More Punjabi Kahaniya  Posts
ਸਾਰਾ ਦਿਨ


ਅੱਜ ਸੁਖਜੀਤ ਦੇ ਭਰਾ ਲਈ ਕੁੜੀ ਵੇਖਣ ਜਾਣੀ ਸੀ । ਸੁਖਜੀਤ ਦਾ ਭਰਾ ਉਸਤੋਂ ਦਸ ਸਾਲ ਛੋਟਾ ਸੀ । ਅਰਦਾਸਾਂ ਕਰ ਕਰ ਲਿਆ ਵੀਰ ਸੁੱਖਾਂ ਸੁੱਖ ਸੁੱਖ ਵੱਡਾ ਕੀਤਾ ਸੀ ਤੇ ਅੱਜ ਉਸ ਲਈ ਕੁੜੀ ਵੇਖਣ ਜਾਣਾ ਸੀ । ਸੁਖਜੀਤ ਲਈ ਤਾਂ ਭਾਗਾਂ ਭਰਿਆ ਦਿਨ ਸੀ ਅੱਜ । ਉਸਨੇ ਇੱਕ ਦਿਨ ਪਹਿਲਾਂ ਸੱਸ ਨੂੰ ਕਿਹਾ, ” ਮੰਮੀ ਜੀ ਅਸੀਂ ਅੱਜ ਹੀ ਚਲੇ ਜਾਨੇ ਆ ਸ਼ਾਮ ਜੇ ਨੂੰ, ਕੱਲ੍ਹ ਨੂੰ ਲੇਟ ਨਾ ਹੋਜੀਏ ।”
” ਨਹੀਂ ਹੁੰਦੇ ਲੇਟ , ਸੰਦੇਹਾਂ ਉੱਠ ਖੜੀ ਇੱਕ ਦਿਨ ”
ਉਹ ਚੁੱਪ ਕਰਕੇ ਕੱਲ੍ਹ ਦੀ ਉਡੀਕ ਕਰਨ ਲੱਗੀ ਤੇ ਅੱਜ ਉਹ ਦਿਨ ਆ ਗਿਆ ਸੀ । ਸਵੇਰੇ ਜਲਦੀ ਉੱਠੀ ਵੀ ਛੇਤੀ ਛੇਤੀ ਕੰਮ ਨਬੇੜ ਕੇ ਜਾਵਾਂਗੇ । ਉਸਦੀ ਸੱਸ ਜਦੋਂ ਉੱਠੀ ਤਾਂ ਸੁਖਜੀਤ ਨੇ ਕਾਫੀ ਕੰਮ ਨਬੇੜ ਲਿਆ ਸੀ । ਜਦੋਂ ਉਹ ਸਬਜ਼ੀ ਨੂੰ ਤੜਕਾ ਲਾਉਣ ਲੱਗੀ ਤਾਂ ਉਸਦੀ ਸੱਸ ਬੋਲੀ, ” ਅਜੇ ਕਿਹੜਾ ਕਿਸੇ ਨੇ ਖਾਣੀ ਏ, ਅਜੇ ਤੜਕਾ ਨਾ ਲਾ। ਪਹਿਲਾਂ ਮੇਰੇ ਸਿਰ ਨੂੰ ਤੇਲ ਲਾ ਦੇ ।”
ਸੁਖਜੀਤ ਨੇ ਤੇਲ ਲਾਇਆ ਤੇ ਰਸੋਈ ਵਿੱਚ ਆਈ , ਜਦੋਂ ਨੂੰ ਪਤੀ ਨੇ ਆਵਾਜ਼ ਲਗਾਈ, “ਓ ਸੁਖਜੀਤ ਮੈਂ ਕਿਹੜੇ ਕੱਪੜੇ ਪਾ ਕੇ ਜਾਣਾ ।”
“ਐਥੇ ਈ ਪੈ ਆ ਪਰੈਸ ਟੇਬਲ ਤੇ”
“ਯਰ ਆ ਨੀ ਮੈਂ ਪਾਉਣੇ , ਹੋਰ ਦੇ ਕੋਈ”
“ਮੇਰੇ ਸੂਟ ਨਾਲ ਮੈਚਿੰਗ ਹੁੰਦੀ ਆ ਇਸਦੀ”
“ਯਰ ਤੂੰ ਵੀ ਹੋਰ ਪਾ ਜਾਈਂ”
“ਹੁਣ ਦੁਬਾਰਾ ਹੋਰ ਪਰੈਸ ਕਰਨੇ ਪੈਣਗੇ”
“ਯਰ ਤੂੰ ਕੀ ਚਰਖਾ ਕੱਤਣਾ , ਵਿਹਲੀ ਆ ਕਰਲੀਂ ਪਰੈਸ, ਹੋਰ ਕੱਪੜੇ ਦੇ ਮੈਂਨੂੰ ਤਾਂ । ਆਪਣੀ ਮੈਚਿੰਗ ਬਾਰੇ ਤੂੰ ਬਾਦ ਚ ਸੋਚੀ”
ਸੁਖਜੀਤ ਨੇ ਹੋਰ ਕੱਪੜੇ ਦਿੱਤੇ ਤੇ ਰਸੋਈ ਚ ਆ ਕੇ ਤੜਕਾ ਲਾਇਆ । ਆਟਾ ਗੁੰਨ ਕੇ ਰੋਟੀ ਲੱਗੀ ਹੀ ਸੀ ਤਾਂ ਬੇਟਾ ਰੋਣ ਲੱਗ ਗਿਆ, ” ਮੈਂ ਨੀ ਜਾਣਾ ਸਕੂਲ, ਆਪ ਤਾਂ ਚੱਲੇ ਆ, ਮੈਂ ਵੀ ਦੇਖਣੀ ਆ ਮਾਮੀ”
ਉਸਦੀ ਦਾਦੀ ਭੜਕ ਪਈ, “ਤੂੰ ਸਕੂਲ ਜਾ,...

ਲੂਲਾਂ ਲਮਕਦੀਆਂ ਤੇਰੀ ਮਾਮੀ ਦੇ ਜਿਹੜੀ ਦੇਖਣੀ ਆ ”
ਸੁਖਜੀਤ ਨੇ ਰੋਟੀ ਬਣਾ ਕੇ ਸਭ ਨੂੰ ਖੁਵਾਈ, ਬੇਟੇ ਨੂੰ ਸਕੂਲ ਤੋਰਿਆ ਤੇ ਆਪ ਨਹਾ ਕੇ ਪਹਿਲਾਂ ਪਰੈਸ ਕੀਤਾ ਸੂਟ ਹੀ ਪਾ ਲਿਆ । ਪਤੀ ਨੇ ਦੇਖਿਆ ਤਾਂ ਇਤਰਾਜ਼ ਕਰਦੇ ਬੋਲੇ ,” ਜੇ ਮੈਚਿੰਗ ਕਰਕੇ ਪਾ ਲੈਂਦੀ ਕਿੱਡੀ ਕੁ ਗੱਲ ਸੀ ।”
” ਹੁਣ ਜਾਣਾ ਵੀ ਏ । ਪਰੈਸ ਕਰਨ ਲੱਗਦੀ ਲੇਟ ਹੋ ਜਾਂਦੇ ”
ਅਜੇ ਉਹ ਸਿਰ ਵਾਹ ਰਹੀ ਸੀ । ਸੱਸ ਨੇ ਕਿਹਾ, ” ਜਾਣ ਤੋਂ ਪਹਿਲਾਂ ਮੈਂਨੂੰ ਦਵਾਈ ਦੇ ਜਾ ”
ਸੁਖਜੀਤ ਦਵਾਈ ਦੇਣ ਲਈ ਰਸੋਈ ਚੋ ਪਾਣੀ ਲੈਣ ਗਈ ਤਾਂ ਗੱਡੀ ਸਟਾਰਟ ਕਰਕੇ ਪਤੀ ਨੇ ਅਵਾਜ਼ ਦਿੱਤੀ ,”ਓ ਆਜਾ ਹੁਣ, ਤੂੰ ਅਜੇ ਹੋਈ ਨਹੀਂ ਵਿਹਲੀ ”
ਸੱਸ ਨੂੰ ਮੌਕਾ ਮਿਲ ਗਿਆ ,” ਵਿਹਲੀ ਨੂੰ ਇਹ ਕੀ ਕਮਾਂਦਰਾ ਕਰਦੀ ਆ , ਕੰਮ ਹੀ ਜੁਲਕ ਜੁਲਕ ਕਰਦੀ ਆ । ਮੈਂ ਸੀ ਕੰਮ ਦੀ ਨੇਹਰੀ ਲਿਆ ਦਿੰਦੀ ਸੀ ”
ਸੁਖਜੀਤ ਨੇ ਕੰਘਾ ਪਰਸ ਚ ਪਾਇਆ ਤੇ ਛੇਤੀ ਆ ਕੇ ਗੱਡੀ ਚ ਬੈਠਗੀ । ਰਸਤੇ ਵਿੱਚ ਜਾਂਦੀ ਸਿਰ ਵਾਹੁਣ ਲੱਗੀ ਪਤੀ ਹੈਰਾਨ ਹੋ ਕੇ ਬੋਲੇ, “ਓ ਆ ਕੀ ਕਰਨ ਲੱਗੀ ਏ, ਇਹ ਕੋਈ ਸਿਰ ਵਾਹੁਣ ਵਾਲੀ ਥਾਂ । ਗੱਡੀ ਚ ਕੌਣ ਸਿਰ ਵਾਹੁੰਦਾ ਹੁੰਦਾ । ਘਰੇ ਕੀ ਕਰਦੀ ਸੀ । ਸਵੇਰ ਦੀ ਉੱਠੀ ਤੋਂ ਸਿਰ ਨਹੀਂ ਵਾਹਿਆ ਗਿਆ । ਯਰ ਉਹ ਵੀ ਜਨਾਨੀਆਂ ਜੋ ਦਫਤਰਾਂ ਚ ਸਾਰਾ ਸਾਰਾ ਦਿਨ ਕੰਮ ਕਰਦੀਆਂ । ਤੂੰ ਸਾਰਾ ਦਿਨ ਪਤਾ ਨਹੀਂ ਕੀ ਕਰਦੀ ਰਹਿੰਨੀ ਏ ”
ਸੁਖਜੀਤ ਮਨ ਹੀ ਮਨ ਸੋਚ ਰਹੀ ਸੀ ,” ਤੂੰ ਇੱਕ ਦਿਨ ਮੇਰੀ ਥਾਂ ਲੈ ਕੇ ਤਾਂ ਦੇਖ ਪਤਾ ਲੱਗੂ ਮੈਂ ਕੀ ਕਰਦੀ ਆ ”
📝 ਰਾਜਦੀਪ ਕੌਰ ਖਾਲਸਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)