More Punjabi Kahaniya  Posts
ਅਸਲੀ ਦਸਤਾਰ


ਕੰਵਲਜੀਤ ਸਿੰਘ ਨਾਮ ਦੇ ਇੱਕ ਵੀਰ ਵੱਲੋਂ ਆਪਣੀ ਪਾਕਿਸਤਾਨ ਯਾਤਰਾ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿਚ ਲਾਹੌਰ ਵਾਸੀ ਹੁਸੈਨ ਮੁਹੰਮਦ ਆਖਦਾ ਏ ਕੇ ਜਿੰਨਾ ਪਿਆਰ ਤੈਨੂੰ ਲਾਹੌਰ ਵਿਚੋਂ ਮਿਲੇਗਾ ਸ਼ਾਇਦ ਹੀ ਕਿਧਰੇ ਹੋਰ ਮਿਲੇ..ਬਸ਼ਰਤੇ ਕੇ ਤੂੰ ਸਿਰ ਤੇ ਦਸਤਾਰ ਸਜਾਈ ਹੋਵੇ!
ਹੁਸੈਨ ਮੁਹੰਮਦ ਦੇ ਜੁਆਬ ਤੋਂ ਇੱਕ ਆਪਣੀ ਹੱਡ ਬੀਤੀ ਯਾਦ ਆ ਗਈ..!
ਕਨੇਡਾ ਨਵੇਂ ਨਵੇਂ ਆਏ ਨੂੰ ਦਸਤਾਰ ਦੀ ਥਾਂ ਟੋਪੀ ਪਾ ਕੇ ਵਿਚਰਨ ਦੀ ਆਦਤ ਪੈ ਗਈ..!
ਕੋਈ ਪੁੱਛ ਲੈਂਦਾ ਤਾਂ ਆਖਦਾ ਕੇ ਦਸਤਾਰ ਕਰਕੇ ਸਿਰ ਤੇ ਬੋਝ ਜਿਹਾ ਰਹਿੰਦਾ ਸੀ..ਫੇਰ ਪਹਿਲੀ ਵੇਰ ਪੰਜਾਬ ਵਾਪਿਸ ਗਿਆ ਤਾਂ ਸਵਿਟਜ਼ਰਲੈਂਡ ਵਿਚ ਜਹਾਜ ਬਦਲਣਾ ਪੈਣਾ ਸੀ..ਓਥੇ ਦੋਬਾਰਾ ਚੈਕਿੰਗ ਵੀ ਹੋਈ..!
ਦਸਤਾਰਾਂ ਵਾਲੇ ਤਾਂ ਲੰਘ ਗਏ ਪਰ ਮੈਨੂੰ ਵਖਰਿਆਂ ਕਰ ਲਿਆ ਗਿਆ..ਪਹਿਲਾਂ ਮੇਰੀ ਟੋਪੀ ਲੁਹਾਈ ਮਗਰੋਂ ਆਖਣ ਲੱਗੇ ਥੱਲੇ ਬੰਨਿਆ ਪਟਕਾ ਵੀ ਲਾਹ ਦੇ..!
ਮੈਨੂੰ ਪਤਾ ਸੀ ਕੇ ਵਾਲ ਭਾਰੇ ਹੋਣ ਕਰਕੇ ਜੇ ਪਟਕਾ ਲਾਹ ਦਿੱਤਾ ਤਾਂ ਖਿਲਾਰਾ ਪੈ ਜਾਣਾ..ਮੈਂ ਨਾਂਹ ਕਰ ਦਿੱਤੀ ਤੇ ਆਖਿਆ ਕੇ ਮੇਰੀ ਇਹੋ ਹੀ ਦਸਤਾਰ ਹੈ..ਮੈਂ ਇਸਨੂੰ ਨਹੀਂ ਲਾਹ ਸਕਦਾ!
ਸੁਪਰਵਾਈਜ਼ਰ ਗੋਰਾ ਏਨੀ ਗੱਲ ਆਖਦਾ ਹੋਇਆ ਮੈਨੂੰ ਅੰਦਰ ਲੈ ਗਿਆ ਕੇ ਸਾਨੂੰ ਪਤਾ ਏ ਕੇ ਅਸਲੀ ਦਸਤਾਰ ਕੀ ਹੁੰਦੀ ਏ..ਸਿਰ ਤੇ ਆਹ ਫੁੱਟ ਬਾਈ ਫੁੱਟ ਦਾ ਕੱਪੜਾ ਬੰਨ ਤੁਸੀਂ ਆਪਣੇ ਆਪ ਨੂੰ ਤਾਂ ਧੋਖਾ ਦੇ ਸਕਦੇ ਓ ਪਰ ਮੈਨੂੰ ਨਹੀਂ..ਮੇਰਾ ਦਾਦਾ ਦੂਜੀ ਸੰਸਾਰ ਜੰਗ ਵੇਲੇ ਇਹਨਾਂ ਦਸਤਾਰਾਂ ਵਾਲਿਆਂ ਨਾਲ ਹੀ ਰਿਹਾ ਸੀ..ਹੁਣ ਇਥੇ ਕਮਰੇ ਵਿਚ ਤੇਰਾ ਸਾਰਾ ਕੁਝ ਲੁਹਾ ਕੇ ਤਲਾਸ਼ੀ ਲਵਾਂਗੇ..ਦੋ ਘੰਟੇ ਵੀ ਲੱਗ ਸਕਦੇ..!
ਏਨੀ ਗੱਲ ਸੁਣ ਮੇਰੇ ਸਿਰ...

ਤੇ ਸੋ ਘੜੇ ਪਾਣੀ ਪੈ ਗਿਆ ਲੱਗਾ..ਮੈਂ ਛੇਤੀ ਹੀ ਤਰਲਿਆਂ ਤੇ ਆ ਗਿਆ..ਆਖਿਆ ਪੰਜਤਾਲੀ ਮਿੰਟ ਵਿਚ ਤੇ ਮੇਰੀ ਅਗਲੀ ਫਲਾਈਟ ਏ!
ਉਹ ਕੁਝ ਸੋਚ ਆਖਣ ਲੱਗਾ ਕੇ ਇੱਕ ਹੱਲ ਹੈ..ਅਹੁ ਸਾਮਣੇ ਗੁਸਲਖਾਨਾ ਹੈ..ਜੇ ਤੇਰੇ ਕੋਲ ਅਸਲੀ ਦਸਤਾਰ ਹੈ ਤਾਂ ਹੁਣੇ ਸਿਰ ਤੇ ਸਜਾ ਕੇ ਇਥੇ ਆ ਜਾ..ਬਾਕੀਆਂ ਵਾਂਙ ਸਕੈਨਿੰਗ ਕਰ ਤੈਨੂੰ ਦਸਾਂ ਮਿੰਟਾਂ ਵਿਚ ਫਾਰਗ ਕਰ ਸਕਦਾ ਹਾਂ..ਹੁਣ ਇਹ ਤੇਰੇ ਤੇ ਹੈਂ ਕੇ ਕਿੰਨੀ ਛੇਤੀ ਬੰਨ੍ਹਦਾ ਹੈਂ!
ਅੰਦਰ ਸ਼ੀਸ਼ੇ ਅੱਗੇ ਖਲੋ ਲੜ ਠੀਕ ਕਰਦੇ ਹੋਏ ਨੂੰ ਇੰਝ ਲੱਗਿਆਂ ਮਗਰ ਖਲੋਤਾ ਕੋਈ ਆਖ ਰਿਹਾ ਹੋਵੇ ਕੇ ਗੁਰਮੁਖਾ ਜਿਸ ਭਾਰ ਦਾ ਬਹਾਨਾ ਬਣਾ ਕੇ ਦਸਮ ਪਿਤਾ ਵੱਲੋਂ ਨਿਵਾਜੀ ਇਸ ਦਸਤਾਰ ਨੂੰ ਤੂੰ ਸਿਰੋਂ ਲਾਹ ਦਿੱਤਾ ਸੀ ਉਹ ਭਾਰ ਤੇ ਇਸਦਾ ਹੈ ਹੀ ਨਹੀਂ..ਉਹ ਭਾਰ ਤੇ ਪਦਾਰਥਵਾਦ ਦੀਆਂ ਲਾਲਸਾਵਾਂ ਦਾ ਹੈ..ਓਹੀ ਲਾਲਸਾਵਾਂ ਜਿਹਨਾਂ ਵਿਚ ਅੱਜ ਕੌਮ ਬੁਰੀ ਤਰਾਂ ਨਾਲ ਗ੍ਰੱਸੀ ਹੋਈ ਏ!
ਫੇਰ ਦੂਜੇ ਦਿਨ ਪਿੰਡ ਅੱਪੜਦਿਆਂ ਤੱਕ ਵੀ ਸਿਰ ਤੇ ਸਜਾਈ ਹੋਈ ਨੂੰ ਲਹੁਣ ਦਾ ਹੀਆ ਨਾ ਪਿਆ..ਉੱਤੋਂ ਗੋਰੇ ਦੇ ਆਖੇ ਬੋਲ ਵੀ ਸਾਰੀ ਵਾਟ ਕੰਨਾਂ ਵਿਚ ਗੂੰਜਦੇ ਰਹੇ..!
ਇੰਝ ਵੀ ਲੱਗਿਆ ਕਰੇ ਜਿੱਦਾਂ ਮਗਰ ਮਗਰ ਤੁਰਿਆ ਆ ਰਿਹਾ ਕੋਈ ਮੇਰੇ ਤੇ ਤਿੱਖੀ ਨਜਰ ਰੱਖ ਰਿਹਾ ਸੀ..ਡਰਾਉਣ ਲਈ ਨਹੀਂ ਸਗੋਂ ਵਜੂਦ ਤੇ ਪਏ ਹੋਰ ਕਿੰਨੇ ਸਾਰੇ ਵਾਧੂ ਦੇ ਭਾਰ ਵੰਡਾਉਣ ਲਈ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)