More Punjabi Kahaniya  Posts
ਬੀਬੀ ਇੱਕ ਬਾਤ ਸੁਣਾ ਦੇ


ਬੀਬੀ ਕਿੱਥੇ ਚਲੀ ਗਈ ਏ, ਆਜਾ ਇੱਕ ਬਾਤ ਸੁਣਾਜਾ, ਬੀਬੀ ਤੂੰ ਕਹਿੰਦੀ ਹੁੰਦੀ ਸੀ, ਜਦ ਕੋਈ ਦੁਨੀਆਂ ਤੋਂ ਤੁਰ ਜਾਂਦਾ ਉਹ ਤਾਰਾ ਬਣ ਜਾਂਦਾ ਏ, ਤੂੰ ਓਹੀ ਤਾਰਾ ਏ ਨਾ ਜੋ ਬਾਹਲਾ ਈ ਚਮਕਦਾ ਏ, ਜਿਵੇ ਮੇਰੇ ਨਾਲ ਗੱਲਾਂ ਕਰਦਾ ਹੋਵੇ। ਬੀਬੀ ਕੀ ਜਾਦੂ ਸੀ ਤੇਰੀਆ ਬਾਤਾਂ ਵਿੱਚ, ਸੁਣਦੇ ਸੁਣਦੇ ਕਦੋਂ ਨੀਂਦ ਆ ਜਾਂਦੀ ਸੀ,ਪਤਾ ਈ ਨੀ ਲਗਦਾ ਸੀ,
ਤੇ ਹੁਣ ਨੀਂਦ ਦੀਆਂ ਦਵਾਈਆਂ ਵੀ ਅਸਰ ਨਹੀਂ ਕਰਦੀਆ।ਬੀਬੀ ਤੈਨੂੰ ਚੇਤਾ ਇਹਨਾਂ ਦਿਨਾ ਚ ਤੇਰੇ ਕੋਲ ਹੀ ਹੁੰਦੀ ਸੀ ਮੈਂ, ਜਾਮਨਾ ਤੇ ਚੜ ਕੇ ਜਾਮਨਾਂ ਖਾਣੀਆਂ, ਜਾਮਨਾ ਦੀ ਗੋਦ ਹੀ ਚੰਗੀ ਲਗਦੀ, ਦੇਖ ਉਹਨਾ ਜਾਮਨਾ ਦਾ ਕਿੰਨਾ ਮੋਹ ਸੀ ਮੇਰੇ ਨਾਲ, ਮੈਂ ਜਦੋ ਪਿਛਲੀ ਵਾਰ ਪਿੰਡ ਗਈ ਜਾਮਨਾ ਦੀ ਗੋਦ ਚ ਹੀ ਬੈਠੀ, ਪਰ ਫਰਕ ਇਹ ਸੀ, ਉਹ ਜਾਮਨਾ ਦੇ ਰੁੱਖ ਸੋਫੇ ਬਣ ਗਏ ਤੇ ਜਾਮਨਾ ਦੀ ਥਾਂ ਪੱਥਰ ਲੱਗ ਗਏ,
ਬੀਬੀ ਮੈ ਨੀ ਜਾਣਾ ਪਿੰਡ, ਤੇਰਾ ਕਮਰਾ ਸੁੰਨਾ ਦੇਖ ਕੇ ਮੇਰੇ ਕਾਲਜੇ ਚ ਰੁੱਗ ਭਰੀਂਦੇ, ਤੇਰਾ ਚਰਖਾ ਵੀ ਘੱਟੇ ਨਾਲ ਭਰਿਆ...

ਆਪਣਾ ਅੰਤ ਉਡੀਕਦਾ ਪਿਆ, ਜਿਵੇ ਕੋਈ ਬੇਵਸ ਜਿਹਾ ਹੋਵੇ।
ਬੀਬੀ ਉੱਥੇ ਉਹ ਰੌਣਕਾ ਵਾਲਾ ਘਰ ਨਹੀਂ ਰਿਹਾ,ਉੱਥੇ ਕਿੰਨੇ ਹੀ ਕਮਰੇ ਪਰ ਸਾਰੇ ਸੁੰਨੇ ਪਏ ਨੇ, ਸਾਲ ਤੋਂ ਰੌਣਕਾ ਲਗਦੀਆ ਜਦੋ ਅਮਰੀਕਾ ਤੋਂ ਸਾਰੇ ਇੰਡੀਆ ਆਉਦੇ ਨੇ, ਪਰ ਉਹ ਵਿਹੜੇ ਵਿੱਚ ਸ਼ਾਮ ਵੇਲੇ ਲਾਈਨ ਚ ਮੰਜੇ ਨਹੀਂ ਡਾਹੁਦੇ, ਜਿੱਥੇ ਤੂੰ ਬਾਤਾਂ ਪਾਉਦੀਂ ਸੀ,
ਨਾ ਕੋਈ ਗੱਲਾ ਕਰਦਾ, ਸਬ ਆਪੋ ਆਪਣਿਆ ਕਮਰਿਆ ਚ ਵੜ ਜਾਂਦੇ ।
ਬਸ ਹੁਣ ਮੈ ਨਹੀਂ ਜਾਣਾ ਪਿੰਡ, ਅਣਜਾਣ ਜਿਹੇ ਲੱਗਦੇ ਨੇ ਉਥੇ ਸਬ, ਸਾਹ ਘੁੱਟਦਾ ਉੱਥੇ ਹੁਣ, ਪਤਾ ਨਹੀਂ ਕਿਹੋ ਜਿਹੇ ਕੰਮਾਂ ਚ ਬਿਜੀ ਹੋ ਗਏ ਆਪਣਿਆ ਨਾਲ ਗੱਲਬਾਤ ਦਾ ਟਾਇਮ ਈ ਹੈ ਨਹੀਂ
ਬੀਬੀ ਆਜਾ ਤੇ ਈ ਬੜੀ ਯਾਦ ਆਉਦੀ ਏ, ਬਾਤ ਸਣਾਦੇ ਮੈ ਸੁਪਨਿਆ ਵਾਲੀ ਸਕੂਨ ਦੀ ਨੀਂਦ ਸੌਣਾ ਏ।
Deepraman✍️

...
...



Related Posts

Leave a Reply

Your email address will not be published. Required fields are marked *

6 Comments on “ਬੀਬੀ ਇੱਕ ਬਾਤ ਸੁਣਾ ਦੇ”

  • Joginder Singh bhatthal

    nice

  • very nice

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)