More Punjabi Kahaniya  Posts
ਆਖਰੀ ਪੀੜ੍ਹੀ


ਸਾਡੀਆਂ ਉਹਨਾਂ ਮਾਂਵਾਂ ਦੀ ਇਹ ਆਖਰੀ ਪੀੜ੍ਹੀ ਚਲ ਰਹੀ ਆ ਜੀਹਨਾਂ ਨੂੰ ਫੋਨਾਂ ਦੇ ਲੌਕ ਨਹੀਂ ਖੋਲਣੇ ਆਉਂਦੇ ,
ਜਿਹੜੀਆਂ ਵੀਡੀਉ ਕਾਲਾਂ ਤੇ ਸਿਰਫ ਮੱਥੇ ਹੀ ਦਿਖਾਉਂਦੀਆਂ ਨੇ ,
ਜੀਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਕਿਸੇ ਨੇੜਲੇ ਨਾਲ ਕੋਈ ਗੁੱਸਾ ਹੋਵੇ ਤੇ ਉਹਨੂੰ ਵਿਖਾਉਣ ਲਈ ਸਟੇਟਸ ਕਿਵੇੰ ਚਾੜ੍ਹਨੇ ਆਂ ,
ਜਿਹੜੀਆਂ ਕੋਠੀਆਂ ਦੇ ਲੈੰਟਰਾਂ ਉੱਤੇ ਲੀੜੇ ਸੁੱਕਣੇ ਪਾਉਣ ਦੀ ਤਾਰ ਬੰਨ੍ਹਣ ਲਈ ਬਜ਼ਿੱਦ ਨੇ ,
ਇਹ ਘਰੋਂ ਨੰਗੇ ਸਿਰ ਬਾਹਰ ਨਿਕਲਣ ਨਹੀਂ ਦਿੰਦੀਆਂ ,
ਪੰਡਤ ਜਾਂ ਨਿਹੰਗ ਸਿੰਘ ਨੂੰ ਦੂਰੋਂ ਆਉਂਦੇ ਵੇਖ ਹੀ ਹੱਥ ਜੋੜ , ਨੀਂਵੀਂ ਪੀ ਕੇ ਰਾਹ ਛੱਡ ਜਾਂਦੀਆਂ ਨੇ
ਐਂਬੂਲੈਂਸ ਦਾ ਹੂਟਰ ਸੁਣੇ ਤੋਂ ਮੂੰਹ ‘ਤਾਂਹ ਚੁੱਕ ਪੱਲਾ ਅੱਡਦੀਆਂ ਨੇ ,
ਤੱਤੀ ਚਾਹ...

ਦੇ ਗਿਲਾਸ ਨੂੰ ਚੁੰਨੀ ਦੇ ਲੜ ਨਾਲ ਫੜਦੀਆਂ ਨੇ,
ਇਹ ਉਹ ਆਖਰੀ ਦੌਰ ਦੀਆਂ ਬੀਬੀਆਂ ਨੇ ਜੀਹਨਾਂ ਨੇ ਅਜੇ ਵੀ ਖੰਡ ਵਾਲੀਆਂ ਪੀਪੀਆਂ ‘ਚ ਨੋਟ ਸਾਂਭ ਰੱਖੇ ਨੇ ,
ਜੋ ਆਏ – ਗਏ ਦਾ ਸੱਚੀਂ ਹੀ ਚਾਅ ਕਰਦੀਆਂ ਦੋਹਤੇ – ਦੋਹਤੀਆਂ ਨੂੰ ਘੁੱਟ ਕੇ ਨਾਲ ਲਾਉਂਦੀਆਂ ਨੇ ,
ਤੁਰ ਗਿਆਂ ਨੂੰ ਚੇਤੇ ਕਰ ਅੱਖਾਂ ਭਰਦੀਆਂ , ਨਵਜੰਮੇ ਬਾਲਾਂ/ਬਾਲੜੀਆਂ ਦੇ ਪੋਲੇ ਹੱਥ ਤੇ ਆਪਣੇ ਖੁਰਦੁਰੇ ਹੱਥ ਰੱਖ ਕਿਸਮਤ ਦੀਆਂ ਲੀਕਾਂ ਦੇ ਵਟਾਂਦਰੇ ਕਰਦੀਆਂ ਨੇ ।
✍🏽ਰਣਜੀਤ ਸੰਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)