ਕਰਮ ਸਿਓ ਦੇ ਬੋਹੜ

4

ਰੁੱਖ ਤੇ ਮਨੁੱਖ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ । ਰੁੱਖ ਨਾਲ ਈ ਅਸੀਂ ਹਾਂ । ਜੇ ਰੁੱਖ ਨਹੀਂ ਤਾਂ ਮਨੁੱਖ ਨਹੀਂ । ਰੁੱਖ ਸਾਨੂੰ ਸ਼ਾਹ , ਖਾਣ-ਪੀਣ ਲਈ ਪਦਾਰਥ ਤੇ ਸਾਡਾ ਆਲ ਦੁਆਲਾ ਸਾਫ਼ ਤੇ ਰੋਗ ਰਹਿਤ ਰੱਖਣ ਲਈ ਮੱਦਦ ਕਰਦੇ ਹਨ । ਇਹਨਾ ਤੋਂ ਬਣੀਆ ਦਵਾਈਆਂ ਬੂਟੀਆ ਵੀ ਬਹੁਤ ਫਾਇਦੇ ਮੰਦ ਨੇ ਜਿਵੇਂ ਕਿ ਬੋਹੜ( ਪਿੱਪਲ਼ ) ਦੀਆਂ ਜੜ੍ਹਾਂ ਉਸਨੂੰ ਰਗੜ ਕੇ ਪਾਣੀ ਚੌ ਭਿਓ ਕੇ ਪੇਸਟ ਬਣਾ ਕੇ ਮੂੰਹ ਤੇ ਲਾਹੁਣ ਨਾਲ ਝਰੜੀਆਂ ਨੀ ਪੈਦੀਆਂ । ਨਿੰਮ ਦੇ ਬਹੁਤ ਲਾਭ ਨੇ ਸਭ ਨੂੰ ਪਤਾ ਏ , ਨੀਮ ਦੀ ਦਾਤਣ ਕਰਨ ਨਾਲ ਦੰਦ ਪੀਲੇ ਨੀ ਹੁੰਦੇ ਕੀੜਾ ਨੀ ਲੱਗਦਾ , ਮੂੰਹ ਚੌ ਬਦਬੂ ਨੀ ਆਦਿ । ਨਿੰਮ ਦੇ ਪੱਤਿਆ ਨੂੰ ਉਬਾਲ ਕੇ ਨਹਾਉਣ ਨਾਲ ਚਮੜੀ ਦੇ ਰੋਗ ਵੀ ਦੂਰ ਹੁੰਦੇ ਆ ਖਰਸ਼ ਵਗੈਰਾ ।
ਕਰਮ ਸਿਓ ਦੇ ਬੋਹੜ (ਪਿੱਪਲ਼ )
ਕਰਮ ਸਿੰਘ ਬਚਪਨ ਵਿੱਚ ਆਪਣੇ ਪਿਤਾ ਨਾਲ ਸਾਈਕਲ ਤੇ ਆਪਣੇ ਨਾਨਕੇ ਪਿੰਡ ਤੋਂ ਵਾਪਿਸ ਆ ਰਹਿਆ ਸੀ । ਗਰਮੀ ਦੀ ਰੁੱਤ ਹੋਣ ਕਾਰਨ ਉਹ ਰਾਸਤੇ ਵਿੱਚ ਸ਼ਾਹ ਲੈਣ ਲਈ ਇੱਕ ਪਿੱਪਲ਼ ਦੀ ਛਾਂ ਹੇਠਾਂ ਰੁਕ ਗਏ । ਕਰਮ ਸਿੰਘ ਦੇ ਪਿਤਾ ਨੇ ਉਸ ਨੂੰ ਸਾਇਕਲ ਤੋਂ ਉਤਾਰ ਦਿੱਤਾ , ਤੇ ਪਿੱਪਲ਼ ਦੀ ਛਾਂ ਚੌ ਬੈਠ ਗਏ । ਪਿੱਪਲ਼ ਦੇ ਰੁੱਖ ਹੇਠ ਹੋਰ ਨਿੱਕੇ ਨਿੱਕੇ ਬੂਟੇ ਲੱਗੇ ਹੋਏ ਸੀ ਪਿੱਪਲ਼ ਦੇ , ਜੋ ਉਸਦੀਆਂ ਗੋਲ਼ਾਂ ਡਿੱਗਣ ਕਾਰਨ ਪੈਦਾ ਹੋਏ ਸੀ । ਕਰਮ ਸਿੰਘ ਨੇ ਉਹ ਬੂਟਾ ਲੈਣ ਦੀ ਜ਼ਿਦ ਕੀਤੀ । ਤਾਂ ੳੇਸਦੇ ਪਿਤਾ ਨੇ ਨਾ ਨਾ ਕਰਦੇ ਨੇ ਉਸਦੀ ਜਿਆਦਾ ਜਿਦ ਕਰਨ ਤੇ ਉਹ ਬੂਟਾ ਪੱਟ ਲਿਆ । ਬੂਟਾ ਲੈ ਕੇ ਤੇ ਸ਼ਾਹ ਲੈ ਕੇ ਉਹ ਓਥੌ ਤੁਰ ਪਏ । ਪਿੰਡ ਪਾਹੁੰਚੇ ਤੇ ੳੇਸਦੇ ਪਿਤਾ ਨੇ ਉਹ ਬੂਟਾ ਘਰ ਦੇ ਕੋਲ ਈ ਪੰਚਾਈਤ ਵਾਲੀ ਸਾਂਝੀ ਜਗ੍ਹਾ ਤੇ ਲਾ ਦਿੱਤਾ ।
ਹੁਣ ਕਰਮ ਸਿੰਘ ਰੋਜ਼ ਉਸਨੂੰ ਪਾਣੀ ਪਾਉਦਾ ਸਕੂਲ਼ੋ ਆਉਦਾ ਜਾਂਦਾ ਉਸਨੂੰ ਦੇਖਦਾ ਤੇ ਖੇਡਦਾ ਵੀ ੳੇਸ ਬੂਟੇ ਦੇ ਕੋਲ ਈ । ਬੂਟੇ ਨਾਲ ਏਨਾਂ ਲਗਾਓ ਦੇਖ ਕੇ ਉਸਦੇ ਪਿਤਾ ਨੇ ਬੂਟੇ ਦੇ ਦੁਆਲੇ ਨਿੱਕੀ ਨਿੱਕੀ ਬਾੜ ਕਰ ਦਿੱਤੀ ਤਾਂ ਜੋ ਕੋਈ ਪਸੂ ਉਸਨੂੰ ਖਾ ਨਾਂ ਜਾਵੇ ।
ਸਮਾਂ ਲੰਘਦਾ ਗਿਆ ਕਰਮ ਸਿੰਘ ਦੇ ਨਾਲ ਬੂਟਾ ਵੀ ਵੱਡਾ ਹੁੰਦਾ ਗਿਆ । ਕਰਮ ਸਿੰਘ ਤੇ ਜਵਾਨੀ ਆਈ ਬੂਟੇ...

ਤੇ ਵੀ ਆਈ ।
ਹੁਣ ਉਹ ਬੂਟਾ ਪੂਰਾ ਵੱਡਾ ਰੁੱਖ ਬਣ ਚੁੱਕਾ ਸੀ । ਕਰਮ ਸਿੰਘ ਜਦੋਂ ਵੇਹਲਾ ਹੁੰਦਾ ੳੇਸ ਬੋਹੜ ਦੀ ਛਾ ਚੌ ਜਾ ਕੇ ਬੈਠਦਾ , ਪਿੰਡ ਦੇ ਹੋਰ ਲੋਕ ਵੀ ਉੱਥੇ ਆਉਦੇ । ੳੇਸਦੇ ਥੱਲੇ ਇੱਕ ਥੜ੍ਹਾ ਬਣਾ ਦਿੱਤਾ ਗਿਆ । ਪਿੱਪਲ ਤੇ ਬਹੁਤ ਸਾਰੇ ਪੰਛੀਆਂ ਨੇ ਆਪਣੇ ਘਰ ਬਣਾਏ । ਪਿੰਡ ਦੇ ਅਵਾਰਾ ਪਸ਼ੂ ਵੀ ਉਸਦੀ ਛਾਵੇ ਆ ਕੇ ਬੈਠਦੇ ।
ਪਿੱਪਲ ਥੱਲੇ ਇੱਕ ਤਰਾਂ ਨਾਲ ਮੇਲਾ ਲੱਗਣ ਲੱਗਾ । ਗਰਮੀ ਦੇ ਦਿਨਾਂ ਚੌ ਪੂਰੀ ਰੌਣਕ ਹੁੰਦੀ । ਸਾਉਣ ਮਹੀਨੇ ਵਿੱਚ ਉਸ ਨਾਲ ਪੀਂਘਾਂ ਪਾ ਕੇ ਕੁੜੀਆਂ ਪੀਘਾ ਝੂਟਦੀਆਂ ਤੀਆਂ ਲੱਗਦੀਆਂ । ਪਿੰਡ ਦੇ ਬੱਚੇ ਤੋਂ ਲੈ ਕੇ ਬੁੱਢੇ ਤੱਕ ੳੇਸ ਪਿੱਪਲ਼ ਦੇ ਥੱਲੇ ਇੱਕਠੇ ਹੁੰਦੇ ।
ਇੱਕ ਤਰਾਂ ਨਾਲ ਉਹ ਜਗ੍ਹਾ ਪਿੰਡ ਦੀ ਸੱਥ ਬਣ ਗਈ ਸੀ । ਪਰ ੳੇਸ ਜਗ੍ਹਾ ਨੂੰ ਕਰਮ ਸਿਓ ਵਾਲੇ ਬੋਹੜ ਕਹਿੰਦੇ ਲੋਕ । ਜੇ ਕਿਸੇ ਨੇ ਕਿਸੇ ਨੂੰ ਪੱਛਣਾ ਵੀ ਕਿੱਥੋਂ ਆਿੲਆ ਤੇ ਕਹਿੰਦਾ ਕਰਮ ਸਿਓ ਵਾਲੇ ਬੋਹੜਾਂ ਤੋਂ ।
ਪਿੰਡ ਦਾ ਕੋਈ ਕੰਮ ਹੁੰਦਾ ਤੇ ਲੋਕਾਂ ਕਹਿਣਾ ਕਰਮ ਸਿਓ ਵਾਲੇ ਬੋਹੜਾਂ ਥੱਲੇ ਇਕੱਠੇ ਹੋ ਜਿਓ ।
ਸਮਾਂ ਲੰਘਦਾ ਗਿਆ ਕਰਮ ਸਿਓ ਆਪਣੀ ਉਮਰ ਭੋਗ ਕੇ ਚੱਲ ਵੱਸਿਆ । ਪਰ ੳੇਸ ਦੇ ਜਾਣ ਤੋਂ ਬਾਅਦ ਵੀ ੳੇਸ ਜਗ੍ਹਾ ਦਾ ਨਾਮ ਕਰਮ ਸਿਓ ਵਾਲੇ ਬੋਹੜ ਈ ਵੱਜਦਾ । ਜੋ ਕੋਈ ਪਿੰਡ ਚੌ ਅਉਦਾ ਕਿਸੇ ਦਾ ਘਰ ਪੁੱਛਦਾ ਤਾਂ ਵੀ ਲੋਕ ਕਹਿੰਦੇ ਕਰਮ ਸਿੰਘ ਦੇ ਬੋਹੜ ਕੋਲੋਂ ਸੱਜੇ ਜਾ ਖੱਬੇ ਮੁੜ੍ਹਜੀ ।
ਕਰਮ ਸਿੰਘ ਨਹੀਂ ਰਹਿਆ ਪਰ ੳੇਸਦਾ ਨਾਂ ਹਮੇਸਾ ਲਈ ਰਹਿ ਗਿਆ ਕਰਮ ਸਿੰਘ ਦੇ ਬੋਹੜ ।

ਦੋਸਤੋ ਮਨੁੱਖ ਲਈ ਰੁੱਖ ਬਹੁਤ ਜ਼ਰੂਰੀ ਆ । ਹੋ ਸਕੇ ਤੇ ਜ਼ਰੂਰ ਲਗਾਇਓ ਤੇ ਲਾਉਣ ਦੇ ਨਾਲ ਇੱਕ ਗੱਲ ਧਿਆਨ ਰੱਖਿਓ ਉਸਦੀ ਸਾਂਭ ਸੰਭਾਲ਼ । ਉਸਨੂੰ ਸਾਂਭਣ ਲਈ ਬੱਚੇ ਜਿੰਨਾ ਪਿਆਰ ਤੇ ਮਾਂ ਜਿੰਨ੍ਹਾ ਸਤਿਕਾਰ ਰੱਖਣਾ ਪੈਦਾ ਏ । ਸਾਂਭ ਸੰਭਾਲ਼ ਬਹੁਤ ਜ਼ਰੂਰੀ ਏ ਉਸਦੀ ।
ਹੁਣ ਬਹੁਤ ਸਾਰੀਆਂ ਜੱਥੇਬੰਦੀਆਂ ਹੇਠ ਬੂਟੇ ਲਾਏ ਤਾਂ ਜਾਂਦੇ ਆਜੋ ਬਹੁਤ ਵਧੀਆ ਕੰਮ ਏ ।ਪਰ ੳੇਸਦੇ ਨਾਲ ਰੁੱਖ ਕੱਟਣ ਤੇ ਵੀ ਪਾਬੰਦੀ ਲਾਉਣੀ ਚਾਹੀਦੀ ਏ । ਪਰ ਬਹੁਤ ਸਾਰੇ ਦਰੱਖਤ ਸਰਕਾਰ ਆਪ ਪੱਟ ਕੇ ਸੁੱਟ ਰਹੀ ਏ । ਹੁਣ ਜਦੋਂ ਸਾਡੇ ਲੁਧਿਆਣੇ ਵਾਲਾ ਹਾਈਵੇ ਬਣਿਆ ਤਾ ਬਹੁਤ ਰੁੱਖ ਕੱਟੇ ਗਏ । ਧੰਨਵਾਦ
✍🏻✍🏻ਂ ਲੱਕੀ ਗਿੱਲ

Leave A Comment!

(required)

(required)


Comment moderation is enabled. Your comment may take some time to appear.

Like us!