More Punjabi Kahaniya  Posts
ਕਬਾੜ ਦਾ ਕੰਮ


ਪੁਰਾਣੀਆਂ ਚੀਜਾਂ ਦਾ ਕਬਾੜ ਦਾ ਕੰਮ..

ਇੱਕ ਦਿਨ ਉਹ ਦੁਕਾਨ ਤੇ ਆਇਆ ਤੇ ਸਾਰੀਆਂ ਚੀਜਾਂ ਕਾਊਂਟਰ ਤੇ ਢੇਰੀ ਕਰ ਦਿੱਤੀਆਂ!
ਮੈ ਪੈਸਿਆਂ ਦਾ ਜੋੜ ਲਾਉਣ ਕੈਲਕੁਲੇਟਰ ਕੱਢਿਆ ਹੀ ਸੀ ਕਿ ਉਸਨੇ ਝੱਟ-ਪੱਟ ਆਖ ਦਿੱਤਾ ਉੱਨੀ ਸੌ ਬਾਹਟ..
ਸ਼ਰਾਬੀ ਬੰਦਾ..ਐਨਾ ਵਧੀਆ ਹਿਸਾਬ..ਸਕਿੰਟਾਂ ਵਿਚ ਮੂੰਹ ਜ਼ੁਬਾਨੀ ਹੀ ਜੋੜ ਕੱਢ ਕੇ ਅਹੁ ਮਾਰਿਆ..!
ਹੈਰਾਂਨ ਹੁੰਦੇ ਨੇ ਪੈਸੇ ਫੜਾਏ ਤੇ ਆਖ ਦਿੱਤਾ ਅੰਕਲ ਹੁਣ ਬਾਹਰ ਬੈਂਚ ਤੇ ਬੈਠ ਕੇ ਸ਼ਰਾਬ ਨਾ ਪੀਇਓ..

ਪਰ ਉਹ ਨਾਲਦੇ ਠੇਕੇ ਤੋਂ ਬੋਤਲ ਖਰੀਦ ਬੈਂਚ ਤੇ ਆਣ ਬੈਠਾ!

ਬੜਾ ਗੁੱਸਾ ਚੜਿਆ..ਉਸਨੂੰ ਉਠਾਉਣ ਅਜੇ ਬਾਹਰ ਨਿੱਕਲਿਆ ਹੀ ਸਾਂ ਕਿ ਇੱਕ ਤੁਰੀ ਜਾਂਦੀ ਕੁੜੀ ਉਸਨੂੰ ਓਥੇ ਬੈਠਾ ਦੇਖ ਖਲੋ ਗਈ!

ਬਲਬੀਰ ਸਰ..ਤੁਸੀਂ ਬਲਬੀਰ ਸਿੰਘ ਪੂੰਨੀ ਹੀ ਹੋ ਨਾ..ਗੌਰਮਿੰਟ ਕਾਲਜ ਹਿਸਾਬ ਦੇ ਪ੍ਰੋਫੈਸਰ ਹੁੰਦੇ ਸੀ..ਆਹ ਕੀ ਹਾਲ ਬਣਾ ਲਿਆ ਆਪਣਾ..ਨਵਜੋਤ ਮੈਡਮ ਤੇ ਸਿਮਰਨ..ਕਿੱਥੇ ਨੇ ਉਹ ਹੁਣ?

ਉਸਨੇ ਬੋਤਲ ਚੁੱਕੀ..ਸਾਰੇ ਸਵਾਲ ਅਣਸੁਣੇ ਜਿਹੇ ਕਰਕੇ ਨਜਰਾਂ ਬਚਾਉਂਦਾ ਹੋਇਆ ਅਗਾਂਹ ਨੂੰ ਜਾਣ ਹੀ ਲੱਗਾ ਸੀ ਕੇ ਕੁੜੀ ਨੇ ਅਗਾਂਹ ਹੋ ਕੇ ਰਾਹ ਰੋਕ ਲਿਆ..!

ਇੰਝ ਨੀ ਜਾਣ ਦੇਣਾ..ਪਹਿਲਾਂ ਜੁਆਬ ਦੇ ਕੇ ਜਾਵੋ

ਕਿਹੜਾ ਗੌਰਮੈਂਟ ਕਾਲਜ ਤੇ ਕਿਹੜੀ ਨਵਜੋਤ..ਮੈਂ ਕਿਸੇ ਨੂੰ ਨਹੀਂ ਜਾਣਦਾ..

ਤੇ ਓਹ ਸਿਮਰਨ..ਸੋਹਣੀ ਜਿਹੀ ਪੱਗ ਤੇ ਘੁੰਗਰਾਲੀ ਦਾਹੜੀ ਵਾਲਾ ਉੱਚਾ ਲੰਮਾ ਮੁੰਡਾ..ਤੁਹਾਡਾ ਆਪਣਾ ਖੂਨ..ਆਖ ਦਿਓ ਉਸਨੂੰ ਵੀ ਨਹੀਂ ਜਾਣਦੇ?

ਇਸ ਵਾਰ ਸ਼ਾਇਦ ਉਹ ਡੁੱਲ ਪਿਆ..ਫੇਰ ਕੁੜੀ ਨੂੰ ਕਲਾਵੇ ਵਿਚ ਲੈਂਦਾ ਹੋਇਆ ਆਖਣ ਲੱਗਾ ਧੀਏ ਆਪਣੀਆਂ ਅੱਖਾਂ ਸਾਮਣੇ ਹੋਈ ਟਰੱਕ ਦੀ ਟੱਕਰ..ਕਿੱਦਾਂ ਭੁੱਲ ਸਕਦਾ ਹਾਂ ਇਹ ਸਾਰਾ ਕੁਝ..ਪਲਾਂ ਛਿਣਾਂ ਵਿਚ ਸਭ ਕੁਝ ਮੁੱਕ ਗਿਆ ਸੀ..

ਉਸਨੇ ਇੱਕ ਪਲ ਲਈ ਕੁਝ ਸੋਚਿਆ ਤੇ ਫੇਰ ਆਖਣ ਲੱਗੀ..ਮੇਰੀ ਸੰਸਥਾ ਵਿਚ ਆ ਜਾਓ..ਝੁੱਗੀ-ਝੋਂਪੜੀ ਅਤੇ...

ਗਰੀਬ ਗੁਰਬਿਆਂ ਦੇ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਵਾਸਤੇ ਤਿਆਰ ਕਰਵਾਉਂਦੀ ਹਾਂ..ਬਿਨਾ ਕਿਸੇ ਫੀਸ ਦੇ..ਕਿਸੇ ਵਾਸਤੇ ਉਮੀਦ ਦੀ ਕਿਰਨ ਬਣੋ..ਤੁਹਾਨੂੰ ਇੰਝ ਸ਼ਰਾਬ ਦੇ ਘੁੱਟਾਂ ਵਿਚ ਖਤਮ ਹੁੰਦਿਆਂ ਦੇਖ ਤਾਰਿਆਂ ਵਿੱਚ ਕਿਧਰੇ ਲੁਕ ਕੇ ਬੈਠ ਤੁਹਾਨੂੰ ਤੱਕਦੇ ਹੋਏ ਤੁਹਾਡੇ ਟੱਬਰ ਦੇ ਦਿਲ ਤੇ ਕੀ ਬੀਤਦੀ ਹੋਵੇਗੀ..

ਉਹ ਕੋਲ ਬੈਠੀ ਉਸਨੂੰ ਕਿੰਨਾ ਚਿਰ ਹੋਰ ਵੀ ਬੜਾ ਕੁਝ ਸਮਝਾਉਂਦੀ ਰਹੀ..ਪਰ ਹੌਲੀ ਅਵਾਜ ਵਿਚ..

ਅਖੀਰ ਨੂੰ ਉਹ ਉੱਠ ਖਲੋਤਾ..ਫੇਰ ਉਸਨੇ ਆਪਣੇ ਹੱਥੀਂ ਫੜੀ ਪੂਰੀ ਦੀ ਪੂਰੀ ਬੋਤਲ ਕੋਲੋਂ ਲੰਘਦੀ ਨਾਲ਼ੀ ਵਿੱਚ ਖਾਲੀ ਕਰ ਦਿੱਤੀ ਤੇ ਮੁੜ ਆਵਦੀਆਂ ਅੱਖੀਆਂ ਪੂੰਝ ਉਸ ਕਿਸਮਤ ਪੂੜੀ ਦੇ ਨਾਲ ਹੋ ਤੁਰਿਆ.. ਕਿਸੇ ਦੀ ਹਨੇਰੀ ਜ਼ਿੰਦਗੀ ਲਈ ਨਵਾਂ ਸੂਰਜ ਬਣ ਉੱਗਣ ਲਈ!

ਅਕਸਰ ਹੀ ਉਸਦੀਆਂ ਆਂਦਰਾਂ ਨੂੰ ਸਾੜ ਉਸਨੂੰ ਸਕੂਨ ਪਹੁੰਚਾਉਣ ਦਾ ਢੋਂਗ ਰਚਾਉਂਦੀ ਹੋਈ ਕਿੰਨੀ ਸਾਰੀ ਦੁਨਿਆਵੀ ਸ਼ਰਾਬ ਅੱਜ ਦੁਨੀਆਦਾਰੀ ਦੇ ਗੰਦ ਦੇ ਨਾਲ ਹੀ ਕਿਧਰੇ ਦੂਰ ਵਹਿ ਤੁਰੀ ਸੀ ਤੇ ਨਾਲ ਹੀ ਵਹਿ ਤੁਰੇ ਕਬਾੜ ਦੇ ਇਸ ਕਾਰੋਬਾਰੀ ਦੀਆਂ ਅੱਖਾਂ ਵਿਚ ਰੋਕ ਕੇ ਰੱਖੇ ਹੋਏ ਖਾਰੇ ਪਾਣੀ ਦੇ ਕਿੰਨੇ ਸਾਰੇ ਨਮਕੀਨ ਹੰਝੂ..ਤੇ ਇਹ ਓਦੋਂ ਤੱਕ ਵਗ-ਵਗ ਕੇ ਮਨ ਹਲਕਾ ਕਰਦੇ ਰਹੇ ਜਦੋਂ ਤੱਕ ਉਹ ਦੋਵੇਂ ਅੱਖਾਂ ਤੋਂ ਓਹਲੇ ਨਹੀਂ ਹੋ ਗਏ..

ਦੋਸਤੋ ਕਿਸੇ ਠੀਕ ਹੀ ਆਖਿਆ ਏ ਕਿ ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰ ਲੇਂ..ਕਿਸੀ ਰੋਤੇ ਹੂਏ ਬੱਚੇ ਕੋ ਹਸਾਇਆ ਜਾਏ

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)