ਇੱਕ ਆਦਮੀ ਇੱਕ ਗਾਂ ਨੂੰ ਆਪਣੇ ਘਰ ਵੱਲ ਨੂੰ ਲਿਜਾ ਰਿਹਾ ਸੀ …ਗਾਂ ਜਾਣਾ ਨਹੀਂ ਚਾਹ ਰਹੀ ਸੀ ਤੇ ਇੱਕੋ ਥਾਂ ਤੇ ਅੜੀ ਹੋਈ ਸੀ ….ਉਹ ਆਦਮੀ ਲੱਖ ਯਤਨ ਕਰ ਰਿਹਾ ਸੀ , ਪਰ ਗਾਂ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ … ਆਦਮੀ ਨੂੰ ਯਤਨ ਕਰਦਿਆਂ ਬਹੁਤ ਸਮਾਂ ਬੀਤ ਗਿਆ …ਇੱਕ ਸੰਤ ਇਹ ਸਾਰਾ ਮਾਜਰਾ ਦੇਖ ਰਹੇ ਸਨ…ਹੁਣ ਸੰਤ ਤਾਂ ਸੰਤ ਹੁੰਦਾ ਹੈ, ਉਸਦੀ ਹਰ ਗੱਲ ਨੂੰ ਵੇਖਣ ਦੀ ਦ੍ਰਿਸ਼ਟੀ ਅਲੱਗ ਹੀ ਹੁੰਦੀ ਹੈ, ਤਾਂ ਹੀ ਦੁਨੀਆ ਦੇ ਆਮ ਲੋਕ ਸੰਤਾਂ ਦੀਆਂ ਗੱਲਾਂ ਸੁਣਕੇ ਸਿਰ ਖੁਜਲਾਂਦੇ ਰਹਿ ਜਾਂਦੇ ਹਨ …
ਸੰਤ ਅਚਾਨਕ ਠਹਾਕਾ ਲਗਾ ਕੇ ਹੱਸ ਪਏ…
ਉਹ ਆਦਮੀ ਪਹਿਲਾਂ ਹੀ ਗਾਂ ਨੂੰ ਖਿੱਚ-ਧੂਹ ਕੇ ਖਿਝਿਆ ਹੋਇਆ ਸੀ …ਸੰਤ ਦਾ ਹੱਸਣਾ ਉਸ ਨੂੰ ਤੀਰ ਦੀ ਤਰਾਂ ਲੱਗਾ…ਉਹ ਬੋਲਿਆ – “ਤੁਹਾਨੂੰ ਕਿਸ ਗੱਲ ਦਾ ਹਾਸਾ ਆ ਰਿਹਾ ਹੈ ਮੈਂਨੂੰ ਪ੍ਰੇਸ਼ਾਨ ਵੇਖ ਕੇ”
ਸੰਤ ਨੇ ਕਿਹਾ – “ਭਾਈ ਮੈ ਤੇਰੇ ਉੱਤੇ ਨਹੀਂ ਹੱਸ ਰਿਹਾ, ਆਪਣੇ ਉੱਤੇ ਹੱਸ ਰਿਹਾ ਹਾਂ”
ਆਪਣਾ ਝੋਲਾ ਹੱਥ ਨਾਲ ਉੱਪਰ ਉਠਾ ਕੇ ਸੰਤ ਨੇ ਕਿਹਾ – “ਮੈ ਇਹ ਸੋਚ ਰਿਹਾ ਹਾਂ ਕਿ ਮੈ ਇਸ ਝੋਲੇ ਦਾ ਮਾਲਕ ਹਾਂ, ਜਾਂ ਇਹ ਝੋਲਾ ਮੇਰਾ ਮਾਲਕ ਹੈ ?”
ਉਹ ਆਦਮੀ ਬੋਲਿਆ – ” ਇਸ ਵਿੱਚ ਸੋਚਣ ਵਾਲੀ ਕਿਹੜੀ ਗੱਲ ਹੈ ? ਝੋਲਾ ਤਾਂ ਬੇਸ਼ੱਕ ਤੁਹਾਡਾ ਹੀ ਹੈ ਤੇ ਤੁਸੀਂ ਇਸ ਝੋਲੇ ਦੇ ਮਾਲਕ ਹੋ...
…ਜਿਸ ਤਰਾਂ ਇਹ ਗਾਂ ਮੇਰੀ ਹੈ ਤੇ ਮੈ ਇਸ ਗਾਂ ਦਾ ਮਾਲਕ ਹਾਂ”…
ਸੰਤ ਨੇ ਕਿਹਾ -“ਨਹੀਂ ਭਾਈ, ਇਹ ਝੋਲਾ ਮੇਰਾ ਮਾਲਕ ਹੈ, ਮੈ ਤਾਂ ਇਸਦਾ ਗੁਲਾਮ ਹਾਂ …ਇਸ ਝੋਲੇ ਨੂੰ ਮੇਰੀ ਜਰੂਰਤ ਨਹੀਂ ਹੈ, ਬਲਕਿ ਮੈਂਨੂੰ ਇਸ ਝੋਲੇ ਦੀ ਜ਼ਰੂਰਤ ਹੈ …ਤੂੰ ਗਾਂ ਦੀ ਰੱਸੀ ਛੱਡ ਕੇ ਦੇਖ …ਫੇਰ ਤੈਂਨੂੰ ਪਤਾ ਲੱਗੇਗਾ ਕਿ ਕੌਣ ਕਿਸਦਾ ਮਾਲਕ ਹੈ? ਜਿਹੜਾ ਜਿਸਦੇ ਪਿਛੇ ਭੱਜੇਗਾ, ਉਹ ਹੀ ਉਸਦਾ ਗੁਲਾਮ ਹੋਵੇਗਾ “…
ਇੰਨਾ ਕਹਿੰਦੇ ਸਾਰ ਸੰਤ ਨੇ ਆਪਣਾ ਝੋਲਾ ਨੀਚੇ ਗਿਰਾ ਦਿੱਤਾ ਤੇ ਜ਼ੋਰ-ਜ਼ੋਰ ਦੀ ਹੱਸਣ ਲੱਗੇ ਤੇ ਚਲਦੇ ਬਣੇ ….
ਇਸੇ ਤਰਾਂ ਅਸੀਂ ਵੀ ਆਪਣੇ ਆਪ ਨੂੰ ਬਹੁਤ ਸਾਰੀਆਂ ਵਸਤੂਆਂ ਤੇ ਵਿਅਕਤੀਆਂ ਦਾ ਮਾਲਕ ਸਮਝਦੇ ਹਾਂ, ਪਰ ਵਾਸਤਵ ਵਿੱਚ ਅਸੀਂ ਉਨ੍ਹਾਂ ਦੇ ਮਾਲਕ ਨਹੀਂ ਗੁਲਾਮ ਹਾਂ …ਅਸਲ ਮਾਲਕ ਵਸਤੂਆਂ ਜਾਂ ਜੀਵ ਹਨ, ਕਿਓੰਕੇ ਉਨ੍ਹਾਂ ਦੀ ਜ਼ਰੂਰਤ ਸਾਂਨੂੰ ਹੈ …ਅਸਲ ਵਿੱਚ ਮਨੁੱਖ ਜਿੰਨੀਆਂ ਵੀ ਰੱਸੀਆਂ ਫੜਦਾ ਹੈ, ਉਹ ਉੰਨਾ ਹੀ ਗੁਲਾਮ ਹੁੰਦਾ ਜਾਂਦਾ ਹੈ …., ਜਿਹੜਾ ਸਾਰੀਆਂ ਰੱਸੀਆਂ ਛੱਡ ਦੇਂਦਾ ਹੈ, ਜਿਸ ਨੂੰ ਕਿਸੇ ਤੋਂ ਕੁੱਝ ਵੀ ਉਮੀਦ ਨਹੀਂ ਰਹੀ , ਕਿਸੇ ਚੀਜ਼ ਦਾ ਕੋਈ ਲਾਲਚ ਨਾ ਰੱਖਿਆ, ਉਹ ਹੀ ਅਸਲੀ ਮਾਲਕ ਹੈ ….
ਅਨੁਵਾਦਿਤ..ਕਾਪੀ