More Punjabi Kahaniya  Posts
ਕਿਸੇ ਨਾ ਕਿਸੇ ਰੂਪ ਵਿੱਚ


ਫਰਾਂਜ਼ ਕਾਫਕਾ ਨੇ ਵਿਆਹ ਨਹੀਂ ਕਰਵਾਇਆ ਸੀ । ਇਕ ਵਾਰ ਉਹ ਬਰਲਿਨ ਦੇ ਇਕ ਪਾਰਕ ਵਿਚੋਂ ਲੰਘ ਰਿਹਾ ਸੀ ਤਾਂ ਉਸ ਨੇ ਇਕ ਕੁੜੀ ਦੀ ਆਵਾਜ਼ ਸੁਣੀ ਜੋ ਕਿ ਰੋ ਰਹੀ ਸੀ ਕਿਉਂਕਿ ਉਸ ਦੀ ਗੁੱਡੀ ਗਵਾਚ ਗਈ ਸੀ। ਕਾਫਕਾ ਤੇ ਉਹ ਲੜਕੀ ਕੋਸ਼ਿਸ਼ ਕਰਨ ਤੇ ਵੀ ਉਹ ਗੁੱਡੀ ਲੱਭਣ ਵਿਚ ਅਸਫਲ ਰਹੇ।
ਅਗਲੇ ਦਿਨ, ਜਦੋਂ ਗੁੱਡੀ ਨਾ ਲੱਭੀ ਤਾਂ ਕਾਫਕਾ ਨੇ ਲੜਕੀ ਨੂੰ ਇਹ ਗੁੱਡੀ ਦੀ ਲਿਖੀ ਚਿੱਠੀ ਦਿੱਤੀ। ਜਿਸ ‘ਚ ਕਿਹਾ ਕਿ “ਤੂੰ ਰੋ ਨਾ, ਮੈਂ ਦੁਨੀਆਂ ਦੀ ਸੈਰ ਤੇ ਚੱਲੀ ਹਾਂ ਮੈਂ ਤੈਨੂੰ ਆਪਣੇ ਰੋਮਾਂਚਕ ਅਨੁਭਵ ਬਾਰੇ ਦੱਸਦੀ ਰਹਾਂਗੀ”। ਇੰਜ ਇਹ ਖ਼ਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਕਾਫਕਾ ਦੀ ਮੌਤ ਤਕ ਚੱਲਦਾ ਰਿਹਾ।ਉਸ ਤੋਂ ਬਾਅਦ ਕਾਫਕਾ ਉਸ ਲੜਕੀ ਨੂੰ ਲਗਾਤਰ ਗੁੱਡੀ ਵਲੋਂ ਲਿਖੀਆਂ ਚਿੱਠੀਆਂ ਦਿੰਦਾ ਰਿਹਾ ਜਿਸ ਵਿਚ ਬਹੁਤ ਵਧੀਆਂ ਢੰਗ ਦੀ ਗੱਲਬਾਤ ਤੇ ਸਫਰ ਦੇ ਰੋਮਾਂਚ ਦਾ ਜ਼ਿਕਰ ਹੁੰਦਾ ਸੀ। ਇਹ ਲੜਕੀ ਨੂੰ ਬਹੁਤ ਪਸੰਦ ਆਉਂਦੀਆਂ ਸੀ।
ਫਿਰ ਇਕ ਦਿਨ ਕਾਫਕਾ ਨੇ ਇਕ ਨਵੀਂ ਗੁੱਡੀ ਖ੍ਰੀਦ...

ਲਈ ਲੜਕੀ ਵਾਸਤੇ । ਪਰ ਉਸਨੇ ਕਿਹਾ “ਇਹ ਤਾਂ ਮੇਰੀ ਗੁੱਡੀ ਵਰਗੀ ਬਿਲਕੁੱਲ ਨਹੀਂ ਹੈ “।
ਕਾਫਕਾ ਨੇ ਉਸਨੂੰ ਇਕ ਹੋਰ ਚਿੱਠੀ ਦਿੱਤੀ ਜਿਸ ਵਿੱਚ ਲਿਖਿਆ ਸੀ ਕਿ “ਮੇਰੀਆਂ ਯਾਤਰਾਵਾਂ ਨੇ ਮੈਨੂੰ ਬਦਲ ਦਿੱਤਾ ਹੈ”। ਲੜਕੀ ਨੇ ਇਹ ਪੜ੍ਹ ਕੇ ਗੁੱਡੀ ਨੂੰ ਆਪਣੇ ਨਾਲ ਲਾ ਲਿਆ ਅਤੇ ਖੁਸ਼ੀ-ਖੁਸ਼ੀ ਘਰ ਚਲੀ ਗਈ।
ਇਕ ਸਾਲ ਬਾਅਦ ਕਾਫਕਾ ਦੀ ਮੌਤ ਹੋ ਗਈ । ਤੇ ਕਈ ਸਾਲ ਬਾਅਦ ਜਦ ਉਹ ਛੋਟੀ ਲੜਕੀ ਵੱਡੀ ਹੋ ਗਈ ਤਾਂ ਉਸਨੂੰ ਗੁੱਡੀ ਦੇ ਅੰਦਰੋਂ ਇਕ ਚਿੱਠੀ ਮਿਲੀ ਜਿਸ ਤੇ ਕਾਫਕਾ ਦੇ ਹਸਤਾਖ਼ਰ ਸੀ ਤੇ ਥੱਲੇ ਲਿਖਿਆ ਸੀ:-
ਹਰ ਉਹ ਚੀਜ਼ ਜਿਸਨੂੰ ਤੁਸੀਂ ਪਿਆਰ ਕਰਦੇ ਹੋ ਇਕ ਦਿਨ ਖੋ ਜਾਵੇਗੀ , ਪਰ ਅੰਤ ਵਿੱਚ ਤੁਹਾਡਾ ਉਹ ਪਿਆਰ ਕਿਸੇ ਨਾ ਕਿਸੇ ਰੂਪ ਵਿੱਚ ਵਾਪਿਸ ਆ ਜਾਵੇਗਾ।
ਅਰੁਣ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)