More Punjabi Kahaniya  Posts
ਖੇਤੀ ਬਿੱਲ


ਅੱਜ ਇੱਕ ਵੀਡੀਓ ਦੇਖੀ ਜਿਸ ‘ਚ ਪੱਤਰਕਾਰ ਭੋਲੇ ਜਿਹੇ ਲੋਕਾਂ ਤੋਂ ਬਿੱਲਾਂ ਬਾਰੇ ਵਿਸਥਾਰ ‘ਚ ਪੁੱਛ ਰਿਹਾ। ਬਿੱਲਾਂ ਦਾ ਵਿਰੋਧ ਕਰਨ ਗਏ ਕਿਸਾਨਾਂ ਨੂੰ ਇਹ ਪਤਾ ਹੈ ਕਿ ਬਿੱਲ ਸਾਡੇ ਹੱਕ ‘ਚ ਨਹੀਂ ਪਰ ਹੱਕ ‘ਚ ਕਿਉਂ ਨਹੀਂ ਇਸ ਗੱਲ ‘ਤੇ ਟਪਲਾ ਖਾ ਜਾਂਦੇ। ਬਹੁਤ ਹੀ ਥੋੜ੍ਹੇ ਸ਼ਬਦਾਂ ‘ਚ ਮੈਂ ਬਿੱਲਾਂ ਬਾਰੇ ਲਿਖਿਆ ਹੈ ਤਾਂ ਜੋ ਜੇ ਕੋਈ ਲੰਡੂ ਜਿਹਾ ਬੰਦਾ ਸਵਾਲ ਪੁੱਛੇ ਤਾਂ ਉਹਨੂੰ ਬਣਦਾ ਉੱਤਰ ਦਿੱਤਾ ਜਾਵੇ।

ਪਹਿਲਾ ਬਿੱਲ – ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਬਿੱਲ 2020 (ਨਾਂ ਔਖਾ ਜਿਹਾ ਪਰ ਚੇਤੇ ਕਰਲੋ)
ਅਜਿਹਾ ਇਕੋ ਸਿਸਟਮ ਬਣੇਗਾ, ਜਿੱਥੇ ਕਿਸਾਨ ਮਨ ਚਾਹੀ ਥਾਂ ‘ਤੇ ਫਸਲ ਵੇਚ ਸਕਣਗੇ ਮਤਲਬ ਸਰਕਾਰੀ ਮੰਡੀਆ ਦੇ ਬਰਾਬਰ ਨਿੱਜੀ ਮੰਡੀਆਂ ਬਣਨਗੀਆਂ। ਕਿਸਾਨਾਂ ਦੀ ਮਰਜ਼ੀ ਸਰਕਾਰੀ ਮੰਡੀ ‘ਚ ਵੇਚਣ ਜਾਂ ਨਿੱਜੀ ‘ਚ (ਅੰਬਾਨੀਆਂ-ਅਡਾਨੀਆਂ ਨੂੰ)
ਇਤਰਾਜ਼ ਕੀ ਹੈ?
ਮੰਡੀਆਂ ਖ਼ਤਮ ਹੋ ਗਈ ਤਾਂ ਕਿਸਾਨਾਂ ਨੂੰ MSP (ਘੱਟੋ ਘੱਟ ਸਮਰਥਨ ਮੁੱਲ) ਨਹੀਂ ਮਿਲੇਗਾ। ਪਹਿਲੇ 2 ਕੁ ਸਾਲ ਨਿੱਜੀ ਮੰਡੀਆਂ ਚੰਗੀ ਕੀਮਤ ਦੇਣਗੀਆਂ ਫਿਰ ਜਦੋਂ ਸਰਕਾਰੀ ਮੰਡੀਆਂ ਖ਼ਤਮ ਹੋ ਗਈਆਂ ਤਾਂ ਨਿੱਜੀ ਮੰਡੀਆਂ ਨੇ ਬਹੁਤ ਘੱਟ ਰੇਟਾਂ ‘ਤੇ ਫਸਲ ਖਰੀਦਣੀ। ਹਿਸਾਬ ਲਾਲੋ ਜਿਵੇਂ ਧੜਾਧੜ ਨਿੱਜੀ ਸਕੂਲ ਖੁੱਲ੍ਹੇ ਹਨ ਤੇ ਸਰਕਾਰੀ ਸਕੂਲਾਂ ‘ਚੋਂ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ ਤੇ ਹੁਣ ਨਿੱਜੀ ਸਕੂਲ ਮੂੰਹ ਮੰਗੀ ਫੀਸ ਲੈਂਦੇ ਆ।

ਦੂਜਾ ਬਿੱਲ : ਭਰੋਸੇ ਮੰਦ ਕੀਮਤ ਅਤੇ ਖੇਤੀਬਾੜੀ ਸੇਵਾਵਾਂ ਬਿੱਲ 2020
ਵੱਡੀਆਂ...

ਕੰਪਨੀਆਂ ਅਧੀਨ ਠੇਕਾ ਅਧਾਰਤ ਖੇਤੀ ਹੋਵੇਗੀ ਜਿਸ ਅਧੀਨ ਕੰਪਨੀ ਫਸਲ ਖਰੀਦੇਗੀ।
ਇਤਰਾਜ਼ ਕੀ ਹੈ?
ਕੰਪਨੀਆ ਵਾਲੇ 2-3 ਸਾਲ ਸਹੀ ਮੁੱਲ ਦੇਣਗੇ, ਬਾਅਦ ‘ਚ ਮੁੱਕਰ ਜਾਣਗੇ ਤੇ ਸਸਤੀ ਕੀਮਤ ‘ਤੇ ਫਸਲ ਖਰੀਦਣਗੇ। ਬਾਅਦ ‘ਚ ਨੁਕਸ ਕੱਢ ਕੇ ਕੰਪਨੀਆਂ ਫਸਲ ਨਹੀਂ ਖਰੀਦਣਗੀਆਂ ਕਿ ਤੁਹਾਡੀ ਉਪਜ ‘ਚ ਰਸਾਇਣ ਵੱਧ ਹੈ, ਨਮੀ ਘੱਟ-ਵੱਧ ਹੈ, ਦਾਣੇ ਛੋਟੇ ਹਨ। ਨਾ ਤਾਂ ਕੰਪਨੀ ਫਸਲ ਖਰੀਦੇਗੀ ਨਾ ਹੀ ਕਿਸਾਨ ਕਿਤੇ ਹੋਰ ਵੇਚ ਸਕੂਗਾ।

ਤੀਜਾ ਬਿੱਲ : ਜ਼ਰੂਰੀ ਵਸਤਾਂ (ਸੋਧ) ਬਿੱਲ
ਜਰੂਰੀ ਵਸਤਾਂ (ਫਸਲਾਂ) ਨੂੰ ਸਟੋਰ ਕਰਕੇ ਰੱਖਿਆ ਜਾ ਸਕੇਗਾ। ਮਤਲਬ ਕੋਈ ਵੀ ਆਪਣੀ ਫਸਲ ਨੂੰ ਭੰਡਾਰ ਕਰਕੇ ਰੱਖ ਸਕਦਾ।
ਇਤਰਾਜ਼ ਕੀ ਹੈ?
ਕਿਸਾਨ ਕਿਵੇਂ ਸਟੋਰ ਕਰ ਸਕਣਗੇ। ਛੋਟੇ ਕਿਸਾਨ ਜਿੰਨ੍ਹਾਂ ਦਾ ਘਰ ਹੀ 2-3 ਕਮਰਿਆਂ ਦਾ ਹੁੰਦਾ ਉਹ ਫਸਲ ਸਾਂਭਣ ਲਈ ਸਟੋਰ ਕਿਵੇਂ ਬਣਾਉਣਗੇ? ਵਪਾਰਕ ਘਰਾਣਿਆ ਨੇ ਵੱਡੇ ਵੱਡੇ ਗੁਦਾਮ ਬਣਾ ਲੈਣੇ ਤੇ ਜਮ੍ਹਾਂਖੋਰੀ ਵਧੇਗੀ ਜਿਸ ਕਾਰਨ ਉਹ ਆਪਣੀ ਮਰਜ਼ੀ ਅਨੁਸਾਰ ਮਹਿੰਗੇ ਰੇਟਾਂ ‘ਤੇ ਵਸਤਾਂ ਵੇਚਣਗੇ।

ਸਾਰੇ ਦਾ ਨਿਚੋੜ ਜੇ ਕੱਢੀਏ ਤਾਂ ਐਨਾ ਸਮਝ ਲਓ ਕਿ ਮਤਲਬ ਆਪਾਂ ਤੋਂ 10 ਕੁ ਰੁਪਏ ਕਿਲੋ ਕਣਕ ਲੈ ਕੇ ਅੱਗੇ 150 ਰੁਪਏ ਕਿਲੋ ਨੂੰ ਵੇਚਣ ਦੀ ਤਿਆਰੀ ਵਾਸਤੇ ਹੈ ਬਿੱਲ।
ਕਾਪੀ

...
...



Related Posts

Leave a Reply

Your email address will not be published. Required fields are marked *

One Comment on “ਖੇਤੀ ਬਿੱਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)