More Punjabi Kahaniya  Posts
ਸੀਰਤ – ਭਾਗ ਅੱਠਵਾਂ


ਸੀਰਤ ਕੈਨੇਡਾ ਵਿੱਚ ਸੁੱਖ ਨਾਲ ਬਹੁਤ ਖੁਸ਼ ਸੀ ਤੇ ਸਾਰੇ ਹੀ ਕੈਨੇਡਾ ਵਿੱਚ ਅਲੱਗ ਅਲੱਗ ਥਾਵਾਂ ਤੇ ਜਾ ਕੇ ਘੁੰਮ ਰਹੇ ਸੀ। ਮਨਵੀਰ ਹਰਮਨ ਨਾਲ ਗੱਲ ਕਰਦਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਸੀਰਤ ਦੇ ਏਥੇ ਹੁੰਦੇ ਹੁੰਦੇ ਹੀ ਮੈ ਵਿਆਹ ਕਰਵਾ ਲਵਾਂਗੇ ਜਸਰਾਜ ਤੇ ਮੰਮੀ ਪਾਪਾ ਨੂੰ ਵੀ ਏਥੇ ਬੁਲਾ ਲਈਏ, ਫੇਰ ਆਪਣਾ ਸਾਰਾ ਪਰਿਵਾਰ ਏਥੇ ਇਕੱਠਾ ਹੋਜੋ ਗਾ। ਸੀਰਤ ਕੋਲ ਜਦੋ ਏਹ ਗੱਲ ਪਹੁੰਚਦੀ ਤਾ ਬਹੁਤ ਖੁਸ਼ ਹੁੰਦੀ ਹੈ।
ਉਹ ਜਸਰਾਜ ਨੂੰ ਫੋਨ ਕਰਦੀ ਹੈ ਤੇ ਦਸਦੀ ਹੈ ਕਿ ਮਨਵੀਰ ਵਿਆਹ ਕਰਾਉਣ ਜਾ ਰਿਹਾ ਹਾਂ ਕੈਨੇਡਾ ਵਿੱਚ ਤੁਸੀ ਵੀ ਆਪਣਾ ਵੀਜਾ ਲਗਵਾ ਕੇ ਆ ਜਾਓ, ਇਕ ਵਾਰ ਤਾ ਜਸਰਾਜ ਹਾਂ ਕਰ ਦਿੰਦਾ ਹੈ ਤਾ ਸੀਰਤ ਬਹੁਤ ਖੁਸ਼ ਹੁੰਦਾ ਹੈ ਤੇ ਸੁੱਖ ਵੀ। ਉਧਰ ਜਦੋ ਗੁਰਮਖ ਤੇ ਹਰਮਾਨ ਕੋਰ ਨੂੰ ਦੱਸਿਆ ਜਾਂਦਾ ਹੈ ਤਾ, ਓਹ ਵੀ ਬਹੁਤ ਖੁਸ਼ ਹੁੰਦੇ ਹਨ ਤੇ ਜਲਦੀ ਹੀ ਵੀਜਾ ਅਪਲਾਈ ਕਰ ਦਿੰਦੇ ਹਨ ਤੇ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਕੈਨੇਡਾ ਜਾਣ ਦੀਆਂ, ਜਦੋ ਸੀਰਤ ਦੱਸਦੀ ਹੈ ਕਿ ਜਸਰਾਜ ਵੀ ਆ ਰਿਹਾ ਹੈ ਤਾ ਓਹ ਸੋਚਦੇ ਹਨ ਕਿ ਇਕੱਠੇ ਹੀ ਚਲੇ ਜਾਵਾਂਗੇ।
ਜਲਦੀ ਹੀ ਗੁਰਮੁਖ ਤੇ ਹਰਨਾਮ ਕੋਰ ਦਾ ਵੀਜਾ ਲਗ ਜਾਦਾ ਪਰ ਜਸਰਾਜ ਨੇ ਤਾ ਹਲੇ ਤੱਕ ਅਪਲਾਈ ਹੀ ਨਹੀਂ ਕੀਤਾ ਸੀ ਜਾ ਕਹਿ ਲਵੋ ਓਹ ਤਾ ਜਾਣਾ ਹੀ ਨਹੀਂ ਚਾਹੁੰਦਾ ਸੀ। ਜਦੋ ਸੀਰਤ ਦੁਬਾਰਾ ਫੌਨਾ ਕਰਕੇ ਜਸਰਾਜ ਨੂੰ ਪੁੱਛਦੀ ਹੈ ਤਾ ਓਹ ਕੋਈ ਨਾ ਕੋਈ ਬਹਾਨਾ ਬਣਾ ਕੇ ਮਨਾ ਕਰ ਦਿੰਦਾ ਹੈ ਕਿ ਮੇਰੇ ਤੋਂ ਨਹੀਂ ਆ ਹੋਣਾ, ਤੁਸੀਂ ਇੰਨਜੋਏ ਕਰੋ, ਪਰ ਮੈ ਸੱਚੀ ਤੁਹਾਨੂੰ ਬਹੁਤ ਮਿਸ ਕਰ ਰਿਹਾ ਹਾਂ। ਸੀਰਤ ਥੋੜਾ ਦੁੱਖੀ ਮਹਿਸੂਸ ਕਰਦੀ ਹੈ, ਪਰ ਜਸਰਾਜ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਸਨੂੰ ਮਨਾ ਲੈਂਦਾ ਹੈ।
ਉਧਰ ਕੈਨੇਡਾ ਵਿੱਚ ਮਨਵੀਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ, ਸਿਮਰਨ ਤੇ ਸੀਰਤ ਆਪ ਜਾ ਜਾ ਕੇ ਸਾਰਾ ਸਮਾਨ ਖਰੀਦੀਆਂ ਤੇ ਹਰਮਨ ਤੇ ਮਨਵੀਰ ਹੋਰ ਕੰਮਾਂ ਚ ਬਿਜੀ ਹੁੰਦੇ ਹਨ। ਜਲਦੀ ਹੀ ਗੁਰਮੁਖ ਸਿੰਘ ਤੇ ਹਰਨਾਮ ਕੌਰ ਵੀ ਕੈਨੇਡਾ ਪਹੁੰਚ ਜਾਦੇ ਹਨ, ਹਰਮਨ ਤੇ ਸੀਰਤ ਉਹਨਾ ਨੂੰ ਏਅਰਪੋਰਟ ਤੇ ਲੈਣ ਲਈ ਜਾਦੇ ਹਨ। ਓਹਨਾ ਨੂੰ ਵੇਖ ਕੇ ਸੀਰਤ ਸੱਚ ਮੁੱਚ ਬਹੁਤ ਖੁਸ਼ ਹੁੰਦੀ ਹੈ ਤੇ ਆਪਣੀ ਧੀ ਨੂੰ ਐਨਾ ਖੁਸ਼ ਦੇਖ ਕੇ ਦੋਵਾਂ ਦੀਆਂ ਅੱਖਾਂ ਵਿਚੋ ਖੁਸ਼ੀ ਦੇ ਹੰਝੂ ਆ ਜਾਦੇ ਹਨ।
ਗੁਰਮੁਖ ਮਨ ਅੰਦਰ ਹੀ ਵਾਹਿਗੁਰੂ ਦਾ ਧੰਨਵਾਦ ਕਰਦਾ ਹੈ ਸੀਰਤ ਨੂੰ ਖੁਸ਼ ਦੇਖ ਕੇ ਤੇ ਅਰਦਾਸ ਕਰਦਾ ਹੈ ਕਿ ਕਿਸੇ ਦੀ ਨਜ਼ਰ ਨਾ ਲੱਗੇ ਮੇਰੀ ਧੀ ਦੀਆਂ ਖੁਸ਼ੀਆਂ ਨੂੰ।ਘਰ ਪਹੁੰਚ ਕੇ ਸਿਮਰਨ ਤੇ ਮਨਵੀਰ ਸਵਾਗਤ ਕਰਦੇ ਹਨ ਗੁਰਮੁਖ ਤੇ ਹਰਨਾਮ ਕੋਰ ਦਾ। ਗੁਰਮੁਖ ਹੋਰੇ ਵੀ ਸਿਮਰਨ ਨੂੰ ਪਹਿਲੀ ਵਾਰ ਮਿਲ ਰਹੇ ਸੀ ਤੇ ਸਿਮਰਨ ਵੀ ਜਲਦੀ ਹੀ ਉਹਨਾਂ ਨਾਲ ਘੁਲਮਿਲ ਗਈ। ਸਾਰੇ ਬਹੁਤ ਖੁਸ਼ ਸਨ ਪਰ ਸੀਰਤ ਜਸਰਾਜ ਕਰਕੇ ਥੋੜਾ ਦੁੱਖੀ ਜਰੂਰ ਸੀ, ਪਰ ਸਾਰੇ ਉਸਨੂੰ...

ਸਮਝਾ ਦਿੰਦੇ ਹਨ ਕਿ ਸ਼ਾਇਦ ਸੱਚੀ ਕੋਈ ਜਰੂਰੀ ਕੰਮ ਹੋਵੇਗਾ ਜੋ ਓਹ ਨਹੀ ਆ ਸਕਦਾ, ਨਹੀ ਤੇ ਉਸਨੇ ਵੀ ਆ ਜਾਣਾ ਸੀ।
ਹੁਣ ਸਾਰੇ ਰਲ ਮਿਲ ਕੇ ਤਿਆਰੀਆਂ ਕਰਦੇ ਹਨ ਤੇ ਘਰ ਵਿੱਚ ਦੁਬਾਰਾ ਖੁਸ਼ੀਆਂ ਦਾ ਮਾਹੌਲ ਸੀ, ਖੂਬ ਮਸਤੀ ਹੋ ਰਹੀ ਸੀ, ਸੁੱਖ ਬਹੁਤ ਖੁਸ਼ ਸੀ ਤੇ ਉਸਨੂੰ ਵੇਖ ਕੇ ਸਾਰੇ ਪਰਿਵਾਰ ਵਾਲੇ ਵੀ ਬਹੁਤ ਖੁਸ਼ ਸਨ। ਮਨਵੀਰ ਦੇ ਵਿਆਹ ਵਾਲਾ ਦਿਨ ਵੀ ਆ ਜਾਂਦਾ ਹੈ। ਮਨਵੀਰ ਦਾ ਜਿਸ ਕੁੜੀ ਨਾਲ ਵਿਆਹ ਹੇ ਰਿਹਾ ਸੀ, ਓਹ ਉਸ ਨਾਲ ਹੀ ਕੰਮ ਕਰਦੀ ਸੀ ਤੇ ਨਾਮ ਉਸਦਾ ਹਰਲੀਨ ਕੌਰ ਸੀ। ਹਰਲੀਨ ਵੀ ਬਹੁਤ ਸਿਆਣੀ ਕੁੜੀ ਸੀ ਤੇ ਸੋਹਣੀ ਸਨੁਖੀ ਸੀ। ਮਨਵੀਰ ਤੇ ਹਰਲੀਨ ਮਿਲੇ ਵੀ ਪਹਿਲੀ ਵਾਰ ਕੰਮ ਤੇ ਸੀ ਤੇ ਦੋਹਾਂ ਨੂੰ ਇੱਕ ਦੂਜੇ ਦਾ ਸਾਥ ਹੌਲੀ ਹੌਲੀ ਚੰਗਾ ਲੱਗਣ ਲੱਗਾ ਸੀ ਤੇ ਪਤਾ ਹੀ ਨਹੀ ਲੱਗਾ ਕਦੋਂ ਓਹ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ ਪਰ ਮਨਵੀਰ, ਹਰਲੀਨ ਨਾਲ ਉਸਦੇ ਮਾਪਿਆਂ ਦੀ ਮਨਜ਼ੂਰੀ ਤੇ ਬਿਨਾ ਵਿਆਹ ਨਹੀ ਕਰਨਾ ਚਾਹੁੰਦਾ ਸੀ, ਸੋ ਪਹਿਲਾਂ ਉਹਨਾ ਨੂੰ ਪੁੱਛਿਆ ਗਿਆ ਤੇ ਮਿਲਿਆ ਤਾ ਉਹਨਾ ਨੇ ਵੀ ਆਪਣੀ ਧੀ ਦੀ ਖੁਸ਼ੀਆਂ ਚ ਆਪਣੀ ਖੁਸ਼ੀ ਦੇਖੀ ਤੇ ਏਸ ਰਿਸਤੇ ਲਈ ਹਾ ਕਰ ਦਿੱਤੀ ਸੀ ਤੇ ਅੱਜ ਦੋਵਾਂ ਦਾ ਵਿਆਹ ਹੋ ਜਾਣ ਜਾ ਰਿਹਾ ਸੀ। ਬਹੁਤ ਨਹੀ ਸ਼ਾਨਦਾਰ ਤਰੀਕੇ ਨਾਲ ਵਿਆਹ ਹੋਇਆ ਮਨਵੀਰ ਤੇ ਹਰਲੀਨ ਦਾ, ਸਾਰੀਆਂ ਰਸਮਾਂ ਚੰਗੇ ਢੰਗ ਨਾਲ ਨਿਭਾਈਆਂ ਗਈਆਂ, ਮਨਵੀਰ ਤੇ ਹਰਮਨ ਦੇ ਕੁਝ ਦੋਸਤ ਅੰਗਰੇਜ਼ ਸਨ, ਓਹ ਵੀ ਆਪਣੀਆਂ ਪਤਨੀਆਂ ਨਾਲ ਆਏ ਹੋਏ ਸਨ, ਓਹ ਵੀ ਏਸ ਤਰਾਂ ਦਾ ਪੰਜਾਬੀ ਵਿਆਹ ਪਹਿਲੀ ਵਾਰੀ ਦੇਖ ਰਹੇ ਸਨ ਤੇ ਬਹੁਤ ਖੁਸ਼ ਹੋ ਰਹੇ ਸਨ। ਸਭ ਨੇ ਬਹੁਤ ਮਸਤੀ ਕੀਤੀ ਵਿਆਹ ਵਿੱਚ ਸੀਰਤ ਤੇ ਸੁੱਖ ਬਹੁਤ ਖੁਸ਼ ਸਨ ਤੇ ਪੂਰੀ ਤਰ੍ਹਾਂ ਵਿਆਹ ਦਾ ਆਨੰਦ ਲੈ ਰਹੇ ਸਨ, ਸੀਰਤ ਤਾ ਨੱਚ ਨੱਚ ਕੇ ਪਾਗਲ ਹੋ ਰਹੀ ਸੀ। ਤੇ ਸ਼ਾਮ ਨੂੰ ਡੋਲੀ ਘਰ ਆ ਜਾਦੀ ਹੈ ਤਾ ਸੀਰਤ ਤੇ ਸਿਮਰਨ ਏਧਰ ਬਿਚੀਅ ਹੋ ਜਾਦੀਆਂ ਹਨ। ਹਰਲੀਨ ਵੀ ਜਲਦੀ ਹੀ ਸਭ ਨਾਲ ਰਚ ਮਿਚ ਜਾਦੀ ਹੈ। ਮਨਵੀਰ ਦੇ ਵਿਆਹ ਤੋ ਬਾਅਦ ਸਾਰੇ ਬਹੁਤ ਥੱਕਿਆ ਮਹਿਸੂਸ ਕਰਦੇ ਹਨ ਤੇ ਕੁਝ ਦਿਨ ਲਈ ਆਰਾਮ ਕਰਨਾ ਚਾਹੁੰਦੇ ਹਨ, ਪਰ ਸੀਰਤ ਆਪਣੇ ਮਾਪਿਆਂ ਨਾਲ ਕੈਨੇਡਾ ਘੁੰਮਣਾ ਚਾਹੁੰਦੀ ਹੈ ਤੈ ਕੁਝ ਵਾਪਸੀ ਲਈ ਸਮਾਨ ਦੀ ਖਰੀਦ ਦਾਰੀ ਕਰਨਾ ਚਾਹੁੰਦੀ ਸੀ। ਸੁੱਖ ਆਪਣੇ ਲਈ ਬਹੁਤ ਸਾਰੀਆਂ ਚੀਜਾਂ ਖਰੀਦਣਾ ਚਾਹੁੰਦਾ ਹੈ ਤੇ ਸੀਰਤ ਵੀ ਆਪਣੇ ਲਈ ਤੇ ਜਸਰਾਜ ਲਈ ਤਾ ਜੋ, ਓਹ ਬਾਕੀ ਦੇ ਬਚੇ ਦਿਨ ਆਪਣੇ ਪਰਿਵਾਰ ਨਾਲ ਹੀ ਗੁਜਾਰ ਸਕੇ ਤਾ ਹੀ ਜਲਦੀ ਜਲਦੀ ਸਭ ਕੁਝ ਖਰੀਦ ਕੇ ਰੱਖਣਾ ਚਾਹੁੰਦੀ ਹੈ।
ਉਧਰ ਜਸਰਾਜ ਏਸ ਸਭ ਤੋ ਬੇਪਰਵਾਹ ਹੋਇਆ ਆਪਣੀ ਹੀ ਮਸਤੀ ਵਿੱਚ ਸੀ।
ਅਗਲਾ ਭਾਗ ਜਲਦੀ
ਸਿੰਘ ਨਰਿੰਦਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)