More Punjabi Kahaniya  Posts
ਸੰਦੂਖ – ਭਾਗ ਦੂਜਾ


“ਬੌਬ! ਪਾਣੀ ਪਿਆ ਦੇ ਨਹੀਂ ਤਾਂ ।ਕੌਫ਼ੀ ਤਾਂ ਤੂੰ ਧੁੱਪੇ ਧਰ ਹੋਈ ਆ।” ਪੈਮ ਨੇ ਹਾਕ ਮਾਰੀ।ਮੇਰੀ ਸੁਰਤੀ ਟੁੱਟਦੀ ਹੈ।ਕੌਫ਼ੀ ਰਿੱਝ-ਰਿੱਝ ਕਮਲੀ ਹੋਈ ਪਈ ਸੀ।ਦੋ ਕੱਪਾਂ ਵਿੱਚ ਕੌਫ਼ੀ ਪਾ ਕੇ ਲੀਵਿੰਗ ਰੂਮ ਵਿੱਚ ਲੈ ਜਾਂਦਾ।
“ਧੁੱਪੇ ਧਰੀ ਹੁੰਦੀ ਤਾਂ ਸੱਤ ਦਿਨ ਨਹੀਂ ਸੀ ਬਣਨੀ।ਮੌਸਮ ਦੇਖਿਆ ਬਾਹਰ?” ਮੈਂ ਵਿੰਡੋ ਵਿੱਚਦੀ ਬਾਹਰ ਦੇਖਦਾ।ਅਜੇ ਵੀ ਨਿੱਕਾ-ਨਿੱਕਾ ਮੀਂਹ ਪੈ ਰਿਹਾ।ਆਸਮਾਨ ਬੱਦਲਾਂ ਨਾਲ ਭਰਿਆ ਪਿਆ।ਠੰਡੀ ਹਵਾ ਚੱਲਦੀ ਹੈ ਬਾਹਰ।ਦਸੰਬਰ ਦਾ ਦੂਜਾ ਹਫ਼ਤਾ ਹੈ।

ਮੈਂ ਤੇ ਬਾਪੂ ਜਿਸ ਦਿਨ ਚੱਲੇ ਸਾਂ ਪਿੰਡ ਤੋਂ ਉਸ ਦਿਨ ਵੀ ਨਿੱਕਾ-ਨਿੱਕਾ ਮੀਂਹ ਪੈ ਰਿਹਾ ਸੀ।ਰਾਜਪੁਰਾ ਟੱਪੇ ਹੀ ਸਾਂ।ਬੱਦਲ ਦੇਖ ਕੇ ਬਾਪੂ ਨੂੰ ਫਿਕਰ ਪੈ ਗਿਆ ਸੀ।
“ਬੀਰਿਆ!ਚਾਚੇ ਆਪਣੇ ਨੂੰ ਲਾਈ ਜ਼ਰਾਂ ਫੋਨ।ਪਿਛਲਾ ਕਮਰਾ ਚੋਣ ਲੱਗ ਜਾਂਦਾ ਹੁੰਦਾ।ਸੰਦੂਖ ਪਿਆ ਤੇਰੀ ਬੇਬੇ ਦਾ।ਆਖਾ ਉਹਨੂੰ…।” ਵਿੰਡੋ ਅੱਗੇ ਖੜਾ ਕੌਫ਼ੀ ਦੀਆਂ ਘੁੱਟਾਂ ਭਰਦਾ ਮੈਂ ਮੁੜ ਉਹਨਾਂ ਹੀ ਗੱਲਾਂ ਵਿੱਚ ਗੁਆਚ ਗਿਆ।ਬੇਬੇ ਨੂੰ ਬੜਾ ਪਿਆਰਾ ਸੀ ਆਪਣਾ ਸੰਦੂਖ।ਹਜ਼ਾਰਾਂ ਵਾਰ ਉਹਨੇ ਇਸ ਸੰਦੂਖ ਦੀ ਕਥਾ ਸੁਣਾਈ ਸੀ ਸਾਨੂੰ। “ਸਾਡੇ ਵਾਰੇ-ਪਾਰੇ ਤਾਂ ਸੰਦੂਖ ਈ ਦਿੰਦੇ ਸੀ ਦਾਜ ’ਚ।ਟਾਹਲੀ ਹੁੰਦੀ ਸੀ ਸਾਡੇ ਖੇਤ।ਇਹ ਉਹਦੀ ਲੱਕੜ ਦਾ ਬਣਿਆ।ਬਲਵਿੰਦਰ ਸਿਹੁੰ ਦੇ ਹੱਥਾਂ ਦਾ।ਹੁਣ ਤਾਂ ਉਹ ਵੀ ਵਿਚਾਰਾ ਪਤਾ ਨਹੀਂ ਕਦੋਂ ਦਾ ਮਰ ਖਪ ਗਿਆ ਹੋਣਾ।”..ਤੇ ਜਦੋਂ ਮੇਰਾ ਵਿਆਹ ਹੋਇਆ।ਬੇਬੇ ਦਾ ਸੰਦੂਖ ਪਿਛਲੇ ਕਮਰੇ ਵਿੱਚ ਧਰ ਦਿੱਤਾ ਗਿਆ ਸੀ।ਸ਼ਾਇਦ ਵੇਲਾ ਬਦਲਣ ਨਾਲ ਚੀਜ਼ਾ ਦਾ ਮੁੱਲ ਤੇ ਥਾਂ ਦੋਨੋਂ ਬਦਲ ਜਾਂਦੇ ਨੇ।ਜਦੋਂ ਅਸੀਂ ਏਅਰਪੋਟਰ ਤੋਂ ਬਾਹਰ ਨਿਕਲੇ, ਟੈਕਸੀ ਵਿੱਚ ਬੈਠਾ ਬਾਪੂ ਬਾਹਰ ਦੇ ਰੰਗ ਤਮਾਸ਼ੇ ਦੇਖ ਰਿਹਾ ਸੀ।

“ਬੱਲਿਆ! ਊਂਈ ਨਹੀਂ ਮਰੀ ਜਾਂਦਾ ਸਾਰਾ ਪੰਜਾਬ ਕੇਨੈਡਾ ਆਉਣ...

ਨੂੰ।ਹੈ ਤਾਂ ਸਵਰਗਾ ਵਰਗਾ।” ਮੈਂ ਬਾਪੂ ਦੀ ਇਸ ਗੱਲ ’ਤੇ ਹੱਸ ਪਿਆ ਸਾਂ।ਉਦੋਂ ਅਜੇ ਕੰਮ ਦਾ ਵੇਲਾ ਸੀ।ਨਾ ਪੈਮ ਘਰ ਸੀ ਨਾ ਰੌਬਿਨ।ਉਹਨੂੰ ਢਾਈ ਵਜੇ ਛੁੱਟੀ ਹੋਣੀ ਸੀ ਸਕੂਲ ਤੋਂ।ਚਾਰ ਸਾਲਾਂ ਬਾਅਦ ਬਾਪੂ ਨੇ ਮਿਲਣਾ ਸੀ ਰੌਬਿਨ ਨੂੰ।ਰੌਬਿਨ ਉਦੋਂ ਅਜੇ ਬਹੁਤ ਛੋਟਾ ਸੀ ਜਦੋਂ ਅਸੀਂ ਕੇਨੈਡਾ ਆ ਗਏ ਸਾਂ।ਚਾਰ ਸਾਲਾਂ ਵਿੱਚ ਮੈਂ ਦੋ ਵਾਰ ਇਕੱਲਾ ਗਿਆ ਸਾਂ ਇੰਡੀਆਂ।ਇੱਕ ਵਾਰ ਕਿਸੇ ਖਾਸ ਕੰਮ ਕਰਕੇ ’ਤੇ ਦੂਜੀ ਵਾਰ ਬੇਬੇ ਦੀ ਮੌਤ ’ਤੇ।ਘਰ ਆ ਕੇ ਮੈਂ ਬਾਪੂ ਨੂੰ ਚਾਹ ਬਣਾ ਕੇ ਪਿਆਈ।ਸਮਾਨ ਕਮਰੇ ਵਿੱਚ ਰੱਖ ਕੇ ਗਰਮ ਪਾਣੀ ਬਾਥ ਟੱਬ ਵਿੱਚ ਛੱਡ ਕੇ ਨਹਾਉਣ ਲਈ ਤੋਲੀਆਂ ਦਿੱਤਾ।ਜਦ ਸ਼ਾਮ ਜਿਹੀ ਨੂੰ ਬਾਪੂ ਸੁੱਤਾ ਉਠਿਆ।ਉਦੋਂ ਤੱਕ ਪੈਮ ਤੇ ਰੌਬਿਨ ਦੋਨੋਂ ਘਰ ਆ ਗਏ ਸੀ।ਮੈਨੂੰ ਉਹ ਸ਼ਾਮ ਬੜੀ ਚੰਗੀ-ਚੰਗੀ ਲੱਗੀ ਸੀ।ਕਾਸ਼ ਬੇਬੇ ਵੀ ਨਾਲ ਹੁੰਦੀ।ਘਰ ਹੋਰ ਭਰਿਆ-ਭਰਿਆ ਲੱਗਣਾ ਸੀ।ਮੈਨੂੰ ਬੇਬੇ ਦੇ ਤੁਰ ਜਾਣ ਦਾ ਯਕੀਨ ਨਹੀਂ ਹੋ ਰਿਹਾ ਜਿੱਦਾਂ।ਅਜੇ ਚਾਰ ਦਿਨ ਪਹਿਲਾਂ ਹੀ ਤਾਂ…।ਹਲਕੀ –ਹਲਕੀ ਸਰਦੀ ਸੀ ਉਦੋਂ ਵੀ।ਬਾਹਰ ਇਸੇ ਤਰ੍ਹਾਂ ਮੀਂਹ ਪੈ ਰਿਹਾ ਸੀ। ਮੈਂ ਵਿਸਕੀ ਦੀ ਬੋਤਲ ਮੇਜ਼ ੳੁੱਪਰ ਧਰ ਦਿੱਤੀ।ਪੈਮ ਨੇ ਆਮਲੇਟ ਬਣਾ ਦਿੱਤਾ।ਦੋ ਕੁ ਪੈੱਗ ਲਗਾ ਕੇ ਬਾਪੂ ਬੇਬੇ ਦੀਆਂ ਗੱਲਾਂ ਕਰਨ ਲੱਗਾ।ਕਦੀ ਉਹ ਪਿੰਡ ਦੀਆਂ ਗੱਲਾਂ ਛੇੜ ਲੈਂਦਾ।ਕਦੀ ਆਪਣੀ ਮਾਸਟਰੀ ਦੀਆਂ।ਵਿੱਚ ਨੂੰ ਰੌਬਿਨ ਨੂੰ ਪਿਆਰ ਕਰਨ ਲੱਗਦਾ।
ਬਾਕੀ ਕਲ ਨੂੰ

ਸਿਮਰਨ ਧਾਲੀਵਾਲ

...
...



Related Posts

Leave a Reply

Your email address will not be published. Required fields are marked *

One Comment on “ਸੰਦੂਖ – ਭਾਗ ਦੂਜਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)