More Punjabi Kahaniya  Posts
ਪੰਜਾਬ ਦਾ ਪਾਣੀ


ਕੁਝ ਲੋਕ ਪੰਜਾਬ ਦਾ ਪਾਣੀ ਪੰਜਾਬ ਦਾ ਪਾਣੀ ਬਹੁਤ ਰੌਲਾ ਪਾਉਂਦੇ ਹਨ
ਉਹ ਜ਼ਰੂਰ ਪੜੋ
ਪਹਿਲੀ ਗੱਲ ਇਹ ਕਿ ਪੰਜਾਬ ਦਾ ਕੋਈ ਪਾਣੀ ਨਹੀਂ ਹੈ , ਪੰਜਾਬ ਦਾ ਜੋ ਪਾਣੀ ਹੈ ਉਹ ਪੰਜਾਬ ਦੀ ਧਰਤੀ ਨੀਚੇ ਹੈ ਜੋ ਉਹ ਹੈ
ਬਾਕੀ ਜੋ ਦਰਿਆਵਾਂ ਤੇ ਨਹਿਰਾਂ ਦਾ ਪਾਣੀ ਹੈ ਉਹ ਪੰਜਾਬ ਦਾ ਨਹੀਂ ਹੈ ਉਹ ਕੁਦਰਤ ਦਾ ਹੈ ਉਸ ਤੇ ਸਭਦਾ ਹੱਕ ਹੈ ਇਕੱਲੇ ਪੰਜਾਬ ਦਾ ਨਹੀ , ਉਹ ਪਾਣੀ ਪੰਜਾਬ ਦਾ ਨਹੀਂ ਹੈ ਉਹ ਠ,ਪਿੱਛੋ ਹਿਮਾਚਲ ਤੋ ਆਉਂਦਾ ਹੈ , ਪਰ ਉਹ ਹਿਮਾਚਲ ਦਾ ਵੀ ਨਹੀ ਹੈ ਉਹ ਕੁਦਰਤ ਦਾ ਹੈ ਤੇ ਉਹ ਜਿਥੇ ਜਿਥੇ ਵਹਿੰਦਾ ਹੈ ਕੁਦਰਤ ਅਨੁਸਾਰ ਉਸਤੇ ਸਭਦਾ ਹੱਕ ਹੈ
ਜਿਹੜੇ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਕਰਦੇ ਹਨ ਮੈ ਉਹਨਾ ਨੂੰ ਦੱਸ ਦੇਵਾ ਕਿ
ਹਰਿਆਣਾ ਵੀ ਪੰਜਾਬ ਹੀ ਹੈ , ਉਧਰ ਵੀ ਆਪਣੇ ਭੈੰਣ ਭਰਾ ਸਖੇ ਹੀ ਵਸਦੇ ਹਨ , ਉਹ ਗੱਲ ਵੱਖਰੀ ਹੈ ਕਿ ਕੁਝ ਸਿਆਸਦਾਨਾਂ ਨੇ ਦੋਨਾ ਨੂੰ ਅਲੱਗ ਅਲੱਗ ਕਰ ਦਿੱਤਾ ਪਰ ਇਹ ਸਭ ਦਾ ਨਤੀਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ
ਹੁਣ ਤੁਸੀਂ ਲੋਕ ਸੋਚੋ ਜੇ ਅਸੀ ਪੰਜਾਬ ਚ ਨਹੀ ਪੈਦਾ ਹੋਏ ਹੁੰਦੇ , ਹਰਿਆਣਾ , ਰਾਜਸਥਾਨ ਜਾ ਕਿਤੇ ਹੋਰ ਪੈਦਾ ਹੋਏ ਹੁੰਦੇ , ਤੇ ਸਾਨੂੰ ਪਾਣੀ ਦੀ ਲੋੜ ਹੁੰਦੀ ਤੇ ਪੰਜਾਬ ਵਾਲੇ ਕਹਿੰਦੇ ਹੁੰਦੇ ਅਸੀਂ ਨਹੀਂ ਪਾਣੀ ਦਿੰਦੇ
ਫਿਰ ਦੱਸਿਓ ਤੁਹਾਡੇ ਦਿਲ ਤੇ ਕੀ ਬੀਤਦੀ ਤੁਸੀ ਉਹਨਾ ਨੂੰ ਦੁਰਅਸੀਸਾਂ ਹੀ ਦਿੰਦੇ
ਜਿੰਨੀ...

ਪੰਜਾਬ ਨੂੰ ਲੋੜ ਹੈ ਉਹ ਪਾਣੀ ਵਰਤ ਸਕਦਾ ਪਰ ਵਾਧੂ ਪਾਣੀ ਕਿਸੇ ਨੂੰ ਦੇਣ ਚ ਕੋਈ ਹਰਜ਼ ਨਹੀਂ
ਜੇ ਹਰਿਆਣਾ ਪੰਜਾਬ ਤੋ ਅਲੱਗ ਨਾ ਹੋਇਆ ਹੁੰਦਾ ਤਾ ਕੀ ਅਸੀ ਫਿਰ ਪਾਣੀ ਨਾ ਦੇਣ ਦਾ ਵਿਰੋਧ ਕਰਦੇ , ਜਵਾਬ ਨਹੀਂ ਕਰਦੇ
ਫਿਰ ਹੁਣ ਕਿਓ ਵਿਰੋਧ ਕਰਦੇ ਓ ,
ਸਿਆਸਤਦਾਨਾਂ ਨੇ ਅਲੱਗ ਕਰ ਨਫਰਤ ਦੀ ਰਾਜਨੀਤੀ ਕਰ ਦੋਨਾ ਵਿਚ ਮਤਭੇਦ ਪਵਾ ਦਿੱਤੇ ਹੋਣੇ ਪਰ ਮੇਰੇ ਲਈ ਅੱਜ ਵੀ ਉਹ ਹਰਿਆਣਾ, ਪੰਜਾਬ ਹੀ ਹੈ
ਮੈ ਕਿਸੇ ਨੂੰ ਪਾਣੀ ਨਾ ਦੇਣ ਦਾ ਵਿਰੋਧ ਕਰਦਾ ਹਾਂ ਕਿਉਕਿ ਪਾਣੀ ਕੁਦਰਤ ਦੀ ਦੇਣ ਹੈ ਉਸ ਤੇ ਸਭਦਾ ਹੱਕ ਹੈ
ਪਰ ਹਾ ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਤੋ ਪਹਿਲਾਂ ਪੰਜਾਬ ਵਿੱਚ ਪਾਣੀ ਦੀਆਂ ਸਿੰਜਾਈ ਲਈ ਸਭ ਜ਼ਰੂਰਤਾਂ ਪੂਰੀਆਂ ਕਰੀਆ ਜਾਣ , ਫਸਲਾ ਨੂੰ ਨਹਿਰੀ ਪਾਣੀ ਮਿਲੇ , ਤਾ ਜੋ ਧਰਤੀ ਨੀਚੇ ਦਾ ਪਾਣੀ ਬਚਾਇਆ ਜਾ ਸਕੇ ,
ਬਾਕੀ ਬਚਦਾ ਪਾਣੀ ਚਾਹੇ ਦਿੱਲੀ ਨੂੰ ਦਿੱਤਾ ਜਾਵੇ ਚਾਹੇ ਹਰਿਆਣਾ , ਚਾਹੇ ਰਾਜਸਥਾਨ ਚਾਹੇ ਪਾਕਿਸਤਾਨ
ਮੈ ਇਨਸਾਨ ਹੋਣ ਨਾਤੇ ਇਨਸਾਨੀਅਤ ਨੂੰ ਆਪਣਾ ਪਹਿਲਾ ਧਰਮ ਮੰਨਦਾ ਹਾਂ ਤੇ ਉਸ ਵਾਹਿਗੁਰੂ ਪਰਮਾਤਮਾ ਦੀ ਬਖਸੀ ਹੋਈ ਹਰ ਕੁਦਰਤੀ ਚੀਜ ਉਪਰ ਸਭ ਦਾ ਹੱਕ ਮੰਨਦਾ ਹਾ
ਇਨਸਾਨ ਇਨਸਾਨੀਅਤ ਜ਼ਿੰਦਾਬਾਦ
✍️ ਜਸ਼ਨ ਧੰਦੀਵਾਲੀਆ

...
...



Related Posts

Leave a Reply

Your email address will not be published. Required fields are marked *

2 Comments on “ਪੰਜਾਬ ਦਾ ਪਾਣੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)