਚ  ਹੈ  ।
ਕੀ ਮੈਂ ਸਕੂਲ ਛੱਡ ਦਿੱਤਾ ਹੈ, ਪਰ ਮੈਂ ਸਕੂਲ ਕਿਉਂ ਛੱਡਿਆ ਹੈ, ਇਸ ਦਾ ਕਿਸੇ ਨੂੰ...

ਨਹੀਂ ਪਤਾ ਹੈ । ”

ਟੀਚਰ ਸਾਹਿਬ :  ਫਿਰ ਮੈਨੂੰ ਦੱਸ ਕੀ ਪਰੇਸ਼ਾਨੀ ਹੈ ਤੈਨੂੰ ਜੋ ਤੂੰ ਆਪਣੀ ਪੜ੍ਹਾਈ ਵਿਚੇ ਹੀ ਛੱਡ ਦਿੱਤੀ ਹੈ ? ”

ਲਾਡੀ : ਸਰ ਜੀ ਜਦੋਂ ਦਾ ਮੇਰਾ ਯਾਰ ਲੱਡੂ ਮੈਨੂੰ ਛੱਡਕੇ ਗਿਆ ਹੈ, ਮੇਰਾ ਕਿਤੇ ਵੀ ਕਿਸੇ ਵੀ ਚੀਜ਼ ਵਿਚ ਮੰਨ ਨਹੀਂ ਲਗਦਾ, ਅਸੀਂ ਬਚਪਨ ਤੋਂ ਹੀ ਦੋਨੋਂ ਹਮੇਸ਼ਾ ਨਾਲ ਰਹੇ ਹਾਂ। ਇਸ ਲਈ ਮੈ ਆਪ ਨੂੰ ਇਕੱਲਾ ਮਹਿਸੂਸ ਕਰਦਾ ਹਾਂ, ਤੇ ਨਾ ਮੇਰਾ ਸਕੂਲ ਜਾਣ ਨੂੰ ਜੀਅ ਕਰਦਾ  ‘ ਤੇ ਨਾ ਹੀ ਕੁਝ ਖੇਡਣ ਨੂੰ, ਬੱਸ ਜੀਅ ਕਰਦਾ ਏਦਾਂ ਹੀ ਬੈਠਾ ਰਹਾਂ ਤੇ ਲੱਡੂ ਦੇ ਆਉਣ ਦਾ ਇੰਤਜ਼ਾਰ ਕਰਾਂ। ”

ਟੀਚਰ ਸਾਹਿਬ : “ਲਾਡੀ ਜੇਤੂੰ ਸਕੂਲ ਨਹੀਂ ਜਾਏਗਾ ਤੇ ਆਪਣੀ ਪੜ੍ਹਾਈ ਕਿਵੇਂ ਪੂਰੀ ਕਰੇਗਾ। ਨਾਲੇ ਜਦ ਲੱਡੂ ਨੂੰ ਇਸ ਗੱਲ ਦਾ ਪਤਾ ਲੱਗੇਗਾ ਤੇ ਉਹ ਕੀ ਸੋਚੇਗਾ। ਉਹਨੂੰ ਕਿੰਨਾ ਦੁੱਖ ਹੋਵੇਗਾ । ਨਾਲ਼ੇ ਤੂੰ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਿਹਾ ਹੈਂ ?
ਪਿੰਡ ਵਿੱਚ ਹਸਪਤਾਲ ਬਣਾਉਣ ਦਾ ਸੁਪਨਾ ਤੁਹਾਡਾ ਦੋਹਾਂ ਦਾ ਸੀ ਲੱਡੂ ਤਾਂ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਹੈ। ਤੇ ਆਪਣੀ ਜਿੰਮੇਵਾਰੀ ਵੀ ਨਿਬਾਹ ਰਿਹਾ ਹੈ ।
ਪਰ ਲਾਡੀ ਤੈਨੂੰ ਵੀ ਆਪਣੀ ਪੜ੍ਹਾਈ ਵਿਚੇ  ਨਹੀਂ ਛੱਡਣੀ ਚਾਹੀਦੀ ਹੈ । ਤੈਨੂੰ ਵੀ ਆਪਣੀ ਪੜ੍ਹਾਈ ਪੂਰੀ ਕਰਨੀ ਚਾਹੀਦੀ ਹੈ ਤੇ ਹਸਪਤਾਲ ਦਾ ਕੰਮਕਾਜ  ਕਰਨਾ ਚਾਹੀਦਾ ਹੈ।
ਦੇਖ ਤੇਰੇ ਕੋਲੋਂ ਲੱਡੂ ਬਗੈਰ ਨਹੀਂ ਰਿਹਾ ਜਾਂਦਾ ਹੈ, ਜੇ ਤੈਨੂੰ ਲੱਡੂ ਦੀ ਯਾਦ  ਸਤਾਉਂਦੀ ਹੈ। ਤੇ ਸੋਚ ਲੱਡੂ ਦਾ ਉਥੇ ਕੀ ਹਾਲ ਹੁੰਦਾ ਹੋਵੇਗਾ ਕਿ ਉਸਨੂੰ ਤੇਰੀ ਯਾਦ ਨਹੀਂ ਆਉਂਦੀ ਹੋਵੇਗੀ ਓਹਦਾ ਕਿਤੇ ਬਹੁਤ ਦਿਲ ਲਗਦਾ ਹੋਵੇਗਾ । ਪਰ ਫਿਰ ਵੀ ਉਹ ਆਪਣੀ ਪੜਾਈ ਤੇ ਜਿੰਮੇਵਾਰੀ ਪੂਰੀ ਕਰਦਾ ਪਿਆ ਹੈ ।
ਲਾਡੀ ਦੇਖ ਮੇਰੀ ਗੱਲ ਸੁਣ, ਜੇ ਤੁਸੀਂ ਦੋਨਾਂ ਨੇ ਆਪਣੀ ਦੋਸਤੀ ਵਿੱਚ ਵਿਛੋੜੇ ਦਾ ਤਿਆਗ ਦਿੱਤਾ ਹੈ। ਤਾਂ ਇਸ ਨੂੰ ਵਿਅਰਥ ਨਾ ਜਾਣ ਦੇਣਾ ਦੁਨੀਆਂ ਨੂੰ ਕੁਝ  ਕਰਕੇ ਦਿਖਾਉ ਤਾਂ ਕਿ ਹਰ ਬੱਚਾ ਕਹੈ ਯਾਰੀ ਹੋਵੇ ਲੱਡੂ ਤੇ ਲਾਡੀ ਵਰਗੀ ਤੇ ਹਰ ਮਾਂ – ਬਾਪ ਕਹੇ ਸੋਚ ਹੋਵੇ ਤਾਂ ਲੱਡੂ ਤੇ ਲਾਡੀ ਵਰਗੀ । ”

ਟੀਚਰ ਸਾਹਿਬ ਨੇ ਲਾਡੀ ਨੂੰ ਉਸਦਾ ਮਕਸਦ ਯਾਦ ਕਰਵਾਇਆ। ਇਥੇ ਰਹਿਕੇ ਪੜ੍ਹਾਈ ਕਰਨ ਤੇ ਹਸਪਤਾਲ ਦਾ ਕੰਮਕਾਜ ਦੇਖਣ ਬਾਰੇ ਕਿਹਾ।
ਤੇ ਲੱਡੂ ਦਾ ਇੰਤਜ਼ਾਰ ਕਰਨ ਨੂੰ ਵੀ ਕਿਹਾ।
ਤੇ ਕੱਲ  ਨੂੰ ਸਕੂਲ ਆਉਣ ਨੂੰ ਕਿਹਾ ।
ਇਹ ਸਭ ਗੱਲਾਂ ਆਖਕੇ  ਤੇ ਲਾਡੀ ਨੂੰ ਸਮਝਾ ਕੇ ਟੀਚਰ ਸਾਹਿਬ ਚਲੇ ਗਏ  ।
ਅਗਲੇ ਦਿਨ ਟੀਚਰ ਸਾਹਿਬ ਸਕੂਲ ਦੇ ਗੇਟ ਵਿੱਚ ਖੜ੍ਹ ਕੇ ਲਾਡੀ  ਦਾ ਇੰਤਜ਼ਾਰ ਕਰਨ ਲੱਗੇ । ਕਾਫੀ ਦੇਰ ਹੋ ਗਈ ਲਾਡੀ ਦਾ ਸਕੂਲ ਵੀ ਲੱਗ ਚੁੱਕਾ ਸੀ। ਪਰ ਕਿਤੇ ਵੀ ਲਾਡੀ ਨਜ਼ਰ ਨਹੀਂ ਆ ਰਿਹਾ ਸੀ।
ਟੀਚਰ ਸਾਹਿਬ  ਦੇ ਮੱਥੇ ਤੇ ਪਸੀਨਾ ਤੇ ਬੇਚੈਨੀ ਸਾਫ ਨਜ਼ਰ ਆ ਰਹੀ ਸੀ। ਤੇ ਸੋਚ ਰਹੇ ਸੀ, ਕੀ ਪਤਾ ਨਹੀਂ ਇਹ ਮੁੰਡੇ ਨੂੰ ਕੀ ਹੋ ਗਿਆ ਹੈ ?
ਫਿਰ ਸਕੂਲ ਤੋਂ ਬਾਅਦ ਟੀਚਰ ਸਾਹਿਬ ਲਾਡੀ ਦੇ ਘਰ ਦੁਬਾਰਾ ਗਏ।
ਟੀਚਰ ਸਾਹਿਬ ਨੇ ਜਦ ਘਰ ਜਾਕੇ ਦੇਖਿਆ ਤੇ, ਲਾਡੀ ਮੰਝੇ ਤੇ ਲੰਮੇ ਪਿਆ ਹੋਇਆ ਸੀ। ਟੀਚਰ ਸਾਹਿਬ ਉਸਦੇ ਕੋਲ ਜਾਕੇ ਬੈਠ ਗਏ। ਪੁੱਛਣ ਲੱਗੇ ਕਿ ਗੱਲ  ਸਕੂਲ ਕਿਉਂ ਨਹੀਂ ਆਇਆ ਲਾਡੀ ?
ਪਰ ਲਾਡੀ ਨੂੰ ਕੋਈ ਸੁੱਧ – ਬੁੱਧ ਨਹੀਂ ਸੀ। ਉਹ  ਇਕ ਗਹਿਰੀ ਨੀੰਦ ਵਿੱਚ ਸੁੱਤਾ ਹੋਇਆ ਸੀ।
ਫਿਰ ਪਿੱਛੋਂ ਕਿਸੇ ਨੇ ਆਣ ਕੇ ਦੱਸਿਆ। ਕੀ ਲਾਡੀ  ਦੇ ਸਿਰ ਵਿੱਚ ਬਹੁਤ ਦਰਦ ਹੋ ਰਹੀ ਸੀ।
ਇਹ ਸਕੂਲ ਜਾਣ ਲਈ ਘਰੋਂ ਨਿਕਲਿਆਂ ਤੇ ਬੇਹੋਸ਼ ਹੋਕੇ ਰਾਸਤੇ ਵਿੱਚ ਹੀ ਡਿੱਗਿਆ ਪਿਆ ਸੀ  । ਓ ਤਾਂ ਪਿੰਡ ਦੇ ਕੁਝ ਲੋਕ ਉਸ ਰਾਸਤੇ ਥਾਨੀਂ ਆਉਂਦੇ ਪਏ ਸੀ ਓਹਨਾ ਦੇਖ ਲਿਆ । ਤੇ ਜਲਦੀ ਨਾਲ ਵੈਦ ਕੋਲ ਲੈ ਗਏ।
ਇਹ ਗੱਲਾਂ ਸੁਣਕੇ ਟੀਚਰ  ਸਾਹਿਬ ਲਾਡੀ ਦੇ ਚਿਹਰੇ ਵੱਲ ਦੇਖਦੇ ਪਏ ਸੀ । ਤੇ ਅਚਾਨਕ ਲਾਡੀ ਨੂੰ ਵੀ ਹੋਸ਼ ਆ ਗਈ ।
ਲਾਡੀ ਨੂੰ ਹੋਸ਼ ਵਿਚ ਦੇਖਕੇ ਟੀਚਰ ਸਾਹਿਬ ਦੇ ਚਿਹਰੇ ਤੇ ਮੁਸਕਾਨ ਆ ਗਈ ਤੇ ਪੁੱਛਣ ਲੱਗੇ।
“ਲਾਡੀ ਹੁਣ ਕਿਵੇਂ ਹੈ ਤਬੀਅਤ ਤੇਰੀ ?
ਲਾਡੀ ਨੇ ਢਿੱਲੀ ਜੀਹੀ  ਅਵਾਜ਼ ਵਿਚ ਜਵਾਬ ਦਿੱਤਾ ।
” ਮੈਂ ਬਿਲਕੁਲ ਠੀਕ ਹਾਂ ਸਰ ਜੀ। ”
ਫਿਰ ਟੀਚਰ ਸਾਹਿਬ ਜੀ ਨੇ ਲਾਡੀ  ਦੇ ਸਿਰ ਤੇ ਹੱਥ ਫੇਰਿਆ ਤੇ ਉਸਨੂੰ ਅਰਾਮ ਕਰਨ ਲਈ ਤੇ ਕੁਝ ਦਿਨ ਸਕੂਲ ਨਾ ਆਉਣ ਨੂੰ  ਕਿਹਾ।

ਕੁਝ ਦਿਨਾਂ ਬਾਅਦ ਲਾਡੀ ਸਕੂਲ ਆਇਆ । ਲਾਡੀ ਨੂੰ ਦੇਖਕੇ ਟੀਚਰ ਸਾਹਿਬ ਦੀਆਂ ਅੱਖਾਂ ਵਿਚ ਖੁਸ਼ੀਆਂ ਹੀ ਖੁਸ਼ੀਆਂ ਦੌੜਨ ਲੱਗ ਗਈਆਂ ।
ਟੀਚਰ ਸਾਹਿਬ ਨੇ ਲਾਡੀ  ਨੂੰ ਜੱਫੀ ਪਾ ਕੇ ਉਸਦੇ  ਸਕੂਲ ਆਉਣ
ਲਈ ਉਸਨੂੰ ਪਿਆਰ ਦਿੱਤਾ ।
ਸਕੂਲ ਵਿੱਚ ਅੱਧੀ ਛੁੱਟੀ ਤੋਂ ਬਾਅਦ
ਲਾਡੀ ਦੇ ਫਿਰ ਸਿਰ ਵਿੱਚ ਦਰਦ ਸ਼ੁਰੂ ਹੋ ਗਿਆ । ਤੇ ਲਾਡੀ  ਇੱਕ ਬੈਂਚ ਤੇ ਸਿਰ ਰੱਖਕੇ ਸੌਂ ਗਿਆ ।
ਟੀਚਰ ਸਾਹਿਬ ਆਏ ਲਾਡੀ ਨੂੰ ਜਲਦੀ ਨਾਲ ਸ਼ਹਿਰ ਇਕ ਡਾਕਟਰ ਕੋਲ ਲੈਕੇ ਗਏ ।
ਡਾਕਟਰ ਨੇ ਆਪਣੇ ਵੱਲੋਂ ਲਾਡੀ ਨੂੰ ਦਵਾਈ ਦੇ ਦਿੱਤੀ।
ਤੇ ਜਾਣ ਲੱਗੇ ਟੀਚਰ ਸਾਹਿਬ ਨੂੰ ਕਿਹਾ ।
” ਲਾਡੀ ਕੋਈ ਮਨ ਉਤੇ  ਪਰੇਸ਼ਾਨੀ ਰੱਖਦਾ ਹੈ । ਇਸ ਦੇ ਲਈ ਤੁਹਾਨੂੰ ਇਸ ਦਾ ਚੰਗੀ ਤਰਾਂ ਖਿਆਲ ਰੱਖਣਾ ਹੋਵੇਗਾ।”
ਡਾਕਟਰ ਸਾਹਿਬ ਦੀ ਗੱਲ ਸੁਣਨ ਤੋਂ ਬਾਅਦ ਟੀਚਰ ਸਾਹਿਬ ਲਾਡੀ ਦੇ ਨਾਲ ਉਸਦਾ ਦੋਸਤ  ਬਣਕੇ ਪੂਰਾ ਪੂਰਾ ਦਿਨ ਉਸਦੇ ਨਾਲ ਬਿਤਾਉਣ ਲੱਗੇ। ਅੱਜ ਕੱਲ ਟੀਚਰ ਸਾਹਿਬ ਸਕੂਲ ਵਿੱਚ ਵੀ ਲਾਡੀ ਦੇ ਨਾਲ ਬੱਚਿਆਂ ਵਾਂਗ ਪੇਸ਼ ਆਉਂਦੇ ਹੈ । ਤੇ ਸਕੂਲ ਤੋਂ ਬਾਅਦ ਟੀਚਰ ਸਾਹਿਬ ਸਾਰਾ ਦਿਨ ਬੱਚਿਆਂ ਵਾਂਗ ਲਾਡੀ ਨਾਲ ਖੇਡਦੇ ਰਹਿੰਦੇ। ਏਦਾਂ ਹੀ ਖੁਸ਼ੀਆਂ ਦੇ ਦਿਨ ਬੀਤਦੇ ਗਏ ।
ਤੇ ਲਾਡੀ ਖੂਬ ਪੜ੍ਹਾਈ ਵੱਲ ਧਿਆਨ ਦੇਣ ਲੱਗਾ। ਹਸਪਤਾਲ  ਦਾ ਵੀ ਕੰਮਕਾਜ ਦੇਖਣ ਲੱਗਾ।
ਏਦਾਂ ਹੀ ਦਿਨ ਬੀਤਦੇ ਗਏ ਲਾਡੀ ਨੂੰ ਲੱਡੂ ਦੀ ਯਾਦ ਤਾਂ ਆਉਂਦੀ ਪਰ ਟੀਚਰ ਸਾਹਿਬ   ਦੇ ਦੋਸਤਾਂ ਵਾਂਗ ਪਿਆਰ ਕਰਨ ਦੇ ਨਾਲ ਲਾਡੀ ਨੂੰ ਹੁਣ ਲੱਡੂ ਦੀ ਕਮੀ ਮਹਿਸੂਸ ਨਾ ਹੁੰਦੀ ।
ਤੇ ਉਹ ਹਮੇਸ਼ਾ ਆਪਣੇ ਮਕਸਦ ਵੱਲ ਧਿਆਨ ਦਿੰਦਾ ।

( ੧੦ ਸਾਲ ਬਾਅਦ)

੧੦ ਸਾਲ ਬਾਅਦ ਹਸਪਤਾਲ ਬਣਕੇ ਪੂਰੀ ਤਰਾਂ ਤਿਆਰ ਸੀ, ਲੱਡੂ ਤੇ ਲਾਡੀ ਵੀ ਹੁਣ ਜਵਾਨ ਹੋ ਚੁਕੇ ਸੀ, ਤੇ ਆਪਣੀ ਪੜ੍ਹਾਈ ਵੀ ਪੂਰੀ ਕਰ ਚੁੱਕੇ ਸੀ।  ਹੁਣ ਉਡੀਕ ਸੀ ਤਾਂ  ਡਾਕਟਰ ਲੱਡੂ ਦੀ, ਕੁਝ ਮਹੀਨਿਆਂ ਬਾਅਦ ਮਾਸਟਰ ਜੀ ਨੂੰ ਲੱਡੂ ਦਾ ਫੋਨ ਆਇਆ ।
ਤੇ ਡਾਕਟਰ ਲੱਡੂ ਜੀ ਨੇ ਮਾਸਟਰ ਜੀ ਨੂੰ ਕਿਹਾ।
“ਸਰ ਜੀ ਮੇਰੀ ਪੜਾਈ ਪੂਰੀ ਹੋ ਚੁੱਕੀ ਹੈ ਤੇ ਮੈਂ ਅਗਲੇ ਹਫ਼ਤੇ ਭਾਰਤ ਵਾਪਸ ਆ ਰਿਹਾ ਹਾਂ ।
ਮੇਰੇ ਆਉਣ ਦੀ ਖਬਰ ਲਾਡੀ ਨੂੰ ਨਾ ਦੇਣਾ  ਮੈ ਉਸਨੂੰ ਸਰਪਰਾਈਜ਼
ਦੇਣਾ ਚਾਹੁੰਦਾ ਹਾਂ। ”
ਟੀਚਰ ਸਾਹਿਬ ਨੇ  ਲੱਡੂ ਨਾਲ ਗੱਲ ਕਰਕੇ ਕਿਹਾ।
“ਠੀਕ ਐ ਲੱਡੂ ਸਾਨੂੰ ਤੇਰੀ ਉਡੀਕ ਰਹੇਗੀ। ”
ਟੀਚਰ ਸਾਹਿਬ ਨੇ   ਇਹ ਗੱਲ ਸੀਕਰੇਟ ਰੱਖੀ  ਕਿਉਕਿ ਲੱਡੂ ਲਾਡੀ ਨੂੰ ਸਰਪ੍ਰਾਇਜ਼ ਦੇਣਾ ਚਾਹੁੰਦਾ ਸੀ ।
ਤੇ ਆਖਿਰ ਹਫ਼ਤੇ ਦਾ ਉਹ ਦਿਨ ਆ ਹੀ ਗਿਆ ਜਿਸ ਦਿਨ ਲੱਡੂ ਅਤੇ ਲਾਡੀ ਦਾ ਮੇਲ ਹੋਣਾ ਸੀ।
ਟੀਚਰ ਸਾਹਿਬ ਅੱਜ ਕਾਲੇ ਰੰਗ ਦਾ ਪੇਂਟ ਕੋਟ ਪਾਕੇ ਲਾਡੀ  ਦੇ ਘਰ ਆਏ ਤੇ ਕਿਹਾ।
” ਲਾਡੀ ਯਾਰਾ ਅੱਜ ਤੂੰ ਕਿਤੇ ਨਾ ਜਾਵੀਂ, ਬੱਸ ਘਰੇ ਹੀ ਰਹੀ ।”
ਲਾਡੀ ਨੇ ਕਿਹਾ  ।
“ਠੀਕ ਐ ਸਰ ਜੀ ਪਰ ਕੋਈ ਖਾਸ ਵਜ੍ਹਾ। ”
ਟੀਚਰ ਸਾਹਿਬ ਨੇ ਕਿਹਾ।
“ਨਹੀਂ ਨਹੀਂ ਲਾਡੀ ਕੋਈ ਖਾਸ ਵਜ੍ਹਾ ਨਹੀ ਹੈ । ਉਹ ਬੱਸ ਆਪਣੇ ਹਸਪਤਾਲ ਦਾ ਉਦਘਾਟਨ ਕਰਨਾ ਸੀ, ਉਸਦੇ ਵਾਸਤੇ ਤੈਨੂੰ ਕਿਹਾ ਸੀ, ਕਿ ਘਰੇ ਹੀ ਰਹੀਂ । ”
ਲਾਡੀ ਨੇ ਕਿਹਾ।
“ਹਸਪਤਾਲ ਦਾ ਉਦਘਾਟਨ ਪਰ ਸਰ ਜੀ, ਲੱਡੂ ਤਾਂ ਹਾਲੇ ਆਇਆ ਹੀ ਨਹੀਂ ਤਾਂ ਫਿਰ ਹਸਪਤਾਲ ਦੀ ਸੰਭਾਲ ਕੌਣ ਕਰੇਗਾ। ”
ਟੀਚਰ ਸਾਹਿਬ ਜੀ ਨੇ ਕਿਹਾ।
” ਓ ਫ਼ਿਕਰ ਨਾ ਕਰ ਯਾਰਾ ਤੂੰ ਵੀ  ਤਾਂ ਡਾਕਟਰ ਹੀ ਹੈਂ। ਜਿੰਨ੍ਹਾਂ ਤੱਕ  ਲੱਡੂ ਨਹੀਂ ਆਉਂਦਾ ਓਨਾਂ ਤੱਕ ਤੂੰ ਹੈਂ ਨਾ । ਚੱਲ  ਠੀਕ ਤਿਆਰ ਰਹੀ ਮੈ ਇਕ ਛੋਟਾ ਜਿਹਾ ਕੰਮ ਕਰਕੇ ਤੈਨੂੰ ਲੈਣ ਆਉਂਦਾ ਵਾਂ । ”

ਟੀਚਰ ਸਾਹਿਬ  ਲੱਡੂ ਨੂੰ ਏਅਰਪੋਰਟ ਤੋਂ   ਲੈਕੇ ਸਿੱਧਾ ਹਸਪਤਾਲ ਹੀ ਛੱਡ ਆਏ  ।
ਤੇ ਫਿਰ ਘਰ ਲਾਡੀ ਨੂੰ ਲੈਣ ਆਏ । ਤੇ ਲਾਡੀ ਨੂੰ ਆਪਣੇ ਨਾਲ ਲੈਕੇ ਹਸਪਤਾਲ ਪਹੁੰਚ ਗਏ  ।
ਹਸਪਤਾਲ ਦਾ ਉਦਘਾਟਨ ਦੇਖਣ ਦੇ ਲਈ ਪਿੰਡ ਦੇ ਕਾਫੀ ਸਾਰੇ ਲੋਕ ਇਕੱਠੇ ਹੋ ਗਏ  । ਤੇ ਕੁਝ ਮੁੱਖ ਮਹਿਮਾਨ ਵੀ ਬੁਲਾਏ ਗਏ।
ਟੀਚਰ ਸਾਹਿਬ ਨੇ  ਲਾਡੀ ਨੂੰ ਉਦਘਾਟਨ ਕਰਨ ਲਈ ਬੋਲਿਆ  । ਪਰ ਲਾਡੀ ਨੇ ਮਨਾ ਕਰ ਦਿੱਤਾ ।
ਲਾਡੀ ਕਹਿਣ ਲੱਗਾ ।
“ਸਰ ਤੁਸੀ ਵੱਡੇ ਹੋ ਤੁਸੀਂ ਸਾਨੂੰ ਬਹੁਤ ਕੁਝ ਸਿਖਾਇਆ ਹੈ, ਇਸ ਲਈ ਹਸਪਤਾਲ ਦਾ ਉਦਘਾਟਨ ਤੁਸੀਂ ਆਪ ਕਰੋ । ”
ਟੀਚਰ ਸਾਹਿਬ ਨੇ ਕਿਹਾ  ।
” ਇਹ ਸੁਪਨਾ ਮੇਰਾ ਨਹੀਂ ਹੈ ਲੱਡੂ ਅਤੇ ਲਾਡੀ ਦਾ ਹੈ, ਇਸ ਲਈ ਲੱਡੂ ਤਾਂ ਏਥੇ ਹੈ ਨਹੀਂ ਤਾਂ ਇਸ ਦਾ ਅਸਲੀ ਹੱਕਦਾਰ  ਲਾਡੀ ਹੋਇਆ। ”
ਪਰ ਉਦਘਾਟਨ ਕਰਨ ਲਈ ਲਾਡੀ ਮਨਾਂ ਕਰਦਾ ਰਿਹਾ।
ਫਿਰ ਟੀਚਰ ਸਾਹਿਬ  ਨੇ ਲੱਡੂ ਦੀ ਦੋਸਤੀ ਦਾ ਵਾਸਤਾ ਦੇਕੇ ਉਦਘਾਟਨ ਕਰਨ ਨੂੰ ਕਿਹਾ ।
ਜਦ ਲਾਡੀ ਨੇ ਲਾਲ ਰੰਗ ਦਾ ਰਿੱਬਨ ਕੱਟਿਆ ਤਾਂ ਕਾਫੀ ਸਾਰੀਆਂ ਤਾਲੀਆਂ ਵੱਜੀਆਂ ਫੁੱਲਾਂ ਦੀ ਵਰਖ਼ਾ ਕੀਤੀ ਗਈ। ਤੇ ਜਦ ਸਾਹਮਣੇ ਲਾਡੀ ਨੇ ਦੇਖਿਆ ਤਾਂ ਉਸਨੂੰ ਉਸਦਾ ਯਾਰ ਲੱਡੂ ਸਾਹਮਣੇ ਦੀਖਿਆ ।
ਲਾਡੀ ਲੱਡੂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਕੇ ਇਕ ਸੁਪਨੇ ਵਾਂਗ ਮਹਿਸੂਸ ਕਰਨ ਲੱਗਾ । ਤੇ ਭੱਜਕੇ ਆਪਣੇ ਯਾਰ ਨੂੰ ਗਲੇ ਲਾ ਲਿਆ।

ਰੰਗ ਬਹਾਰਾਂ ਦੇ ਬਹਾਰ ਬਣਕੇ,
ਮਿਲਾਂਗੇ ਹੁਣ  ਸੱਜਣਾਂ ਇੱਕ ਪਿਆਰ ਬਣਕੇ,
ਹੁਣ ਅਸੀਂ ਰੰਗ ਇੱਕੋ,
ਇੱਕੋ ਮਿੱਕੇ ਹੋ ਜਾਂਗੇ ,
ਉਸ ਜਿੰਦਗੀ ਦੀਵਾਨੀ ਦੀ ਚਾਦਰ ਵਿੱਚ
ਮਹਿਕ ਬਣ ਖੋ ਜਾਂਗੇ,
ਰੰਗ ਬਹਾਰਾਂ ਦੇ ਬਾਹਰ ਬਣਕੇ ਇੱਕੋ ਮਿੱਕੇ ਹੋਜਾਂਗੇ ।

ਸੌਣ ਤੋਂ ਪਹਿਲਾਂ ਯਾਦ ਕਰਕੇ,
ਯਾਰੀ ਦੀ ਸਾਂਵੇਂ ਸੌਂ ਜਾਂਗੇ,
ਇਕ ਪਲ ਮੈਂ ਅੱਖ ਨਾ ਝਪਕੀ
ਹੁਣ ਨੀਂਦਰਾ ਵਿੱਚ ਹੀ ਖੋ ਜਾਂਗੇ,
ਰੰਗ ਬਹਾਰਾਂ ਦੇ ਬਾਹਰ ਬਣਕੇ ਇੱਕੋ ਮਿੱਕੇ ਹੋ ਜਾਣਗੇ।

ਹੁਣ ਉਹੀ ਖੇਡ ਖੇਡਾਂਗੇ,
ਓਹੀ ਚੰਨ ਤਾਰਿਆਂ ਦੀ ਛਾਵੇਂ ਰੋਜ਼ ਜਗਾਂ ਗੇ,
ਗਲ ਵਿਚ ਪਾ ਕੇ ਬਾਹਾਂ ਆਪਣੇ,
ਉਹ ਹੀ ਰੰਗਾਂ ਨੂੰ ਨਾਪਾਂ ਗੇ,
ਦੇਖੇ ਸੀ ਚਿਹਰੇ ਮਲੂਕ ਜੇ ਸੱਜਣਾ,
ਹੁਣ ਜਵਾਨੀ ਦੀਆਂ ਬਹਾਰਾਂ ਨੂੰ ਸਮਝਾਂਗੇ,
ਆਖਰੀ ਸਾਹ ਤੱਕ ਦਿਲ ਨਾਲ ਦਿਲ ਜੋੜ ਕੇ,
ਆਪਣੇ ਆਪ ਨੂੰ ਆਖਾਂ ਗੇ,
ਰੰਗ ਬਹਾਰਾਂ ਦੇ ਬਹਾਰ ਬਣਕੇ ਇੱਕੋ ਮਿੱਕੇ ਹੋ ਜਾਣਗੇ

ਫਿਰ ਲੱਡੂ ਅਤੇ ਲਾਡੀ ਨੇ ਸਾਰੇ ਹਸਪਤਾਲ ਦੀ ਜਿੰਮੇਵਾਰੀ ਲੈਕੇ ਹਸਪਤਾਲ ਨੂੰ ਸੰਭਾਲ ਲਿਆ।
ਲੱਡੂ ਅਤੇ ਲਾਡੀ ਦੇ ਹਸਪਤਾਲ ਵਿਚ ਹਰ ਇਕ ਗਰੀਬ ਵਿਅਕਤੀ ਦਾ ਮੁਫ਼ਤ ਇਲਾਜ਼ ਕੀਤਾ ਜਾਣ ਲੱਗਾ।

*****************ਸਮਾਪਤ ******************

ਆਪ ਸਭ ਨੇ ਪੜਿਆ ਹੈ, ਕਿ ਕਿਵੇਂ ਲੱਡੂ ਅਤੇ ਲਾਡੀ ਆਪਣੀ ਦੋਸਤੀ ਦੇ ਵਿਛੋੜੇ ਨੂੰ ਪਾਕੇ ਆਪਣਾ ਸੁਪਨਾ ਪੂਰਾ ਕਰਦੇ ਹਨ। ਤੇ ਕਿਵੇਂ ਇਕ ਛੋਟੀ ਉਮਰ ਵਿਚ ਕਿੰਨਾ ਵੱਡਾ ਖੁਆਬ ਦੇਖਕੇ ਉਸਨੂੰ ਪੂਰਾ ਕਰਦੇ ਹਨ। ਲੱਡੂ ਅਤੇ ਲਾਡੀ ਦੀ ਕਾਮਯਾਬੀ ਅਤੇ ਓਨਾਂ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਟੀਚਰ ਸਾਹਿਬ ਅਤੇ ਓਨਾਂ ਦੇ ਅਮਰੀਕਾ ਵਾਲੇ ਦੋਸਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।
ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ। ਕਿ ਚੰਗੀ ਸੋਚ ਦੀ ਇਕ ਚਿੰਗਾੜੀ ਬਾਲਣ ਦੀ ਲੋੜ ਹੁੰਦੀ ਹੈ, ਤੇ ਉਹ ਭੰਬੜ ਬਣਕੇ ਖੁਆਬ ਆਪਣੇ ਆਪ ਪੂਰੇ ਹੋ ਜਾਂਦੇ ਹਨ।

ਨੋਟ : ਇਹ ਕਹਾਣੀ ਇਕ ਕਾਰਟੂਨ ਕਹਾਣੀ ਦੀ ਤਰਾਂ ਹੈ। ਲੱਡੂ ਅਤੇ ਲਾਡੀ ਦੀ ਕਹਾਣੀ ਲਈ ਆਪਣੇ ਵਿਚਾਰ ਦੇਣ ਲਈ ਸਾਨੂੰ ਸਾਡੇ ਵਟਸਐਪ ਨੰਬਰ ਜਾਂ ਸਾਡੀ ਇੰਸਟਾਗਰਾਮ ਆਈ, ਡੀ ਉਤੇ ਮੈਸਜ ਕਰ ਸਕਦੇ ਹੋ। ਜਾਂ ਸਾਡੀਆਂ ਹੋਰਨਾਂ ਕਹਾਣੀਆਂ ਦੇ ਲਈ ਸਾਨੂੰ ਮੈਸਜ ਕਰ ਸਕਦੇ ਹੋ। ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਹਰ ਇਕ ਆਪਣੇ ਦਾ ਦਿਲੋਂ ਧੰਨਵਾਦ ਕਰਦਾ ਹਾਂ।

ਆਪ ਜੀ ਦਾ ਨਿਮਾਣਾ
___ਪ੍ਰਿੰਸ
ਵਟਸਐਪ ਨੰ: 7986230226
instagram : @official_prince_grewal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)