More Punjabi Kahaniya  Posts
ਨਿਰਦੋਸ਼


ਬੀਜੀ ਨੂੰ ਦੌਰੇ ਤੇ ਅੱਗੇ ਵੀ ਪਿਆ ਕਰਦੇ ਪਰ ਉਸ ਦਿਨ ਵਾਲਾ ਬੜਾ ਹੀ ਅਜੀਬ ਜਿਹਾ ਸੀ..!
ਡਾਕੀਏ ਨੇ ਟੈਲੀਗ੍ਰਾਮ ਫੜਾਈ..ਉਹ ਬੁੱਤ ਬਣ ਕੁਝ ਚਿਰ ਕਾਗਜ ਵੱਲ ਵੇਖਦੀ ਰਹੀ ਫੇਰ ਮੁੱਠੀ ਵਿਚ ਮੀਚ ਹੇਠਾਂ ਡਿੱਗ ਪਈ..!
ਭਾਪਾ ਜੀ ਦੇ ਜਾਣ ਮਗਰੋਂ ਇਹ ਨਿੱਤ ਦਾ ਵਰਤਾਰਾ ਹੀ ਹੋ ਨਿੱਬੜਿਆਂ ਸੀ..!
ਅਤੀਤ ਵਰਤਮਾਨ ਬਣ ਅੱਖੀਆਂ ਅੱਗੇ ਘੁੰਮਣ ਲੱਗਾ..ਭਾਪਾ ਜੀ ਦੇ ਜਾਣ ਵੇਲੇ ਵੱਡੇ ਵੀਰ ਜੀ ਦੀ ਅਮਰੀਕਾ ਵਾਲੀ ਨੌਕਰੀ ਦੀਆਂ ਕੁਝ ਸ਼ਰਤਾਂ ਹੀ ਪੂਰੀਆਂ ਕਰਨ ਵਾਲੀਆਂ ਰਹਿ ਗਈਆਂ ਸਨ..ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ..!
ਮਗਰੋਂ ਨਿੱਕੇ ਦੋਵੇਂ ਭੈਣ ਭਰਾ ਪ੍ਰਾਈਵੇਟ ਸਕੂਲੋਂ ਹਟਾ ਲਏ ਗਏ..ਦੁੱਧ ਵੀ ਚਾਰ ਤੋਂ ਇੱਕ ਕਿੱਲੋ ਕਰ ਦਿੱਤਾ ਗਿਆ..ਮੇਰੀ ਬੀ.ਐੱਡ ਅੱਧ ਵਿਚਕਾਰ ਰਹਿ ਗਈ..ਹੱਟੀ ਵਾਲੇ ਨੇ ਉਧਾਰ ਦੇਣਾ ਬੰਦ ਕਰ ਦਿੱਤਾ..ਸਭ ਤੋਂ ਵਧ ਦਰਦਨਾਕ ਸੀ ਭੋਗ ਵਾਲੇ ਦਿਨ ਨਜਦੀਕੀ ਕਹਾਉਂਦੇ ਕਈ ਰਿਸ਼ਤੇਦਾਰਾਂ ਵੱਲੋਂ ਭਾਪਾ ਜੀ ਨੂੰ ਦਿੱਤਾ ਉਧਾਰ ਵਾਪਿਸ ਮੰਗ ਲੈਣਾ..!
ਮੇਰਾ ਭਾਪਾ ਜੀ ਸੰਤ ਬੰਦਾ ਸੀ..ਕਦੇ ਕਿਸੇ ਨਾਲ ਮਾੜੀ ਚੰਗੀ ਨਹੀਂ..ਇਮਾਨਦਾਰੀ ਦੇ ਪੈਸੇ ਨਾਲ ਰੁੱਖੀ ਸੁੱਖੀ ਖਾਣ ਵਾਲਾ ਉਹ ਦਰਵੇਸ਼ ਹਰੇਕ ਲੋੜਵੰਦ ਦੀ ਮਦਦ ਕਰਨਾ ਧਰਮ ਸਮਝਿਆ ਕਰਦਾ..!
ਦਫਤਰ ਵਿਚ ਉੱਪਰ ਤੋਂ ਲੈ ਕੇ ਥੱਲੇ ਤੱਕ ਸਭ ਔਖੇ..!
ਅਖ਼ੇ ਫੌਜਾ ਸਿੰਘ ਨਾ ਤੇ ਆਪ ਖਾਂਦਾ ਤੇ ਨਾ ਕਿਸੇ ਹੋਰ ਨੂੰ ਖਾਣ ਹੀ ਦਿੰਦਾ..ਇਹ ਇਥੇ ਰਿਹਾ ਤਾਂ ਸਭ ਭੁੱਖੇ ਮਰਾਂਗੇ..ਫੇਰ...

ਇੱਕ ਦਿਨ ਦਫਤਰ ਵਿੱਚ ਪਿਆ ਵਿਜੀਲੈਂਸ ਦਾ ਛਾਪਾ..ਭਾਪਾ ਜੀ ਦੀ ਦਰਾਜ ਵਿਚੋਂ ਮਿਲੇ ਕਿੰਨੇ ਸਾਰੇ ਨੋਟ..ਉਹ ਕੱਲਾ ਦੁਹਾਈ ਦਿੰਦਾ ਰਿਹਾ..ਇਹ ਮੈਂ ਨਹੀਂ ਸਨ ਰੱਖੇ..ਪਰ ਕੋਈ ਨਾ ਮੰਨਿਆ..ਸਗੋਂ ਕੋਲ ਖਲੋਤੇ ਮੁਸ਼ਕੜੀਆਂ ਵਿਚ ਹੱਸਦੇ ਰਹੇ..ਕਿਸੇ ਨੇ ਹੱਕ ਵਿੱਚ ਸਿਫਾਰਿਸ਼ ਨਾ ਕੀਤੀ..ਸੀਨਿਅਰ ਅਫਸਰਾਂ ਤੱਕ ਗੁਹਾਰ ਵੀ ਲਾਈ..ਬੇਗੁਨਾਹੀ ਦੇ ਸਬੂਤ ਵੀ ਦਿੱਤੇ..ਪਰ ਅਗਲੇ ਤਾਂ ਪੂਰੇ ਇੱਕ ਜੁੱਟ ਹੋ ਗਏ ਸਨ..ਅਖੀਰ ਵਿਭਾਗੀ ਜਾਂਚ ਵਿੱਚ ਸਸਪੈਂਡ ਹੋ ਗਿਆ..!
ਇੱਕ ਦਿਨ ਕਿਸੇ ਨੇ ਘਰੇ ਸੁਨੇਹਾ ਦਿੱਤਾ..ਫੌਜਾ ਸਿੰਘ ਕੋਲ ਵਗਦੀ ਨਹਿਰ ਕੰਢੇ ਢੋ ਲਾ ਕੇ ਬੈਠਾ ਹੋਇਆ..!
ਗਏ ਤਾਂ ਵੇਖਿਆ ਢੋ ਨਹੀਂ ਸੀ ਲਾਈ..ਇਨਸਾਫ ਉਡੀਕਦਾ ਚਲਾ ਗਿਆ ਸੀ..ਸਿਸਟਮ ਦੇ ਮੂੰਹ ਤੇ ਚਪੇੜ ਮਾਰ..ਪਰ ਮੈਨੂੰ ਮਾਣ ਏ ਉਹ ਝੁਕਿਆ ਨਹੀਂ..ਅਖੀਰ ਤੱਕ ਅਤੇ ਨਾ ਹੀ ਅੱਖੀਆਂ ਵਿਚੋਂ ਹੰਝੂ ਹੀ ਡਿੱਗਣ ਦਿੱਤੇ..!
ਬੇਹੋਸ਼ ਪਈ ਮਾਂ ਦੀਆਂ ਤਲੀਆਂ ਝੱਸਦੀ ਹੋਈ ਦਾ ਧਿਆਨ ਉਸਦੀ ਮੁੱਠੀ ਵਿਚ ਮੀਚੇ ਹੋਏ ਡਾਕੀਏ ਵੱਲੋਂ ਦਿੱਤੇ ਕਾਗਜ ਦੇ ਓਸੇ ਟੋਟੇ ਵੱਲ ਚਲਾ ਗਿਆ..!
ਜ਼ੋਰ ਨਾਲ ਛੁਡਾਇਆ ਤੇ ਵੇਖਿਆ ਪੂਰੇ ਸਫ਼ੇ ਤੇ ਸਿਰਫ ਇੱਕੋ ਲਾਈਨ ਲਿਖੀ ਸੀ..ਫੌਜਾ ਸਿੰਘ ਫਾਈਨਲ ਵਿਭਾਗੀ ਜਾਂਚ ਵਿਚ ਨਿਰਦੋਸ਼ ਪਾਇਆ ਗਿਆ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)