True And Untold Love Stories

Sub Categories
Sort By: Default (Newest First) | Comments

ਘਰ ਦਾ ਮਾਹੌਲ


ਨਾਲਦੀ ਤੁਰ ਗਈ ਤੇ ਘਰ ਦਾ ਮਾਹੌਲ ਬਦਲ ਜਿਹਾ ਗਿਆ.. ਜਣਾ-ਖਣਾ ਆਉਂਦਾ ਜਾਂਦਾ ਉਸਨੂੰ ਝਿੜਕਾਂ ਮਾਰ ਦਿਆ ਕਰਦਾ.. ਇੱਕ ਦਿਨ ਘੁਟਨ ਐਨੀ ਵੱਧ ਗਈ ਕਿ ਰੇਲਵੇ ਸਟੇਸ਼ਨ ਤੇ ਆਣ ਬੈਠਾ.. ਵਡੇਰੀ ਉਮਰ ਹੋਣ ਕਰਕੇ “ਕੁਲੀ ਵਾਲਾ ਬਿੱਲਾ”ਤਾ ਨਹੀਂ ਮਿਲਿਆ ਪਰ ਕੁਝ ਉਸ ਨੂੰ ਆਪਣੇ ਨਾਲ ਕੰਮ ਤੇ ਲਾ ਹੀ ਲਿਆ ਕਰਦੇ..ਉਹ ਰਾਤ ਵੇਲੇ ਉੱਥੇ ਹੀ ਪਲੇਟਫਾਰਮ ਤੇ ਕਿਧਰੇ ਨੁੱਕਰ ਵਿਚ ਸੌਂ ਜਾਇਆ ਕਰਦਾ। ਇੱਕ ਦਿਨ ਗੱਡੀ ਦੀ ਉਡੀਕ ਵਿਚ ਬੈਠਾ ਕੀ ਦੇਖਦਾ.. ਕੋਲ ਹੀ ਠੰਡ ਨਾਲ ਕੰਬਦਾ ਹੋਇਆ ਇੱਕ ਮਰੀਅਲ ਜਿਹਾ “ਕਤੂਰਾ” ਧੁੱਸ ਦੇਈ ਉਸਦੇ ਨਿੱਘੇ ਕੰਬਲ ਵਿਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ.. ਉਸਤੋਂ ਰਿਹਾ ਨਾ ਗਿਆ ਤੇ ਓਸੇ ਵੇਲੇ ਕੋਲ ਹੀ ਚਾਹ ਦੇ ਸਟਾਲ ਤੇ ਗਿਆ ਤੇ ਦਸਾਂ ਰੁਪਈਆਂ ਦਾ ਦੁੱਧ ਮੰਗ ਲਿਆ.. ਮੁੰਡਾ ਪੁੱਛਣ ਲੱਗਾ “ਬਾਪੂ ਅੱਜ ਬਰੈੱਡ ਨਹੀਂ ਲੈਣੀ..?” ਆਖਣ ਲੱਗਾ “ਅੱਜ ਮੇਰੇ ਵੇਹੜੇ ਭੁੱਖਾ ਪ੍ਰਾਹੁਣਾ ਬਣ ਰੱਬ ਦਾ ਇੱਕ ਦੂਤ ਆਣ ਬਹੁੜਿਆ..ਬੱਸ ਓਸੇ ਦੀ ਹੀ ਟਹਿਲ ਸੇਵਾ ਕਰਨੀ ਏ” “ਤੇ ਫੇਰ ਆਪ ਕੀ ਖਾਵੇਗਾ ਸਾਰਾ ਦਿਨ”? “ਜੇ ਇੱਕ ਦਿਨ ਭੁੱਖਾ ਰਹਿ ਲਿਆ ਤਾਂ ਫੇਰ ਕਿਹੜੀ ਜਾਨ ਨਿੱਕਲ ਜੂ..ਪਰ ਜੇ ਉਸ ਬੇਜੁਬਾਨ ਨੂੰ ਹੋਰ ਥੋੜਾ ਚਿਰ ਦੁੱਧ ਨਾ ਮਿਲਿਆ ਤਾਂ ਪੱਕਾ ਮਰ ਜੂ” ਸਟਾਲ ਵਾਲੇ ਮੁੰਡੇ ਨੇ ਬਿੰਦ ਕੁ ਲਈ ਕੁਝ ਸੋਚਿਆ..ਫੇਰ ਦੁੱਧ ਵਾਲਾ ਪੈਕਟ ਅਤੇ ਬਰੈੱਡ ਦੋਵੇਂ ਚੀਜਾਂ ਪੈਕਟ ਵਿਚ ਪਾ ਉਸਨੂੰ ਫੜਾ ਦਿੱਤੀਆਂ..ਤੇ ਆਖਣ ਲੱਗਾ “ਚਾਚਾ ਮੈਥੋਂ ਸਾਰਾ ਦਿਨ ਤੇਰੇ ਭੁੱਖੇ ਢਿੱਡ ਅੰਦਰੋਂ ਨਿੱਕਲਦੀਆਂ ਬਦਦੁਆਵਾਂ ਨਹੀਂ ਲਈਆਂ ਜਾਣੀਆਂ..” ਨਾਲ ਹੀ ਪਤੀਲੇ ਵਿਚ ਬਚੀ ਹੋਈ ਚਾਹ ਕੱਪ ਵਿਚ ਪਾਉਂਦਾ ਹੋਇਆ ਆਖਣ ਲੱਗਾ “ਆਹ ਵੀ ਫੜ ਲੈ ਬਰੈੱਡ ਡੋਬ ਲਵੀਂ ਬੜੀ ਸਵਾਦ ਲੱਗੂ..” ਅਗਲੇ ਹੀ ਪਲ ਦੁੱਧ ਪੀਂਦਾ ਹੋਇਆ ਦਰਵੇਸ਼ ਪੂੰਛ ਹਿਲਾ ਰਿਹਾ ਸੀ ਤੇ ਕੋਲ ਹੀ ਬੈਠੀ ਇਨਸਾਨੀਅਤ ਨਿੰਮਾ-ਨਿੰਮਾ ਮੁਸਕੁਰਾ ਰਹੀ ਸੀ.. ਹਰਪ੍ਰੀਤ ਸਿੰਘ ਜਵੰਦਾ

Write Your Story Here

ਕੋਸ਼ਿਸ਼ ਕਰਨ ਵਾਲੇ ਬੰਦੇ


ਲੰਘੇ ਵੀਰਵਾਰ ਨੌ ਵਜੇ ਰੀਅਲ-ਏਸਟੇਟ ਦੀ ਇੱਕ ਜਰੂਰੀ ਕਲਾਸ ਸੀ.. ਪੌਣੇ ਅੱਠ ਘਰੋਂ ਤੁਰਨ ਲਗਾ ਤਾਂ ਬੇਟੀ ਵਾਪਿਸ ਤੁਰੀ ਆਵੇ..ਆਖਣ ਲੱਗੀ ਬੱਸ ਮਿਸ ਹੋ ਗਈ ਏ.. ਇਹ ਸੋਚ ਉਸਨੂੰ ਛੱਡਣ ਲਈ ਹਾਮੀ ਭਰ ਦਿੱਤੀ ਕਿ ਸਵਾ ਘੰਟੇ ਵਿਚ ਤਾਂ ਆਪਣੀ ਮੰਜਿਲ ਤੇ ਅੱਪੜ ਹੀ ਜਾਵਾਂਗਾ। ਪਰ ਹਕੀਕਤ ਬਿਲਕੁਲ ਉਲਟ ਨਿੱਕਲੀ.. ਸਵੇਰ ਦਾ ਟਾਇਮ..ਡਾਊਨ ਟਾਊਨ..ਇੱਕ-ਦੂਜੇ ਤੋਂ ਅਗਾਂਹ ਨਿਕਲਣ ਦੀ ਕਾਹਲੀ..ਲੇਟ ਹੁੰਦੇ ਖਿਝਦੇ ਹੋਏ ਕਿੰਨੇ ਸਾਰੇ ਲੋਕ..ਅਤੇ ਜੂੰ ਦੀ ਤੋਰੇ ਤੁਰਦਾ ਹੋਇਆ ਟਰੈਫਿਕ..। ਐਨੇ ਨੂੰ ਸਾਢੇ ਅੱਠ ਹੋ ਗਏ..ਦਿਲ ਵਿਚ ਆਇਆ ਕੇ ਅੱਜ ਰਹਿਣ ਹੀ ਦਿਆਂ..ਲੇਟ ਗਿਆ ਤਾਂ ਸ਼ਰਮਿੰਦਗੀ ਸਹਿਣੀ ਪੈ ਸਕਦੀ..ਅਗਲੇ ਹਫਤੇ ਫੇਰ ਕਰ ਲਵਾਂਗਾ। ਪਰ ਅੰਦਰੋਂ ਅਵਾਜ ਜਿਹੀ ਆਈ..ਇੱਕ ਕੋਸ਼ਿਸ਼ ਕਰ ਕੇ ਵੇਖ ਲੈਣ ਵਿਚ ਕੋਈ ਹਰਜ ਨਹੀਂ..ਵਜੂਦ ਤੇ ਓਸੇ ਵੇਲੇ ਸਕਾਰਾਤਮਿਕਤਾ ਭਾਰੂ ਹੋ ਗਈ ਤੇ ਮਨ ਚੜ੍ਹਦੀ ਕਲਾ ਵਾਲੇ ਪਾਸੇ ਭੱਜਣ ਲੱਗਾ.. ਨਾਲ ਹੀ ਇੱਕ ਹੋਰ ਸਬੱਬ ਜਿਹਾ ਵੀ ਲੱਗ ਗਿਆ..ਮੰਜਿਲ ਨੂੰ ਜਾਂਦੀਆਂ ਸੜਕਾਂ ਸਾਫ ਜਿਹੀਆਂ ਲੱਗਣ ਲੱਗੀਆਂ ਤੇ ਜਿਆਦਾਤਰ ਵਾਹ ਵੀ ਹਰੇ ਰੰਗ ਦੀਆਂ ਟਰੈਫਿਕ ਲਾਈਟਾਂ ਨਾਲ ਹੀ ਪਿਆ..। ਬਾਕੀ ਰਹਿੰਦਾ ਪੈਂਡਾ ਕੋਈ 20 ਕੁ ਮਿੰਟਾਂ ਵਿਚ ਮੁੱਕ ਗਿਆ.. ਪਰ ਓਥੇ ਅੱਪੜ ਇੱਕ ਹੋਰ ਮੁਸ਼ਕਿਲ ਆਣ ਪਈ..ਗੱਡੀ ਲਾਉਣ ਲਈ ਕੋਈ ਥਾਂ ਨਹੀਂ ਸੀ..ਖੈਰ ਇੱਕ ਕੋਸ਼ਿਸ਼ ਜਿਹੀ ਹੋਰ ਕੀਤੀ..ਅਚਾਨਕ ਹੀ ਕਾਰ ਪਾਰਕਿੰਗ ਵਿਚੋਂ ਇੱਕ ਗੋਰੀ ਆਪਣੀ ਕਾਰ ਕੱਢ ਰਹੀ ਸੀ..ਸੋ ਮਸਲੇ ਦਾ ਹੱਲ ਨਿੱਕਲ ਆਇਆ..। ਜਦੋਂ ਅੰਦਰ ਵੜ ਕੁਰਸੀ ਤੇ ਬੈਠਾ ਤਾਂ… ਨੌ ਵੱਜਣ ਵਿਚ ਅਜੇ ਵੀ ਪੰਜ ਮਿੰਟ ਬਾਕੀ ਸਨ। ਦੋਸਤੋ ਨਿੱਕੇ ਹੁੰਦਿਆਂ ਪ੍ਰਾਇਮਰੀ ਸਕੂਲ ਵਿੱਚ ਪ੍ਰਿੰਸੀਪਲ ਹੋਇਆ ਕਰਦੇ ਸਨ..ਮਿਲਖੀ ਰਾਮ ਬੇਦੀ..ਅਕਸਰ ਆਖਿਆ ਕਰਦੇ ਸਨ ਕਿ ਕੋਸ਼ਿਸ਼ ਕਰਨ ਵਾਲੇ ਬੰਦੇ ਨੂੰ ਰੱਬ ਮੰਜਿਲ ਤੇ ਉਡੀਕਦਾ ਹੋਇਆ ਅਕਸਰ ਹੀ ਮਿਲ ਜਾਇਆ ਕਰਦਾ ਏ..। ਉਦੋਂ ਤਾਂ ਇਹਨਾਂ ਗੱਲਾਂ ਦੀ ਕੋਈ ਖਾਸ ਸਮਝ ਨਹੀਂ ਸੀ ਪਿਆ ਕਰਦੀ ਪਰ ਅੱਜ ਵਾਲੇ ਕੇਸ ਵਿਚ ਜਦੋਂ ਉਹ ਗੋਰੀ ਰੱਬ ਬਣ ਕੇ ਬਹੁੜੀ ਤਾਂ ਮਿਲਖੀ ਰਾਮ ਜੀ ਦੀਆਂ ਆਖੀਆਂ ਹੋਰ ਵੀ ਕਿੰਨੀਆਂ ਸਾਰੀਆਂ ਦਿਮਾਗ ਵਿਚ ਘੁੰਮ ਗਈਆਂ..। ਮੁੱਕਦੀ ਗੱਲ ਦੋਸਤੋ ਜੇ ਕਦੀ ਕੋਈ ਇੱਕ ਦੁਨਿਆਵੀ ਬੂਹਾ ਬੰਦ ਹੁੰਦਾ ਦਿਸੇ ਤਾਂ ਢੇਰੀ ਢਾਅ ਕੇ ਨਾ ਬੈਠਿਆ Continue Reading…

Write Your Story Here

ਅਮੀਰ ਆਦਮੀਂ


ਦੁਨੀਆਂ ਦੇ ਸਭ ਤੋਂ ਅਮੀਰ ਆਦਮੀਂ ਬਿੱਲ ਗੇਟਸ ਨੂੰ ਕਿਸੇ ਨੇ ਪੁੱਛਿਆ,”ਕੀ ਇਸ ਧਰਤੀ ਤੇ ਤੁਹਾਡੇ ਤੋਂ ਅਮੀਰ ਆਦਮੀਂ ਵੀ ਕੋਈ ਹੈ ?” ਬਿੱਲ ਗੇਟਸ ਨੇ ਜਵਾਬ ਦਿੱਤਾ ,”ਹਾਂ- ਇੱਕ ਵਿਅਕਤੀ ਇਸ ਧਰਤੀ ਤੇ ਹੈ ਜਿਹੜਾ ਮੇਰੇ ਤੋਂ ਵੀ ਅਮੀਰ ਹੈ। . ਕੌਣ ? ਸੁਵਾਲ ਕੀਤਾ ਗਿਆ । . ਬਿੱਲ ਗੇਟਸ ਨੇ ਦੱਸਿਆ ” ਇੱਕ ਵਾਰ ਉਹ ਸਮਾਂ ਸੀ ਜਦੋਂ ਨਾ ਤਾਂ ਮੈਂ ਅਮੀਰ ਸੀ ਤੇ ਨਾ ਹੀ ਮਸ਼ਹੂਰ ,ਮੈਂ ਨਿਓਯੋਰਕ ਏਅਰਪੋਰਟ ਤੇ ਸੀ , ਉੱਥੇ ਸਵੇਰੇ-ਸਵੇਰੇ ਅਖਬਾਰ ਦੇਖ ਕੇ ਮੈਂ ਉਸ ਨੂੰ ਖਰੀਦਣਾ ਚਾਹਿਆ ਪਰ ਮੇਰੇ ਕੋਲ ਖੁੱਲੇ ਪੈਸੇ ਨਹੀਂ ਸਨ , ਮੈਂ ਅਖਬਾਰ ਲੈਣ ਦਾ ਵਿਚਾਰ ਤਿਆਗ ਦਿੱਤਾ ਤੇ ਉਸ ਨੂੰ ਵਾਪਿਸ ਰੱਖ ਦਿੱਤਾ।ਅਖਬਾਰ ਵਾਲੇ ਲੜਕੇ ਨੇ ਇਹ ਦੇਖਕੇ ਕਿ ਮੇਰੇ ਕੋਲ ਖੁੱਲੇ ਪੈਸੇ ਨਹੀਂ ਹਨ ਮੈਨੂੰ ਮੁਫ਼ਤ ਵਿੱਚ ਅਖਬਾਰ ਦੇ ਦਿੱਤਾ । ਗੱਲ ਆਈ ਗਈ ਹੋ ਗਈ। . ਕੋਈ ਤਿੰਨ ਕੁ ਮਹੀਨੇ ਬਾਅਦ ਸੰਜੋਗਵਸ ਮੈਂ ਫੇਰ ਓਸੇ ਏਅਰਪੋਰਟ ਤੇ ਉਤਰਿਆ ਓਦੋਂ ਵੀ ਮੇਰੇ ਕੋਲ ਅਖਬਾਰ ਖਰੀਦਣ ਲਈ ਖੁੱਲੇ ਪੈਸੇ ਨਹੀਂ ਸਨ। ਉਸ ਲੜਕੇ ਨੇ ਮੈਨੂੰ ਫੇਰ ਅਖਬਾਰ ਦੇ ਦਿੱਤਾ ਤੇ ਕਿਹਾ ਕਿ ਤੁਸੀਂ ਇਸ ਨੂੰ ਲੈ ਸਕਦੇ ਹੋ, ਮੈਨੂੰ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਮੈਂ ਇਹ ਆਪਣੇ ਮੁਨਾਫ਼ੇ ਵਿਚੋਂ ਦੇ ਰਿਹਾ ਹਾਂ। ਮੈਂ ਅਖਬਾਰ ਲੈ ਲਿਆ। . 19 ਸਾਲਾਂ ਬਾਅਦ ਜਦੋਂ ਮੈਂ ਅਮੀਰ ਤੇ ਪ੍ਰਸਿੱਧ ਹੋ ਚੁੱਕਾ ਸੀ ਮੈਨੂੰ ਉਸ ਲੜਕੇ ਦੀ ਯਾਦ ਆਈ ਤੇ ਮੈਂ ਉਸ ਨੂੰ ਭਾਲਣਾ ਸ਼ੁਰੂ ਕੀਤਾ । ਕੋਈ ਡੇਢ ਕੁ ਮਹੀਨਾ ਲੱਭਣ ਤੋਂ ਬਾਅਦ ਅਖੀਰ ਉਹ ਲੱਭ ਲਿਆ ਗਿਆ । . ਮੈਂ ਪੁੱਛਿਆ ,”ਕੀ ਤੁਸੀਂ ਮੈਨੂੰ ਪਛਾਣਦੇ ਹੋ ?” . ਹਾਂ ਤੁਸੀਂ ਬਿੱਲ ਗੇਟਸ ਹੋ, ਲੜਕੇ ਨੇ ਜਵਾਬ ਦਿੱਤਾ। . ਗੇਟਸ- ਕੀ ਤੈਨੂੰ ਯਾਦ ਹੈ ਤੂੰ ਮੈਨੂੰ ਮੁਫ਼ਤ ਵਿੱਚ ਅਖਬਾਰ ਦਿੱਤੇ ਸੀ ? . ਲੜਕਾ – ਜੀ ਹਾਂ ਇਸ ਤਰਾਂਹ ਦੋ ਵਾਰ ਹੋਇਆ ਸੀ। . ਗੇਟਸ- ਮੈਂ ਉਸ ਇਹਸਾਨ ਦੀ ਕੀਮਤ ਚੁਕਾਉਣਾ ਚਾਹੁੰਦਾ , ਤੂੰ ਮੈਨੂੰ ਦੱਸ ਜੋ ਵੀ ਜਿੰਦਗੀ ਵਿੱਚ ਚਾਹੁੰਦੈ ਮੈਂ ਉਹ ਹਰ ਜਰੂਰਤ ਪੂਰੀ ਕਰਾਂਗਾ । . ਲੜਕਾ- ਸਰ ਮੈਨੂੰ Continue Reading…

Write Your Story Here

ਕੈਮਲੂਪ ਕਿਸਮ ਦੀ ਮੱਛੀ


ਦੱਸਦੇ ਨੇ ਕੇ ਕਨੇਡਾ ਦੇ “ਕੈਮਲੂਪ” ਦਰਿਆ ਵਿਚ ਇੱਕ ਖਾਸ ਕਿਸਮ ਦੀ ਮੱਛੀ ਜਨਮ ਲੈਂਦਿਆਂ ਹੀ ਪਾਣੀ ਦੇ ਵਹਾਅ ਨਾਲ ਤਰਨਾ ਸ਼ੁਰੂ ਕਰ ਦਿੰਦੀ ਏ.. ਫੇਰ ਦੋ ਸਾਲ ਬਾਅਦ ਅਚਾਨਕ ਆਪਣਾ ਰੁੱਖ ਮੋੜਦੀ ਹੋਈ ਜਿਥੋਂ ਤੁਰੀ ਹੁੰਦੀ ਏ ਓਧਰ ਨੂੰ ਵਾਪਿਸ ਮੁੜ ਤਰਨਾ ਸ਼ੁਰੂ ਕਰ ਦਿੰਦੀ ਏ… ਰਾਹ ਵਿਚ ਉਚੇ ਪੱਥਰ..ਉੱਚੀਆਂ ਚਟਾਨਾਂ..ਤੇਜ ਪਾਣੀ ਦੇ ਵਹਾਅ ਨਾਲ ਜੂਝਦੀ ਹੋਈ ਅਖੀਰ ਜਿਥੇ ਜਨਮ ਹੋਇਆ ਹੁੰਦਾ ਏ ਐਨ ਓਸੇ ਥਾਂ ਆ ਕੇ ਦਮ ਦੌੜ ਦਿੰਦੀ ਏ..! ਕਈ ਵਾਰ ਪੱਥਰਾਂ ਨਾਲ ਰਗੜ ਰਗੜ ਕੇ ਚਮੜੀ ਵੀ ਉਧੜ ਜਾਂਦੀ ਹੈ ਪਰ ਫੇਰ ਵੀ ਮਰਦੇ ਦਮ ਤਕ ਵਾਪਿਸ ਮੁੜਨ ਦਾ ਸੰਘਰਸ਼ ਨਹੀਂ ਤਿਆਗਦੀ.. ਪ੍ਰਸਿੱਧ ਨਾਟਕਕਾਰ ਡਾਕਟਰ ਆਤਮਜੀਤ ਨੇ “ਕੈਮਲੂਪ ਦੀਆਂ ਮੱਛੀਆਂ” ਸਿਰਲੇਖ ਹੇਠ ਨਾਟਕ ਵੀ ਲਿਖਿਆ…ਇੱਕ ਜਗਾ ਲਿਖਦੇ ਹਨ ਕੇ ਪੰਜਾਬ ਵਿਚ ਜੰਮੇ ਅਤੇ ਕਨੇਡਾ ਅਮਰੀਕਾ ਵਰਗੇ ਮੁਲਖਾਂ ਵਿਚ ਪਰਵਾਸ ਕਰ ਆਏ ਲੋਕਾਂ ਦੀ ਮਾਨਸਿਕਤਾ ਵੀ ਕੁਝ ਕੈਮਲੂਪ ਦੀਆਂ ਮੱਛੀਆਂ ਵਰਗੀ ਹੋ ਗਈ ਜਾਪਦੀ ਏ… ਸੱਤ ਸਮੁੰਦਰ ਪਾਰ ਆਇਆਂ ਦੀ ਜਦੋਂ ਅੱਧੀ ਉਮਰ ਡਾਲਰਾਂ ਅਤੇ ਹੋਰ ਸੁਖ ਸਹੂਲਤਾਂ ਪਿੱਛੇ ਭੱਜਦਿਆਂ ਹੀ ਨਿੱਕਲ ਜਾਂਦੀ ਏ ਤਾਂ ਫੇਰ ਇੱਕ ਦਿਨ ਅਚਾਨਕ ਦਿਲ ਵਿਚ ਮਿੱਟੀ ਦੇ ਮੋਹ ਵਾਲੀ ਚੀਸ ਉੱਠਦੀ ਏ ਤੇ ਉਹ ਵਾਪਿਸ ਜਨਮ ਭੂਮੀ ਵੱਲ ਨੂੰ ਮੁੜਨ ਲਈ ਤੜਪ ਉੱਠਦਾ ਏ.. ਪਰ ਸ਼ਾਇਦ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਏ ਤੇ ਉਸਦੀ ਮਿੱਟੀ ਦੇ ਮੋਹ ਵਾਲੀ ਮਨੋਕਾਮਨਾ ਬਰਫ਼ਾਂ ਹੇਠ ਦੱਬ ਦਮ ਤੋੜ ਜਾਂਦੀ ਏ! ਅੱਗੋਂ ਲਿਖਦੇ ਨੇ ਕੇ ਇੱਕ ਵਾਰ ਟਾਰਾਂਟੋ ਕਿਸੇ ਦੇ ਘਰ ਠਹਿਰਿਆ ਤਾਂ ਓਥੇ ਬੇਸਮੇਂਟ ਵਿਚੋਂ ਕਿਸੇ ਬਜ਼ੁਰਗ ਦੀਆਂ ਅਵਾਜਾਂ ਸੁਣਿਆ ਕਰਨ… “ਮਿੰਦ੍ਹੋ ਛੇਤੀ ਕਰ..ਮੱਝਾਂ ਦੀਆਂ ਧਾਰਾਂ ਚੋ ਲੈ”…. ਮੀਂਹ ਆਉਣ ਵਾਲਾ ਏ ਮੰਝੇ ਕੋਠੇ ਤੋਂ ਹੇਠਾਂ ਲਾਹ ਲਵੋ ਓਏ…. ਬਹੁਕਰ ਗੋਹਾ ਕੂੜਾ ਕਰ ਲਵੋਂ..ਕਿੱਡਾ ਕਿੱਡਾ ਦਿਨ ਚੜ ਆਇਆ ਏ ਕੋਈ ਮੈਨੂੰ ਦੋ ਫੁਲਕੇ ਲਾਹ ਦੇਵੋ ਮੈਂ ਪੱਠੇ ਵੱਢਣ ਜਾਣਾ..ਡੰਗਰ ਭੁੱਖੇ ਮਰ ਗਏ..ਓਏ ਪ੍ਰਾਹੁਣੇ ਆਏ ਨੇ ਕੋਈ ਪਾਣੀ ਲਿਆਵੋ….. ਮੁੜ ਪਤਾ ਲੱਗਾ ਕੇ ਬਜ਼ੁਰਗ ਕਾਫੀ ਅਰਸੇ ਤੋਂ ਕਨੇਡਾ ਵਿਚ ਹੀ ਰਹਿ ਰਿਹਾ ਸੀ…ਫੇਰ ਅਚਾਨਕ ਹੀ ਇੱਕ ਦਿਨ ਇਹ ਸਭ ਕੁਝ ਬੋਲਣਾ ਸ਼ੁਰੂ Continue Reading…

Write Your Story Here

900 ਗ੍ਰਾਮ ਮੱਖਣ


ਪਿੰਡ ਵਿੱਚ ਇਕ ਕਿਸਾਨ ਤੇ ਉਸਦੀ ਘਰਵਾਲੀ ਰਹਿੰਦੇ ਸਨ ਜੋ ਦੁੱਧ ਤੋਂ ਦਹੀ ਤੇ ਮੱਖਣ ਬਣਾ ਕੇ ਵੇਚਣ ਦਾ ਕੰਮ ਕਰਦੇ ਸਨ। ਇਕ ਦਿਨ ਘਰਵਾਲੀ ਨੇ ਮੱਖਣ ਤਿਆਰ ਕਰਕੇ ਕਿਸਾਨ ਨੂੰ ਦਿਤਾ। ਤੇ ਕਿਸਾਨ ਮੱਖਣ ਵੇਚਣ ਲਈ ਪਿੰਡ ਤੋਂ ਸ਼ਹਿਰ ਵੱਲ ਤੁਰ ਪਿਆ। ਮੱਖਣ ਗੋਲ ਪੇੜਿਆ ਦੀ ਸ਼ਕਲ ਵਿੱਚ ਬਣਿਆ ਹੋਇਆ ਸੀ ਤੇ ਹਰ ਪੇੜੇ ਦਾ ਵਜਨ ਇੱਕ ਕਿਲੋ ਸੀ ਸ਼ਹਿਰ ਜਾ ਕੇ ਕਿਸਾਨ ਨੇ ਮੱਖਣ ਹਮੇਸ਼ਾ ਦੀ ਤਰ੍ਹਾਂ ਇਕ ਦੁਕਾਨਦਾਰ ਨੂੰ ਵੇਚ ਦਿੱਤਾ ਅਤੇ ਦੁਕਾਨਦਾਰ ਤੋ ਚਾਹਪੱਤੀ, ਚੀਨੀ, ਤੇਲ, ਸਾਬਣ ਅਤੇ ਹੋਰ ਘਰੇਲੂ ਸਮਾਨ ਖਰੀਦ ਕੇ ਆਪਣੇ ਪਿੰਡ ਵੱਲ ਤੁਰ ਪਿਆ। ਕਿਸਾਨ ਦੇ ਜਾਣ ਤੋਂ ਬਾਅਦ – ਦੁਕਾਨਦਾਰ ਨੇ ਮੱਖਣ ਨੂੰ ਫ੍ਰਿਜ ਵਿਚ ਰੱਖਣਾ ਸ਼ੁਰੂ ਕੀਤਾ। ਉਸ ਨੂੰ ਖਿਆਲ ਆਇਆ ਕਿ ਕਿਉ ਨਾ ਇਕ ਪੇੜੇ ਦਾ ਵਜਨ ਕੀਤਾ ਜਾਵੇ। ਪਰ ਵਜਨ ਕਰਨ ਤੇ ਪੇੜਾ ਸਿਰਫ 900 ਗ੍ਰਾਮ ਦਾ ਹੋਇਆ। ਨਿਰਾਸ਼ਾ ਅਤੇ ਹੈਰਾਨੀ ਨਾਲ ਉਸ ਨੇ ਸਾਰੇ ਪੇੜੇ ਤੋਲ ਦਿੱਤੇ ਕਿਸਾਨ ਦੇ ਲਿਆਂਦੇ ਸਾਰੇ ਮੱਖਣ ਦੇ ਪੇੜੇ 900-900 ਗ੍ਰਾਮ ਦੇ ਹੀ ਨਿਕਲੇ। ਅਗਲੇ ਹਫ਼ਤੇ ਫਿਰ ਕਿਸਾਨ ਹਮੇਸ਼ਾ ਦੀ ਤਰ੍ਹਾਂ ਮੱਖਣ ਦੇ ਪੇੜੇ ਲੈ ਕੇ ਦੁਕਾਨ ਦੀ ਦਹਿਲੀਜ ਤੇ ਪਹੁੰਚਿਆ। ਦੁਕਾਨਦਾਰ ਨੇ ਕਿਸਾਨ ਨੂੰ ਚੀਖਦੇ ਹੋਏ ਕਿਹਾ :ਦਫਾ ਹੋ ਜਾ ਕਿਸੇ ਬਈਮਾਨ ਤੇ ਧੋਖੇਬਾਜ਼ ਦੁਕਾਨਦਾਰ ਨਾਲ ਕਾਰੋਬਾਰ ਕਰ ਪਰ ਮੇਰੇ ਨਾਲ ਨਹੀਂ। 900 ਗ੍ਰਾਮ ਮੱਖਣ ਨੂੰ ਕਿਲੋ ਕਹਿ ਕੇ ਵੇਚਣ ਵਾਲੇ ਦਾ ਉਹ ਮੂਹ ਵੀ ਵੇਖਣਾ ਗਵਾਰਾ ਨਹੀਂ ਕਰਦਾ। ਕਿਸਾਨ ਨੇ ਬੜੀ ਹੀ ਨਿਮਰਤਾ ਨਾਲ ਦੁਕਾਨਦਾਰ ਨੂੰ ਕਿਹਾ ” ਮੇਰੇ ਵੀਰ ਮੇਰੇ ਨਾਲ ਨਰਾਜ ਨਾ ਹੋ ਅਸੀ ਗਰੀਬ ਤੇ ਮੁਸ਼ਕਿਲ ਨਾਲ ਗੁਜਾਰਾ ਕਰਨ ਵਾਲੇ ਲੋਕ ਹਾ। ਸਾਡੀ ਮਾਲ ਤੋਲਣ ਲਈ ਵੱਟੇ ਖਰੀਦਣ ਦੀ ਹੈਸੀਅਤ ਕਿਥੇ ਹੈ। ਤੁਹਾਡੇ ਤੋਂ ਜੋ ਇੱਕ ਕਿਲੋ ਚੀਨੀ ਲੈ ਕੇ ਜਾਂਦਾ ਹਾ ਉਸੇ ਚੀਨੀ ਨੂੰ ਤੱਕੜੀ ਦੇ ਇਕ ਪੱਲੜੇ ਵਿੱਚ ਰੱਖ ਕੇ ਦੁਜੇ ਪੱਲੜੇ ਵਿਚ ਉਨੇ ਹੀ ਵਜਨ ਦਾ ਮੱਖਣ ਤੋਲ ਕੇ ਲੈ ਆਉਦਾ ਹਾਂ। 🤔 ਸਿੱਖਿਆ 🙏🙏🙏 ਜੋ ਅਸੀਂ ਦੂਸਰਿਆਂ ਨੂੰ ਦੇਵਾਂਗੇ ਉਹ ਵਾਪਸ ਜਰੂਰ ਆਵੇਗਾ ਚਾਹੇ ਉਹ ਇੱਜ਼ਤ ਸਨਮਾਨ ਹੋਵੇ ਜਾਂ ਫਿਰ ਧੋਖਾ। Copy

Write Your Story Here

ਸੰਤਾ ਦਾ ਸਤਿਕਾਰ

1

ਕੁਛ ਕੁ ਸਾਲ ਪਹਿਲਾ ਮੇਰੀ ਕਰਿਆਨੇ ਦੀ ਦੁਕਾਨ ਹੁੰਦੀ ਸੀ।ਜਿਸ ਕੁਰਸੀ ਤੇ ਮੈ ਬੈਠਦਾ ਸੀ ਉਸ ਦੇ ਬਿਲਕੁੱਲ ਉਪਰ ਕੰਧ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਮਹਾਂਪੁਰਸ਼ਾ ਦੀ ਤਸਵੀਰ ਲੱਗੀ ਹੁੰਦੀ ਸੀ। ਇਕ ਦਿਨ ਇਕ ਲੇਡੀਜ ਦੁਕਾਨ ਤੇ ਸਮਾਨ ਲੈਣ ਆਈ ।ਉਸ ਨੇ ਸਮਾਨ ਕੋਂਟਰ ਤੇ ਰੱਖ ਦਿੱਤਾ ਮੈ ਪੈਸੇ ਬਣਾ ਤੇ ਉਸ ਨੇ ਮੈਨੂੰ ਪੈਸੇ ਦੇ ਦਿੱਤੇ।ਪਰ ਸਮਾਨ ਲਫਾਫੇ ਚ ਪਾਉਣ ਤੋ ਪਹਿਲਾ ਹੋਰ ਗਾਹਕ ਆ ਗਿਆ ਮੈ ਉਸ ਗਾਹਕ ਨੂੰ ਸਮਾਨ ਦੇ ਕੇ ਫੇਰ ਉਸ ਔਰਤ ਦਾ ਸਮਾਨ ਲਫਾਫੇ ਵਿੱਚ ਪਾ ਦਿੱਤਾ ਤੇ ਸਮਾਨ ਪਾਉਣ ਤੱਕ ਥੋੜਾ ਸਮਾ ਲੱਗ ਗਿਆ ਤੇ ਮੈਨੂੰ ਯਾਦ ਭੁੱਲ ਗਿਆ ਕਿ ਉਸ ਨੇ ਪੈਸੇ ਦਿੱਤੇ ਜਾਂ ਨਹੀ।ਮੈ ਸਮਾਨ ਦੇਣ ਲੱਗੇ ਨੇ ਪੁਛਿਆ ਕਿ ਸ਼ਾਇਦ ਤੁਸੀ ਪੈਸੇ ਨਹੀ ਦਿੱਤੇ ਤਾਂ ਉਸ ਲੇਡੀਜ ਨੇ ਪਰਸ ਚੋ ਕੱਡ ਕੇ ਮੈਨੂੰ ਦੁਬਾਰਾ ਪੈਸੇ ਦੇ ਦਿੱਤੇ।ਪਰ ਜਦੋ ਮੈ ਗੱਲੇ ਵਿੱਚ ਪੈਸੇ ਰੱਖਣ ਲੱਗਾ ਤਾਂ ਮੈਨੂੰ ਯਾਦ ਆ ਗਿਆ ਕਿ ਉਹਨਾ ਮੈਨੂੰ ਪਹਿਲੋ ਪੈਸੇ ਦੇ ਦਿੱਤੇ ਸੀ।ਮੈ ਉਹਨਾ ਨੂੰ ਪੈਸੇ ਵਾਪਸ ਕਰ ਦਿੱਤੇ ਤੇ ਪੁਛਿਆ ਕੇ ਤੁਸੀ ਮੈਨੂੰ ਪਹਿਲਾ ਪੈਸੇ ਦੇ ਦਿੱਤੇ ਸੀ ਫੇਰ ਦੁਬਾਰਾ ਕਿਉ ਪੈਸੇ ਦੇ ਦਿੱਤੇ ਤਾਂ ਉਸ ਔਰਤ ਨੇ ਮੈਨੂੰ ਕਿਹਾ ਕਿ ਤੁਹਾਡੇ ਪਿਛੇ ਕੰਧ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਮਹਾਂਪੁਰਸ਼ਾ ਦੀ ਤਸਵੀਰ ਲੱਗੀ ਹੋਈ ਹੈ ਮੈ ਸੋਚਿਆ ਕਿ ਸ਼ਾਇਦ ਮੈਨੂੰ ਹੀ ਚੇਤਾ ਭੁੱਲ ਗਿਆ ਹੋਣਾ ਕਿਉਂਕਿ ਮਹਾਪੁਰਖਾ ਦੀ ਤਸਵੀਰ ਲਾਉਣ ਵਾਲਾ ਬੰਦਾ ਝੂਠ ਨਹੀ ਬੋਲ ਸਕਦਾ।ਇਹ ਸੁਣ ਕੇ ਮੇਰੀਆ ਅੱਖਾ ਵਿਚੋ ਹੰਝੂ ਆ ਗਏ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ ਕਿੰਨੀ ਪਾਕ ਪਵਿੱਤਰ ਰੂਹ ਹੋਵੇਗੀ ਜਿੰਨਾ ਦੀ ਤਸਵੀਰ ਦਾ ਵੀ ਐਨਾ ਸਤਿਕਾਰ ਹੈ। ਸਾਡਾ ਵੀ ਫਰਜ ਬਣਦਾ ਜੇ ਅਸੀ ਸੰਤਾ ਦੀ ਤਸਵੀਰ ਲਾਈਏ ਤਾਂ ਆਪਣਾ ਕਿਰਦਾਰ ਵੀ ਉਸ ਤਰਾਂ ਦਾ ਬਣਾਈਏ।ਭੁੱਲ ਚੁੱਕ ਦੀ ਮਾਫੀ ਬਲਰਾਜ ਸਿੰਘ ਜੰਡਿਆਲਾ

Write Your Story Here

ਜਮਾਨੇ ਦੀ ਖਰਾਬ ਹਵਾ


ਉਹ ਅੱਗੋਂ ਹੋਰ ਪੜ੍ਹਨਾ ਚਾਹੁੰਦੀ ਸੀ ਪਰ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਵਿਆਹ ਦਿੱਤੀ ਗਈ.. ਅਗਲੇ ਘਰ ਵੀ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਕੋਈ ਛੋਟੀ-ਮੋਟੀ ਨੌਕਰੀ ਤੱਕ ਵੀ ਨਹੀਂ ਕਰਨ ਦਿੱਤੀ ਗਈ.. ਉਸਨੂੰ ਖਰਚ ਵਾਸਤੇ ਹਰ ਮਹੀਨੇ ਦੋ ਹਜਾਰ ਦੇ ਦਿੱਤੇ ਜਾਂਦੇ ਸਨ..ਨਿਆਣਿਆਂ ਦੀਆਂ ਫੀਸਾਂ ਅਤੇ ਸਬਜੀਆਂ ਦਾਲਾਂ ਮੁੱਲ ਲੈਣੀਆਂ ਉਸ ਦੀ ਜੁਮੇਂਵਾਰੀ ਹੁੰਦੀ ਸੀ..। ਅੱਜ ਉਸ ਨੇ ਪਹਿਲੀ ਤਰੀਕ ਨੂੰ ਅਗਲੇ ਮਹੀਨੇ ਲਈ ਦੋ ਹਜਾਰ ਮੰਗ ਲਏ..ਕਲੇਸ਼ ਪੈ ਗਿਆ ਤੇ ਨਾਲਦੇ ਨੇ ਪਿਛਲੇ ਦੋ ਮਹੀਨਿਆਂ ਦਾ ਹਿਸਾਬ ਮੰਗ ਲਿਆ..। ਉਸਨੇ ਕਾਗਜ ਤੇ ਲਿਖੀ ਇੱਕ-ਇੱਕ ਚੀਜ ਵਿਖਾ ਦਿੱਤੀ..ਸਿਰਫ ਤੇਤੀ ਸੌ ਹੀ ਖਰਚ ਹੋਇਆ ਤੇ ਸੱਤ ਸੌ ਬਚ ਗਏ ਸਨ..! ਨਾਲਦੇ ਨੇ ਓਸੇ ਵੇਲੇ ਬਚੇ ਹੋਏ ਸੱਤ ਸੌ ਵੀ ਪਰਸ ਵਿਚੋਂ ਕਢਵਾ ਲਏ ਤੇ ਆਪਣੇ ਕੋਲੋਂ ਤੇਰਾਂ ਸੌ ਹੋਰ ਪਾ ਇਸ ਮਹੀਨੇ ਦੇ ਦੋ ਹਜਾਰ ਪੂਰੇ ਕਰ ਦਿੱਤੇ ਤੇ ਆਪਣੇ ਰਾਹ ਪਿਆ। ਉਸਨੂੰ ਆਪਣਾ ਆਪ ਠੱਗਿਆ ਜਿਹਾ ਮਹਿਸੂਸ ਹੋ ਰਿਹਾ ਸੀ ਤੇ ਉਹ ਥੱਲੇ ਤੁਰੇ ਜਾਂਦੇ ਨਾਲਦੇ ਨੂੰ ਪਿੱਛਿਓਂ ਦੇਖ ਹੀ ਰਹੀ ਸੀ ਕੇ ਉਸਦਾ ਧਿਆਨ ਸੜਕ ਤੇ ਜਾ ਪਿਆ..। ਸੜਕ ਕੰਢੇ ਬੈਠਾ ਮੰਗਤਾ ਆਪਣੀ ਸਾਰੇ ਦਿਨ ਦੀ ਕਮਾਈ ਵਿਚੋਂ ਥੋੜਾ ਜਿਹਾ ਮੁੱਲ ਖਰੀਦਿਆਂ ਹੋਇਆ ਦੁੱਧ ਕੋਲ ਬੈਠੇ ਨਿੱਕੇ ਜਿਹੇ ਕਤੂਰੇ ਨੂੰ ਪਿਆ ਰਿਹਾ ਸੀ..। ਅੱਜ ਉਹ ਆਪਣੇ ਆਪ ਨੂੰ ਉਸ ਮੰਗਤੇ ਤੋਂ ਵੀ ਕਾਫੀ ਗਰੀਬ ਜਿਹਾ ਮਹਿਸੂਸ ਕਰ ਰਹੀ ਸੀ। ਸੋ ਦੋਸਤੋ ਧੀਆਂ ਪੁੱਤਾਂ ਨੂੰ ਵੇਹੜੇ ਦੀਆਂ ਧਰੇਕਾਂ ਅਤੇ ਕਮਜ਼ੋਰ ਕਿੱਕਰ ਹੀ ਨਾ ਸਮਝੀ ਜਾਈਏ..ਇਹਨਾਂ ਦੀਆਂ ਜੜਾਂ ਨੂੰ ਪਾਤਾਲ ਵਿਚ ਏਨੀਆਂ ਕੂ ਡੂੰਘੀਆਂ ਹੋ ਜਾਣ ਦਿੱਤਾ ਜਾਵੇ ਕੇ ਇਹ ਆਪਣੇ ਆਪ ਨੂੰ ਕਿਸੇ ਮਜਬੂਤ ਬੋਹੜ ਤੋਂ ਘੱਟ ਨਾ ਸਮਝਣ। ਖਾਸ ਕਰਕੇ ਧੀਆਂ ਨੂੰ ਡਿਗਰੀਆਂ,ਕਾਬਲੀਅਤ,ਪੈਸੇ ਧੇਲੇ ਅਤੇ ਆਤਮ ਵਿਸ਼ਵਾਸ਼ ਪੱਖੋਂ ਐਨਾ ਕੂ ਆਤਮ ਨਿਰਭਰ ਬਣਾ ਦਿਓ ਕੇ ਕੋਈ ਖੱਬੀ ਖ਼ਾਨ “ਦਾਜ” ਨਾਮ ਦੇ ਸ਼ਬਦ ਨੂੰ ਮੂਹੋਂ ਕੱਢਣ ਤੋਂ ਪਹਿਲਾਂ ਹਜਾਰ ਵਾਰ ਸੋਚੇ। ਹਰਪ੍ਰੀਤ ਸਿੰਘ ਜਵੰਦਾ

Write Your Story Here

Like us!