More Punjabi Kahaniya  Posts
ਹਾਲਾਤ


ਇਕ ਪੁੱਤ ਆਪਣੀ ਘਰਵਾਲ਼ੀ ਨੂੰ ਨਾ ਕਹਿ ਆਪਣੀ ਬੁੱਢੀ ਮਾਂ ਨੂੰ ਹਰ ਰੋਜ਼ ਸ਼ਹਿਰ ਸਬਜ਼ੀ ਲੈਣ ਲਈ ਭੇਜਦਾ ਉਸਦੀ ਮਾਂ ਔਖੀ ਹੁੰਦੀ ਵਿਚਾਰੀ ਕਿਉਂਕਿ ਉਹ ਡੇਢ ਕਿਲੋਮੀਟਰ ਤੁਰਕੇ ਜਾਣਾ ਪੈਂਦਾ ਸੀ ਕਦੇ-ਕਦੇ ਇਹ ਸੋਚਦੀ ਕਿ ਮੇਰਾ ਪੁੱਤ ਮੇਰੇ ਨਾਲ ਸਹੀ ਨਹੀਂ ਕਰ ਰਿਹਾ ਫਿਰ ਇਹ ਸੋਚ ਮਨ ਨੂੰ ਸਮਝਾਉਂਦੀ ਮੇਰਾ ਪੁੱਤ ਅੱਜ ਤੱਕ ਮੈਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਕਿੰਨਾ ਖਿਆਲ ਵੀ ਰੱਖਦਾ । ਇਹੀ ਗੱਲ ਉਸ ਮੁੰਡੇ ਦੀ ਘਰਵਾਲੀ ਵੀ ਸੋਚਦੀ ਇਕ ਦਿਨ ਉਸਦੀ ਘਰਵਾਲ਼ੀ ਨੇ ਪੁੱਛਿਆ ਤੁਸੀਂ ਮਾਂ ਨਾਲ ਸਹੀ ਨਹੀਂ ਕਰ ਰਹੇ ਉਹ ਹੁਣ ਬਜ਼ੁਰਗ ਹੋ ਗਏ ਨੇ ਉਹਨਾਂ ਦੀ ਹੁਣ ਆਰਾਮ ਕਰਨ ਦੀ ਉਮਰ ਆ ਉਸ ਮੁੰਡੇ ਨੇ ਇਹ ਗੱਲ ਸੁਣਦੇ ਕਿਹਾ ਪਤਾ ਮੈਨੂੰ ਮੇਰੀ ਮਾਂ ਉਹ ਮੈਨੂੰ ਵੀ ਫ਼ਿਕਰ ਆ ਪਰ ਜਦ ਇਸ ਵਾਰ ਮਾਂ ਨੂੰ ਦੀਵਾਈ ਦਵਾ ਕੇ ਲਿਆਇਆ ਸੀ ਤਾਂ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਆਪਣੀ ਮਾਂ ਨੂੰ ਦਿਵਾਈ ਦੇ ਨਾਲ-ਨਾਲ ਹਰ ਰੋਜ਼ ਸੈਰ ਕਰਨ ਲਈ ਕਹੋ ਇਹੀ ਇਹਨਾਂ ਦੇ ਸਹਿਤਮੰਦ ਰਹਿਣ ਲਈ ਵਰਦਾਨ ਸਾਬਿਤ ਹੋਵੇਗੀ ਹੁਣ ਜੇ ਮੈਂ ਮਾਂ ਨੂੰ ਇਦਾ ਸੈਰ ਕਰਨ ਲਈ ਕਹਿੰਦਾ ਆਪਣੀ ਤੰਦਰੁਸਤ ਰਹਿਣ ਲਈ ਸੈਰ ਕਰਨੀ ਆ ਉਹਨਾਂ ਨੇ ਕਰਨੀ ਨਹੀਂ ਸੀ ਹੁਣ ਉਹ ਬੇਸ਼ੱਕ ਔਖੇ ਹੁੰਦੇ ਆ ਪਰ ਉਹ ਇਹ ਸੋਚ ਜਾਂਦੇ ਕਿ ਮੈਂ ਆਪਣੀ ਬਹੂ ਦੀ ਮਦਦ ਕਰ ਰਹੀ ਆ ਪਰ ਉਹ ਮਦਦ ਆਪਣੀ ਕਰ ਰਹੀ ਆ। ਇਹ ਗੱਲ ਉਸਦੀ ਮਾਂ ਨੇ ਸੁਣ ਲਈ ਤੇ ਉਸਦੀਆਂ ਅੱਖਾਂ ਵਿੱਚ ...

ਪਾਣੀ ਆ ਗਿਆ ਤੇ ਥੌੜਾ ਖ਼ੁਦ ਨਾਲ ਨਾਰਾਜ਼ ਵੀ ਹੋ ਰਹੀ ਸੀ ਕਿ ਮੇਰੇ ਖਿਆਲ ਵਿੱਚ ਇਦਾਂ ਨਾਕਾਰਾਤਮਕ ਵਿਚਾਰ ਕਿਉਂ ਆਇਆ?
ਤੁਹਾਡੇ ਵਿੱਚੋਂ ਕਈਆਂ ਨੇ ਸ਼ੁਰੂਆਤੀ ਵਿੱਚ ਉਸ ਮੁੰਡੇ ਦੀ ਘਰਵਾਲੀ ਵਾਂਗ ਸੋਚਿਆ ਹੋਣਾ। ਸ਼ਾਇਦ ਅਸਲ ਜ਼ਿੰਦਗੀ ਵਿੱਚ ਵੀ ਇਦਾਂ ਸੋਚਦੇ ਹੋਵੋਂ ਪਰ ਸਚਾਈ ਆਖਿਰ ਤੇ ਪਤਾ ਲੱਗਦੀ।
ਕਦੇ-ਕਦੇ ਸਾਡੀ ਜ਼ਿੰਦਗੀ ਵਿੱਚ ਹਾਲਾਤ ਇਦਾਂ ਦੇ ਪੈਦਾ ਹੋ ਜਾਂਦੇ ਆ ਅਸੀਂ ਆਪਣੀ ਜਗ੍ਹਾ ਸਹੀ ਹੋਣ ਤੇ ਵੀ ਆਪਣੇ ਕਿਸੇ ਕਰੀਬੀ ਨੂੰ ਗਲਤ ਦਿਖਦੇ ਆ। ਉਹ ਵੀ ਸਹੀ ਆ। ਹਾਲਾਤ ਹੀ ਕੁਝ ਇਦਾਂ ਦੇ ਹੁੰਦੇ ਉਹ ਆਪਣੀ ਸਮਝ ਮੁਤਾਬਕ ਸੋਚ ਰਿਹਾ ਹੁੰਦਾ। ਬੇਸ਼ੱਕ ਭਵਿੱਖ ਵਿੱਚ ਸਾਰੀ ਗੱਲ ਸਾਫ਼ ਹੋ ਜਾਂਦੀ ਆ ਜਾਂ ਸ਼ਾਇਦ ਨਾ ਵੀ ਹੋਵੇ।ਪਰ ਵਰਤਮਾਨ ਵਿੱਚ ਹੀ ਸਾਕਾਰਾਤਮਕ ਹੋਵੋ ਇਹ ਸੋਚੋ ਉਹ ਇਦਾਂ ਕਰ ਕਿਉਂ ਰਿਹਾ ਸਹੀ ਵੀ ਹੋ ਸਕਦਾ ਹਰ ਇੱਕ ਰਿਸ਼ਤਾ ਵਿਸ਼ਵਾਸ ਤੇ ਟਿਕਿਆ। ਵਿਸ਼ਵਾਸ ਇਦਾਂ ਦਾ ਹੋਵੇ ਜੇ ਕੋਈ ਆਪਣਾ ਕਰੀਬੀ ਇਹ ਕਹੇ ਤੂੰ ਆਹ ਰਸਤੇ ਤੇ ਚੱਲ ਬੇਸ਼ੱਕ ਉਸ ਰਸਤੇ ਤੇ ਕੰਢੇ ਦਿਖਦੇ ਹੋਣ ਫਿਰ ਵੀ ਸਾਡੇ ਦਿਮਾਗ਼ ਵਿੱਚ ਇਹ ਆਵੇ ਕਿ ਦੋ ਕਦਮ ਅੱਗੇ ਜਾ ਕੇ ਇਹ ਰਸਤਾ ਸਾਫ਼ ਹੋਵੇਗਾ।
ਗੁਰਦੀਪ ਸਿੰਘ।

...
...



Related Posts

Leave a Reply

Your email address will not be published. Required fields are marked *

One Comment on “ਹਾਲਾਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)