More Punjabi Kahaniya  Posts
ਵਾਰਿਸ


ਵਾਰਿਸ
ਲਾਲਾ ਅਮੀ ਚੰਦ ਦੇ ਲੜਕੇ ਅਨਿਲ ਅਤੇ ਨੂੰਹ ਸੁਜਾਤਾ ਦੇ ਵਿਆਹ ਦੀ ਪਹਿਲੀ ਵਰੇ ਗੰਢ ਸੀ। ਕੇਵਲ ਖਾਸ ਦੋਸਤ ਹੀ ਇਸ ਵਰੇ ਗੰਢ ਵਿਚ ਸ਼ਿਰਕਤ ਕਰ ਰਹੇ ਸਨ। ਦੋਸਤ ਮਿਤਰ ਉਪਹਾਰ ਦੇਣ ਲਗਿਆਂ ਅਨਿਲ ਸੁਜਾਤਾ ਨੂੰ ਕਹਿ ਰਹੇ ਸਨ ਯਾਰ ਹੁਣ ਦੋ ਤੋਂ ਤਿੰਨ ਹੋ ਜਾਉ । ਕੋਈ ਕਹਿੰਦਾ ਯਾਰ ਹੁਣ ਤਕ ਤਾਂ ਘਰ ਚ ਰੌਣਕ ਹੋ ਜਾਣੀ ਚਾਹੀਦੀ ਸੀ। ਕੋਈ ਕਹਿੰਦਾ ਯਾਰ ਐਨੇ ਮੌਡਰਨ ਨਾ ਬਣੋ ਹੁਣ ਤਾਂ ਘਰ ਚ ਕਿਲਕਾਰੀ ਵਜਣੀ ਚਾਹੀਦੀ ।
ਰਾਤ ਦੇਰ ਤਕ ਵਿਆਹ ਦੀ ਵਰੇ ਗੰਢ ਦਾ ਜਸ਼ਨ ਚਲਦਾ ਰਿਹਾ। ਆਖਿਰਕਾਰ ਸਾਰੇ ਦੋਸਤ ਮਿਤਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਲਾਲਾ ਅਮੀਂ ਚੰਦ ਅਤੇ ਉਹਦੀ ਪਤਨੀ ਕਿ੍ਸ਼ੇਨਾ ਦੇਵੀ ਨੇ ਅਨਿਲ ਤੇ ਸੁਜਾਤਾ ਨੂੰ ਕੀਮਤੀ ਸੋਨੇ ਦਾ ਉਪਹਾਰ ਦੇ ਕੇ ਆਖਿਆ ਬਚਿਉ ਹੁਣ ਘਰ ਵਿਚ ਰੌਣਕ ਹੋਣੀ ਚਾਹੀਦੀ ਇਸ ਘਰ ਨੂੰ ਵਾਰਿਸ ਵੀ ਚਾਹੀਦਾ ।
ਮਾਪਿਆਂ ਅਸੀਸਾਂ ਦਿਤੀਆਂ ਅਸ਼ੀਰਵਾਦ ਦਿਤਾ ਬਚਿਆਂ ਮਾਪਿਆਂ ਨੂੰ ਚਰਣ ਬੰਧਨਾ ਕੀਤੀ ਤੇ ਆਪਣੇ ਕਮਰੇ ਚ ਆ ਗਏ।
ਸੁਜਾਤਾ ਹਰਿਆਣੇ ਰਾਜ ਤੋਂ ਸੀ। ਮਾਤਾ ਦਾ ਦੇਹਾਂਤ ਹੋ ਚੁਕਾ ਸੀ । ਅਨਿਲ ਦੇ ਦੋਸਤ ਰਾਜ ਨੇ ਆਪਣੀ ਮਾਸੀ ਦੀ ਧੀ ਭੈਣ ਨਾਲ ਰਿਸਤਾ ਕਰਾਇਆ ਸੀ। ਸੁਜਾਤਾ ਆਪਣੇ ਬਾਪ ਦੀਆਂ ਮਜਬੂਰੀਆਂ ਸਮਝਦੀ ਸੀ । ਸੁਜਾਤਾ ਨੇ ਆਪਣੇ ਦਿਲ ਦੇ ਅਰਮਾਨ ਆਪਣੇ ਜਜ਼ਬਾਤ ਪਤਾ ਨਹੀਂ ਦਿਲ ਦੀ ਕਿਸ ਨੁਕੱਰ ਵਿਚ ਦਫ਼ਨ ਕਰ ਲਏ ਹੋਏ ਸਨ । ਕਦੀ ਕਿਸੇ ਨੂੰ ਅਹਿਸਾਸ ਨਾ ਹੋਣ ਦਿੰਦੀ ਕਿ ਉਹ ਅੰਦਰੋ ਅੰਦਰੀ ਕਿਸ ਜਖ਼ਮ ਨੂੰ ਝਲ ਰਹੀ ਹੈ। ਕੇਵਲ ਉਹ ਹੀ ਜਾਣਦੀ ਸੀ ਕਿ ਉਹ ਪਤੀ ਦੀ ਕਮਜੋਰੀ ਕਾਰਣ ਕਦੇ ਮਾਂ ਨਹੀ ਬਣ ਸਕੇਗੀ।
ਇਕ ਦਿਨ ਸੁਜਾਤਾ ਦੀ ਸੱਸ ਕਿ੍ਸ਼ਨਾ ਦੇਵੀ ਨੇ ਕਿਹਾ ਕਿ ਮੇਰੀ ਜਾਣ ਪਛਾਣ ਦੀ ਇਕ ਚੰਗੀ ਡਾਕਟਰ ਹੈ ਦੋਵੇਂ ਤਿਆਰ ਹੋਵੋ ਉਸ ਕੋਲ ਚਲਨਾ ਹੈ। ਲੇਡੀ ਡਾਕਟਰ ਨੂੰ ਆਣ ਕੇ ਮਿਲੇ। ਉਹਨੇ ਚੈਕ ਅਪ ਕੀਤਾ ਕੁਝ ਟੈਸਟ ਲਬਾਰਟਰੀ ਚੋਂ ਕਰਾਉਣ ਨੂੰ ਕਿਹਾ । ਅਨਿਲ ਤੇ ਸੁਜਾਤਾ ਨੇ ਖੂਨ ਜਾਂਚ ਲਈ ਆਪਣਾ ਆਪਣਾ ਖੂਨ ਲੈਬਾਰਟਰੀ ਚ ਦੇ ਕੇ ਘਰ ਆ ਗਏ । ਅਨਿਲ ਨੇ ਆਪਣੀ ਕਮਜੋ਼ਰੀ ਛੁਪਾਉਣ ਲਈ ਲੈਬਾਰਟਰੀ ਵਾਲੇ ਨੂੰ ਪੇਸੇ ਦੇ ਜੋ਼ਰ ਨਾਲ ਆਪਣੀ ਡਾਕਟਰੀ ਰਿਪੋਰਟ ਵਿੱਚ ਆਪਣੀ ਕਮਜ਼ੋਰੀ ਨੂੰ ਛੁਪਾ ਲਿਆ
ਫਿਰ ਡਾਕਟਰ ਕੋਲ ਆਏ ਰਿਪੋਰਟ ਦੇ ਅਧਾਰ ਤੇ ਡਾਕਟਰ ਨੇ ਕਿਹਾ ਕਿ ਦਵਾ ਦੀ ਲੋੜ ਨਹੀ ਦੁਆ ਦੀ ਲੋੜ ਹੈ। ਵਾਹਿਗੁਰੂ ਅਗੇ ਦੁਆ ਕਰੋ ਕਿ ਉਹ ਤੁਹਾਡੀ ਝੋਲੀ ਛੇਤੀ ਭਰ ਕੇ ਤੁਹਾਡੀ ਮਨੋਕਾਮਨਾ ਜਲਦੀ ਪੂਰੀ ਕਰੇ।
ਅਨਿਲ ਦੀ ਮਾਂ ਨੂੰ ਚੈਨ ਕਿਥੇ ਸੀ ਉਹ ਜਲਦੀ ਬਚਿਆਂ ਵਲੋਂ ਕੋਈ ਖੁਸ਼ਖਬਰੀ ਸੁਨਣੀ ਚਾਹੁੰਦੀ ਸੀ। ਉਹ ਸ਼ਹਿਰ ਦੇ ਟੋਬੇ ਵਾਲੇ ਸਿਵ ਮੰਦਰ ਦੇ ਸੁਆਮੀ ਨੂੰ ਬਚਿਆਂ ਦੇ ਜਨਮ ਟੇਵੇ ਲੈ ਕੇ ਮਿਲੀ ਸੁਆਮੀ ਨੇ ਮਾਨਸਿਕ ਸਥਿਤੀ ਨੂੰ ਭਾਂਪ ਲਿਆ ਇਸ...

ਮੌਕੇ ਅਕਸਰ ਇਹ ਲੋਕ ਮਾਨਸਿਕ ਸਥਿਤੀ ਦਾ ਫਾਇਦਾ ਲੈਕੇ ਸ਼ੋਸਣ ਕਰਦੇ। ਉਹਨੇ ਕਿ੍ਸ਼ਨਾ ਦੇਵੀ ਨੂੰ ਰਾਹੂ ਸ਼ਨੀ ਦੇ ਚਕਰਾਂ ਚ ਉਲਝਾ ਕੇ ਹਵਨ ਕਰਾਉਣ ਲਈ ਕਿਹਾ।
ਉਹਨੇ ਕਿਹਾ ਸੁਜਾਤਾ ਤੇ ਕਿਸੇ ਸਾਏ ਦਾ ਪਰਛਾਵਾਂ ਹੈ ਉਹਦਾ ਹਵਨ ਕਰਨਾ ਪੈਣਾ । ਉਸ ਹਵਨ ਚ ਕੇਵਲ ਸੁਜਾਤਾ ਹੀ ਬੈਠੇਗੀ ਬਾਕੀ ਕਿਸੇ ਪੀ੍ਵਾਰ ਮੈਂਬਰ ਨੂੰ ਹਵਨ ਚ ਬੈਠਣ ਦੀ ਆਗਿਆ ਨਹੀਂ ਹੋਵੇਗੀ। ਸੁਆਮੀ ਜੀ ਸਾਰਾ ਖਰਚਾ ਦਸ ਦਿਤਾ । ਕਿ੍ਸ਼ਨਾ ਨੇ ਘਰ ਆਣ ਕੇ ਸਾਰਿਆਂ ਨਾਲ ਗਲ ਕੀਤੀ। ਇਕਲੀ ਸੁਜਾਤਾ ਨੇ ਵਿਰੋਧ ਕੀਤਾ ਉਹਨੇ ਨਿਮਰਤਾ ਨਾਲ ਕਿਹਾ ਮੰਮੀ ਜੀ ਆਪਾਂ ਇਹਨਾਂ ਚਕਰਾਂ ਚ ਨਾ ਪਈਏ ਇਹ ਪੰਡਿਤ ਲੋਕ ਸਾਨੂੰ ਗੁਮਰਾਹ ਕਰਦੇ ਕੋਈ ਸ਼ਨੀ ਰਾਹੂ ਦਾ ਚਕਰ ਨਹੀ ਹੁੰਦਾ ਪਰ ਸੁਜਾਤਾ ਦੀ ਸੁਨਣ ਵਾਲਾ ਕੋਈ ਨਹੀ ਸੀ । ਸੁਜਾਤਾ ਬੇਵਸ ਸੀ। ਪੀ੍ਵਾਰ ਵਾਲੇ ਸੁਆਮੀ ਜੀ ਕੋਲੋਂ ਹਵਨ ਦੀ ਤਾਰੀਖ ਲੈ ਆਏ ਹਵਨ ਦੇ ਪੈਸੇ ਅਦਾ ਕਰ ਆਏ।
ਮਿਥੀ ਤਾਰੀਖ ਅਨੁਸਾਰ ਸਾਰਾ ਪੀ੍ਵਾਰ ਮੰਦਰ ਆਇਆ। ਸੁਆਮੀ ਜੀ ਸੁਜਾਤਾ ਨੂੰ ਹਵਨ ਕੁੰਡ ਕੋਲ ਲੈ ਗਏ ਹਵਨ ਸਮਗਰੀ ਤਿਆਰ ਸੀ । ਸਾਰਾ ਪੀ੍ਵਾਰ ਬਾਹਰ ਬੈਠਾ ਸੀ। ਸੁਆਮੀ ਜੀ ਨੇ ਕਿਹਾ ਦੋ ਘੰਟੇ ਲਗ ਜਾਣਗੇ । ਸੁਆਮੀ ਜੀ ਨੇ ਕਮਰਾ ਬੰਦ ਕਰ ਲਿਆ । ਸੁਜਾਤਾ ਨੂੰ ਉਹਨੇ ਗੰਗਾ ਜਲ ਦੀਆ ਅਮਿ੍ਤ ਬੂੰਦਾ ਵਿੱਚ ਕੋਈ ਨਸ਼ੀਲੀ ਚੀਜ਼ ਦੇ ਕੇ ਬਿਹੋਸ਼ ਕਰ ਦਿਤਾ । ਸੁਜਾਤਾ ਨੂੰ ਕੋਈ ਸੁਰਤ ਨਾ ਰਹੀ। ਸੁਆਮੀ ਜੀ ਨੇ ਸੁਜਾਤਾ ਦਾ ਬਲਾਤਕਾਰ ਕੀਤਾ। ਹਵਨ ਤਾਂ ਬਹਾਨਾ ਸੀ । ਬਾਅਦ ਚ ਹਵਨ ਚ ਅਗਨੀ ਪ੍ਚੰਡ ਕਰਕੇ ਸਾਰੀ ਸਮਗਰੀ ਅਗ ਚ ਸੁੱਟ ਦਿਤੀ ਹਵਨ ਕੁੰਡ ਚ ਲਾਟਾਂ ਬਲ ਉਠੀਆਂ ।ਪੀ੍ਵਾਰ ਨੂ ਅੰਦਰ ਬੁਲਾਇਆ । ਸਾਰਿਆਂ ਨੂੰ ਪ੍ਸ਼ਾਦਿ ਦਿਤਾ । ਕਹਿਣ ਲਗਾ ਸੁਜਾਤਾ ਨੂੰ ਘਰ ਲੈ ਜਾਉ ਸਾਏ ਦੇ ਪਰਛਾਵੇਂ ਕਾਰਣ ਬਿਹੋਸ਼ ਹੋ ਗਈ ਸੀ ਚਿੰਤਾ ਦੀ ਕੋਈ ਗਲ ਨਹੀ । ਜਦੋਂ ਸੁਰਤ ਆਵੇਗੀ ਡਰ ਮਹਿਸੂਸ ਕਰੇਗੀ ਆਹ ਪ੍ਸ਼ਾਦਿ ਦੇ ਦੇਣਾ ਜਲ ਦੇ ਛੱਟੇ ਮਾਰ ਦੇਣੇ ਬੰਸੀ ਵਾਲਾ ਭਲੀ ਕਰੇਗਾ ।
ਸੁਜਾਤਾ ਘਰ ਲੈ ਆਏ। ਸੁਜਾਤਾ ਹੋਸ਼ ਚ ਆਈ । ਜਲ ਦੇ ਛੱਟੇ ਮਾਰੇ ਪ੍ਸ਼ਾਦਿ ਦਿਤਾ। ਸੁਜਾਤਾ ਨੂੰ ਆਪਣੇ ਆਪ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ । ਸੁਆਮੀ ਜੀ ਦੀਆਂ ਘਰ ਵਾਲੇ ਤਾਰੀਫਾਂ ਕਰਦੇ ਨਹੀ ਸੀ ਥੱਕ ਰਹੇ । ਸੁਜਾਤਾ ਦੀ ਕਿਸੇ ਨੇ ਕੀ ਸੁਨਣੀ ਸੀ । ਤਿੰਨ ਮਹੀਨੇ ਬਾਅਦ ਪਤਾ ਲਗਾ ਕਿ ਸੁਜਾਤਾ ਗਰਭਵਤੀ ਹੈ। ਘਰ ਚ ਖੁਸ਼ੀ ਦਾ ਮਾਹੌਲ ਸੀ। ਸੁਜਾਤਾ ਸੋਚ ਰਹੀ ਸੀ ਘਰਦਿਆਂ ਨੂੰ ਵਾਰਿਸ ਮਿਲ ਗਿਆ ਅਨਿਲ ਦੀ ਭਰੇ ਸਮਾਜ ਚ ਕਮਜ਼ੋਰੀ ਦੱਬੀ ਗਈ ਮੈਂ —
ਕੁਲਜੀਤ ਸਿੰਘ ਦਿਲਬਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)