More Punjabi Kahaniya  Posts
ਸੁੱਖ -ਸਾਂਦ


“ਬੰਤੀਏ !! ਤੂੰ ਠੀਕ ਨਹੀਂ ਜਾਪਦੀ । ਕੀ ਗੱਲ ਮੂੰਹ ਸਿਰ ਲਪੇਟ ਮੰਜੇ ਤੇ ਬੈਠੀ ਏ।” ਜਗੀਰੋ ਵਿਹੜੇ ਵੜਦੀ ਬੋਲੀ। ” ਛੇ-ਸੱਤ ਦਿਨ ਹੋ ਗਏ ਤਾਪ ਚੜ੍ਹਦੇ ਨੂੰ ਉਤਰਨ ਦਾ ਨਾਂ ਨਹੀਂ ਲੈਂਦਾ । ਬੰਤੀ ਨੇ ਦੁੱਖ ਦਸਦਿਆਂ ਕਿਹਾ । ਤੈਨੂੰ ਸ਼ਰਤੀਆ ਤਈਆ ਤਾਪ ਚੜ੍ਹਿਆ ਹੋਣਾ , ਇਹ ਤੀਸਰੇ ਦਿਨ ਚੜ੍ਹਦਾ । ਠੱਗਾਂ ਦੀ ਭੋਲੀ ਨੂੰ ਅੈਸਾ ਤਈਆ ਤਾਪ ਚੜ੍ਹਿਆ ਕਿ ਲੈਕੇ ਈ ਲੱਥਾ। ਤੂੰ ਹਸ਼ਿਆਰਪੁਰੋਂ ਪੁੜੀਆਂ ਮੰਗਵਾਕੇ ਖਾ । ਨਾਮੇ ਦੇ ਬਾਪੂ ਨੇ ਉਥੋਂ ਪੁੜੀਆਂ ਮੰਗਵਾਈਆਂ ਸੀ। ਉਹਨੇ ਇਕੋ ਪੁੜੀ ਖਾਧੀ ਕੇ ਤਾਪ ਅੱਡੀਆਂ ਨੂੰ ਥੁੱਕ ਲਾਕੇ ਭੱਜ ਗਿਆ।” ਜਗੀਰੋ ਪੁੜੀਆਂ ਦੀ ਦੱਸ ਪਾ ਤੇ ਤਈਏ ਤਾਪ ਦੀ ਟੈਸਟ ਰਿਪੋਰਟ ਜਾਰੀ ਕਰ ਤੁਰਦੀ ਬਣੀ।
“ਬੰਤੀਏ !! ਤੇਰਾ ਤਾਂ ਮੱਥਾ ਤਵੇ ਵਾਂਗੂ ਤਪਣ ਢਿਆ । ਮੇਰੀ ਮੰਨ ਤੈਨੂੰ ਪੱਕਾ ਵਾਰੀ ਦਾ ਤਾਪ ਚੜ੍ਹਿਆ, ਸਿਆਣੇ ਕਹਿੰਦੇ ਇਹ ਇਕ ਦਿਨ ਛੱਡਕੇ ਚੜ੍ਹਦਾ । ਸਰਪੰਚ ਨੂੰ ਵੀ ਇਹੋ ਤਾਪ ਚੜ੍ਹਿਆ ਸੀ ਹਫਤੇ ਵਿੱਚ ਦੁਨੀਆ ਤੋਂ ਕੂਚ ਕਰ ਗਿਆ । ਤੂੰ ਬਾਬੇ “ਦੁੱਖ ਚੁੱਕ” ਵਾਲੇ ਦੇ ਡੇਰੇ ਸੱਤ ਚੌਕੀਆਂ ਭਰ । ਉਹ ਪੀਣ ਲਈ ਜਲ ਦੇੰਦਾ ਤੇ ਚੱਟਣ ਲਈ ਭਗੂਤੀ , ਬੜਾ ਜਾਹਿਰਾ ਦਸੀਦਾ। ਤਾਪ ਤਾਂ ਤਿੱਤਰ ਹੋਉ ਈ ਨਾਲ ਹੋਰ 36 ਦੁੱਖ ਵੀ ਦੂਰ ਹੋਣਗੇ , ਵੇਖੀਂ ਘੋੜੇ ਵਾਂਗੂੰ ਦੜੰਗੇ ਮਾਰਦੀ ਫਿਰੇਗੀ ।” ਖਬਰ ਲੈਣ ਆਈ ਧੰਨੀ ,ਵਾਰੀ ਦੇ ਤਾਪ ਦੀ ਪੜਤਾਲਿਆ ਰਿਪੋਰਟ ਤੇ ਮੋਹਰ ਲਾ ,ਅੌਹ ਗਈ ਹੋ ਗਈ।
“ਅੜੀਏ !! ਤੇਰਾ ਰੰਗ ਤਾਂ ਪੀਲਾ ਫੂਕ ਹੋਇਆ ਪਿਆ , ਅੱਖਾਂ ਅੰਦਰ ਧੱਸੀਆਂ ਪਈਆਂ, ਕਿਤੇ ਅੰਦਰੇ ਪਈ ਨਾ ਮਰ ਜਾਵੀੰ । ਯਕੀਨ ਕਰ ਤੈਨੂੰ ਠੰਡੇ- ਪਿੰਡੇ ਦਾ ਤਾਪ ਚੜ੍ਹਿਆ । ਭਾਨੋ ਨੂੰ ਵੀ ਚੰਦਰਾ ਇਹੀ ਤਾਪ ਚੜ੍ਹਿਆ ਸੀ , ਉਸ 10 ਦਿਨ ਨਹੀਂ ਕੱਢੇ ਤੇ 11ਵੇਂ ਦਿਨ ਮਹਾਰਾਜ ਨੂੰ ਪਿਆਰੀ ਹੋ ਗਈ।...

ਸਾਡੀ ਬੂਰੀ ਕੱਟੀ ਨੂੰ ਠੰਡੇ-ਪਿੰਡੇ ਦਾ ਤਾਪ ਹੋਇਆ ਤਾਂ ਅਸੀਂ ਕਾੜਾ ਕਾੜਕੇ ਦਿੱਤਾ ਸੀ। ਹੁਣ ਵਿਹੜੇ ਵਿੱਚ ਟੱਪੁਸੀਆਂ ਮਾਰਦੀ ਨਹੀਂ ਥੱਕਦੀ। ਤੂੰ ਵੀ ਕਾੜਾ ਬਣਾਕੇ ਪੀ । ਬਾਕੀ ਵਧੀ ਨੂੰ ਕੋਈ ਖਤਰਾ ਨਹੀਂ । ” ਕਰਤਾਰੀ ਠੰਡੇ -ਪਿੰਡੇ ਵਾਲੇ ਤਾਪ ਦਾ ਡਾਇਗਨੋਜ਼ ਸੁਣਾ ਚਾਲੇ ਪੈ ਗਈ।
ਭਾਗੋ ਨੇ ਬੰਤੀ ਨੂੰ ਤਾਪ ਚੜ੍ਹਨ ਦਾ ਸੁਣਿਆ ਤਾਂ ਉਸਤੋਂ ਰਹਿ ਨਾ ਹੋਇਆ । ਉਸ ਸਿਰ ਤੇ ਚਿੱਟੀ ਚੁੰਨੀ ਲਈ ਤੇ ਸੁੱਖ-ਸਾਂਦ ਪੁੰਛਣ ਆਣ ਵੜੀ। ਮੱਥੇ ਤੇ ਹੱਥ ਰੱਖਦਿਆਂ ਸਾਰ ਬੋਲੀ , ” ਬੰਤੀਏ !! ਇਹ ਕਾਂਬੇ ਦਾ ਤਾਪ ਜਾਂ ਡਿਮਾਗੀ ਤਾਪ ਈ । ਇਹ ਜਦੋਂ ਚੜ੍ਹਦਾ ਕੰਮਣੀਆਂ ਤੇ ਦੰਦੋੜੀਕੇ ਵਜਦੇ ਹੁੰਦੇ । ਸੁਣਿਆ ਕਾਂਬੇ ਦਾ ਤਾਪ ਹੀਰ ਗਵਾ ਦੇੰਦਾ । ਇਸ ਨਾਲ ਦੌਰੇ ਪੈੰਦੇ ਤੇ ਸੁੱਧ-ਬੁੱਧ ਵੀ ਮਾਰੀ ਜਾਂਦੀ । ਕਈ ਤਾਂ ਸੁੱਤੇ ਹੀ ਸੋੰਅ ਜਾਂਦੇ ਨੇ। ਇਹੋ ਤਾਪ ਲੰਬੜਾਂ ਦੇ ਲੱਬੇ ਨੂੰ ਚੜ੍ਹਿਆ , ਪੰਜਵੇਂ ਦਿਨ ਹੱਥਾਂ ਚੋਂ ਛੁੱਟ -ਛੁੱਟ ਪੈਂਦਾ ਸਵਾਸ ਤਿਆਗ ਗਿਆ। ਤੈਨੂੰ ਤਾਂ ਸੁੱਖ ਨਾਲ ਸੱਤਵਾਂ ਦਿਨ ਹੋ ਗਿਆ ਪਰ ਤੂੰ ਤਾਂ ਹਾਲੇ ਚੰਗੀ ਭਲੀ ਏ। ਤੂੰ ਚਿੱਤ ਨਾ ਡੁਲਾਵੀਂ ,ਜਿੰਨੀ ਲਿਖੀ ਬੰਦਾ ਭੋਗਕੇ ਮਰਦਾ। ਮਹਾਂਰਾਜ ਭਲੀ ਕਰੂ।”
ਬੰਤੀ ਖਬਰ ਲੈਣ ਵਾਲੀਆਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੁੰਦੀ ਕਿ ਇਹ ਮੇਰੀਆਂ ਖੈਰਖਾਹ ਨੇ ਜਾਂ ਦੁਸ਼ਮਣ । ਇੰਨਾਂ ਦੇ ਮੂੰਹੋਂ ਸੁੱਖ-ਸਾਂਦ ਦੀ ਖਬਰ ਤਾਂ ਨਿਕਲਦੀ ਨਹੀਂ ਸਗੋਂ ਮੌਤ ਦੇ ਡਰਾਵੇ ਦੇਣ ਆ ਜਾਂਦੀਆਂ। ਚਲੋ ਜਾਣ ਲਗੀਆਂ ਝੂਠਾ ਮੂਠਾ ਇਕ ਗੱਲ ਤੇ ਕਹਿੰਦੀਆਂ ਹੀ ਨੇ , ” ਬੰਤੀਏ !! ਵਧੀ ਨੂੰ ਕੋਈ ਖਤਰਾ ਨਹੀਂ ,ਮਹਾਂਰਾਜ ਭਲੀ ਕਰੂ।”
✍:- ਗੁਰਨਾਮ ਨਿੱਜਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)