More Punjabi Kahaniya  Posts
ਜਿਉਂਦੇ ਜੀ


ਹਸਪਤਾਲ ਦੇ ਬੈਡ ਤੇ ਕੱਲਾ-ਕਾਰਾ ਲੰਮਾ ਪਿਆ ਉਹ ਜਿੰਦਗੀ ਦੀਆਂ ਬਾਕੀ ਬਚੀਆਂ ਘੜੀਆਂ ਗਿਣ ਰਿਹਾ ਸੀ !
ਘੜੀ ਦੀ ਟਿੱਕ ਟਿੱਕ ਤੇ ਹੋਰ ਕਿੰਨੀਆਂ ਸਾਰੀਆਂ ਮਸ਼ੀਨਾਂ ਵਿਚੋਂ ਆਉਂਦੀਆਂ ਅਜੀਬੋ-ਗਰੀਬ ਅਵਾਜਾਂ ਅੰਦਰੋਂ ਉਹ ਗੁਜਰ ਗਈ ਜਿੰਦਗੀ ਦੇ ਹੁਸੀਨ ਵਰਕੇ ਫਰੋਲ ਰਿਹਾ ਸੀ!
ਕਾਮਯਾਬੀ ਦੀ ਉੱਚੀ ਟੀਸੀ ਤੇ ਅੱਪੜ ਕੇ ਵੀ ਅੱਜ ਉਹ ਕੱਲਾ ਜਿਹਾ ਰਹਿ ਗਿਆ ਸੀ..
ਇੰਝ ਲੱਗਦਾ ਸੀ ਜਿੱਦਾਂ ਵਾਹੋਦਾਹੀ ਵਾਲੇ ਇਸ ਸਫ਼ਰ ਵਿਚ ਉਹ ਜਿੰਦਗੀ ਜਿਉਣੀ ਬਿਲਕੁਲ ਹੀ ਭੁੱਲ ਗਿਆ ਸੀ!
ਦੌਲਤ ਕਮਾਉਣਾ ਹੀ ਉਸਦਾ ਜਨੂਨ ਬਣ ਗਿਆ ਸੀ!
ਆਖਿਰ ਢਲਦੀ ਉਮਰ ਵਿਚ ਜਦੋਂ ਸਭ ਕੁਝ ਦਾਅ ਤੇ ਲਾ ਕਮਾਈ ਇੱਜਤ ਤੇ ਮਸ਼ਹੂਰੀ ਦਾ ਰੰਗ ਥੋੜਾ ਫਿੱਕਾ ਪੈਣਾ ਸ਼ੁਰੂ ਹੋ ਗਿਆ ਤਾਂ ਇੰਝ ਲੱਗਿਆ ਜਿੰਦਗੀ ਕਿਧਰੇ ਗੁਆਚ ਜਿਹੀ ਗਈ ਹੋਵੇ!
ਹਸਪਤਾਲ ਦੇ ਹਨੇਰੇ ਕਮਰੇ ਵਿਚ ਜਗਦੀਆਂ ਬੁਝਦੀਆਂ ਕਿੰਨੀਆਂ ਲਾਲ ਪੀਲੀਆਂ ਬਤੀਆਂ ਉਸ ਨੂੰ ਹਰ ਪਲ ਮੌਤ ਦੇ ਨੇੜੇ ਲੈ ਕੇ ਜਾਂਦੀਆਂ ਹੋਈਆਂ ਮਹਿਸੂਸ ਹੋ ਰਹੀਆਂ ਸਨ!
ਉਸਨੂੰ ਅੱਜ ਇਹਸਾਸ ਹੋਇਆ ਸੀ ਕੇ ਜਦੋਂ ਇਨਸਾਨ ਏਨਾ ਕੁ ਪੈਸੇ ਕਮਾ ਲਵੇ ਜਿਹੜਾ ਰਹਿ ਗਈ ਦੀ ਗੁਜਰ ਬਸਰ ਲਈ ਕਾਫੀ ਹੋਵੇ ਤਾਂ ਫੇਰ ਉਸ ਨੂੰ ਆਪਣਾ ਧਿਆਨ ਓਹਨਾ ਗੱਲਾਂ ਤੇ ਕੇਂਦਰਿਤ ਕਰਨਾ ਚਾਹੀਦਾ ਜਿਨ੍ਹਾਂ ਦਾ ਦੁਨਿਆਵੀ ਚਕਾਚੌਂਦ ਤੇ ਫੋਕੀ ਮਸਹੂਰੀ ਨਾਲ ਦੂਰ ਦੂਰ ਤੱਕ ਦਾ ਵਾਸਤਾ ਨਾ ਹੋਵੇ!
ਕੀ ਹਨ ਉਹ ਗੱਲਾਂ?
ਕੁਦਰਤ,ਰਿਸ਼ਤੇ,ਕਲਾ-ਆਰਟ,ਨਦੀਆਂ-ਨਾਲੇ,ਪਸ਼ੂ-ਪੰਛੀ ਤੇ ਜੁਆਨੀ ਵੇਲੇ ਮਨ ਮੰਦਿਰ ਵਿਚ ਸਿਰਜਿਆ ਇੱਕ ਹੁਸੀਨ ਸੁਪਨਾ(ਪੈਸੇ ਤੋਂ ਇਲਾਵਾ)ਅਤੇ ਹੋਰ ਵੀ ਕਿੰਨਾ ਕੁਝ!
ਪ੍ਰਮਾਤਮਾਂ ਸਾਨੂੰ ਹਮੇਸ਼ਾਂ ਦੂਜਿਆਂ ਦੇ ਦਿਲਾਂ ਵਿਚ ਵੱਸ ਕੇ ਜਿੰਦਗੀ ਜਿਉਣ ਲਈ ਪ੍ਰੇਰਦਾ ਰਹਿੰਦਾ ਏ ਪਰ ਇਹ ਖਰੂਦੀ ਮਨ ਦੌਲਤ ਮਸ਼ਹੂਰੀਆਂ ਤੇ ਬੇਹਿਸਾਬੀ ਚਕਾਚੌਂਦ ਦੀ ਭਾਲ ਵਿਚ ਅੰਨਾ ਹੋਇਆ ਅਖੀਰ ਤੱਕ ਬੱਸ ਗੁਆਚਿਆ ਹੀ ਰਹਿੰਦਾ!
ਅੱਜ ਉਹ ਜਿੰਦਗੀ ਵਿਚ ਕਮਾਈ ਬੇਸ਼ੁਮਾਰ ਦੌਲਤ ਦੇ ਲੱਗੇ ਵੱਡੇ ਸਾਰੇ ਅੰਬਾਰ ਆਪਣੇ ਨਾਲ ਨਹੀਂ ਸੀ ਲੈ ਕੇ ਜਾ ਸਕਦਾ ਸੀ..
ਪਰ ਕਿਸੇ ਨਾਲ ਕੀਤਾ ਹੋਇਆ ਪਿਆਰ ਤੇ ਵਿਖਾਈ ਹਮਦਰਦੀ ਉਸਨੂੰ ਜਰੂਰ ਹੀ ਦਲੇਰੀ ਨਾਲ ਮਰਨ ਦਾ ਬਲ ਬਖ਼ਸ਼ਦੀ..ਪਰ ਹੁਣ ਤੱਕ ਕਾਫੀ ਦੇਰ ਹੋ ਚੁਕੀ ਸੀ!
ਪਿਆਰ ਮੁਹੱਬਤਾਂ ਦੇ ਵਹਿਣ ਵਿਚ ਕਰੋੜਾ ਮੀਲ ਤੁਰਨ ਦੀ ਤਾਕਤ ਹੁੰਦੀ ਪਰ ਪੈਸਾ-ਧੇਲਾ ਕੱਲਾ ਅੱਪਣੇ ਦਮ...

ਤੇ ਇੱਕ ਕਦਮ ਵੀ ਨਹੀਂ ਚੱਲ ਸਕਦਾ!
ਜਿੰਦਗੀ ਵਿਚ ਸਭ ਤੋਂ ਔਖਾ ਕੰਮ ਹੈ ਇੱਕ ਅਮੀਰ ਅਖਵਾਉਂਦੇ ਬੰਦੇ ਦਾ ਬਿਮਾਰੀ ਵਾਲੇ ਬਿਸਤਰੇ ਤੇ ਕੱਲਾ ਲੰਮਾ ਪੈ ਕੇ ਪਲ ਪਲ ਮੌਤ ਦਾ ਇੰਤਜਾਰ ਕਰਨਾ!
ਇਨਸਾਨ ਆਪਣੇ ਕਮਾਏ ਹੋਏ ਪੈਸੇ ਨਾਲ ਨੌਕਰ ਚਾਕਰ ਸਾਧਨ ਸਰੋਤ ਸਭ ਕੁਝ ਖਰੀਦ ਸਕਦਾ ਹੈ..ਕਾਰ ਦਾ ਡਰਾਈਵਰ ਰੱਖ ਸਕਦਾ ਹੈ..
ਪਰ ਕੋਈ ਹੋਰ ਐਸਾ ਇਨਸਾਨ ਨਹੀਂ ਖਰੀਦ ਸਕਦਾ ਜੋ ਉਸਦੀ ਜਗਾ ਲੰਮਾ ਪੈ ਕੇ ਉਸ ਨੂੰ ਲੱਗੀ ਹੋਈ ਬਿਮਾਰੀ ਆਪਣੇ ਉੱਤੇ ਲੈ ਲਵੇ!
ਅਸਲ ਵਿਚ ਕਿੰਨਾ ਗਰੀਬ ਸੀ ਉਹ..!
ਉਸ ਨੂੰ ਅੱਜ ਮਹਿਸੂਸ ਹੋਇਆ ਕੇ ਜਦੋਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹਸਪਤਾਲ ਦੇ ਓਪਰੇਸ਼ਨ ਰੂਮ ਵੱਲ ਨੂੰ ਜਾ ਰਿਹਾ ਹੁੰਦਾ ਹੈ ਤਾਂ ਅਕਸਰ ਹੀ ਉਹ ਉਸ ਕਿਤਾਬ ਬਾਰੇ ਸੋਚ ਰਿਹਾ ਹੁੰਦਾ ਹੈ ਜਿਹੜੀ ਪੈਸੇ ਦੀ ਭੱਜ ਦੌੜ ਵਿਚ ਬਿਨਾ ਪੜਿਆਂ ਹੀ ਰਹਿ ਗਈ ਸੀ..
ਤੇ ਉਹ ਕਿਤਾਬ ਦਾ ਨਾਮ ਹੁੰਦਾ ਹੈ..”ਤੰਦਰੁਸਤ ਜਿੰਦਗੀ ਦੇ ਨੁਕਸੇ”
ਸੋ ਦੋਸਤੋ ਤੁਹਾਡੀ ਜਿੰਦਗੀ ਵਾਲਾ ਨਾਟਕ ਭਾਵੇਂ ਜਿਹੜੇ ਮਰਜੀ ਮੁਕਾਮ ਤੇ ਹੈ..
ਏਨੀ ਗੱਲ ਨਾ ਭੂਲਿਓ ਕੇ ਕਦੀ ਨਾ ਕਦੀ ਇਸ ਨਾਟਕ ਦੇ ਆਖਰੀ ਸੀਨ ਤੇ ਪਰਦਾ ਡਿੱਗਣਾ ਹੀ ਹੈ!
ਇਸਤੋਂ ਪਹਿਲਾਂ ਕੇ ਇਹ ਪਰਦਾ ਡਿੱਗ ਪਵੇ..
ਆਪਣੀ ਜਿੰਦਗੀ ਰੱਜ ਰੱਜ ਕੇ ਜੀ ਲਵੋ,ਆਪਣੇ ਪਰਿਵਾਰ,ਆਪਣੇ ਆਲੇ ਦੁਆਲੇ ਵਸਦੇ ਕੁਦਰਤ ਦੇ ਅਸੀਮ ਕ੍ਰਿਸ਼ਮਿਆਂ ਨੂੰ ਬੇਸ਼ੁਮਾਰ ਪਿਆਰ ਕਰਕੇ..!
(ਕਰੋੜਾਂ ਡਾਲਰਾਂ ਦੀ ਕੰਪਨੀ “ਐਪਲ” ਦੇ ਸੰਸਥਾਪਕ “ਸਟੀਵ ਜੋਬ” ਦੀ ਨਿੱਜੀ ਡਾਇਰੀ ਦੇ ਆਖਰੀ ਸਫ਼ੇ ਵਿਚ ਲਿਖੇ ਆਖਰੀ ਦਿਨਾਂ ਦੇ ਬਿਰਤਾਂਤ ਦਾ ਅਨੁਵਾਦ)
ਜੇ ਸਦੀਵੀਂ ਮੌਤ ਤੋਂ ਬਚਣ ਦਾ ਤਰੀਕਾ ਲੱਭਣਾ ਹੈ ਤਾ ਦੂਜਿਆਂ ਦੇ ਦਿਲਾਂ ਵਿਚ ਵੱਸ ਹਾਸੇ ਖਿਲੇਰਨਾ ਸਿੱਖ ਲਵੋ!
ਇਹ ਦੁਨਿਆਵੀ ਕਬਰਾਂ,ਕਫ਼ਨ,ਜਨਾਜੇ,ਸ਼ਮਸ਼ਾਨ ਘਾਟ,ਸਿਵੇ ਅਤੇ ਅਸਥੀਆਂ ਤਾਂ ਬਸ ਆਖਣ ਦੀਆਂ ਗੱਲਾਂ ਨੇ..ਬੰਦਾ ਮਰ ਤੇ ਅਸਲ ਵਿਚ ਓਸੇ ਦਿਨ ਹੀ ਜਾਂਦਾ ਏ ਜਿਸ ਦਿਨ ਉਸਨੂੰ ਜਿਉਂਦੇ ਜੀ ਨੂੰ ਯਾਦ ਕਰਨ ਵਾਲਾ ਕੋਈ ਨੀ ਰਹਿੰਦਾ!
ਰੱਬ ਰਾਖਾ ਦੋਸਤੋ..ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)