More Punjabi Kahaniya  Posts
ਕੁੱਤਾ ਕੰਮ


ਕੁੱਤਾ ਕੰਮ
ਸਾਡੇ ਇਕ ਯਾਰ ਬੇਲੀ ਦਾ ਆਖਣਾ ਹੈ ਕਿ ਕੈਨੇਡਾ ਵਿੱਚ ਕੁੱਤਾ ਰੱਖਣਾਂ ਵੀ ਇਕ ਕੁੱਤਾ ਕੰਮ ਹੈ। ਪਹਿਲਾਂ ਤਾਂ ਉਹਦੇ ਛੰਗਣ ਮੰਗਣ ਹੀ ਨੀ ਮਾਂਣ , ਉਹਦੇ ਨਹੁੰ , ਵਾਲ ਕਟਵਾ ਕੇ ਲਿਆਓ, ਸ਼ੈਂਪੂ ਕਰੋ , ਨੁਹਾਓ , ਧੁਆਓ , ਟਰੇਨਿੰਗ ਦੁਆਓ , ਮੀਂਹ ਜਾਵੇ ਨ੍ਹੇਰੀ ਜਾਵੇ, ਗੋਡੇ ਗੋਡੇ ਬਰਫ਼ ਪਈ ਹੋਵੇ ਕੁੱਤੇ ਨੂੰ ਘੁਮਾਉਣ ਜਾਓ । ਫੇਰ ਨਾਲ ਲਿਫ਼ਾਫ਼ੇ ਚੁੱਕੀ ਫਿਰੋ ਜੇ ਕੁੱਤੇ ਨੇ ਕਿਤੇ ਕਾਰਵਾਈ ਪਾਤੀ ਤਾਂ ਹੱਥ ਤੇ ਲਿਫ਼ਾਫ਼ਾ ਚੜ੍ਹਾਕੇ ਕੱਠੀ ਕਰੋ।
ਐਥੇ ਤਕਰੀਬਨ ਹਰੇਕ ਘਰ ਵਿੱਚ ਕਾਰਪੈਟ ਵਿਛਾਇਆ ਹੁੰਦਾ, ਜਦੋਂ ਕਿਸੇ ਐਸੇ ਘਰ ਜਾਓ ਜਿਨ੍ਹਾਂ ਕੁੱਤਾ ਰੱਖਿਆ ਹੁੰਦਾ ਅਤੇ ਸਫਾਈ ਦੀ ਘੌਲ ਕਰਦੇ ਹਨ , ਇਕ ਵੱਖਰੀ ਤਰਾਂ ਦੀ ਬਦਬੂ ਤੁਹਾਡਾ ਸੁਆਗਤ ਕਰਦੀ ਹੈ । ਤੁਹਾਡੀ ਉਲਟੀ ਮਸਾਂ ਰੁਕਦੀ ਹੈ।
ਅੱਜ-ਕੱਲ੍ਹ ਟਰੂਡੋ ਸਰਕਾਰ ਵੱਲੋਂ ਕਰੋਨਾਂ ਕਰਕੇ ਜੋ ਪੈਸੇ ਜੁਆਕਾਂ ਨੂੰ ਮਿਲ ਰਹੇ ਹਨ ਉਹਦੇ ਚੋਂ ਬਹੁਗਿਣਤੀ ਨੇ ਕੁੱਤੇ ਖਰੀਦ ਲਿਆਂਦੇ ਹਨ। ਅੱਗੇ ਉਹਦੀ ਦੇਖ-ਭਾਲ਼ ਜੁਆਕ ਕਰਦੇ ਹਨ ਜਾਂ ਫੇਰ ਇਹ ਸਿਆਪਾ ਮਾਪਿਆਂ ਦੇ ਗੱਲ ਪੈਦਾ ਹੈ ਇਹ ਆਉਣ ਵਾਲਾ ਵਕਤ ਦੱਸੇਗਾ। ਵੈਸੇ ਇੱਥੇ ਕੁੱਤਿਆਂ ਨੂੰ ਘੁਮਾਉਣ ਲਈ ਜਿੰਨੇ ਵੱਡੇ ਪਾਰਕ ਹਨ ਉੰਨੇ ਸਾਡੇ ਪੰਜਾਬ ਵਿੱਚ ਬੰਦਿਆਂ ਲਈ ਵੀ ਨਹੀ ਹੋਣੇਂ।
ਕਈ ਬੰਦੇ ਕੁੱਤਿਆਂ ਤੋਂ ਬਾਹਲੇ ਹੀ ਡਰਦੇ ਹਨ, ਨਿੱਕੇ...

ਜਿਹੇ ਕਤੂਰੇ ਤੋਂ ਵੀ ਕਈ ਕਦਮ ਪਰੇ ਹੋਕੇ ਲੰਘਣਗੇ। ਇਸੇ ਤਰਾਂ ਸਾਡਾ ਇਕ ਜਾਣਕਾਰ ਆਪਣੇ ਦੋਸਤ ਦੇ ਘਰ ਗਿਆ । ਉਹਦਾ ਦੋਸਤ ਕੁੱਤੇ ਸਮੇਤ ਬਾਹਰ ਆਇਆ, ਕਹਿਣ ਲੱਗਾ “ ਆ ਜਾ ਅੰਦਰ ।”
ਜਾਣਕਾਰ ਨੇ ਮਨ੍ਹਾਂ ਕਰ ਦਿੱਤਾ ਕਹਿੰਦਾ “ ਪਹਿਲਾਂ ਕੁੱਤੇ ਨੂੰ ਬੰਨ੍ਹ , ਫੇਰ ਆਵਾਂਗਾ । “
“ ਓ ਡਰ ਨਾਂ ਇਹ ਵੱਢਦਾ ਨੀ ਹੈ ।” ਉਹਦੇ ਦੋਸਤ ਨੇ ਧਰਵਾਸਾ ਦਿੱਤਾ।
“ਜੇ ਇਹੀ ਗੱਲ ਕੁੱਤਾ ਕਹਿ ਦੇਵੇ ਤਾਂ ਆ ਸਕਦਾਂ” ਸਾਡਾ ਜਾਣਕਾਰ ਬੋਲਿਆ।
ਸਾਡਾ ਗੁਆਂਢੀ ਆਪ ਬੀਤੀ ਦੱਸ ਰਿਹਾ ਸੀ ਕਿ ਉਹ ਕਾਫ਼ੀ ਚਿਰ ਬਾਅਦ ਆਪਣੇ ਸਾਲੇ ਸਾਬ ਦੇ ਘਰ ਗਿਆ ਤਾਂ ਅੰਦਰ ਬੱਬਰ ਸ਼ੇਰ ਅਰਗਾ ਕੁੱਤਾ ਘੁੰਮ ਰਿਹਾ ਸੀ ।ਉਹ ਉੱਥੇ ਹੀ ਰੁਕ ਗਿਆ। ਬੈੱਲ ਵਜਾਉਣ ਤੇ ਸਾਲੇ ਸਾਬ ਗੇਟ ਤੇ ਆਏ ਤੇ ਬੋਲੇ “ਲੰਘ ਆਓ ਜੀਜਾ ਜੀ ਇਹਦੇ ਸਾਰੇ ਟੀਕੇ ਲੱਗੇ ਹੋਏ ਆ । “
“ਪਰ ਮੇਰੇ ਤਾਂ ਨੀ ਲੱਗੇ ਹੋਏ “ ਗੁਆਂਢੀ ਕਹਿੰਦਾ ਇਹ ਆਖਕੇ ਮੈਂ ਵਾਪਿਸ ਆ ਗਿਆ, ਅੰਦਰ ਨੀ ਵੜਿਆ ।
ਮਸਤਾਂਨ ਸਿੰਘ ਪਾਬਲਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)