More Punjabi Kahaniya  Posts
ਭਰਾ ਭਰਾਵਾਂ ਦੀਆਂ ਬਾਹਾਂ


ਭਰਾ ਭਰਾਵਾਂ ਦੀਆਂ ਬਾਹਾਂ
ਹਰ ਮਹੀਨੇ ਫੌਜੀ ਵੱਲੋਂ ਮੇਰੇ ਖਾਤੇ ਪੈਸੇ ਪਾਉਣੇ ਤੇ ਕਹਿ ਦੇਣਾ ਮੇਰਾ ਭਰਾ ਆਏਗਾ ਤੁਸੀਂ ਉਸਨੂੰ ਦੇ ਦੇਣਾ ਤਿ ਨਾਲ ਹੀ ਇਹ ਵੀ ਪੱਕੀ ਕਰਨੀ ਕਿ ਸਾਡੇ ਘਰਦੇ ਕਿਸੇ ਮੈਂਬਰ ਨੂੰ ਪਤਾ ਨਾ ਲੱਗੇ ਕਿ ਮੈਂ ਪੈਸੇ ਭੇਜੇ ਭਰਾ ਨੂੰ, ਲਗਾਤਾਰ ਕਈ ਮਹੀਨੇ ਐਵੇਂ ਚੱਲਦਾ ਰਿਹਾ ਤੇ ਮੇਰੇ ਮਨ ਵਿੱਚ ਬਹੁਤ ਚਾਹਤ ਸੀ ਇਹ ਸਭ ਜਾਣਨ ਦੀ ਕਿ ਇਹ ਕੀ ਮੈਟਰ ਘਰੋਂ ਵੱਖ ਆ ਦੋਨੋ ਭਰਾ, ਫੌਜੀ ਫਿਰ ਵੀ ਉਸਨੂੰ ਪੈਸੇ ਪਾਉਂਦਾ, ਅਚਾਨਕ ਇੱਕ ਦਿਨ ਫੌਜੀ ਸਾਬ ਛੁੱਟੀ ਆਏ ਤੇ ਸਾਡੇ ਮੇਲ ਹੋ ਗਏ, ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਸੀ ਕਿ ਫੌਜੀ ਸਾਬ ਅੱਜ ਕੱਲ ਤੇ ਕੋਈ ਭਰਾ ਨੂੰ ਰੁਪਿਆ ਨਹੀਂ ਦੇਂਦਾ ਪਰ ਤੁਸੀਂ ਹਰ ਮਹੀਨੇ ਏਨੇ ਏਨੇ ਪੈਸੇ ਪਾਉਂਦੇ ਓ ,ਕੀ ਕਹਾਣੀ ਇਹ, ਫੌਜੀ ਹੱਸ ਕਿ ਕਹਿਣ ਲੱਗਾ ਛੱਡੋ ਜੀ ਤੁਸੀਂ ਹੋਰ ਗੱਲ ਕਰੋ ਕੋਈ ,ਪਰ ਮੇਰਾ ਮਨ ਇਸਨੂੰ ਜਾਨਣਾ ਸੀ,ਮੇਰਾ ਫਿਰ ਉਹੀ ਸਵਾਲ ਤੇ ਫੌਜੀ ਭਾਵੁਕ ਜਿਹਾ ਹੋ ਗਿਆ ਤੇ ਕਹਿਣ ਲੱਗਾ ਡਾਕਟਰ ਸਾਬ ਤੁਹਾਨੂੰ ਤੇ ਪਤਾ ਹੀ ਆਪਣੀ ਜਮੀਨ ਵੀ ਥੋੜ੍ਹੀ ਆ ਤੇ ਕਾਰੋਬਾਰ ਵੀ ਨਹੀ ਕੋਈ ਤੇ ਆਪਣਾ ਘਰਦਾ ਸਾਰਾ ਕੰਮਕਾਰ ਆਪਣੇ ਭਰਾ ਦੇ ਸਿਰ ਤੇ ਪਾ ਕਿ ਆਪ ਭਰਤੀ ਹੋ ਗਿਆ ਸ਼ਾਂ ,ਉਸਦੇ ਮੂੰਹੋਂ ਕਦੇ ਸੀ ਨਹੀਂ...

ਨਿਕਲੀ ਮੇਰੈ ਲਈ ।ਜ਼ਮੀਨ ਵੀ ਵੰਡਾ ਲਈ ਤੇ ਜਨਾਨੀਆਂ ਦਾ ਕਲੇਸ਼ ਤੇ ਚੱਲਦਾ ਹੀ ਰਹਿੰਦਾ ਸਾਡੇ ਘਰ ,ਉਸਦੇ 3 ਗੁੱਡੀਆਂ ਜਿਹਨਾਂ ਦਾ ਪਾਲਣ ਪੋਸ਼ਣ ਬਹੁਤ ਮੁਸ਼ਕਿਲ ਨਾਲ ਕਰਦਾ ,ਮੈਂ ਉਸਦੀ ਸਤਿਥੀ ਤੇ ਭਰਾ ਦੇ ਸਮਰਪਣ ਨੂੰ ਕਦੇ ਭੁੱਲਿਆ ਨਹੀਂ ਫਿਰ ਮਾਂ ਬਾਪ ਦੀ ਜਿੰਮੇਵਾਰੀ ਵੀ ਉਸਦੇ ਕੋਲ ਆ ਦਵਾ ਦਾਰੂ , ਤੇਰੀ ਭਾਬੀ ਦਾ ਸੁਭਾਵ ਵੀ ਕੋਥਰਾ ,ਸਿੱਧੀ ਮਦਦ ਮੈਂ ਕਰ ਨਹੀਂ ਸਕਦਾ ਤੇ ਇਸ ਕਰਕੇ ਤੇਰੇ ਕੋਲ ਪੈਸੇ ਪਾ ਦੇਨਾ ਕਿ ਉਹ ਆਪਣਾ ਗੁਜ਼ਾਰਾ ਕਰ ਸਕੇ ,ਕਦੇ ਉਹ ਮਹਿਸੂਸ ਨਾ ਕਰੇ ਕਿ ਮੇਰਾ ਭਰਾ ਨੌਕਰ ਹੋ ਕਿ ਮੇਰੇ ਨਾਲ ਇਕੱਠੀ ਥਾਲੀ ਵਿੱਚ ਰੋਟੀ ਖਾ ਮੈਨੂੰ ਠੋਕਰ ਮਾਰ ਗਿਆ, ਏਨੀਆਂ ਭਾਵੁਕ ਗੱਲਾਂ ਕਰਕੇ ਉਸ ਫੌਜੀ ਨੇ ਭਰਾਵਾਂ ਦੇ ਇਸ ਅਟੁੱਟ ਪਿਆਰ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ, ਅਜੇ ਕੁਛ ਹੋਰ ਵੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰੇ ਤੋਂ ਭਰਾ ਪ੍ਰਤੀ ਹੋਰ ਭਾਵੁਕ ਗੱਲਾਂ ਸੁਣ ਨਾ ਹੋਈਆਂ ਫੌਜੀ ਨੂੰ ਦੂਹਰੀ ਸਲੂਟ ਮਾਰੀ ਕਿ ਭਰਾ ਤੁਸੀਂ ਬਹੁਤ ਮਹਾਨ ਹੋ।।।,,,,,ਲੇਖਕ ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ ਤਰਨ ਤਾਰਨ,9855985137,8646017000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)