More Punjabi Kahaniya  Posts
ਇਨਸਾਨ ਤੇ ਜਾਨਵਰ


ਇੱਕ ਟਾਈਮ ਹੁੰਦਾ ਸੀ ਜਦੋਂ ਇਨਸਾਨ ਤੇ ਜਾਨਵਰ ਵਿਚ ਇੱਕ ਗੂੜਾ ਰਿਸ਼ਤਾ ਹੋਇਆ ਕਰਦਾ ਸੀ !
ਦੋਵੇਂ ਇੱਕ ਦੂਜੇ ਦੀ ਰਮਜ ਪਛਾਣਦੇ ਹੁੰਦੇ ਸੀ ! ਕਾਲਜ ਦੇ ਦਿਨਾਂ ਵਿਚ ਬਿਆਸ ਦੇ ਕੰਡੇ ਵੱਸੇ ਤਲਵਾੜੇ ਨਾਮ ਦੇ ਪਿੰਡ ਤੋਂ ਮੁੰਡਾ ਪੜਦਾ ਸੀ !
ਬੇਟ ਦੇ ਇਲਾਕੇ ਵਿਚ ਘੋੜੀਆਂ ਰੱਖਣ ਦਾ ਰਿਵਾਜ ਆਮ ਹੀ ਹੁੰਦਾ ਸੀ !
ਦੱਸਦਾ ਸੀ ਕੇ ਨਾਨਾ ਉਸਦੇ ਫੌਜ ਚੋਂ ਛੁੱਟੀ ਆਏ ਮਾਮੇ ਨੂੰ ਕਾਦੀਆਂ ਟੇਸ਼ਨ ਤੇ ਘੋੜੀ ਤੇ ਲੈਣ ਜਾਂਦਾ ਹੁੰਦਾ ਸੀ ਨਾਨਾ ਘੋੜੀ ਨੂੰ ਬਿਸ਼ਨੀ ਆਖ ਬੁਲਾਉਂਦਾ ਸੀ!
ਬਿਸ਼ਨੀ ਵੀ ਐਸੀ ਵਫ਼ਾਦਾਰ ਕੇ ਢਿੱਲੀ ਮੱਠੀ ਤੇ ਬਿਮਾਰ ਹੁੰਦੀ ਹੋਈ ਵੀ ਨਾਨੇ ਦੀ ਇੱਕੋ ਵਾਜ ਤੇ ਕੰਨ ਅਕੜਾ ਘੜੀਆਂ ਪਲਾਂ ਵਿਚ ਤਿਆਰ ਹੋ ਜਾਂਦੀ ਸੀ!
ਪਿੰਡੋ ਵੀਹ ਕਿਲੋਮੀਟਰ ਦੂਰ ਮਿਰਜੇ ਦੀਆਂ ਕਾਦੀਆਂ ਤੱਕ ਦਾ ਰਾਹ ਪੂਰਾ ਜਾਣਦੀ ਸੀ ! ਸ਼ਰੀਕਾਂ ਦੀਆਂ ਪੈਲੀਆਂ ਅਤੇ ਬੰਦਿਆਂ ਦੀ ਪੂਰੀ ਪਛਾਣ ਹੁੰਦੀ ਸੀ ! ਅਗਿਓਂ ਓਪਰਾ ਬੰਦਾ ਆਉਂਦਾ ਦੇਖ ਨਾਨੇ ਨੂੰ ਪਹਿਲਾਂ ਹੀ ਫੁੜਕਦਾ ਮਾਰ ਚੁਕੰਨਾ ਕਰ ਦੀਆ ਕਰਦੀ ਸੀ..ਘੋੜੀਆਂ ਖ਼ੁਰਾਕਾਂ ਖੁਆ ਖੁਆ ਤਕੜੀਆਂ ਕਰਨ ਦਾ ਜਨੂਨ ਹੁੰਦਾ ਸੀ ਲੋਕਾਂ ਵਿਚ!
ਓਹਨੀ ਦਿਨੀ ਚੰਗਾ ਤਕੜਾ ਜੁੱਸੇ ਵਾਲਾ ਮਾੜੀ ਘੋੜੀ ਤੇ...

ਚੜਿਆ ਜਾਂਦਾ ਅਕਸਰ ਹੀ ਮਜਾਕ ਦਾ ਪਾਤਰ ਬਣਦਾ ਸੀ !
ਇੱਕ ਵਾਰ ਦੱਸਦੇ ਕੇ ਨਾਨੇ ਨੂੰ ਹਨੇਰ ਸੁਵੇਰ ਕੱਲੇ ਘੋੜੀ ਤੇ ਚੜੇ ਆਉਂਦੇ ਨੂੰ ਸ਼ਰੀਕਾਂ ਘੇਰ ਲਿਆ !
ਅੱਗੋਂ ਉਹ ਵੀਹ ਤੇ ਨਾਨਾ ਕੱਲਾ..ਦਲੇਰੀ ਨਾਲ ਲੜਿਆ ਤੇ ਜਦੋਂ ਵਾਹ ਨਾ ਗਈ ਤਾਂ ਉੱਚੀ ਸਾਰੀ ਆਖਣ ਲੱਗਾ ਕੇ ਬਿਸ਼ਨ ਕੌਰੇ ਕੱਢ ਸਕਦੀ ਏਂ ਤੇ ਕੱਢ ਲੈ ਕਿਸੇ ਤਰਾਂ ਬੱਸ ਇੱਕ ਵਾਰ ਬਦਲਾ ਲੈਣ ਜੋਗਾ ਹੋ ਜਾਵਾਂ!
ਟਕੂਏ ਦੇ ਅਨੇਕਾਂ ਫੱਟ ਤੇ ਉੱਤੋਂ ਖੁੱਚਾਂ ਵਿਚ ਵੱਜੀ ਗੋਲੀ ਵਿਚ ਵੀ ਘਰੇ ਪੁਚਾ ਕੇ ਢੇਰੀ ਹੋਈ ਸੀ ਬਿਸ਼ਨੀ !
ਜਾਂਦੀ ਜਾਂਦੀ ਵੀ ਵਫ਼ਾਦਾਰੀ ਪੁਗਾ ਗਈ ਤੇ ਨਾਨਾ ਵੀ ਮਗਰੋਂ ਛੇਤੀ ਹੀ ਪੂਰਾ ਹੋ ਗਿਆ !
ਮਸ਼ੀਨਾਂ ਦੇ ਯੁੱਗ ਨੇ ਪਹਿਲਾਂ ਘੋੜੀਆਂ ਘੋੜੇ ਖਾ ਲਏ ਤੇ ਮਗਰੋਂ ਟਾਂਗੇ ਭੋਏਂ ਚ ਦਫ਼ਨ ਕਰ ਦਿੱਤੇ ਤੇ ਹੁਣ ਇਨਸਾਨ ਨੂੰ ਆਧੁਨਿਕਤਾ ਦਾ ਲੇਬਲ ਲਾ ਲੋਹੇ ਤੇ ਇੱਟਾਂ ਦਾ ਗੁਲਾਮ ਬਣਾ ਧਰਿਆ !
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)