More Punjabi Kahaniya  Posts
ਬੇ-ਇੰਸਾਫ਼ੀ


ਬਿੜਕ ਸੁਣ ਉਸਨੇ ਚੱਲਦੇ ਟੀ.ਵੀ ਦੀ ਵਾਜ ਹੌਲੀ ਕੀਤੀ ਅਤੇ ਪਿਓ ਧੀ ਦੀ ਹੁੰਦੀ ਗੱਲਬਾਤ ਸੁਣਨੀ ਸ਼ੁਰੂ ਕਰ ਦਿੱਤੀ!
ਉਹ ਪਹਿਲੇ ਦਿਨ ਕੰਮ ਤੇ ਚੱਲੀ ਧੀ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਿੰਨੀਆਂ ਗੱਲਾਂ ਸਮਝਾ ਰਿਹਾ ਸੀ..!
ਅਖ਼ੇ ਬੇਟਾ ਤੈਨੂੰ ਇਸ ਚਾਰ ਦੀਵਾਰੀ ਦੇ ਬਾਹਰ ਵੱਸੇ ਹੋਏ ਮਰਦਾਨਗੀ ਦੇ ਇੱਕ ਸੰਘਣੇ ਜੰਗਲ ਵਿਚ ਚਟਾਨ ਵਾੰਗ ਮਜਬੂਤ ਹੋ ਕੇ ਵਿਚਰਨਾ ਪਵੇਗਾ..!
ਫੇਰ ਜਦੋਂ ਤੂੰ ਤਰੱਕੀ ਵਾਲੀ ਪੈੜ ਤੇ ਤੁਰਨਾ ਸ਼ੁਰੂ ਕਰ ਦਿੱਤਾ ਤਾਂ ਤੇਰਾ ਵਿਰੋਧ ਹੋਊ..ਤੇਰੇ ਬਾਰੇ ਤਰਾਂ ਤਰਾਂ ਦੀਆਂ ਝੂਠੀਆਂ ਅਫਵਾਹਾਂ ਵੀ ਫੈਲਾਈਆਂ ਜਾਣਗੀਆਂ..ਗੱਲ ਗੱਲ ਤੇ ਨੀਵਾਂ ਵੀ ਦਿਖਾਇਆ ਜਾਵੇਗਾ ਤੇ ਤੇਰੇ ਤੇ ਚਰਿੱਤਰਹੀਣਤਾ ਵਾਲਾ ਆਖਰੀ ਬ੍ਰਹਮ-ਅਸਤ੍ਰ ਵੀ ਵਰਤਿਆ ਜਾਵੇਗਾ..!
ਅਖੀਰ ਵਿਚ ਤੇਰੀ ਮਾਨਸਿਕਤਾ ਨੂੰ ਜਖਮੀਂ ਕਰਨ ਖਾਤਿਰ ਈਰਖਾ ਵਾਲੇ ਗਾਰੇ ਨਾਲ ਲਿੱਬੜੇ ਹੋਏ ਘਟੀਆ ਤੋਹਮਤਾਂ ਵਾਲੇ ਕੁਝ ਗੰਦੇ ਛਿੱਟੇ ਵੀ ਮਾਰੇ ਜਾਣਗੇ..!
ਪਰ ਤੂੰ ਉਸ ਵੇਲੇ ਬਿਲਕੁਲ ਨਾ ਘਬਰਾਵੀਂ ਤੇ ਬਸ ਏਦਾਂ ਹੀ ਅੱਗੇ ਨੂੰ ਵਧਦੀ ਜਾਵੀਂ..ਤੇਰਾ ਆਪਣੇ ਵਿਰੋਧੀਆਂ ਨੂੰ ਬੱਸ ਇਹੋ ਹੀ ਢੁਕਦਾ ਜੁਆਬ ਹੋਊ!
ਗੱਲਬਾਤ ਸੁਣ ਉਸਦੀਆਂ ਮੀਚੀਆਂ ਹੋਈਆਂ ਅੱਖੀਆਂ ਵਿਚੋਂ ਖਾਰੇ ਪਾਣੀ ਦੇ ਦੋ ਤਰੁਬਕੇ ਹੇਠਾਂ ਭੋਏਂ ਤੇ ਆਣ ਡਿੱਗੇ ਅਤੇ ਉਹ ਇੱਕ ਵਾਰ ਫੇਰ ਪੰਜੀ ਸਾਲ ਪਹਿਲਾ ਵਾਲੇ ਓਸੇ ਅਜੀਬ ਜਿਹੇ ਮਾਹੌਲ ਵਿਚ ਜਾ ਅੱਪੜੀ ਜਿਥੇ ਹੈਡ ਟੀਚਰ ਵੱਜੋਂ ਕੰਮ ਕਰਦੀ ਨੇ ਇੱਕ ਵੇਰ ਆਪਣੇ ਹੇਠਾਂ ਕੰਮ...

ਕਰਦੇ ਆਪਣੇ ਘਰ ਵਾਲੇ ਨੂੰ ਰਿਪੋਰਟ ਕਰਨ ਆਪਣੇ ਦਫਤਰ ਬੁਲਾ ਲਿਆ ਸੀ!
ਲੋਹੇ ਲਾਖੇ ਹੋਏ ਨੇ ਐਨਾ ਕਲੇਸ਼ ਪਾਇਆ ਕੇ ਘਰ ਦੀਆਂ ਖਾਮੋਸ਼ ਕੰਧਾਂ ਵੀ ਸਹਿੰਮ ਜਿਹੀਆਂ ਗਈਆਂ..ਫੇਰ ਇਸ ਨਿੱਕੀ ਜਿਹੀ ਗੱਲ ਦਾ ਬਤੰਗੜ ਬਣ ਪੇਕਿਆਂ ਦੇ ਪਿੰਡ ਦੀਆਂ ਗਲੀਆਂ ਨੁੱਕਰਾਂ ਤੱਕ ਵੀ ਜਾ ਅੱਪੜਿਆਂ..!
ਅਖੀਰ ਇੱਕ ਦਿਨ ਸੱਚ ਦੇ ਅਖੌਤੀ ਸੌਦਾਗਰਾਂ ਵੱਲੋਂ ਬੁਲਾਈ ਹੋਈ ਪੰਚਾਇਤ ਵਿਚ ਉਸ ਨੂੰ ਇਹ ਆਖ ਆਪਣਾ ਅਸਤੀਫਾ ਲਿਖਣ ਲਈ ਮਜਬੂਰ ਕਰ ਦਿੱਤਾ ਗਿਆ ਕੇ ਤੈਨੂੰ ਹੁਣ ਇਸ ਨੌਕਰੀ ਦੀ ਕੋਈ ਲੋੜ ਨਹੀਂ ਕਿਓੰਕੇ ਉੱਪਰ ਵਾਲੇ ਦਾ ਦਿੱਤਾ ਹੋਇਆ ਬਹੁਤ ਕੁਝ ਹੈ ਇਸ ਘਰ ਵਿਚ!
ਫੇਰ ਕੁਝ ਦਿਨ ਮਗਰੋਂ ਹੀ ਖੁਦ ਦੇ ਅਸਤੀਫੇ ਕਾਰਨ ਖਾਲੀ ਹੋਈ ਥਾਂ ਤੇ ਘਰਵਾਲੇ ਦੀ ਹੋਈ ਪ੍ਰਮੋਸ਼ਨ ਤੇ ਸਾਰੇ ਪਿੰਡ ਵਿਚ ਵੰਡੀ ਗਈ ਮਠਿਆਈ ਦਾ ਪੀਸ ਖਾਂਦਿਆਂ ਦੁਬਿਧਾ ਵਿਚ ਪਈ ਹੋਈ ਦਾ ਜਖਮੀਂ ਜਮੀਰ ਇਹ ਫੈਸਲਾ ਲੈਣ ਤੋਂ ਅਸਮਰਥ ਸੀ ਕੇ ਉਸਨੂੰ ਇਸ ਵਰਤਾਰੇ ਤੇ ਖੁਸ਼ੀ ਮਨਾਉਣੀ ਚਾਹੀਦੀ ਏ ਤੇ ਜਾਂ ਫੇਰ ਸੀਨੇ ਖੁੱਬੀ ਬੇ-ਇੰਸਾਫ਼ੀ ਵਾਲੀ ਤਿੱਖੀ ਖੰਜਰ ਦੀ ਪੀੜ ਸਹਿੰਦਿਆਂ ਉਚੀ-ਉਚੀ ਭੁੱਬਾਂ ਮਾਰ ਰੋਣਾ ਚਾਹੀਦਾ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)