More Punjabi Kahaniya  Posts
ਦੋ ਮੂਹੇਂ ਸੱਪ


ਸਾਡੇ ਆਮ ਹੀ ਧਾਰਨਾ ਸੀ ਸਿਆਲ ਵਿੱਚ ਕਦੇ ਸੱਪ ਨਹੀਂ ਨਿੱਕਲਦੇ..ਪਰ ਕੁਝ ਦਿਨ ਪਹਿਲੋਂ ਪਹਿਲੀ ਵੇਰ ਇੱਕ ਸੱਪ ਦੀ ਸਰਕੁੰਝ ਵੇਖੀ ਤੇ ਇੱਕ ਦਿਨ ਇੱਕ ਕਿੱਡਾ ਲੰਮਾਂ ਸੱਪ..ਸ਼ੂਕਦਾ ਹੋਇਆ ਕੋਲੋਂ ਦੀ ਲੰਘ ਗਿਆ!
ਮਟਰ ਤੋੜਨ ਆਈ ਲੇਬਰ ਵਿੱਚ ਉਹ ਵੀ ਸੀ..ਦੋ ਨਿਆਣੇ ਉਸਨੇ ਆਪਣੇ ਨਾਲ ਲਾ ਲਏ ਤੇ ਨਿੱਕੇ ਨੂੰ ਮਟਰਾਂ ਦੀ ਪਾਲ ਅੰਦਰ ਪਰਨਾ ਵਿਛਾ ਕੇ ਸਵਾਂ ਦਿੱਤਾ..!
ਮੇਰੀ ਨਜਰ ਪਈ ਤਾਂ ਆਖਿਆ ਬੀਬੀ ਇਥੇ ਇੱਕ ਸੱਪ ਫਿਰਦਾ..ਅੰਞਾਣੇ ਨੂੰ ਦੂਰ ਟਿਊਬਵੈੱਲ ਕੋਲ ਸੈਂਣੀ ਮੰਜੀ ਤੇ ਪਾ ਆ..ਅੱਗਿਓਂ ਹੱਸ ਪਈ ਅਖ਼ੇ ਸਰਦਾਰਾ ਸੱਪ ਹਮਾਤੜਾਂ ਦੇ ਅੰਞਾਣਿਆਂ ਨੂੰ ਕੁਝ ਨਹੀਂ ਆਖਦੇ..ਜਾਣਦੇ ਨੇ ਕੇ ਇਹ ਵੀ ਲੜਾਈ ਲੜ ਰਹੇ ਨੇ..ਭੁੱਖ ਗਰੀਬੀ ਧੱਕੇ ਸ਼ਾਹੀ ਅਤੇ ਹਾਲਾਤਾਂ ਨਾਲ..!
ਮੈਂ ਚੁੱਪ ਹੋ ਗਿਆ..ਏਡੀ ਡੂੰਘੀ ਗੱਲ..ਉਹ ਵੀ ਇੱਕ ਮਟਰ ਤੋੜਨ ਵਾਲੀ ਦੇ ਮੂਹੋਂ..ਕਿੰਨੇ ਵਰੇ ਪਹਿਲੋਂ ਮੰਡ ਇਲਾਕੇ ਵਾਲੀ ਇੱਕ ਪੂਰਾਣੀ ਗੱਲ ਚੇਤੇ ਆ ਗਈ..!
ਕਈ ਵੇਰ ਸਾਉਣ ਭਾਦਰੋਂ ਦੀ ਹੁੰਮਸ ਵਿੱਚ ਵੀਹ ਵੀਹ ਕਿਲੋਮੀਟਰ ਪੈਦਲ ਤੁਰਨਾ ਪੈ ਜਾਂਦਾ..ਭੁੱਖਣ ਭਾਣੇ ਦਲਦਲ ਜਿੱਲਣ ਪਾਣੀ ਮੀਂਹ ਹਨੇਰੀ ਝੱਖੜ ਤੂਫ਼ਾਨ ਝਾਲੇ ਮਲੇ ਕਾਹੀ ਸਰਕੰਡ੍ਹੇ ਅਤੇ ਸੰਘਣੇ ਕਮਾਦਾਂ ਥਾਣੀਂ..ਕਈ ਵੇਰ ਨੰਗੇ ਪੈਰੀ ਵੀ..!
ਇੱਕ ਵੇਰ ਨਵਾਂ ਨਵਾਂ ਨਾਲ ਰਲਿਆ ਇੱਕ ਸ਼ਹਿਰੀ..ਸਾਡੇ ਸਾਹਵੇਂ ਵੱਡੇ ਸਾਰੇ ਦੀ ਪੂਛਲ ਤੇ ਪੈਰ ਵੀ ਆ ਗਿਆ..ਤਾਂ...

ਵੀ ਕਰਮਾ ਵਾਲੇ ਨੇ ਪਰਤ ਕੇ ਡੰਗ ਨਹੀਂ ਮਾਰਿਆ..ਉਹ ਸ਼ੁਰੂ ਸ਼ੁਰੂ ਵਿਚ ਜਥੇ ਅੰਦਰ ਸਭ ਤੋਂ ਅੱਗੇ ਅੱਗੇ ਹੋ ਕੇ ਤੁਰਿਆ ਕਰੇ..ਫੇਰ ਇੱਕਦਮ ਹੀ ਵਿਚਕਾਰ ਜਿਹੇ ਹੋ ਕੇ ਤੁਰਨ ਲੱਗਾ..ਜਥੇਦਾਰ ਹੱਸ ਪਿਆ ਆਖਣ ਲੱਗਾ ਕਮਲਿਆ ਕੀਟ ਪਤੰਗੇ ਅਤੇ ਸੱਪ ਠੂੰਹੇ ਬਾਗੀਆਂ ਨੂੰ ਕੁਝ ਨੀ ਆਖਦੇ..!
ਚੰਗੀ ਤਰਾਂ ਜਾਣਦੇ ਨੇ ਕੇ ਇਹ ਵੀ ਇੱਕ ਜੰਗ ਲੜ ਰਹੇ ਨੇ..ਬੇ ਇੰਸਾਫ਼ੀ ਧੱਕੇ ਸ਼ਾਹੀ ਅਤੇ ਜ਼ੁਲਮ ਦੇ ਖਿਲਾਫ..!
ਸੋ ਸਿੰਘੋ ਇੱਕ ਗੱਲ ਚੇਤੇ ਰਖਿਓ ਅਸੀਂ ਜਦੋਂ ਵੀ ਖਤਮ ਹੋਏ ਦੋ ਪੈਰਾਂ ਵਾਲੇ ਸੱਪਾਂ ਅਤੇ ਬੁੱਕਲ ਦੇ ਠੂੰਹਿਆ ਹੱਥੋਂ ਹੀ ਖਤਮ ਹੋਵਾਂਗੇ..!
ਵਾਕਿਆ ਹੀ ਕਿੰਨੀ ਸਟੀਕ ਅਤੇ ਸੱਚੀ ਭਵਿੱਖ ਬਾਣੀ ਸੀ ਮਗਰੋਂ ਛੇਤੀ ਹੀ ਮੁੱਕ ਗਏ ਉਸ ਜਥੇਦਾਰ ਦੀ..ਅੱਜ ਤੀਕਰ ਸਾਡੇ ਆਸ ਪਾਸ ਹੀ ਵਿੱਚਰਦੇ ਪਏ ਦੋ ਪੈਰਾਂ ਵਾਲੇ ਕਿੰਨੇ ਸਾਰੇ ਦੋ ਮੂਹੇਂ ਸੱਪ..ਕੌਂਮ ਦੀ ਸੁਹਿਰਦ ਨੌਜੁਆਨੀ ਆਪਣੇ ਸਮਝ ਅਗਵਾਈ ਲੈਣ ਕੋਲ ਜਾਂਦੀ ਏ ਤੇ ਉਹ ਅੱਗੋਂ ਐਸਾ ਡੰਗ ਮਾਰਦੇ ਕੇ ਪਾਣੀ ਮੰਗਣ ਤੱਕ ਦੀ ਵੀ ਮੋਹਲਤ ਨਹੀਂ ਮਿਲਦੀ!
ਹਰਪ੍ਰੀਤ ਸਿੰਘ ਜਵੰਦਾ

...
...



Uploaded By:Kaur Preet

Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)