ਦੋ ਕੁ ਸਾਲ ਪਹਿਲਾਂ ਦੀ ਗੱਲ ਹੈ । ਮੈਂ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਅੱਖ ਵਿਭਾਗ ਵਿੱਚ,ਇੱਕ ਰਿਸ਼ਤੇਦਾਰ ਦੀਆਂ ਅੱਖਾਂ ਚੈੱਕ ਕਰਵਾਉਣ ਗਿਆ ਸੀ । ਰਾਜਿੰਦਰਾ ਹਸਪਤਾਲ ਦੇ ਅੱਖ ਵਿਭਾਗ ਵਿੱਚ,ਵੱਡੇ ਡਾਕਟਰਾਂ ਸਮੇਤ,ਜੂਨੀਅਰਜ਼,ਸਟੂਡੈਂਟਸ ਵਗੈਰਾ ਸਭ ਦਾ ਹੀ ਵਤੀਰਾ ਹੋਰ ਵਿਭਾਗਾਂ ਦੇ ਮੁਕਾਬਲੇ ਬਹੁਤ ਵਧੀਆ ਹੈ ।
ਮੈਂ ਨਾਂ ਤਾਂ ਨਹੀਂ ਜਾਣਦਾ,ਪਰ ਇੱਥੋਂ ਦੀ ਇੱਕ ਲੇਡੀ ਡਾਕਟਰ ਕਈ ਵੇਰਾਂ ਤਾਂ ਦਵਾਈਆਂ ਦੇ ਸੈਂਪਲ ਵੀ ਮਰੀਜ਼ਾਂ ਨੂੰ ਫਰੀ ‘ਚ ਦੇ ਦਿੰਦੀ ਹੈ । ਖੈਰ !
ਸਾਡੇ ਤੋਂ ਪਹਿਲਾਂ, ਜਿਸ ਔਰਤ ਦੀਆਂ ਅੱਖਾਂ ਡਾਕਟਰ ਚੈੱਕ ਕਰ ਰਹੀ ਸੀ । ਉਸਦੀ ਉਮਰ ਮਸੀਂ ਪੰਜਤਾਲੀ ਕੁ ਸਾਲ ਹੋਵੇਗੀ । ਪਰ ਉਸਦੀਆਂ ਦੋਵੇਂ ਅੱਖਾਂ ਦੀ ਹੀ ਰੌਸ਼ਨੀ ਬਹੁਤ ਘੱਟ ਸੀ ।
“ਮਾਤਾ,ਕੋਈ ਦਵਾਈ ਵਗੈਰਾ ਪਾਈ ਸੀ ਜਾਂ ਕੋਈ ਹੋਰ ਕਾਰਨ ਐ,ਨਿਗਾਹ ਘਟਣ ਦਾ ?” ਡਾਕਟਰ ਪੁੱਛਣ ਲੱਗੀ ।
“ਬਸ ਦੁੱਖਾਂ ਨੇ ਮਾਰ ਲਿਆ ਜੀ । ਦੋ ਜਵਾਨ ਪੁੱਤ,ਮੀਨ੍ਹੇ ਦੀ ਵਿੱਥ ਨਾਲ਼ ਤੁਰ ਗੇ’ ।”
“ਓ ਹੋ,ਚਲੋ ਰੱਬ ਦੇ ਰੰਗ ਨੇ ਮਾਤਾ ।” ਡਾਕਟਰ ਬੋਲੀ ।
ਉਸ ਔਰਤ ਨਾਲ਼ ਇੱਕ ਤੀਹ-ਬੱਤੀ ਵਰ੍ਹਿਆਂ ਦੀ ਹੋਰ ਔਰਤ ਸੀ । ਮੇਰੇ ਕੋਲੋਂ ਰਿਹਾ ਨਾ ਗਿਆ । ਮੈਂ ਉਸ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਤਾਂ ਫੇਰ ਓਹੀ ਸਵਾਲ ਉੱਠ ਖੜ੍ਹੇ ਤੇ ਉੱਠਣਗੇ ਥੋਡੇ ਦਿਮਾਗ ਵਿਚ ਵੀ,ਕਿ ਪੰਜਾਬ...
ਦੇ ਨੇਤਾ ਸਾਡੇ ਨਾਲ਼ ਖੇਡਾਂ ਕਿਹੋ ਜਿਹੀਆਂ ਨੀਚਤਾ ਭਰੀਆਂ ਖੇਡ ਰਹੇ ਨੇ । ਪੰਜ ਸਾਲ ਲੰਘਣ ਨੂੰ ਹੋ ਗਏ,ਇਹ ਸਰਕਾਰ ਨਸ਼ੇ ਦੇ ਮੁੱਦੇ ਨੂੰ ਕੈਸ਼ ਕਰਕੇ ਬਣੀ ਸੀ,ਪਰ ਨਾ ਨਸ਼ੇ ਘਟੇ ਤੇ ਨਾ ਨਸ਼ਿਆਂ ਨਾਲ਼ ਹੋਣ ਵਾਲੀਆਂ ਮੌਤਾਂ । ਜਿਆਦਾਤਰ ਜਵਾਨੀ ਬਾਹਰ ਦੌੜ ਰਹੀ ਹੈ ਤੇ,ਜੋ ਏਥੇ ਬਚੀ ਹੈ,ਓਸਨੂੰ ਨਸ਼ੇ ਦੇ ਸੌਦਾਗਰ ਨਿਗਲ ਰਹੇ ਹਨ । ਆਖਰ ਕਦੋਂ ਰੁਕੇਗੀ ਇਹ ਦਰਿੰਦਗੀ ! ਕਦੋਂ ਇਸ ਔਰਤ ਵਰਗੀਆਂ ਮਾਵਾਂ,ਏਨੀ ਕੁ ਉਮਰ ਵਿੱਚ ਰੋ-ਰੋ ਆਪਣੇ ਦੀਦੇ ਗਾਲਣੋਂ ਹਟਣਗੀਆਂ ? ਆਖਰ ਕਦੋਂ ?
‘ਮਾਨਸਾ ਜਿਲ੍ਹੇ ਦੇ ਕਿਸੇ ਪਿੰਡ ਦੀ ਦਰਦ ਕਹਾਣੀ ਹੈ,ਇਹ । ਘਰ ਦੇ ਲਾਣੇਦਾਰ ਕੋਲ਼ ਸੱਠ ਦੇ ਲੱਗਭੱਗ ਬੱਕਰੀਆਂ ਸਨ । ਦੋ ਮੁੰਡੇ ਹੀ ਸਨ ਤੇ ਦੋਵੇਂ ਜਵਾਨੀ ਵਿੱਚ ਪੈਰ ਧਰਨ ਲੱਗਿਆਂ,ਚਿੱਟੇ ਦੀ ਲਪੇਟ ਵਿੱਚ ਆ ਗਏ । ਚੋਰੀ ਛਿੱਪੇ ਜਿਉਂ ਬੱਕਰੀਆਂ ਵੇਚਣੀਆਂ ਸ਼ੁਰੂ ਕੀਤੀਆਂ,ਤਾਂ ਆਪਣੀ ਮੌਤ ਤੱਕ ਪੰਜਾਹਾਂ ਤੋਂ ਉੱਤੇ ਵੇਚ ਗਏ ਸੀ । ਮਹੀਨੇ ਕੁ ਦੀ ਵਿਥ ‘ਤੇ ਦੋਵੇਂ ਅੱਗੜ-ਪਿੱਛੜ ਤੁਰ ਗਏ । ਪਿੱਛੇ ਰਹਿ ਗਿਆ ਪਿਉ ਤੇ ਰੋ-ਰੋ ਅੰਨ੍ਹੀ ਹੋਈ ਮਾਂ ।’
ਜਸਵਿੰਦਰ ਪੰਜਾਬੀ