More Punjabi Kahaniya  Posts
ਫਰਜ਼


ਰੂੜ ਸਿੰਘ **ਫੌਜੀ** ਦੇ ਪੁੱਤਰ ਮੇਜ਼ਰ ਸਿੰਘ ਨੂੰ 16 ਸਾਲ ਹੋ ਗਏ ਸਨ ਭਰਤੀ ਹੋਏ ,ਸੂਬੇਦਾਰੀ ਤੇ ਲੱਦਾਖ ਦੀ ਡਿਊਟੀ ਇਕੱਠੀਆਂ ਮਿਲੀਆਂ ਪਰ ਅੱਜ ਵੀ ਜਦੋਂ ਕਿਤੇ ਡਿਊਟੀ ਕਰਦੇ ਦਾ ਮਨ ਡੋਲਦਾ ਕਦੇ ਪਰਿਵਾਰਕ ਮੋਹ ਕਰਕੇ ਕਦੇ ਸਖਤ ਡਿਊਟੀ ਕਰਕੇ ਫਿਰ ਕਈਂ ਵਾਰ ਨੌਕਰੀ ਛੱਡਣ ਨੂੰ ਦਿਲ ਕਰਦਾ ਤਾਂ ਉਹਨੂੰ ਰੂੜ ਸਿੰਘ ਸਮਝਾਉਂਦਾ ਕਿ ਪੁੱਤਰਾ ਪਰਿਵਾਰ ਬਾਅਦ ਚ ਫ਼ੌਜੀ ਦਾ ਧਰਮ ਪਹਿਲਾਂ ਦੇਸ਼ ਦੀ ਰਾਖੀ ਕਰਨਾ ਹੁੰਦਾ ਕਿਉਕਿ ਤੁਹਾਡੀਆਂ ਹਿੱਕਾਂ ਦੀ ਕੰਧ ਦੀ ਛਾਂਵੇ ਹੀ ਪੂਰਾ ਦੇਸ਼ ਬੇਫਿਕਰੀ ਦੀ ਨੀਂਦ ਸੌਂਦਾ ਏ , ਹਰ ਦੇਸ਼ ਵਾਸੀ ਮੂਹੋਂ ਭਾਵੇ ਨਾਂ ਵੀ ਕਹੇ ਪਰ ਦਿਲੋਂ ਤੁਹਾਡੇ ਤੇ ਮਾਣ ਕਰਦਾ ਏ ….ਤੇ ਤੇਰੀ ਨਿੱਕੀ ਜਿਹੀ ਗਲਤੀ ਨਾਲ ਕੱਲਾ ਤੇਰਾਂ ਜਾਂ ਮੇਰਾ ਹੀ ਨਹੀਂ ਪੂਰੀ ਫੌਜ ਦਾ ਨਿਰਾਦਰ ਹੋਵੇਗਾ ਤੇ ਖਾਸਕਰ ਸਿੱਖ ਰੈਜੀਮੈਂਟ ਦਾ ਸਿਰ ਨੀਵਾਂ ਹੋ ਜਾਵੇਗਾ….ਉਮੀਦ ਏ ਤੂੰ ਮਾਣ ਬਰਕਰਾਰ ਰੱਖੇਂਗਾ..!!
….ਇੱਧਰ ਦਿੱਲੀ ਲੱਗੇ ਕਿਸਾਨੀ ਅੰਦੋਲਨ ਵਿੱਚ ਰੂੜ ਸਿੰਘ ਪਹਿਲੇ ਦਿਨ ਤੋਂ ਜਾ ਸ਼ਾਮਲ ਹੋਇਆ ,ਘਾਟ ਘਾਟ ਦੇ ਪੱਤਨਾ ਦਾ ਪਾਣੀ ਪੀ ਚੁੱਕੇ ਰੂੜ ਸਿਉਂ ਦੀ ਸਿਆਣਪ ਤੇ ਤਜਰਬੇ ਨੂੰ ਵੇਖਦੇ ਹੋਏ 10 ਮੈਂਬਰੀ ਕਮੇਟੀ ਦਾ ਮੈਂਬਰ ਵੀ ਚੁਣਿਆ ਲਿਆ ਗਿਆ ….!!! ਰੂੜ ਸਿਉਂ
ਠਰੰਮਾ ਇੰਨਾ…ਕਿ ਬੈਰੀਗੇਟ ਲੰਘਦਿਆਂ ਪੁਲਿਸ ਦੇ ਮਾਰੇ ਹੱਥ ਗੋਲੇ ਨਾਲ ਸਿਰ ਪਾਟ ਗਿਆ ਸੀ ਪਰ ਪਲਟ ਕੇ ਵਾਰ ਤਾਂ ਤੀ ਕਰਨਾ ਗਾਲ ਵੀ ਨਹੀ ਕੱਢੀ ਤੇ ਹੱਸਦਾ ਹੋਇਆ ,ਲਹੂ ਨਾਲ ਲੱਥਪੱਥ ਮੁੱਛ ਮਰੋੜਦਾ ਰਿਹਾ ….###
ਜੁੱਸਾ ਇੰਨਾ….ਕਿ ਚਿੱਟੀ ਦਾਹੜੀ ਚ ਗਦਗਦ ਕਰਦਾ ਚਿਹਰਾ,6 ਫੁੱਟ ਉੱਚਾ,ਭਰਵਾਂ ਸਰੀਰ ਵਾਲਾ 55 ਸਾਲਾ ਰੂੜ ਸਿਉਂ ਅੱਜ ਵੀ ਜਵਾਨਾ ਨੂੰ ਪਛਾੜਦਾ ਏ…###
ਉੱਦਮੀ ਇੰਨਾ…. ਕਿ 4 ਵਜੇ ਉੱਠ,ਇਸ਼ਨਾਨ ਪਾਣੀ-ਨਿਤਨੇਮ ਕਰ ਲੋਹਾਂ ਤਾਅ ਲੈਂਦਾ …ਪਹਿਲੀ ਚਾਹ ਇਹੀ ਬਣਾਉਦਾ….##
ਮਿਹਨਤੀ ਇੰਨਾ….ਕਿ ਰਾਤ ਨੂੰ ਸਭ ਤੋਂ ਬਾਅਦ,ਆਖੀਰ ਚ ਵੱਡੇ ਭਾਂਡੇ ,ਦੇਗਾਂ ਬਾਲਟੀਆਂ,ਟੱਬ ਆਦਿ ਇਹੀ ਧੋ ਕੇ ਸੌਂਦਾ….###
ਜ਼ੋਸੀਲਾ ਇੰਨਾ….ਕਿ ਦਿਨ ਵਿੱਚ ਜਦੋਂ ਵੀ ਮਾਇਕ ਤੇ ਜਾਂਦਾ ਜਵਾਨੀ ਹਲੂਣ ਦਿੰਦਾ,ਇਸ ਦਾ ਲੈਕਚਰ ਹਜ਼ਾਰਾ ਸਾਇਡਾ ਤੇ ਸ਼ੇਅਰ ਹੁੰਦਾ ਜਿਸ ਚ ਲਗਾਤਾਰ ਜੈਕਾਰੇ ਗੂੰਜਦੇ ਰਹਿੰਦੇ….##
…..ਇੱਕ ਇੱਕ ਕਰ ਦਿਨ ਲੰਘਦੇ ਗਏ,ਅੱਜ ਆਪਣੀਆਂ ਦਿਨਭਰ ਦੀਆਂ ਸਾਰੀਆਂ ਡਿਊਟੀਆ ਨਿਭਾ ਕੇ ਰੂੜ ਸਿਉਂ ਲੇਟਿਆ ਤੇ ਪਤਾ ਨਹੀ ਕਿਹੜੀਆਂ ਸੋਚਾਂ ਚ ਗੁਆਚ ਗਿਆ…..ਕਿ ਧਰਨੇ ਤੇ ਇਕੱਠ ਰੋਜ਼ ਵਧਦਾ ਏ,ਪਹਿਲਾਂ ਬਜੁਰਗ ਤੁਰੇ ਫਿਰ ਨੌਜਵਾਨ ਤੇ …ਤੇ ਹੁਣ ..ਹੁਣ ਤਾਂ ਬੀਬੀਆਂ… ਭੈਣਾ ਤੇ ਨਿੱਕੇ ਨਿੱਕੇ ਬੱਚੇ ਵੀ ਆ ਡਟੇ ਨੇ,ਖੁੱਲੇ ਆਸਮਾਨ ਹੇਠਾਂ ਲੱਗੇ ਹਜਾਰਾਂ ਛੋਟੇ ਵੱਡੇ ਟੈਂਟ,ਅਲੱਗ ਅਲੱਗ ਰਾਜਾਂ ਸੂਬਿਆਂ ,ਧਰਮਾ ਦੇ ਲੋਕ ਮਿਲ ਬੈਠ ਸਾਂਝਾ ਵਧਾ ਰਹੇ ਨੇ ,ਹੁਣ ਇਹ ਅੰਦੋਲਣ ….ਇਹ ਧਰਨਾ- ਧਰਨਾ ਨਹੀ ਰਿਹਾ ਇੱਕ ਧਰਮ ਯੁੱਧ ਬਣ ਚੁੱਕਾ ਏ….ਜਿੱਥੇ …..
ਕੋਈ ਜੱਟ ਸਿੱਖ ਨਹੀ,ਕੋਈ ਮਜਬੀ ਸਿੱਖ ਨਹੀ,ਕੋਈ ਤਰਖਾਣ ਸਿੱਖ ਨਹੀ,ਕੋਈ ਨਾਈ ਸਿੱਖ ਆਦਿ ਨਹੀ ….ਸਿਰਫ ਕਿਸਾਨ ਮਜਦੂਰ ਏਕਤਾ ਦਾ ਇਕੱਠ ਏ…
***ਕਿਸਾਨ ਮਜਦੂਰ***
ਜਿਸ ਤੋਂ ਭਾਵ ਹਰ ਉਹ ਵਿਅਕਤੀ ਜੋ ਖੇਤਾਂ ਚ ਕੰਮ ਕਰਦਾ ਏ ਚਾਹੇ ਮਾਲਕ ਏ ਚਾਹੇ ਨੌਕਰ…*** ਕਿਸਾਨ ***ਏ…
ਇਸ ਤੋਂ ਬਗੈਰ ਬਾਕੀ ਧੰਦੇ,ਨੌਕਰੀ ਪੇਸ਼ੀ,ਦੁਕਾਨਦਾਰੀ,ਵਿਦੇਸ਼ਾ ਦੀ ਕਮਾਈ …***ਮਜਦੂਰ*** ਹੀ ਏ
ਕਾਸ਼ ਕਿਤੇ ਇੰਨਾ ਕਾਲੇ ਕਾਨੂੰਨਾ ਵਾਂਗ ਲੋਕ ਜਾਤਾਂ ਪਾਤਾਂ ਦੇ ਵਿਖਰੇਵੇਂ ਵੀ ਪਿੰਡਾਂ ਚੋ ਹੂੰਝ ਕੇ ਬਾਹਰ ਸੁੱਟ ਦੇਣ , ਇੱਕ ਪਿੰਡ ਚ 5-5 ਗੁਰਦਵਾਰੇ ਜੋ ਜਾਤਾਂ ਚ ਵੰਡਦੇ ਨੇ ਨਾ ਹੋ ਕੇ ਇੱਕ ਗੁਰਦਵਾਰਾ ਬਣ ਜਾਏ….ਹਰ ਪਿੰਡ ਵਾਲੇ ਇੱਕ ਕਲੀਨਿੱਕ ਬਣਾਉਣ….ਇੱਕ ਸਕੂਲ ਬਣਾ ਲੈਣ….ਪਿੰਡੋ ਪਿੰਡੀ ਰੋਜਗਾਰ ਦੇ ਮੌਕੇ ਮਹੱਈਆ ਹੋ ਜਾਵਣ….ਫਿਰ...

ਗੰਦੀਆਂ ਪਾਰਟੀਆਂ,ਗੰਦੇ ਲੀਡਰਾਂ ਦੀ ਲੋੜ ਵੀ ਨਾ ਰਹੇ…ਪਰ …ਪਰ ਸ਼ਾਇਦ ਖਿਆਲੀ ਗੱਲਾਂ ਨੇ…?????
ਸੋਚਾਂ ਚ ਡੁੱਬੇ ਰੂੜ ਸਿਉਂ ਪਤਾ ਨਹੀ ਕਦੋਂ ਗੂੜੀ ਨੀਂਦ ਆ ਗਈ ਤੇ ਪਹਿਲੀ ਵਾਰ ਸੀ ਕਿ ਸਾਰਿਆਂ ਦੇ ਜਾਗਣ ਤੋਂ ਬਾਦ ਵੀ ਸੁੱਤਾ ਪਿਆ ਸੀ ਕਿ ਇਸ ਦੇ ਪਿੰਡ ਦੇ ਨੌਜਵਾਨ ਲੱਭਦੇ ਲੱਭਦੇ ਇਸ ਦੇ ਟੈਂਟ ਚ ਆਏ ਤੇ ਬੋਲੇ….ਤਾਇਆ……ਓ ਤਾਇਆ ਉੱਠ …ਛੇਤੀ ਉਠ….????
ਉੱਬੜਵਾਹੇ ਉੱਠਦਾ ਤਾਇਆ …ਅੱਖਾਂ ਮਲਦਾ ਮਲਦਾ…ਹੈਂ …ਐਨਾ ਟਾਇਮ ਹੋ ਗਿਆ…ਕਿਸੇ ਜਗਾਇਆ ਈ ਨਹੀ….ਕੀ ਗੱਲ ਪੁੱਤਰੋ….ਸੁੱਖ ਤਾਂ ਹੈੈ….????
….ਨੌਜਵਾਨ ਤਾਇਆ ਪਿੰਡੋ ਫੂਨ ਆਇਆ ਏ….ਸੁੱਖ ਨਹੀ ਆ ਜਲਦੀ ਕਰੋ ਤੁਸੀ ਪਿੰਡ ਜਾਓ….??????
ਰੂੜ ਸਿਉਂ ਦਾ ਮੱਥਾ ਟਣਕਿਆ….ਹੋਇਆ ਕੀ ਕੁਝ ਦੱਸੋ ਵੀ??
….ਤਾਇਆ ਮੇਜ਼ਰ ਸਿਉਂ ਨੇ ਬਾਡਰ ਤੇ ਘੁਸਪੈਠ ਰੋਕਦੇ ਨੇ ਤਿੰਨ ਆਤੰਕੀ ਮਾਰ ਮੁਕਾਏ ਨੇ,ਕਾਫੀ ਸਮਾਂ ਗੋਲੀਬਾਰੀ ਹੁੰਦੀ ਰਹੀ…ਪਰ…ਪਰ ਅਫਸੋਸ ਕਿ ਦੇਸ਼ ਦੀ ਆਨ ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਦਿਆਂ ਖੁਦ ਕੁਰਬਾਨ ਹੋ ਗਿਆ ….ਸ਼ਹੀਦ ਹੋ ਗਿਆ…….ਕਹਿੰਦੇ ਕਹਿੰਦੇ ਨੌਜਵਾਨ ਭੁੱਬ ਮਾਰ ਰੂੜ ਸਿਉਂ ਨੂੰ ਲਿਪਟ ਗਿਆ…!!!!!
….ਪੁੱਤਰ ਮੋਹ ਚ ਵਿਰਲਾਪ ਕਰਦਾ ਰੂੜ ਸਿਉਂ ਵਾਪਸ ਪਿੰਡ ਪਰਤ ਗਿਆ…ਸਾਰੇ ਧਰਨੇ ਚ ਅੱਜ ਮਾਹੌਲ ਸੋਗਮਈ ਸੀ …ਜੋਸ਼ ਦੀ ਘਾਟ ਰੜਕ ਰਹੀ ਸੀ….ਦਿਨ ਬੀਤਦੇ ਗਏ
18 ਦਿਨ ਬਾਅਦ 26 ਜਨਵਰੀ ਦੀ ਟਰੈਕਟਰ ਪਰੇਡ ਸੀ…ਸਾਰੀਆਂ ਤਿਆਰਿਆਂ ਮੁਕੱਮਲ ਸਨ….17 ਵੇਂ ਦਿਨ ਜੋ ਹੋਇਆ ਵੇਖ ਕੇ ਸਬ ਦੰਗ ਰਹਿ ਗਏ….ਸਾਰਿਆਂ ਦੀਆਂ ਅੱਖਾਂ ਚ ਹੰਝੂ ਵਹਿ ਤੁਰੇ….ਤੇ ਸੀਨੇ ਜ਼ੋਸ਼ ਨਾਲ ਭਰ ਗਏ..*##
…..ਕਿਉਂਕਿ ਰੂੜ ਸਿਉਂ ਟਰੈਕਟਰ ਟਰਾਲੀ ਤੇ ਪਰੀਵਾਰ ਸਮੇਤ ਧਰਨੇ ਚ ਜ਼ੈਕਾਰੇ ਲਾਉਦਾ ਵਾਪਸ ਪਰਤ ਆਇਆ ਸੀ
..ਬੋਲੇ ਸੋ ਨਿਹਾਲ
ਸਤਿ ਸਿਰੀ ਆਕਾਲ……
ਸਾਰਿਆਂ ਦੀ ਹੈਰਾਨੀ ਹੱਦਾ ਟੱਪ ਗਈ..!!!
….ਭਾਣੇ ਤੋਂ ਜਾਣੂ ਸਾਥੀ ਤੇ ਸਾਰਾ ਮੀਡੀਆ ਦੌੜ ਕੇ ਟਰੈਕਟਰ ਦੁਆਲੇ ਇਕੱਠਾ ਹੋ ਗਿਆ,ਭਿੱਜੀਆਂ ਅੱਖਾਂ ਨਾਲ ਸਾਰੇ ਰੂੜ ਸਿਉਂ ਨੂੰ ਦਲਾਸਾ ਦੇਣ ਆਏ ਪਰ ਰੂੜ ਸਿਉਂ ਦੀਆਂ ਅੱਖਾ ਚ ਕੋਈ ਹੰਝੂ ਨਹੀਂ ਸੀ…ਸ਼ਾਇਦ ਸਮੇਂ ਨੇ ਅੱਥਰੂ ਖੁਸ਼ਕ ਕਰ ਦਿੱਤੇ ਹੋਣ..!!
………ਤੁਸੀਂ ਇੰਨਾ ਵੱਡਾ ਸਦਮਾ ਸਹਾਰ ਕੇ ਵੀ ਵਾਪਸ ਧਰਨੇ ਜਾਂ ਪਰੇਡ ਵਿੱਚ ਕਿਵੇਂ ਆ ਗਏ…ਪੱਤਰਕਾਰ ਨੇ ਪਹਿਲਾ ਸਵਾਲ ਦਾਗਿਆ…??????
ਰੂੜ ਸਿੰਹੂ….ਕੁਝ ਸਮਾਂ ਰੁਕ ਕੇ ਬੋਲਿਆ..ਬੱਚਿਓ ਦੁੱਖ ਸੁੱਖ ਜਿੰਦਗੀ ਦਾ ਹਿੱਸਾ ਨੇ …ਆਉੰਦੇ ਜਾਂਦੇ ਰਹਿੰਦੇ ਨੇ ,ਤੇ ਰਹਿੰਣਗੇ ….ਪਰ ਇੰਨ ਲਈ
****ਫਰਜ਼ ****
ਤੋਂ ਪਿੱਛੇ ਨਹੀ ਹਟਿਆ ਜਾ ਸਕਦਾ…..ਸੋ ਮੇਰਾ ਪੁੱਤਰ….ਮੇਰਾ ਇੱਕਲੋਤਾ ਪੁੱਤਰ ਜੇ ਦੇਸ਼ ਦੀ ਮਿੱਟੀ ਦਾ ਕਰਜ਼ ਉਤਾਰਦਾ ਸ਼ਹਾਦਤ ਦਾ ਜ਼ਾਮ ਪੀ ਗਿਆ ਏ…ਆਪਣਾ ਫਰਜ਼ ਨਿਭਾਅ ਗਿਆ ਏ….ਤੇ ਹੁਣ ਮੈ ਆਪਣੀ ਜਮੀਨ ਦੀ ਮਿੱਟੀ ਦਾ ਕਰਜ਼ ਉਤਾਰਨ ਆਇਆਂ ਹਾਂ…. ਆਪਣਾ ਫਰਜ਼ ਨਿਭਾਉਣ ਆਇਆਂ ਹਾਂ…ਲੋੜ ਪਈ ਤਾਂ ਸਰੀਰ ਦਾ ਠੀਕਰਾ ਵੀ ਭੰਨ ਦਿਆਂਗਾ ਪਰ ਹੁਣ ਪਿੱਛੇ ਨਹੀ ਹਟ ਸਕਦਾ…ਕਿਉਕਿ ਅੱਗੇ ਫਿਰ ਵੀ ਕੁਝ ਆਸ ਹੈ….ਤੇ ਪਿੱਛੇ ਕੁਝ ਵੀ ਨਹੀ ,ਕੁਝ ਵੀ ਨਹੀ ਤੇ ਹਾਂ ਇਸ ਤਰਾਂ ਦੇ ਇੰਨਕਲਾਬ ਰੋਜ਼ ਰੋਜ਼ ਨਹੀ ਉਠਿਆ ਕਰਦੇ….ਇੰਨਕਲਾਬ ਰੋਜ਼ ਰੋਜ਼ ਨਹੀ ਆਉਂਦੇ..ਸੋ ਉੱਠੋ ,ਜਾਗੋ ਤੇ ਹੰਭਲਾ ਮਾਰੋ ….ਜਿੱਤ ਤੁਹਾਡੀ ਹੀ ਹੋਵੇਗੀ….
ਪਿੱਛੋਂ ਉੱਚੀ ਆਵਾਜ਼ ਆਈ…
.ਜੋ ਬੋਲੇ ਸੋ ਨਿਹਾਲ
…..ਸਤਿ ਸ੍ਰੀ ਆਕਾਲ
………….ਜੈਕਾਰੇ ਗੂੰਜ ਉੱਠੇ
…✍ਹਰਦੀਪ ਸ਼ੁਭ ਗੋਇੰਦਵਾਲ ਸਾਹਿਬ
….98153-38993
ਦੋਸਤੋ ਕਿਰਪਾ ਕਰਕੇ ਹੇਠੋਂ ਮੇਰਾ ਨਾਮ ਤੇ ਨੰਬਰ ਕੱਟ ਕੇ ਮੇਰੇ ਕਲਮ ਦੇ ਕਾਤਲ ਨਾ ਬਨਣਾ ਜੀ ਧੰਨਵਾਦੀ ਹੋਵਾਂਗਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)