More Punjabi Kahaniya  Posts
ਦਾਜ ਵਾਲੀ ਕਾਰ


ਥੋੜੇ ਦਿਨ ਪਹਿਲਾਂ ਦੀ ਗੱਲ ਏ, ਇੱਕ ਲੜਕੀ ਦਾ ਵਿਆਹ ਤੈਅ ਹੋਇਆ। ਲੜਕੀ ਪੜ੍ਹੀ ਲਿਖੀ ਨੌਂਕਰੀ ਪੇਸ਼ੇ ਵਾਲੀ ਸੀ ਅਤੇ ਵਿਚੋਲੇ ਦੇ ਦੱਸਣ ਮੁਤਾਬਿਕ ਲੜਕੇ ਦੀ ਕਾਫ਼ੀ ਜ਼ਮੀਨ ਸੀ ਅਤੇ ਉਸਨੇ ਨੌਂਕਰੀ ਛੱਡ ਆਪਣਾ ਖੇਤੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਰੋਕੇ ਵੇਲੇ ਲੜਕੇ ਵਾਲਿਆਂ ਦਾ ਕਹਿਣਾ ਸੀ ਕਿ ਸਾਨੂੰ ਤਾਂ ਬੱਸ ਪੜ੍ਹੀ ਲਿਖੀ ਨੌਂਕਰੀ ਵਾਲੀ ਲੜਕੀ ਚਾਹੀਦੀ ਏ ਹੋਰ ਇਕ ਪੈਸੇ ਦੀ ਚੀਜ਼ ਨਹੀਂ ਚਾਹੀਦੀ। ਲੜਕੀ ਵਾਲਿਆਂ ਕੋਲ ਵੀ ਕਾਫ਼ੀ ਜ਼ਮੀਨ ਤੇ ਆਮਦਨੀ ਦਾ ਵਧੀਆ ਸਾਧਨ ਸੀ ਪਰ ਇਹ ਸੁਣ ਕਿ ਲੜਕੇ ਵਾਲਿਆਂ ਹੋਰ ਕੋਈ ਮੰਗ ਨਹੀ ਰੱਖੀ ਉਹ ਬਹੁਤ ਖੁਸ਼ ਹੋਏ। ਲੜਕੀ ਨੇ ਵੀ ਸੋਚਿਆ ਕਿ ਓਹਨੂੰ ਵਧੀਆ ਪਰਿਵਾਰ ਮਿਲਿਆ ਏ ਜਿੰਨ੍ਹਾਂ ਬਿਨਾਂ ਕਿਸੇ ਹੋਰ ਮੰਗ ਤੋਂ ਓਹਦੀ ਕਾਬਲੀਅਤ ਨੂੰ ਤਰਜ਼ੀਹ ਦਿੱਤੀ। ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ , ਘਰਦਿਆਂ ਆਪਣੀ ਧੀ ਨੂੰ ਵਧੀਆ ਤੋਂ ਵਧੀਆ ਕੱਪੜੇ, ਗਹਿਣੇ ਬਣਾ ਕੇ ਦਿੱਤੇ।
ਪਰ ਸ਼ਗਨ ਤੋਂ ਇੱਕ ਦਿਨ ਪਹਿਲਾਂ ਮੁੰਡੇ ਵਾਲਿਆਂ ਵੱਲੋਂ ਵਿਚੋਲੇ ਨੇ ਫੋਨ ਕੀਤਾ ਕਿ ਅਸੀਂ ਕੱਲ੍ਹ ਸ਼ਗਨ ਲਗਾਉਂਣ ਤੁਹਾਡੇ ਬੂਹੇ ਤਾਂ ਹੀ ਢੁਕਾਂਗੇ ਜੇਕਰ ਓਹਨਾਂ ਦੀ ਕਾਰ ਦੀ ਡਿਮਾਂਡ ਪੂਰੀ ਕੀਤੀ ਜਾਏਗੀ । ਇਹ ਸੁਣ ਕਿ ਸਭ ਹੈਰਾਨ ਹੋ ਗਏ , ਕਿਸੇ ਨੂੰ ਵੀ ਯਕੀਨ ਨਹੀਂ ਸੀ ਹੋ ਰਿਹਾ। ਲੜਕੀ ਨੇ ਵੀ ਆਪਣੇ ਪਿਤਾ ਨੂੰ ਵਿਆਹ ਤੋਂ ਮਨ੍ਹਾ ਕਰਨ ਲਈ ਕਿਹਾ, ਲੇਕਿਨ ਪਿਤਾ ਨੂੰ ਕਿਤੇ ਨਾ ਕਿਤੇ ਇਹ ਸੀ ਕਿ ਸਭ ਨੂੰ ਸੱਦਾ ਜਾ ਚੁੱਕਾ ਏ , ਸਭ ਜਾਣਦੇ ਨੇ ਕਿ ਲੜਕੇ ਵਾਲਿਆਂ ਰਿਸ਼ਤਾ ਕਰਨ ਵੇਲੇ ਕੋਈ ਮੰਗ ਨਹੀਂ ਸੀ ਰੱਖੀ, ਸਮਾਜ ਕਿਤੇ ਨਾ ਕਿਤੇ ਮੇਰੀ ਧੀ ‘ਤੇ ਹੀ ਉਂਗਲ਼ ਚੁੱਕੇਗਾ। ਸਲਾਹ ਕਰਨ ਤੋਂ ਬਾਅਦ ਕੁੜੀ ਵਾਲਿਆਂ ਕਾਰ ਦੇਣੀ ਮਨਜ਼ੂਰ ਕਰ ਲਈ ਅਤੇ ਵਿਆਹ ਕਰ ਦਿੱਤਾ ਗਿਆ। ਪਰ ਲੜਕੀ ਦੇ ਮਨ ਵਿਚ ਜਿਵੇਂ ਕਾਰ ਵਾਲੀ ਗੱਲ ਘਰ ਕਰ ਗਈ ਹੋਵੇ।
ਵਿਆਹ ਤੋਂ ਬਾਅਦ ਲੜਕੀ ਨੇ ਆਪਣੇ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਪਰੰਤੂ ਲੜਕਾ ਸਾਰਾ ਦਿਨ ਘਰ ਰਹਿੰਦਾ, ਕੋਈ ਕੰਮ ਨਾ ਕਰਦਾ। ਲੜਕੀ ਨੇ ਘਰਵਾਲੇ ਨੂੰ, ਸੱਸ – ਸਹੁਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨਾ ਮੰਨੀ...

ਅਤੇ ਵਿਚੋਲੇ ਵੱਲੋਂ ਦੱਸੀ ਗਈ ਜ਼ਮੀਨ ਦੇ ਮੁਕਾਬਲੇ ਲੜਕੇ ਦੀ ਜ਼ਮੀਨ ਵੀ ਘੱਟ ਸੀ। ਇੱਕ ਮਹੀਨਾ ਇਵੇਂ ਹੀ ਨਿਕਲ ਗਿਆ, ਲੜਕੀ ਨੇ ਪੇਕੇ ਜਾਣ ਦੀ ਖਾਹਿਸ਼ ਕੀਤੀ।
ਲੜਕਾ ਦਾਜ ‘ਚ ਮਿਲੀ ਕਾਰ ਤੇ ਲੜਕੀ ਨੂੰ ਲੈ ਕੇ ਚੱਲ ਪਿਆ, ਰਾਹ ਵਿੱਚ ਪੈਟਰੋਲ ਪੰਪ ਤੇ ਜਾ ਕੇ ਤੇਲ ਪਵਾਉਣ ਲਈ ਪੈਸਿਆਂ ਲਈ ਲੜਕੀ ਨੂੰ ਪੈਸੇ ਦੇਣ ਲਈ ਕਹਿਣ ਲੱਗਾ, ਲੜਕੀ ਪਹਿਲਾਂ ਵੀ ਦੋ ਤਿੰਨ ਵਾਰ ਇਹ ਸਭ ਦੇਖ ਚੁੱਕੀ ਸੀ ਪਰੰਤੂ ਸਹੁਰਾ ਪਰਿਵਾਰ ਨਾਲ ਹੋਣ ਕਰਕੇ ਉਹ ਸਬਰ ਦਾ ਘੁੱਟ ਭਰ ਕੇ ਪੈਸੇ ਦੇ ਦਿੰਦੀ ਰਹੀ। ਪਰ ਇਸ ਵਾਰ ਗੁੱਸੇ ਨਾਲ ਭਰੀ ਪੀਤੀ ਨੇ ਪੈਸੇ ਦੇਣ ਦੀ ਥਾਂ ਆਪਣਾ ਛਿੱਤਰ ਲਾਹ ਕੇ ਉੱਥੇ ਹੀ ਲੜਕੇ ਦਾ ਕੁਟਾਪਾ ਸ਼ੁਰੂ ਕਰਤਾ ਨਾਲ ਹੀ ਉਸਨੂੰ ਯਾਦ ਕਰਵਾਇਆ ਉਹ ਦਿਨ ਜਦੋਂ ਵਿਆਹ ਤੋਂ ਦੋ ਦਿਨ ਪਹਿਲਾਂ ਇਸੇ ਗੱਡੀ ਦੀ ਡਿਮਾਂਡ ਕੀਤੀ ਸੀ, ਤੇ ਹੁਣ ਪੈਟਰੋਲ ਪਵਾਉਣ ਲਈ ਵੀ ਲੜਕੀ ਤੋਂ ਹੀ ਪੈਸੇ ਮੰਗ ਰਿਹਾ ਸੀ।
ਲੜਕੀ ਆਪਣੇ ਦਿਲ ਵਿੱਚ ਕੋਸ ਰਹੀ ਸੀ ਆਪਣੇ ਘਰਦਿਆਂ ਨੂੰ ਜਿੰਨ੍ਹਾਂ ਸਮਾਜ ਦੇ ਡਰ ਅਤੇ ਆਪਣੀ ਸ਼ਾਨ ਖਾਤਿਰ ਮੁੰਡੇ ਵਾਲਿਆਂ ਦੀ ਮੌਕੇ ਤੇ ਕਾਰ ਦੀ ਮੰਗ ਪੂਰੀ ਕੀਤੀ ਤੇ ਨਾਲ ਹੀ ਓਸ ਵਿਚੋਲੇ ਨੂੰ ਜਿੰਨ੍ਹੇ ਝੂਠ ਬੋਲ ਕਿ ਆਪਣੇ ਲਾਲਚ ਵੱਸ ਇਹ ਰਿਸ਼ਤਾ ਕਰਵਾਇਆ। ਇਵੇਂ ਦੇ ਅਨੇਕਾਂ ਕੇਸ ਸਾਡੇ ਸਾਹਮਣੇ ਆਉਂਦੇ ਨੇ ,ਰੋਜ਼ ਅਖ਼ਬਾਰਾਂ ਵਿੱਚ ਅਸੀਂ ਪੜ੍ਹਦੇ ਹਾਂ ਧੋਖੇ-ਧੜੀ ਨਾਲ ਕਰਵਾਏ ਗਏ ਰਿਸ਼ਤੇ ਅਤੇ ਕੋਰਟ ਕਚਹਿਰੀਆਂ ਦੇ ਚੱਕਰ ਲਗਾਉਂਦੇ ਮਾਪੇ ਅਤੇ ਧੀਆਂ – ਪੁੱਤ। ਸਮਾਜ ਵਿੱਚ ਕੁਝ ਇਵੇਂ ਦੇ ਲੋਕ ਮੌਜੂਦ ਨੇ ਜੋ ਆਪਣੇ ਲਾਲਚ ਲਈ ਵਿਚੋਲਗਿਰੀ ਕਰਦੇ ਮਿਲਣਗੇ ਸੋ ਲੋੜ ਹੈ ਕਿ ਰਿਸ਼ਤੇ ਸਥਾਪਿਤ ਕਰਨ ਲਈ ਲੈਣ ਦੇਣ ਕਰਨ ਦੀ ਥਾਂ ਲੜਕੇ – ਲੜਕੀ ਦੇ ਗੁਣਾਂ, ਮਿਹਨਤ ਅਤੇ ਆਪਸੀ ਪਿਆਰ, ਭਾਈਚਾਰੇ ਨੂੰ ਰਿਸ਼ਤਿਆਂ ਦਾ ਅਧਾਰ ਬਣਾਇਆ ਜਾਵੇ ਤਾਂ ਕਿ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।
ਸੁਖਪ੍ਰੀਆ ਕੌਰ ਸੰਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)