ਮੇਰੀ ਦੁਕਾਨ ਦੇ ਸਾਹਮਣੇ ਇਕ ਮੋਚੀ ਬੈਠ ਦਾ ਹੈ। ਇਕ ਦਿਨ ਉਸ ਦੇ ਕੋਲ ਇਕ ਆਦਮੀ ਆਇਆ। ਆਪਣੀ ਟੁੱਟੀ ਇਕ ਚੱਪਲ ਉਸਨੇ ਉਸ ਮੋਚੀ ਨੂੰ ਬਣਾਉਣ ਲਈ ਫੜਾਈ ਤੇ ਆਪ ਵੀ ਉਸਦੇ ਕੋਲ ਜਮੀਨ ਤੇ ਹੀ ਬੈਠ ਗਿਆ।
ਕੁਝ ਦੀ ਪਲਾਂ ਵਿੱਚ ਉਥੇ ਲੋਕ ਇਕੱਠੇ ਹੋਣ ਲਗ ਪਏ। ਸ਼ਹਿਰ ਦੇ ਵੱਡੇ ਦੁਕਾਨਦਾਰ ਉਸ ਦੇ ਕੋਲ ਖੜੇ ਸਨ। ਆਖਿਰ ਇਹ ਹੈ ਕੋਣ? ਇਹ ਜਾਣਨ ਲਈ ਮੈ ਉਸ ਭੀੜ ਦਾ ਹਿੱਸਾ ਬਣ ਗਿਆ।
ਵੱਡੇ ਦੁਕਾਨਦਾਰ ਉਸਨੂੰ ਆਪਣੇ ਨਾਲ ਚੱਲਣ ਲਈ ਬੇਨਤੀ ਕਰ ਰਹੇ ਸਨ ਤੇ ਕੁਝ ਕੁਰਸੀ ਉਪਰ ਬੈਠਣ ਲਈ ਕਹਿ ਰਹੇ ਸਨ।
ਪਰ ਉਹ ਆਦਮੀ ਉਥੋਂ ਉਠਣ ਦਾ ਨਾਮ ਨੀ ਲੈ ਰਿਹਾ ਸੀ। ਮੈ ਗੌਰ ਨਾਲ ਉਸ ਵਲ ਦੇਖਿਆ ਤਾ ਉਸ ਨੇ ਬੜੇ ਹੀ ਸਾਧਾਰਨ ਕਪੜੇ ਪਹਿਨੇ ਹੋਏ ਸਨ। ਦੇਖਣ ਵਿੱਚ ਉਹ ਕੋਈ ਅਮੀਰ ਜਾ ਕੋਈ ਵੱਡਾ ਆਦਮੀ ਬਿਲਕੁਲ ਵੀ ਨਹੀਂ ਲਗ ਰਿਹਾ ਸੀ।
ਉਸ ਨੇ ਬੇਨਤੀ ਕੀਤੀ ਤੇ ਸਾਰੇ ਹੌਲੀ-2 ਉਥੋਂ ਚਲੇ ਗਏ। ਮੇਰੀ ਇਕ ਸੇਠ ਨਾਲ ਵਧੀਆ ਦੋਸਤੀ ਸੀ ਮੈ ਉਸ ਤੋ ਪੁੱਛਿਆ “ਯਾਰ ਇਹ ਆਮ ਜਿਹਾ ਬੰਦਾ ਕੋਲ ਕੋਣ ਹੈ, ਜਿਸ ਨੂੰ ਦੇਖਣ ਲਈ ਪੂਰਾ ਸ਼ਹਿਰ ਕੱਠਾ ਹੋ ਗਿਆ ਸੀ”?
ਤਾ ਉਸ ਨੇ ਦੱਸਿਆ “ਤੈਨੂੰ ਨੀ ਪਤਾ ਇਹ ਬਹੁਤ ਵੱਡੀ ਕੰਪਨੀ ਦੇ ਮਾਲਕ ਨੇ ਪੈਸਾ , ਕੋਠੀਆਂ ਕਾਰਾ ਦੇ ਮਾਲਕ ਨੇ।
ਪਰ ਏਨਾ ਪੈਸਾ ਹੋਣ ਕਰਕੇ ਵੀ ਏਨਾ ਵਿੱਚ ਥੋੜਾ ਵੀ ਹੰਕਾਰ ਨਹੀ ਹੈ।
ਜਿੰਦਗੀ ਬਿਲਕੁਲ ਆਮ ਲੋਕਾ ਵਾਂਗੂੰ ਬਤੀਤ ਕਰਦੇ ਨੇ। ਦਰਅਸਲ ਮੈ ਉਹਨਾ ਬਾਰੇ ਏਨਾ ਨਹੀ ਜਾਣਦਾ ਸੀ।
ਉਸ ਦੀ ਗਲ ਸੁਣ ਕੇ ਮੈ ਸਿੱਧਾ ਉਹਨਾ ਦੇ ਕੋਲ ਗਿਆ ਜਹਨ ਵਿੱਚ ਇਕ ਸਵਾਲ ਪੈਦਾ ਹੋ ਗਿਆ ਸੀ ਜਿਸ ਦਾ ਜਵਾਬ ਮੈਨੂੰ ਸਿਰਫ ਉਹ ਆਦਮੀ ਹੀ ਦੇ ਸਕਦਾ ਸੀ।
ਹਿੰਮਤ ਜਿਹੀ ਕਰ ਮੈ ਉਸ ਦੇ ਕੋਲ ਗਿਆ ਤੇ ਇਕਦਮ ਬੋਲਿਆ “ਸਰ ਇਕ ਸਵਾਲ ਦਾ ਜਵਾਬ ਦੇਵੋਗੇ? ਮੋਚੀ ਤੋ ਚੱਪਲ ਫੜ ਪੈਰਾ ਵਿੱਚ ਪਾਉਂਦੇ ਹੋਏ ਉਹ ਬੋਲੇ “ਹਾਜੀ ਪੁੱਛੋ”?
ਮੈ ਆਪਣਾ ਸਵਾਲ ਬੋਲਿਆ “ਸਰ ਤੁਸੀ ਏਨੇ ਅਮੀਰ...
ਓ ਫਿਰ ਤੁਸੀ ਆਪਣੀ ਚੱਪਲ ਠੀਕ ਕਰਵਾਉਣ ਦੀ ਜਗਹ ਨਵੀਂ ਵੀ ਲੈ ਸਕਦੇ ਸੀ”?ਫਿਰ ਠੀਕ ਕਿਉ ਕਰਵਾਈ”?
ਮੇਰੀ ਗਲ ਸੁਣ ਕੇ ਉਹ ਹੱਸੇ ਤੇ ਬੋਲੇ “ਤੂੰ ਠੀਕ ਕਹਿਣਾ ਸ਼ੇਰਾ ਮੈ ਅਜਿਹੀਆਂ ਕਈ ਚੱਪਲਾਂ ਖਰੀਦ ਸਕਦਾ ਪਰ ਉਹਨਾ ਨਾਲ ਮੇਰਾ ਤਾ ਫਾਇਦਾ ਹੋ ਜਾਣਾ ਪਰ ਇਹਨਾ ਗਰੀਬਾਂ ਦਾ ਕੀ ਬਣੇਗਾ ਜਿੰਨਾ ਦਾ ਚੁੱਲਾ ਹੀ ਆਪਣੇ ਕਰਕੇ ਬਲਦਾ ਹੈ। ਪੈਸਾ ਕਮਾਉਣ ਦਾ ਹੱਕ ਸਿਰਫ ਆਪਣਾ ਨਹੀ ਬਲਕਿ ਏਨਾ ਗਰੀਬਾਂ ਦਾ ਵੀ ਹੈ”।
ਸਰ ਇਕ ਹੋਰ ਸਵਾਲ ਬਸ ਆਖਿਰ ਆ? ਮੈ ਜਲਦਬਾਜ਼ੀ ਵਿੱਚ ਕਿਹਾ”? ਪੁੱਛ ਜਲਦੀ ਪੁੱਛ?… ਮੈ ਕੰਮ ਤੇ ਜਾਣਾ ਉਸਨੇ ਮੈਨੂੰ ਕਿਹਾ।
ਸਰ ਤੁਸੀ ਏਨੇ ਵੱਡੇ ਆਦਮੀ ਹੋ ਕੇ ਵੀ ਇਸ ਮੋਚੀ ਦੇ ਬਰਾਬਰ ਬੈਠੇ ਰਹੇ ਮੈਨੂੰ ਇਸ ਦੀ ਸਮਝ ਨਹੀ ਆਈ? ਮੈ ਉਹਨਾ ਤੋ ਆਪਣਾ ਆਖਿਰੀ ਸਵਾਲ ਪੁੱਛਿਆ।
ਉਹ ਹੱਸੇ ਤੇ ਫਿਰ ਮੇਰੇ ਮੋਢੇ ਤੇ ਆਪਣਾ ਹੱਥ ਰੱਖਦੇ ਹੋਏ ਬੋਲੇ “ਸ਼ੇਰਾ ਅਸਲ ਵਿੱਚ ਵੱਡਾ ਆਦਮੀ ਉਹ ਹੀ ਹੁੰਦਾ ਜਿਹੜੇ ਆਪਣੇ ਕੋਲ ਬੈਠੇ ਆਦਮੀ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ”। ਮੈ ਕੁਰਸੀ ਜਾ ਕਿਸੇ ਏ.ਸੀ ਵਾਲੀ ਦੁਕਾਨ ਵਿੱਚ ਵੀ ਬੈਠ ਸਕਦਾ ਸੀ। ਪਰ ਏਦਾਂ ਕਰਕੇ ਮੈ ਸਿਰਫ ਪੈਸਿਆਂ ਨਾਲ ਵੱਡਾ ਆਦਮੀ ਬਣਦਾ। ਜੋ ਮੈਨੂੰ ਬਣਨਾ ਬਿਲਕੁਲ ਵੀ ਚੰਗਾ ਨਹੀ ਲੱਗਣਾ ਸੀ”।
ਮੈ ਉਸ ਮੋਚੀ ਦੇ ਕੋਲ ਜਮੀਨ ਤੇ ਤਾ ਬੈਠਾ ਸੀ ਤਾ ਕਿ ਉਹ ਖੁਦ ਨੂੰ ਛੋਟਾ ਨਾ ਮਹਿਸੂਸ ਕਰੇ। ਜੇ ਮੈ ਉਸ ਦੇ ਬਰਾਬਰ ਜਮੀਨ ਤੇ ਬੈਠਾ ਤਾ ਹੀ ਤਾ ਅਜ ਸਭ ਦੇ ਲਈ ਵੱਡਾ ਆਦਮੀ ਬਣ ਸਕਿਆ।
ਕਹਿ ਕੇ ਉਹ ਆਪਣੇ ਰਾਸਤੇ ਚਲੇ ਗਏ ਤੇ ਮੈ ਚੁਪਚਾਪ ਖੜਾ ਉਸ ਵੱਡੇ ਆਦਮੀ ਨੂੰ ਜਾਦੇ ਦੇਖਦਾ ਰਿਹਾ।
“ਇਨਸਾਨ ਦਾ ਬੜਾਪਨ ਉਸਦਾ ਨਜੀਰਿਆ ਤੇ ਉਸ ਦੀ ਸੋਚ ਹੀ ਉਸਨੂੰ ਦੂਜਿਆਂ ਤੋ ਵੱਖ ਤੇ ਵੱਡਾ ਆਦਮੀ ਬਣਾਉਂਦੀ ਹੈ।
ਕੁਲਦੀਪ ਰਾਮ ✍✍